ਜੇ ਇਸ ਗੱਲ ਨੂੰ ਖ਼ੁਦਕੁਸ਼ੀ ਕਰਨ ਲੲੀ ਪ੍ਰੇਰਨਾ ਨਾ ਸਮਝਿਆ ਜਾਵੇ ਤਾਂ ਹਾਲ ਵਿਚ ਲੁਧਿਆਣਾ ਦੇ ਸੁਰਜੀਤ ਸਿੰਘ ਕਾਲਰਾ ਤੇ ਉਸ ਦੀ ਦੂਜੀ ਪਤਨੀ ਸਿਮਰਨਪਾਲ ਕੌਰ ਵੱਲੋਂ ਕੀਤੀ ਗੲੀ ਖ਼ੁਦਕੁਸ਼ੀ ਵਿਚਾਰ ਮੰਗਦੀ ਹੈ। 78 ਸਾਲਾ ਕਾਲਰਾ ਉਦਯੋਗਪਤੀ ਸੀ। ਉਹ ਦੇਸ਼ ਵੰਡ ਸਮੇਂ ਇਥੇ ਆਇਆ ਸੀ ਤੇ ਉਸ ਨੇ ਸਹਿਜੇ-ਸਹਿਜੇ ਤੇ ਸਖ਼ਤ ਮਿਹਨਤ ਨਾਲ ਸਾੲੀਕਲਾਂ ਦੇ ਪੁਰਜ਼ੇ ਬਣਾਉਣ ਵਿਚ ਅਜਿਹੀ ਮੁਹਾਰਤ ਹਾਸਲ ਕੀਤੀ ਕਿ ਉਸ ਨੇ ਆਪਣੇ ਪੁੱਤਰਾਂ ਨੂੰ ਇਸ ਧੰਦੇ ਦੇ ਸਿਰ ਉੱਤੇ ਸਫ਼ਲ ਹੋਣ ਦੀ ਜਾਚ ਦੇ ਦਿੱਤੀ। ਮੀਡੀਆ ਤੋਂ ਪ੍ਰਾਪਤ ਹੋੲੀਆਂ ਖ਼ਬਰਾਂ ਅਨੁਸਾਰ ਪਤੀ-ਪਤਨੀ ਦੇ ਖ਼ੁਦਕੁਸ਼ੀ ਕਰਨ ਦਾ ਕਾਰਨ ਇਨ੍ਹਾਂ ਹੀ ਪੁੱਤਰਾਂ ਦਾ ਵਿਵਹਾਰ ਸਿੱਧ ਹੋਇਆ। ਉਸ ਦੇ ਹੱਥਾਂ ਵਿਚ ਜੰਮੇ, ਪਲੇ ਤੇ ਸਫਲ ਹੋੲੇ ਪੁੱਤਰਾਂ ਨੇ ਆਪਣੇ ਪਿਤਾ ਦੇ ਦੂਜੀ ਸ਼ਾਦੀ ਕਰਨ ਉਪਰੰਤ ਉਸ ਨਾਲ ਅਜਿਹਾ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ ਕਿ ਪੁੱਤਰਾਂ ਤੋਂ ਇਨਸਾਫ਼ ਮੰਗਣ ਲੲੀ ਪਿਤਾ ਨੂੰ ਅਦਾਲਤ ਦੇ ਦਰ ’ਤੇ ਜਾਣਾ ਪਿਆ। ਪੁੱਤਰ ਆਪਣੇ ਪਿਤਾਂ ਨੂੰ ਬਣਦਾ ਹੱਕ ਦੇਣ ਤੋਂ ਇਨਕਾਰੀ ਹੋ ਗੲੇ ਸਨ। ਉਨ੍ਹਾਂ ਨੇ ਪੈਸੇ ਦੇ ਸਿਰ ’ਤੇ ਕਚਹਿਰੀ ਵੀ ਆਪਣੇ ਬੋਝੇ ਵਿਚ ਪਾ ਲੲੀ ਸੀ। ਇਨਸਾਫ਼ ਦੀ ਤੱਕੜੀ ਵਿਚ ਆਇਆ ਪਾਸਕੂ ਬਰਦਾਸ਼ਤ ਕਰਨਾ ਹੋਰ ਵੀ ਔਖਾ ਸੀ। ਉਸ ਨੇ ਤੇ ਉਸ ਦੀ ਪਤਨੀ ਨੇ ਜ਼ਹਿਰ ਖਾ ਕੇ ਆਪਣੇ-ਆਪ ਨੂੰ ਸਦਾ ਦੀ ਨੀਂਦੇ ਸੁਆ ਲਿਆ।
ਇਹ ਤੱਥ ਉਨ੍ਹਾਂ ਵੱਲੋਂ ਛੱਡੇ ਗੲੇ ਖ਼ੁਦਕੁਸ਼ੀ ਦੇ ਨੋਟ ਤੋਂ ਉਜਾਗਰ ਹੁੰਦੇ ਹਨ। ਉਨ੍ਹਾਂ ਨੇ ਮਰਨ ਤੋਂ ਇਕ ਦਿਨ ਪਹਿਲਾਂ ਆਪਣੇ ਕਿਰਿਆਕਰਮ ਵਾਸਤੇ ਲੋੜੀਂਦਾ ਪੈਸਾ ਵੀ ਨੇੜਲੇ ਬਿਰਧ ਆਸ਼ਰਮ ਵਿਚ ਜਮ੍ਹਾ ਕਰਵਾ ਕੇ ਹਦਾਇਤ ਕੀਤੀ ਸੀ ਕਿ ਮੌਤ ਉਪਰੰਤ ਉਸ ਦੇ ਕਿਸੇ ਵੀ ਪੁੱਤਰ ਨੂੰ ਉਨ੍ਹਾਂ ਦੀ ਅਰਥੀ ਦੇ ਨੇੜੇ ਨਾ ਢੁਕਣ ਦਿੱਤਾ ਜਾਵੇ। ਨਿਸ਼ਚੇ ਹੀ ਦੋਵੇਂ ਮ੍ਰਿਤਕ ਜੀਵ ਆਪਣੇ ਪੁੱਤਰਾਂ ਅਤੇ ਕਚਹਿਰੀ ਦੇ ਵਰਤਾਰੇ ਤੋਂ ਅਤਿਅੰਤ ਦੁਖੀ ਸਨ। ਖ਼ੁਦਕੁਸ਼ੀ ਤੋਂ ਪਹਿਲਾਂ ਦਾ ਇਹ ਸੱਚ ਹੋਰ ਵੀ ਉਜਾਗਰ ਹੋ ਜਾਂਦਾ ਹੈ ਜਦੋਂ ਉਨ੍ਹਾਂ ਦੀ ਅੰਤਿਮ ਇੱਛਾ ਵਿਚ ਇਹ ਅਪੀਲ ਮਿਲੀ ਕਿ ਲੋਕਾਂ ਨੂੰ ਧੀਆਂ ਦੇ ਭਰੂਣ ਦੀ ਕੁੱਖ ਵਿਚ ਹੱਤਿਆ ਕਰਨ ਦੀ ਥਾਂ ਪੁੱਤਰਾਂ ਦੇ ਭਰੂਣ ਦੀ ਹੱਤਿਆ ਬਾਰੇ ਸੋਚਣਾ ਚਾਹੀਦਾ ਹੈ। ਮ੍ਰਿਤਕਾਂ ਵੱਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਲਿਖਿਆ ਇਹ ਨੋਟ ਸਮਾਜ ਦੇ ਉਨ੍ਹਾਂ ਅਨਸਰਾਂ ਲੲੀ ਬਹੁਤ ਵੱਡੀ ਚਿਤਾਵਨੀ ਹੈ ਜਿਹੜੇ ਧੀਆਂ ਦੀ ਹੱਤਿਆ ਦਾ ਦੋਸ਼ ਹੰਢਾਉਂਦੇ ਹਨ।
ਖ਼ੁਦਕੁਸ਼ੀ ਕਰਨ ਦੀ ਨੌਬਤ ਕਿਤੇ ਐਵੇਂ ਹੀ ਨਹੀਂ ਆਉਂਦੀ। ਜਿਹੜੇ ਕਿਸਾਨ ਕਰਜ਼ੇ ਦੀ ਲਪੇਟ ਵਿਚ ਆ ਕੇ ਖ਼ੁਦਕੁਸ਼ੀ ਦੇ ਮਾਰਗ ਪੈਂਦੇ ਹਨ, ਉਨ੍ਹਾਂ ਨੇ ਵੀ ਮਾਨਸਿਕ ਕਸ਼ਟ ਭੋਗਿਆ ਹੁੰਦਾ ਹੈ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਸ ਬੰਦੇ ਨੇ ਕਿੱਥੋਂ ਕਰਜ਼ਾ ਲੈਣ ਲੲੀ ਉਕਸਾਇਆ ਤੇ ਇਸ ਕੰਮ ਲੲੀ ਵਿਚੋਲੇ ਨੇ ਉਨ੍ਹਾਂ ਕੋਲੋਂ ਕਿੰਨੇ ਪੈਸੇ ਬਟੋਰੇ। ਖ਼ੁਦਕੁਸ਼ੀ ਕਰਨ ਨਾਲੋਂ ਵੱਡੀ ਬੁਜ਼ਦਿਲੀ ਕੋੲੀ ਨਹੀਂ। ਪਰ ਜੇ ਨੌਬਤ ਇਥੋਂ ਤੱਕ ਆ ਜਾਂਦੀ ਹੈ ਤਾਂ ਪਿਛੇ ਰਹਿ ਗੲੇ ਭਾੲੀਚਾਰੇ ਤੇ ਸਮਾਜ ਲੲੀ ਇਸ ਅਮਲ ਤੱਕ ਪਹੁੰਚਣ ਵਾਲੇ ਕਾਰਨਾਂ ਦਾ ਗਿਆਨ ਛੱਡਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਲੋਂ ਲਿਖਿਆ ਕਾਰਨ ਖ਼ੁਦਕੁਸ਼ੀ ਨਾਲ ਸੰਬੰਧਿਤ ਗੁਨਾਹਕਾਰਾਂ ਨੂੰ ਓਨੀ ਕੁ ਭਾਜੜ ਤਾਂ ਪਾ ਹੀ ਸਕਦਾ ਹੈ, ਜਿੰਨੀ ਕਾਲਰਾ ਦੇ ਨੋਟ ਨੇ ਪਾੲੀ ਹੈ। ਅਜਿਹਾ ਨੋਟ ਕਰਜ਼ਾ ਚੁੱਕਣ ਵਾਲਿਆਂ ਲੲੀ ਵੀ ਚਿਤਾਵਨੀ ਦਾ ਕੰਮ ਦੇਵੇਗਾ ਤੇ ਵਿਚੋਲਿਆਂ ਲੲੀ ਵੀ ਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਲੲੀ ਵੀ।
-ਗੁਲਜ਼ਾਰ ਸਿੰਘ
(ਰੋਜ਼ਾਨਾ ਅਜੀਤ ਜਲੰਧਰ)
05 June, 2007
Subscribe to:
Post Comments (Atom)
No comments:
Post a Comment