ਦੂਰਦਰਸ਼ਨ ਨੇ ਅਪਣਾੲੀ ਸੰਤੁਲਿਤ ਪਹੁੰਚ
ਸਹੀ ਮਾਅਨਿਆਂ ’ਚ ਮੀਡੀਆ ਦੀ ਪਰਖ ਸੰਕਟ ਸਮੇਂ ਹੁੰਦੀ ਹੈ। ਭਾਰਤ ਵਿਚ ਮੀਡੀਆ ਲੲੀ ਨਾ ਕੋੲੀ ਇਕਸਾਰ ਨੀਤੀ ਹੈ ਅਤੇ ਨਾ ਸਪੱਸ਼ਟ ਹਦਾਇਤਾਂ। ਜੇ ਕੋੲੀ ਹਨ ਵੀ ਤਾਂ ਉਹ ਅਮਲੀ ਰੂਪ ਵਿਚ ਨਹੀਂ ਲੱਭਦੀਆਂ। ਸੰਕਟ ਸਮੇਂ ਮੁਲਕ ਦੇ, ਰਾਜ ਦੇ ਹਿਤ ਕਿਵੇਂ ਸੁਰੱਖਿਅਤ ਰਹਿਣ, ਮੀਡੀਆ ਦੀ ਇਹ ਮੁੱਖ ਚਿੰਤਾ ਹੋਣੀ ਚਾਹੀਦੀ ਹੈ। ਪਰ ਵੇਖਣ ਵਿਚ ਆਇਆ ਹੈ ਕਿ ਕੁਝ ਇਕ ਨਿਊਜ਼ ਚੈਨਲਾਂ ਨੇ ਮੌਜੂਦਾ ਵਿਵਾਦ ਨੂੰ ਉਛਾਲ ਕੇ, ਬਲਦੀ ’ਤੇ ਤੇਲ ਪਾ ਕੇ ਆਪਣੀ ਟੀ. ਆਰ. ਪੀ. ਵਧਾਉਣ ਨੂੰ ਹੀ ਤਰਜੀਹ ਦਿੱਤੀ ਹੈ। ਕਿਸੇ ਵੀ ਸਮਾਜਿਕ ਜਾਂ ਧਾਰਮਿਕ ਸੰਕਟ ਸਮੇਂ ਤਿੰਨ-ਚਾਰ ਧਿਰਾਂ ਦੀ ਭੂਮਿਕਾ ਮਹੱਤਵਪੂਰਨ ਅਤੇ ਨਿਰਣਾਇਕ ਹੁੰਦੀ ਹੈ, ਇਹ ਹਨ ਮੀਡੀਆ, ਸਿਆਸੀ ਪਾਰਟੀਆਂ, ਧਾਰਮਿਕ ਆਗੂ ਅਤੇ ਸਵੈ-ਸੇਵੀ ਜਥੇਬੰਦੀਆਂ। ਮੀਡੀਆ ਸੰਕਟ-ਸਮੱਸਿਆ ਨੂੰ ਕਿਵੇਂ ਪੇਸ਼ ਕਰਦਾ ਹੈ, ਸਿਆਸੀ ਪਾਰਟੀਆਂ ਕੀ ਰੁਖ਼ ਅਖ਼ਤਿਆਰ ਕਰਦੀਆਂ ਹਨ, ਧਾਰਮਿਕ ਆਗੂ ਕਿੰਨੀ ਕੁ ਸੁਚਾਰੂ ਅਗਵਾੲੀ ਦਿੰਦੇ ਹਨ ਅਤੇ ਸਵੈ-ਸੇਵੀ ਜਥੇਬੰਦੀਆਂ ਕਿੰਨੀ ਕੁ ਤੱਤਫਟ ਹਾਂ-ਪੱਖੀ ਸਰਗਰਮ ਸ਼ਮੂਲੀਅਤ ਕਰ ਪਾਉਂਦੀਆਂ ਹਨ, ਇਸ ਸਭ ਕੁਝ ’ਤੇ ਨਿਰਭਰ ਕਰਦਾ ਹੈ ਸਥਿਤੀ ਦਾ ਵਿਗਾੜ ਜਾਂ ਸੰਭਾਲ।
ਮੌਜੂਦਾ ਵਿਵਾਦ ਦੇ ਚਲਦੇ ਜਿਥੇ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕੀ ਨੋਟਾਂ ਅਤੇ ਦੂਰਦਰਸ਼ਨ ਦੀ ਸ਼ਲਾਘਾ ਕਰਨੀ ਹੋਵੇਗੀ, ਉਥੇ ਕੁਝ ਹਿੰਦੀ ਅੰਗਰੇਜ਼ੀ ਚੈਨਲਾਂ ਨੇ ਪੱਤਰਕਾਰਾਂ ਦੇ ਬੁਨਿਆਦੀ ਮਾਪ-ਦੰਡਾਂ ਦੀਆਂ ਧੱਜੀਆਂ ਉਡਾਉਂਦਿਆਂ ਨਿਹਾਇਤ ਗ਼ੈਰ-ਜ਼ਿੰਮੇਵਾਰਾਨਾ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ। ਸਮੁੱਚੀ ਪੇਸ਼ਕਾਰੀ ਗ਼ੈਰ-ਸੰਜੀਦਾ ਅਤੇ ਉਲਾਰ ਨਜ਼ਰ ਆੲੀ। ਚੁਣ-ਚੁਣ ਕੇ ਅਜਿਹੀਆਂ ਸੁਰਖੀਆਂ ਅਤੇ ਸ਼ਬਦ ਵਰਤੇ ਜਾ ਰਹੇ ਸਨ ਜਿਨ੍ਹਾਂ ਦਾ ਮਨੁੱਖੀ ਮਨ ’ਤੇ ਬੁਰਾ ਪ੍ਰਭਾਵ ਪੈਣਾ ਸੁਭਾਵਿਕ ਸੀ। ਨਤੀਜੇ ਵਜੋਂ ਪੰਜਾਬ ਵਿਚ ਡਰ ਭੈਅ ਦਾ ਮਾਹੌਲ ਬਣਦਾ ਗਿਆ। ਭੜਕਾਊ ਸੁਰਖੀਆਂ ਅਤੇ ਸ਼ਬਦਾਵਲੀ ਨਾਲ ਲਗਾਤਾਰ ਕੲੀ ਦਿਨ ਉਹ ਫੁਟਿਜ ਵਿਖਾੲੀ ਜਾਂਦੀ ਰਹੀ ਜਿਸ ਵਿਚ ਨੰਗੀਆਂ ਤਲਵਾਰਾਂ, ਅੱਗ ਦੀਆਂ ਲਪਟਾਂ ਅਤੇ ਰੋਹ ਭਰੇ ਮੁਜ਼ਾਹਰੇ ਸ਼ਾਮਿਲ ਸਨ। ਜਦ ਪਟਿਆਲਾ ਵਿਚਲੇ ਰੋਸ ਦੀ ਖ਼ਬਰ ਦਿੱਤੀ ਗੲੀ ਤਾਂ ਕੇਵਲ ਕੁਝ ਲੋਕ ਇਕੱਠੇ ਹੋ ਕੇ ਗੁੱਸਾ ਜ਼ਾਹਿਰ ਕਰ ਰਹੇ ਸਨ। ਸਾਰੇ ਸ਼ਹਿਰ ਵਿਚ ਜਨ-ਜੀਵਨ ਆਮ ਵਾਂਗ ਸੀ। ਰੋਸ ਪ੍ਰਗਟਾਅ ਰਹੀ ਟੋਲੀ ਪਿੱਛੇ ਸੜਕ ’ਤੇ ਆਵਾਜਾੲੀ ਨਿਰਵਿਘਨ ਜਾਰੀ ਸੀ। ਪਰ ਖ਼ਬਰ ਨੂੰ ਅਜਿਹੇ ਸਨਸਨੀ ਭਰੇ ਢੰਗ ਨਾਲ ਪੇਸ਼ ਕੀਤਾ ਗਿਆ ਜਿਵੇਂ ਸ਼ਹਿਰ ਵਿਚ ਅੰਤਾਂ ਦਾ ਦਹਿਸ਼ਤ ਦਾ ਮਾਹੌਲ ਬਣ ਗਿਆ ਹੋਵੇ। ਇਹ ਖ਼ਬਰ ਅਤੇ ਫੁਟਿਜ ਸੈਂਕੜੇ ਵਾਰ ਦੁਹਰਾੲੀ ਗੲੀ। ਟੈਲੀਵਿਜ਼ਨ ਦੀ ਅਜਿਹੀ ਖ਼ਬਰ ਦਾ ਅਸਰ ਤਾਂ ਹੋਣਾ ਹੀ ਸੀ। ਨਤੀਜੇ ਵਜੋਂ ਸ਼ਹਿਰ ਵਿਚ ਪਲੋ-ਪਲੀ ਸੰਨਾਟਾ ਪਸਰਦਾ ਗਿਆ।
ਦੂਜੇ ਪਾਸੇ ਦੂਰਦਰਸ਼ਨ ਨੇ ਇਸ ਸੰਕਟ ਸਮੇਂ ਸਹਿਜ ਅਤੇ ਸਿਆਣਪ ਭਰੇ ਢੰਗ ਨਾਲ ਜਾਣਕਾਰੀ ਦੇਣ ਦੇ ਨਾਲ-ਨਾਲ ਲੋਕਾਂ ਨੂੰ ਸੁਚੇਤ ਤੌਰ ’ਤੇ ਅਮਨ ਤੇ ਸਦਭਾਵਨਾ ਬਣਾੲੀ ਰੱਖਣ ਲੲੀ ਪ੍ਰੇਰ ਕੇ ਸੰਤੁਲਤ ਪਹੁੰਚ ਦਾ ਪ੍ਰਗਟਾਵਾ ਕੀਤਾ। ਸੂਝਬੂਝ ਤੋਂ ਕੰਮ ਲੈਂਦਿਆਂ ਕਿਧਰੇ ਵੀ ਭੜਕਾਊ ਜਾਂ ਦਹਿਸ਼ਤ ਪੈਦਾ ਕਰਨ ਵਾਲੀ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕੀਤਾ ਗਿਆ। ਨਾ ਨਫ਼ਰਤ ਉਪਜਾਉਣ ਜਾਂ ਗੁੱਸਾ ਭੜਕਾਉਣ ਵਾਲੇ ਦ੍ਰਿਸ਼ ਦੁਹਰਾੲੇ ਗੲੇ। ਪਹੁੰਚ ਦਾ ਪ੍ਰਗਟਾਵਾ ਕਰਕੇ ਪੰਜਾਬ ਦੇ ਹਿਤ ਵਿਚ ਜੋ ਦੂਰ-ਦ੍ਰਿਸ਼ਟੀ ਤੋਂ ਕੰਮ ਲਿਆ ਹੈ, ਉਹਦੇ ਲੲੀ ਉਸ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਅਤੇ ਨਿੱਜੀ ਚੈਨਲਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਮਸਲਾ ਸਵੈ-ਜ਼ਾਬਤੇ ਦਾ ਹੈ। ਕਿਸੇ ਨੂੰ ਤਾਂ ਮੁੱਢ ਬੰਨ੍ਹਣਾ ਪੈਣਾ ਹੈ। ਦੂਰਦਰਸ਼ਨ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਨੂੰ ਅਮਨ, ਭਾੲੀਚਾਰਾ ਤੇ ਸਦਭਾਵਨਾ ਬਣਾੲੀ ਰੱਖਣ ਲੲੀ ਲੋਕਾਂ ਨੂੰ ਪ੍ਰੇਰਦੇ ਵਿਖਾਇਆ। ਦੂਜੇ ਪਾਸੇ ਕੁਝ ਹਿੰਦੀ, ਨਿਊਜ਼ ਚੈਨਲਾਂ ਨੇ ਭੜਕਾਊ ਭਾਸ਼ਣ ਦਿੰਦੇ ਆਗੂਆਂ ’ਤੇ ਕੈਮਰੇ ਕੇਂਦਰਿਤ ਕੀਤੇ। ਦੋਵਾਂ ਦੇ ਨਜ਼ਰੀੲੇ ਵਿਚ ਜ਼ਮੀਨ ਆਸਮਾਨ ਦਾ ਅੰਤਰ ਸੀ। ਦਰਸ਼ਕ ਬੜਾ ਸੂਝਵਾਨ ਹੈ। ਉਹ ਇਹ ਅੰਤਰ ਭਲੀਭਾਂਤ ਸਮਝਦਾ ਹੈ। ਜਦ ਸਮਾਜ ਦੇ ਵੱਖ-ਵੱਖ ਵਰਗ ਅਤੇ ਸਿਆਸੀ ਪਾਰਟੀਆਂ ਅਮਨ ਸ਼ਾਂਤੀ ਚਾਹੁੰਦੀਆਂ ਹਨ ਤਾਂ ਮੀਡੀਆ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਚੈਨਲ ਪੰਜਾਬ ਦੇ ਵਿਰੋਧ ਵਿਚ ਭੁਗਤ ਰਹੇ ਹਨ। ਉਨ੍ਹਾਂ ਦਾ ਕਿਸੇ ਸਿਆਸੀ ਪਾਰਟੀ ਜਾਂ ਆਗੂ ਨਾਲ ਵਿਰੋਧ ਹੋ ਸਕਦਾ ਹੈ। ਪਰ ਉਲਾਰ ਪਹੁੰਚ ਅਤੇ ਭੜਕਾਊ ਨੀਤੀ ਅਪਣਾ ਕੇ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਕਰ ਰਹੇ ਹਨ। ਮੀਡੀਆ ਨੂੰ ਮਾਹੌਲ ਖਰਾਬ ਕਰਨ ਦੀ ਅਜਿਹੀ ਖੁੱਲ੍ਹ ਨਹੀਂ ਮਿਲਣੀ ਚਾਹੀਦੀ। ਮਾਮੂਲੀ ਜਿਹੇ ਹਾਲਾਤ ਵਿਗੜਨ ਦੀ ਆੜ ਵਿਚ ਸ਼ਰਾਰਤੀ ਤੱਤ ਆਪਣੀ ਚਾਲ ਚਲ ਜਾਂਦਾ ਹੈ। ਮੀਡੀਆ ਦਾ ਇਕ ਹਿੱਸਾ ਵੀ ਅਜਿਹੇ ਸਮੇਂ ਅਜਿਹੀ ਸੋਚ ਲੈ ਕੇ ਚਲਦਾ ਹੈ ਜੋ ਨਿਹਾਇਤ ਨਿੰਦਣਯੋਗ ਹੈ।
(ਪ੍ਰੋ: ਕੁਲਬੀਰ ਸਿੰਘ - ਰੋਜ਼ਾਨਾ ਅਜੀਤ ਜਲੰਧਰ)
Showing posts with label ਮੀਡਿਆ. Show all posts
Showing posts with label ਮੀਡਿਆ. Show all posts
23 May, 2007
Subscribe to:
Posts (Atom)
