31 May, 2007

ਗੁਰਮਤੇ ਤੋਂ ਬਾਅਦ ਪੰਜਾਬ ਕਿਸ ਦਿਸ਼ਾ ਵੱਲ ਜਾੲੇਗਾ?

‘ਟਕਰਾਅ ਅਤੇ ਹਿੰਸਾ ਦਾ ਖ਼ਤਰਾ ਟਲਿਆ, ਸਾਵਾਂ ਮਾਹੌਲ ਬਣਾਉਣ ਲਈ ਰਾਹ ਖੁੱਲ੍ਹਿਆ। ਕਸ਼ਮਕਸ਼ ਚਲਦੀ ਰਹੇਗੀ, ਧੂਣੀ ਧੁਖਦੀ ਰਹੇਗੀ। ਕਿਸੇ ਵੇਲੇ ਵੀ ਚੰਗਿਆੜੀ ਲੱਗਣ ਦਾ ਖ਼ਦਸ਼ਾ ਰਹੇਗਾ। ਅਮਨ ਤੇ ਸਦਭਾਵਨਾ ਲਈ ਚੌਕਸੀ ਤੇ ਪਹਿਰੇਦਾਰੀ ਰੱਖਣੀ ਪਵੇਗੀ।’ ਇਹ ਸਤਰਾਂ ਪੰਜਾਬ ਦੀ ਤਾਜ਼ਾ ਸਥਿਤੀ ਦਾ ਨਿਚੋੜ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 29 ਮਈ ਨੂੰ ਜੋ ਗੁਰਮਤਾ ਜਾਰੀ ਹੋਇਆ ਹੈ, ਇਸ ਨਾਲ ਜਿਥੇ ਡੇਰਾ ਸੱਚਾ ਸੌਦਾ ਵਿਵਾਦ ਨਾਲ ਜੁੜੀਆਂ ਬਹੁਤੀਆਂ ਧਿਰਾਂ ਅਤੇ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਰਾਹਤ ਮਿਲੀ ਹੈ, ਉਥੇ ਬਾਦਲ ਸਰਕਾਰ ਨੇ ਵੀ ਸੁਖ ਦਾ ਸਾਹ ਲਿਆ ਹੈ। ਡੇਰਾ ਪ੍ਰਬੰਧਕਾਂ ਵੱਲੋਂ ਜਿਸ ਤਰਾਂ ਦਾ ਮੁਆਫ਼ੀਨਾਮਾ ਜਾਰੀ ਕੀਤਾ ਸੀ, ਇਸ ਤੋਂ ਇਹੀ ਉਮੀਦ ਸੀ ਕਿ ਸਿੱਖ ਧਾਰਮਿਕ ਨੇਤਾਵਾਂ ਦਾ ਪ੍ਰਤੀਕਰਮ ਵੀ ਵਿਚਲੇ ਰਾਹ ਵਾਲਾ ਹੀ ਹੋਵੇਗਾ। ਇਸ ਗੁਰਮਤੇ ਵਿਚ ਜਿਥੇ ਆਪਣੀ ਸਿਧਾਂਤਕ ਅਤੇ ਅਸੂਲੀ ਪੁਜ਼ੀਸ਼ਨ ਬਰਕਰਾਰ ਰੱਖੀ ਗਈ ਹੈ, ਉਥੇ ਡੇਰੇ ਖਾਲੀ ਕਰਾਉਣ ਦੇ ਮੁੱਦੇ ’ਤੇ ਟਕਰਾਅ ਵਾਲੀ ਸਥਿਤੀ ਨੂੰ ਟਾਲਣ ਅਤੇ ਅਮਨ ਤੇ ਸਦਭਾਵਨਾ ਬਣਾਈ ਰੱਖਣ ਦੀ ਸਮੁੱਚੇ ਸਿੱਖ-ਜਗਤ ਦੀ ਭਾਵਨਾ ਨੂੰ ਵੀ ਰੂਪਮਾਨ ਕੀਤਾ ਗਿਆ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਪੰਜਾਬ ਵਿਚ ਜੋ ਕੁਝ ਵਾਪਰਿਆ ਸੀ, ਇਸ ਨਾਲ ਆਮ ਲੋਕਾਂ ਅਤੇ ਖ਼ਾਸ ਕਰਕੇ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿਚ ਅਤੇ ਦੇਸ਼ ਵਿਦੇਸ਼ ਵਿਚ ਬੈਠੇ ਸਿੱਖ ਪਰਿਵਾਰਾਂ ਲਈ ਚਿੰਤਾ ਖੜ੍ਹੀ ਹੋ ਗਈ ਸੀ ਕਿ ਕਿਤੇ ਪੰਜਾਬ ਵਿਚ ਮੁੜ ਉਹੀ ਕਾਲਾ ਦੌਰ ਨਾ ਪਰਤ ਆਵੇ ਜਿਸ ਦਾ ਸੰਤਾਪ ਦੋ ਦਹਾਕੇ ਸਭ ਨੇ ਭੋਗਿਆ ਸੀ। ਇਸੇ ਖ਼ਦਸ਼ੇ ਨੂੰ ਮੁੱਖ ਰਖਦਿਆਂ ਹਰ ਪਾਸਿਓਂ ਸੂਝਵਾਨ ਅਤੇ ਲੋਕਤੰਤਰ ਵਿਚ ਭਰੋਸਾ ਰੱਖਣ ਵਾਲੀਆਂ ਸਾਰੀਆਂ ਸਿਆਸੀ ਤੇ ਗ਼ੈਰ-ਸਿਆਸੀ ਧਿਰਾਂ ਅਤੇ ਹਸਤੀਆਂ ਵੱਲੋਂ ਸਭ ਤੋਂ ਵੱਧ ਅਹਿਮੀਅਤ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਨੂੰ ਦਿੱਤੀ ਜਾ ਰਹੀ ਸੀ। ਉਂਜ ਵੀ ਮੌਜੂਦਾ ਵਿਸ਼ਵ-ਵਿਆਪੀ ਕਰਨ ਦੇ ਦੌਰ ਵਿਚ ਮੂਲਵਾਦ ਅਤੇ ਹਿੰਸਾ ਦਾ ਸੰਸਾਰ ਭਰ ਵਿਚ ਵਿਰੋਧ ਹੋ ਰਿਹਾ ਹੈ ਕਿਉਂਕਿ ਵਿਕਾਸ ਅਤੇ ਖ਼ੁਸ਼ਹਾਲੀ ਨਾਲ ਇਸ ਦਾ ਸਿੱਧਾ ਟਕਰਾਅ ਬਣ ਜਾਂਦਾ ਹੈ। ਇਸ ਗੁਰਮਤੇ ਦੀ ਇਸ ਪੱਖੋਂ ਵੀ ਅਹਿਮੀਅਤ ਹੈ ਕਿ ਇਸ ਨੇ ਧਰਮ-ਨਿਰਪੱਖਤਾ ਅਤੇ ਸਿੱਖ ਧਰਮ ਦੇ ਸਤਿਕਾਰ ਲਈ ਸੰਵਿਧਾਨਕ ਢੰਗ-ਤਰੀਕਿਆਂ ’ਤੇ ਵੀ ਜ਼ੋਰ ਦਿੱਤਾ ਹੈ। ਸ਼ਾਂਤਮਈ ਸਿੱਖ ਸੰਘਰਸ਼ ਜਾਰੀ ਰੱਖਣ ਦੇ ਐਲਾਨ ਦਾ ਸਿੱਧਾ ਅਰਥ ਇਹ ਹੈ ਕਿ ਇਸ ਪਹੁੰਚ ਰਾਹੀਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਮੌਜੂਦਾ ਸਿੱਖ ਭਾਵਨਾਵਾਂ ਅਤੇ ਸੰਘਰਸ਼ ਨੂੰ ਤੱਤੇ, ਕਥਿਤ ਗਰਮ ਖ਼ਿਆਲੀ ਜਾਂ ਸਿੱਖ ਭਾਈਚਾਰੇ ਨੂੰ ਬਲਦੀ ਦੇ ਬੂਥੇ ਦੇਣ ਵਾਲੀ ਕੋਈ ਵੀ ਧਿਰ ਹਾਈਜੈਕ ਨਾ ਕਰ ਸਕੇ। ਜਿਨ੍ਹਾਂ ਵੀ ਧਾਰਮਿਕ, ਸਿਆਸੀ, ਗ਼ੈਰ-ਸਿਆਸੀ ਧਿਰਾਂ ਜਾਂ ਪ੍ਰਮੁੱਖ ਹਸਤੀਆਂ ਨੇ ਸਿੰਘ ਸਾਹਿਬਾਨ ਨੂੰ ਅਜਿਹੀ ਯਥਾਰਥਕ ਪਹੁੰਚ ਅਪਣਾਉਣ ਲਈ ਰਾੲੇ ਦਿੱਤੀ ਜਾਂ ਸਥਿਤੀ ਨੂੰ ਮੋੜਾ ਪਾਉਣ ਵਿਚ ਆਪਣਾ ਯੋਗਦਾਨ ਪਾਇਆ, ਉਨ੍ਹਾਂ ਦੇ ਮਨ ਵਿਚ ਜ਼ਰੂਰ ਹੀ ਅੱਠਵੇਂ ਦਹਾਕੇ ਦੇ ਉਸ ਸਮੇਂ ਯਾਦਾਂ ਹੋਣਗੀਆਂ ਜਦੋਂ ਸਿੱਖ ਅੰਦੋਲਨ ਅਜਿਹੇ ਰਾਹ ਪੈ ਗਿਆ ਸੀ ਜਿਸ ’ਤੇ ਰਵਾਇਤੀ ਧਾਰਮਿਕ ਅਤੇ ਸਿੱਖ ਲੀਡਰਸ਼ਿਪ ਦਾ ਕੋਈ ਕੰਟਰੋਲ ਨਹੀਂ ਸੀ ਰਿਹਾ। ਧਾਰਮਿਕ ਲੀਡਰਸ਼ਿਪ ਵੱਲੋਂ ਆਤਮ-ਚਿੰਤਨ ਕਰਨ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮੁਹਿੰਮ ਚਲਾਉਣ ਦੇ ਫ਼ੈਸਲੇ ’ਤੇ ਤਾਂ ਕੋਈ ਕਿੰਤੂ-ਪ੍ਰੰਤੂ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਗੁਰੂਡੰਮ੍ਹ ਅਤੇ ਡੇਰਾਵਾਦ ਦੇ ਖਿਲਾਫ਼ ਮੁਹਿੰਮ ਲਈ ਜੇਕਰ ਕੋਈ ਵੀ ਸੱਚਮੁੱਚ ਗੰਭੀਰ ਹੈ ਤਾਂ ਉਸ ਨੂੰ ਇਹੀ ਲੋਕਤੰਤਰੀ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਇਸ ਸਾਰੇ ਵਿਵਾਦ ਵਿਚ ਸਰਬਧਰਮ ਕਮੇਟੀ ਅਤੇ ਖ਼ਾਸ ਕਰਕੇ ਆਰੀਆ ਸਮਾਜੀ ਨੇਤਾ ਸਵਾਮੀ ਅਗਨੀਵੇਸ਼ ਨੇ ਦਿਆਨਤਦਾਰੀ ਨਾਲ ਉਲਝੇ ਮਸਲੇ ਨੂੰ ਸੁਲਝਾਉਣ ਲਈ ਜੋ ਯਤਨ ਕੀਤੇ, ਉਹ ਬਾਕੀ ਧਾਰਮਿਕ ਨੇਤਾਵਾਂ ਲਈ ਰਾਹ-ਦਰਸਾਵਾ ਹਨ।
ਅੱਗੋਂ ਕੀ ਹੋੲੇਗਾ?
ਬੇਸ਼ੱਕ ਸਿੱਖਾਂ ਦੇ ਧਾਰਮਿਕ ਮੁਖੀਆਂ ਦੀ ਠਰ੍ਹੰਮੇ ਭਰੀ ਪਹੁੰਚ ਨਾਲ ਇਕ ਵਾਰ ਡੇਰਾ ਸੱਚਾ ਸੌਦਾ ਦੇ ਮੁੱਦੇ ’ਤੇ ਸਿੱਧੇ ਟਕਰਾਅ ਤੇ ਹਿੰਸਾ ਦਾ ਖ਼ਤਰਾ ਟਲ ਗਿਆ ਹੈ ਅਤੇ ਪਹਿਲਾਂ ਨਾਲੋਂ ਤਣਾਅ ਵੀ ਘੱਟ ਹੋਇਆ ਹੈ ਪ੍ਰੰਤੂ ਇਹ ਸਮਝ ਲੈਣਾ ਖ਼ੁਸ਼ਫ਼ਹਿਮੀ ਹੋਵੇਗੀ ਕਿ ਇਹ ਮੁੱਦਾ ਖ਼ਤਮ ਹੋ ਗਿਆ ਹੈ ਜਾਂ ਹਮੇਸ਼ਾ ਠੰਢ ਵਰਤੀ ਰਹੇਗੀ। ਡੇਰਾ ਮੁਖੀ ਵੱਲੋਂ ਦਸਵੇਂ ਗੁਰੂ ਦੀ ਬੇਅਦਬੀ ਸਬੰਧੀ ਛਿੜੇ ਵਿਵਾਦ ਬਾਰੇ ਮੰਗੀ ਮੁਆਫ਼ੀ ਵਿਚ ਵਿੰਗ-ਟੇਢ ਪਾਉਣ ਅਤੇ ਚਲਾਕੀ ਖੇਡਣ ਦਾ ਪ੍ਰਭਾਵ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦੇ ਦਿੱਤੇ ਗੲੇ ਸੱਦੇ ਕਾਰਨ ਸਿੱਖ ਭਾਈਚਾਰੇ ਦੇ ਮਨਾਂ ਵਿਚ ਡੇਰਾ ਮੁਖੀ ਬਾਰੇ ਵਿਰੋਧੀ ਭਾਵਨਾਵਾਂ ਬਰਕਰਾਰ ਰਹਿਣ ਦੇ ਸਿੱਟੇ ਵਜੋਂ ਦੋਵਾਂ ਧਿਰਾਂ ਅੰਦਰ ਵਿਰੋਧ ਦੀ ਧੂਣੀ ਧੁਖਦੀ ਰਹੇਗੀ। ਧਾਰਮਿਕ ਅਤੇ ਸਿਆਸੀ ਹਲਕਿਆਂ ਦਾ ਇਹ ਮੰਨਣਾ ਹੈ ਕਿ ਡੇਰਾ ਮੁਖੀ ਲਈ ਘੱਟੋ-ਘੱਟ ਤਿੰਨ ਮੌਕੇ ਅਜਿਹੇ ਆੲੇ ਸਨ ਜਦੋਂ ਉਹ ਸਪੱਸ਼ਟ ਅਤੇ ਸਿੱਧੀ ਮੁਆਫ਼ੀ ਸਿੱਖ ਸੰਗਤ ਤੋਂ ਮੰਗ ਕੇ ਵਡੱਤਣ ਦਿਖਾ ਸਕਦੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ। ਇਸ ਦੇ ਕਾਰਨ ਭਾਵੇਂ ਕੋਈ ਵੀ ਹੋਣ ਪਰ ਇਸ ਸਥਿਤੀ ਦੇ ਲਮਕਣ ਨਾਲ ਉਨ੍ਹਾਂ ਦਾ ਹੀ ਵਧੇਰੇ ਨੁਕਸਾਨ ਹੋਣ ਦੇ ਆਸਾਰ ਹਨ। ਪਹਿਲੀ ਗੱਲ ਇਹ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਦਰਜ ਕੀਤੇ ਕੇਸ ਦੀ ਤਲਵਾਰ ਵੀ ਲਟਕਦੀ ਰਹੇਗੀ। ਦੂਜਾ ਸਿੱਖ ਭਾਈਚਾਰੇ ਵੱਲੋਂ ਡੇਰਾ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਅਤੇ ਤੀਜਾ ਪ੍ਰੇਮੀਆਂ ਨੂੰ ਵਾਪਸ ਸਿੱਖ ਧਰਮ ਵਿਚ ਲਿਆਉਣ ਦੀ ਮੁਹਿੰਮ ਡੇਰਾ ਮੁਖੀ ਲਈ ਘਾਟੇ ਵਾਲੀ ਹਾਲਤ ਪੈਦਾ ਕਰਦੀ ਰਹੇਗੀ। ਖ਼ਾਸ ਕਰਕੇ ਪੰਜਾਬ ਵਿਚ ਇਸ ਡੇਰੇ ਦੇ ਪੈਰੋਕਾਰਾਂ ਦੀਆਂ ਸਰਗਰਮੀਆਂ ਦਾ ਸੀਮਿਤ ਹੋਣਾ ਸੁਭਾਵਿਕ ਹੈ। ਧਾਰਮਿਕ ਪ੍ਰਚਾਰ ਮੁਹਿੰਮ ਦੌਰਾਨ ਇਹ ਗੱਲ ਯਕੀਨੀ ਬਣਾਈ ਜਾਣੀ ਜ਼ਰੂਰੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਜ਼ਬਰਦਸਤੀ ਜਾਂ ਦਬਾਅ ਹੇਠ ਆਪਣਾ ਮਤ ਛੱਡਣ ਜਾਂ ਬਦਲਣ ਲਈ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਹਰੇਕ ਨਾਗਰਿਕ ਨੂੰ ਕਿਸੇ ਵੀ ਧਰਮ ਜਾਂ ਮਤ ਨੂੰ ਮੰਨਣ ਜਾਂ ਅਪਣਾਉਣ ਦਾ ਬੁਨਿਆਦੀ ਹੱਕ ਹੋਣਾ ਚਾਹੀਦਾ ਹੈ। ਸਿੱਖ ਧਰਮ ਵੀ ਇਸੇ ਧਾਰਨਾ ਦਾ ਮੁਦਈ ਹੈ। ਜਿਥੋਂ ਤੱਕ ਬਾਦਲ ਸਰਕਾਰ ਅਤੇ ਅਮਨ-ਕਾਨੂੰਨ ਦੀ ਸਥਿਤੀ ਦਾ ਸਵਾਲ ਹੈ, ਇਸ ਪੱਖੋਂ ਅਵੇਸਲਾਪਨ ਖ਼ਤਰਨਾਕ ਹੋਵੇਗਾ। ਹਰ ਵੇਲੇ ਚੌਕਸੀ ਰੱਖਣੀ ਪਵੇਗੀ ਕਿਉਂਕਿ ਕਿਸੇ ਵੇਲੇ ਵੀ ਦੋਵਾਂ ਧਿਰਾਂ ਵਿਚਕਾਰ ਮੁੜ ਤਣਾਅ ਅਤੇ ਟਕਰਾਅ ਹੋ ਸਕਦਾ ਹੈ ਜਾਂ ਕੋਈ ਜਜ਼ਬਾਤੀ, ਸ਼ਰਾਰਤੀ ਜਾਂ ਬਾਦਲ ਵਿਰੋਧੀ ਧੜਾ ਜਾਂ ਵਿਅਕਤੀ ਪੈਦਾ ਹੋਈ ਧਮਾਕਾਖੇਜ਼ ਸਥਿਤੀ ਦਾ ਲਾਹਾ ਲੈਣ ਲਈ ਕਿਸੇ ਡੇਰੇ ਜਾਂ ਡੇਰਾ ਪ੍ਰੇਮੀਆਂ ਨੂੰ ਹਮਲੇ ਦਾ ਸ਼ਿਕਾਰ ਬਣਾ ਸਕਦਾ ਹੈ। ਸਿੱਟੇ ਵਜੋਂ ਕਿਸੇ ਵੀ ਥਾਂ ’ਤੇ ਭੜਕਾਹਟ ਪੈਦਾ ਹੋ ਸਕਦੀ ਹੈ। ਇਸ ਦਾ ਸਿਆਸੀ ਕਾਰਨ ਵੀ ਮੌਜੂਦ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮਾਲਵੇ ਵਿਚਲੇ ਨੇਤਾਵਾਂ ਅਤੇ ਵਰਕਰਾਂ ਅੰਦਰ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਕਾਂਗਰਸ ਨੂੰ ਜਿਤਾਉਣ ਲਈ ਵੋਟਾਂ ਪਾਉਣ ਦੀ ਯਾਦ ਅਜੇ ਤਾਜ਼ਾ ਹੈ। ਭਾਵੇਂ ਬਾਦਲ ਸਰਕਾਰ ਨੇ ਸ਼ੁਰੂ ਵਿਚ ਕੁਝ ਢਿੱਲਮੱਠ ਦਿਖਾਈ ਸੀ ਪਰ ਬਾਅਦ ਵਿਚ ਸਾਰੀ ਸਿਆਸੀ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਹਰਕਤ ਵਿਚ ਲਿਆ ਕੇ ਪੰਜਾਬ ਦੀ ਭੜਕੀ ਹੋਈ ਸਥਿਤੀ ਨੂੰ ਦ੍ਰਿੜ੍ਹ ਇਰਾਦੇ ਪਰ ਲਚਕਦਾਰ ਪਹੁੰਚ ਨਾਲ ਸਰਕਾਰ ਸੁਖਾਵਾਂ ਮੋੜ ਦੇਣ ਵਿਚ ਸਫ਼ਲ ਰਹੀ ਹੈ ਪ੍ਰੰਤੂ ਅਜੇ ਵੀ ਸਰਕਾਰ ਵਾਸਤੇ ਇਹ ਚੁਣੌਤੀ ਖੜ੍ਹੀ ਹੈ ਕਿ ਕਿਸੇ ਵੇਲੇ ਵੀ ਕਿਤੇ ਵੀ ਧੁਖਦੀ ਧੂਣੀ ਚੰਗਿਆੜੀ ਬਣ ਸਕਦੀ ਹੈ।

ਬਲਜੀਤ ਬੱਲੀ
(ਰੋਜ਼ਾਨਾ ਅਜੀਤ ਜਲੰਧਰ)

ਸਿੰਘ ਸਾਹਿਬਾਨ ਦੇ ਫੁਰਮਾਨ ਤੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ-ਸੁਆਮੀ

‘ਡੇਰਾ ਮੁਖੀ’ ਦੀ ਹੋਸ਼ ਟਿਕਾਣੇ ਆ ਜਾਵੇਗੀ

ਪੰਜਾਬ ਤੋਂ ਖੂਨੀ ਟਕਰਾਅ ਟਲ ਗਿਆ

ਸਰਵ ਧਰਮ ਪ੍ਰਤੀਨਿਧ ਮੰਡਲ ਦੇ ਆਗੂ ਸੁਆਮੀ ਅਗਨੀਵੇਸ਼ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਸਿਰਸਾ ਡੇਰੇ ਦੇ ਵਿਵਾਦ ਨੂੰ ਹੱਲ ਕਰਨ ਲਈ ਕੱਲ੍ਹ ਅੰਮ੍ਰਿਤਸਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਉਨ੍ਹਾਂ ਦੇ ਸਾਥੀ ਸਿੰਘ ਸਾਹਿਬਾਨ ਨੇ ਜੋ ਫੁਰਮਾਨ ਜਾਰੀ ਕੀਤਾ ਹੈ, ਮੈਂ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ, ਕਿਉਂਕਿ ਇਸ ਨਾਲ ‘ਖੂਨੀ ਟਕਰਾਅ’ ਟਲ ਗਿਆ ਹੈ। ਇਹ ਫੁਰਮਾਨ ਉਨ੍ਹਾਂ ਸਾਜ਼ਿਸ਼ੀ ਲੋਕਾਂ ਦੇ ਮੂੰਹ ’ਤੇ ਕਰਾਰਾ ਥੱਪੜ ਹੈ ਜੋ ਇਕ ਵਾਰ ਫਿਰ ਪੰਜਾਬ ਨੂੰ ਕਾਲੇ ਦੌਰ ਵਿਚ ਧੱਕਣਾ ਚਾਹੁੰਦੇ ਸਨ। ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹੋੲੇ ਇਸ ਪ੍ਰਸਿੱਧ ਆਰੀਆ ਸਮਾਜੀ ਆਗੂ ਨੇ ਕਿਹਾ ਕਿ ਇਹ ਫੁਰਮਾਨ ਉਨ੍ਹਾਂ ਲੋਕਾਂ ਦੀ ਜਿੱਤ ਹੈ ਜੋ ਪੰਜਾਬ ਵਿਚ ਅਮਨ-ਚੈਨ ਤੇ ਸੱਤੇ ਖੈਰਾਂ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਸ ਫੁਰਮਾਨ ’ਤੇ ਲਗਨ ਤੇ ਇਮਾਨਦਾਰੀ ਨਾਲ ਅਮਲ ਕਰਨ ਸਮੇਂ ਉਕਤ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਹੋਸ਼ ਟਿਕਾਣੇ ਆ ਜਾਵੇਗੀ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਸਮੇਂ ਮੁਆਫੀ ਮੰਗਣ ਲਈ ਨਿਮਰਤਾ ਨਹੀਂ ਦਿਖਾਈ। ਵਾਹਿਗੁਰੂ ਉਸ ਨੂੰ ਸੁਮੱਤ ਬਖਸ਼ੇ, ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ‘ਗੁਰਮਤਿ ਲਹਿਰ’ ਚਲਾਉਣ ਦਾ ਜੋ ਸੰਦੇਸ਼ ਦਿੱਤਾ ਹੈ, ਉਸ ਨਾਲ ਉਨ੍ਹਾਂ ਲੋਕਾਂ ਲਈ ਆਪੋ-ਆਪਣੇ ਧਰਮ ਵਿਚ ਵਾਪਸ ਆਉਣ ਦਾ ਰਸਤਾ ਖੁੱਲ੍ਹ ਜਾੲੇਗਾ। ਉਨ੍ਹਾਂ ਇਸ ਗੱਲ ’ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਸਿੰਘ ਸਾਹਿਬਾਨ ਨੇ ਭੁਲੱਕੜ ਲੋਕਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਵਾਪਸ ਲਿਆਉਣ ਲਈ ਪ੍ਰੇਰਨਾ ਤੇ ਕਾਨੂੰਨੀ ਰਸਤਾ ਦਿਖਾਇਆ ਹੈ। ਹੁਣ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਹੈ ਕਿ ਉਹ ਉਕਤ ਡੇਰੇ ਦੇ ‘ਪ੍ਰੇਮੀਆਂ’ ਨੂੰ ਗੁਰਮਤ ਲਹਿਰ ਰਾਹੀਂ ਖਾਲਸਾ ਪੰਥ ਵਿਚ ਵਾਪਸ ਲਿਆੲੇ। ਇਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਸੁਆਮੀ ਅਗਨੀਵੇਸ਼ ਦਾ ਕਹਿਣਾ ਸੀ ਕਿ ਸਿੰਘ ਸਾਹਿਬਾਨ ਦੇ ਫੁਰਮਾਨ ਤੋਂ ਦੋਵਾਂ ਫਰੀਕਾਂ ਦੀ ਗੱਲ ਮੰਨ ਲਈ ਗਈ ਹੈ। ਇਸ ਨਾਲ ਕਿਸੇ ਦੀ ਹੇਠੀ ਨਹੀਂ ਹੋਈ। ਇਥੇ ਇਹ ਗੱਲ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ ਕਿ ਸੁਆਮੀ ਅਗਨੀਵੇਸ਼ ਉਨ੍ਹਾਂ ਕੁਝ ਇਕ ਸ਼ਖਸੀਅਤਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਉਕਤ ਡੇਰਾ ਮੁਖੀ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਸੁਆਮੀ ਅਗਨੀਵੇਸ਼ ਦੀ ਰਾੲੇ ਹੈ ਕਿ ਇਸ ਨਾਜ਼ੁਕ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਸਮਝਦਾਰੀ, ਸੰਜਮ ਤੇ ਠਰ੍ਹੰਮੇ ਤੋਂ ਕੰਮ ਲਿਆ, ਉਹ ਵੀ ਪ੍ਰਸੰਸਾਯੋਗ ਹੈ। ਉਨ੍ਹਾਂ ਦੀ ਸਰਕਾਰ ਲਈ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨਿਕਟ ਭਵਿੱਖ ਵਿਚ ਕੀ ਕਰਦਾ ਹੈ, ਕਿਉਂਕਿ ਉਹ ਹੱਤਿਆ ਅਤੇ ਜਬਰ ਜਿਨਾਹ ਦੇ ਕੇਸਾਂ ਵਿਚ ਬੁਰੀ ਤਰ੍ਹਾਂ ਉਲਝਿਆ ਪਿਆ ਹੈ। ਇਸ ਬਾਰੇ ਭਾਰਤ ਸਰਕਾਰ ਨੂੰ ਹਰ ਤਰ੍ਹਾਂ ਦੀ ਪੂਰੀ-ਪੂਰੀ ਜਾਣਕਾਰੀ ਹੈ। ਸੀ. ਬੀ. ਆਈ. ਵਾਲੇ ਵੀ ਇਸ ਡੇਰਾ ਮੁਖੀ ਦੀਆਂ ਸਰਗਰਮੀਆਂ ’ਤੇ ਬਾਰੀਕੀ ਨਾਲ ਨਜ਼ਰ ਲਾਈ ਬੈਠੇ ਹਨ।

30 May, 2007

ਭਾਰਤੀ ਉਪ-ਮਹਾਂਦੀਪ ਵਿਚ ਧਰਮ-ਨਿਰਪੱਖਤਾ ਦੀ ਮਜ਼ਬੂਤੀ ਦੀ ਲੋੜ

ਸਿੱਖ ਇਕ ਦਲੇਰ ਤੇ ਬਹਾਦਰ ਕੌਮ ਹਨ। ਪਰ ਇਹ ਆਸਾਨੀ ਨਾਲ ਉਤੇਜਤ ਵੀ ਹੋ ਜਾਂਦੇ ਹਨ। ਸੁਭਾਅ ਤੋਂ ਪਾਰਦਰਸ਼ੀ ਹੋਣ ਕਾਰਨ ਇਹ ਕਿਸੇ ਵੀ ਸ਼ਿਕਾਇਤ ਨੂੰ ਮਨ ਵਿਚ ਪਾਲਦੇ ਰਹਿਣ ਦੇ ਆਦੀ ਨਹੀਂ। ਜਦੋਂ ਤੇ ਜਿਥੇ ਵੀ ਭਾੲੀਚਾਰਾ ਖ਼ੁਦ ਨੂੰ ਸੱਟ ਵੱਜੀ ਮਹਿਸੂਸ ਕਰਦਾ ਹੈ ਤਾਂ ਉਹ ਖੁੱਲ੍ਹ ਕੇ ਆਪਣਾ ਰੋਸ ਪ੍ਰਗਟਾਉਂਦਾ ਹੈ। ਪਰ ਇਹ ਅਤਿ ਭਾਵੁਕ ਵੀ ਹੈ। ਪੰਜਾਬ ਵਿਚ, ਭਾਰਤ ਵਿਚ ਪਿਛਲੇ ਦਿਨਾਂ ਦੌਰਾਨ ਜੋ ਕੁਝ ਹੋਇਆ ਹੈ, ਉਹ ਇਸੇ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ। ਸਿੱਖ ਭਾੲੀਚਾਰੇ ਦੇ ਹਿਰਦੇ ਵਿਚ ਜੋ ਕੁਝ ਹੁੰਦਾ ਹੈ, ਉਹ ਉਸ ਨੂੰ ਉਲੱਦ ਦਿੰਦਾ ਹੈ ਅਤੇ ਠੇਸ ਪਹੁੰਚਾਉਣ ਵਾਲਿਆਂ ਨਾਲ ਡਟ ਕੇ ਟੱਕਰ ਲੈਂਦਾ ਹੈ। ਸਿੱਖ ਭਾੲੀਚਾਰੇ ਦਾ ਗੁੱਸਾ ਇਕ ਹੜ੍ਹ ਵਾਂਗ ਹੈ, ਜੋ ਸਾਰੇ ਕੰਢੇ ਤੋੜਨ ਵਾਲਾ ਅਤੇ ਇਥੋਂ ਤੱਕ ਕਿ ਨਹਿਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਣ ਵਾਲਾ ਹੁੰਦਾ ਹੈ।
ਡੇਰਾ ਸੱਚਾ ਸੌਦਾ ਦੇ ਮਾਮਲੇ ਨੂੰ ਹੀ ਲੈ ਲਓ ਜੋ ਇਕ ਤਰ੍ਹਾਂ ਦਾ ਮੱਠ ਕਿਹਾ ਜਾ ਸਕਦਾ ਹੈ, ਜਿਥੇ ਹਜ਼ਾਰਾਂ ਲੋਕ, ਖਾਸ ਕਰਕੇ ਉਹ ਜਿਨ੍ਹਾਂ ਨੂੰ ਹੇਠਲੀਆਂ ਜਾਤਾਂ ਦੇ ਮੰਨਿਆ ਜਾਂਦਾ ਹੈ, ਪ੍ਰਾਰਥਨਾ ਲੲੀ ਅਤੇ ਡੇਰੇ ਦੇ ਮੁਖੀ ਦਾ ਉਪਦੇਸ਼ ਸੁਣਨ ਲੲੀ ਇਕੱਠੇ ਹੁੰਦੇ ਹਨ। ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਬਹੁਲਵਾਦ ਦਾ ਸੰਦੇਸ਼ ਦੇਣ ਲੲੀ ਇਕ ਮਕਸਦ ਨਾਲ ਹੀ ਆਪਣਾ ਇਹ ਨਾਂਅ ਰੱਖਿਆ ਹੈ। ਇਸ ਦੇ ਬਾਵਜੂਦ ਉਸ ਨੇ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਵਰਗੇ ਵਸਤਰ ਧਾਰਨ ਕੀਤੇ, ਇਥੋਂ ਤੱਕ ਕਿ ਅੰਮ੍ਰਿਤ ਛਕਾਉਣ ਸਬੰਧੀ ਵੀ ਗੁਰੂ ਸਾਹਿਬ ਦੀ ਨਕਲ ਕੀਤੀ ਅਤੇ ਉਸ ਨੂੰ ‘ਜਾਮ-ੲੇ-ਇੰਸਾਂ’ ਦਾ ਨਾਂਅ ਦਿੱਤਾ। ਡੇਰਾ ਮੁਖੀ ਉਸ ਤੋਂ ਵੀ ਅੱਗੇ ਤੱਕ ਚਲੇ ਗਿਆ। ਉਸ ਨੇ ਇਸ ਦਾ ਪ੍ਰਚਾਰ ਕਰਨ ਲੲੀ ਇਕ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਜਿਸ ਵਿਚਲੀ ਤਸਵੀਰ ਵਿਚ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਵਸਤਰ ਤਾਂ ਪਾੲੇ ਹੀ ਹੋੲੇ ਸਨ, ਸਗੋਂ ਪਗੜੀ ਵਿਚ ਕਲਗੀ ਵੀ ਲਾੲੀ ਹੋੲੀ ਸੀ। ਇਸ ਨਾਲ ਵੱਡੀ ਗਿਣਤੀ ਵਿਚ ਸਿੱਖ ਉਤੇਜਤ ਹੋੲੇ। ਹਜ਼ਾਰਾਂ ਲੋਕ ਨੰਗੀਆਂ ਤਲਵਾਰਾਂ ਲੈ ਕੇ ਸੜਕਾਂ ’ਤੇ ਉਤਰ ਆੲੇ। ਝੜਪਾਂ ਵੀ ਹੋੲੀਆਂ, ਕੁਝ ਸਰਕਾਰੀ ਵਾਹਨਾਂ ਅਤੇ ਇਮਾਰਤਾਂ ਨੂੰ ਅੱਗ ਲਾ ਦਿੱਤੀ ਗੲੀ। ਵੱਡੀ ਪੱਧਰ ’ਤੇ ਰੋਸ ਮੁਜ਼ਾਹਰੇ ਹੋੲੇ। ਭੰਨ-ਤੋੜ ਵੀ ਹੋੲੀ। ਬਿਨਾਂ ਸ਼ੱਕ ਇਸ ਹਿੰਸਾ ਲੲੀ ਡੇਰਾ ਮੁਖੀ ਨੂੰ ਹੀ ਦੋਸ਼ ਦੇਣਾ ਹੋਵੇਗਾ। ਪਰ ਪੰਜਾਬ ਸਰਕਾਰ ਨਿਰਲੇਪ ਜਿਹੀ ਰਹੀ ਅਤੇ ਪਹਿਲੇ ਦੋ ਦਿਨਾਂ ਤੱਕ ਉਸ ਨੇ ਕੁਝ ਨਹੀਂ ਕੀਤਾ। ਕੀ ਅਜਿਹਾ ਹੋਣ ਦਾ ਕਾਰਨ ਇਹ ਸੀ ਕਿ ਹਾਲ ਹੀ ਦੀਆਂ ਚੋਣਾਂ ਵਿਚ ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਕਾਂਗਰਸ ਦੇ ਹੱਕ ਵਿਚ ਵੋਟਾਂ ਪਾਉਣ ਦਾ ਸੱਦਾ ਦਿੱਤਾ ਸੀ? ਡੇਰਾ ਮੁਖੀ ਦਾ ਇਹ ਵਿਹਾਰ ਅਤੇ ਖਾਸ ਤੌਰ ’ਤੇ ਇਸ਼ਤਿਹਾਰ ਗਰਮ-ਦਲੀਆਂ ਨੂੰ ਸਰਗਰਮੀ ਦੇਣ ਵਾਲਾ ਸੀ, ਜੋ ਤਕਰੀਬਨ ਇਕ ਦਹਾਕੇ ਤੋਂ ਖਾਮੋਸ਼ ਅਤੇ ਸ਼ਾਂਤ ਵਿਚਰ ਰਹੇ ਸਨ। ਉਨ੍ਹਾਂ ਨੇ ਕੲੀ ਥਾਵਾਂ ’ਤੇ ਅਮਨ-ਕਾਨੂੰਨ ਨੂੰ ਆਪਣੇ ਹੱਥਾਂ ਲੈ ਲਿਆ।
ਡੇਰਾ ਮੁਖੀ ਜੇ ਜਨਤਕ ਤੌਰ ’ਤੇ ਐਲਾਨ ਕਰ ਦਿੰਦਾ ਕਿ ਉਸ ਦਾ ਮਕਸਦ ਖ਼ੁਦ ਨੂੰ ਗੁਰੂ ਗੋਬਿੰਦ ਸਿੰਘ ਵਾਂਗ ਦਰਸਾਉਣ ਦਾ ਹਰਗਿਜ਼ ਨਹੀਂ ਸੀ ਤਾਂ ਉਹ ਅੱਗ ’ਤੇ ਪਾਣੀ ਪਾ ਸਕਦਾ ਸੀ। ਡੇਰੇ ਨੇ ਬਾਅਦ ਵਿਚ ਅਫ਼ਸੋਸ ਪ੍ਰਗਟਾਵੇ ਸਬੰਧੀ ਇਕ ਪ੍ਰੈੱਸ ਬਿਆਨ ਜਾਰੀ ਕੀਤਾ ਪਰ ਇਹ ਬਹੁਤ ਘੱਟ ਅਤੇ ਬਹੁਤ ਲੇਟ ਸੀ। ਅਫਸੋਸ ਪ੍ਰਗਟ ਕਰਨ ਦੀ ਬਜਾੲੇ ਜੇ ਮੁਆਫ਼ੀ ਮੰਗ ਲੲੀ ਜਾਂਦੀ ਤਾਂ ਕਿਤੇ ਜ਼ਿਆਦਾ ਬਿਹਤਰ ਹੁੰਦਾ। ਮੈਂ ਨਹੀਂ ਜਾਣਦਾ ਕਿ ਡੇਰਾ ਮੁਖੀ ਮੁਆਫ਼ੀਨਾਮਾ ਜਾਰੀ ਨਾ ਕਰਨ ’ਤੇ ੲੇਨੀ ਦੇਰ ਕਿਉਂ ਅੜਿਆ ਰਿਹਾ। ਪੋਪ ਨੇ ਉਦੋਂ ਅਜਿਹਾ ਹੀ ਕੀਤਾ ਸੀ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਕੁਝ ਸ਼ਬਦਾਂ ਨਾਲ ਮੁਸਲਿਮ ਭਾੲੀਚਾਰੇ ਨੂੰ ਠੇਸ ਪਹੁੰਚੀ ਹੈ। ਅਸੀਂ ਮਹਾਤਮਾ ਗਾਂਧੀ ਦੇ ਦੇਸ਼ ਵਿਚ ਰਹਿ ਰਹੇ ਹਾਂ। ਸਾਨੂੰ ਖਾਸ ਤੌਰ ’ਤੇ ਉਦੋਂ ਮੁਆਫ਼ੀ ਵਰਗਾ ਸ਼ਬਦ ਵਰਤਣ ਵਿਚ ਕੋੲੀ ਸੰਕੋਚ ਨਹੀਂ ਹੋਣਾ ਚਾਹੀਦਾ, ਜਦੋਂ ਅਸੀਂ ਜਾਣੇ-ਅਣਜਾਣੇ ਕਿਸੇ ਵਿਅਕਤੀ ਨੂੰ ਠੇਸ ਪਹੁੰਚਾ ਦੇੲੀੲੇ।
ਅੱਜ ਦੇ ਸੰਦਰਭ ਵਿਚ ਮੀਰੀ ਅਤੇ ਪੀਰੀ ਦੀ ਗ਼ਲਤ ਵਿਆਖਿਆ ਕੀਤੀ ਜਾਂਦੀ ਹੈ ਅਤੇ ਧਰਮ ਨੂੰ ਰਾਜਨੀਤੀ ਨਾਲ ਮਿਸ਼ਰਤ ਕੀਤਾ ਜਾਂਦਾ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸੰਕਲਪ ਪੇਸ਼ ਕੀਤਾ ਸੀ ਤਾਂ ਰਾਜਨੀਤੀ ਅਤੇ ਧਰਮ ਦੇ ਰਲੇਵੇਂ ਤੋਂ ਉਨ੍ਹਾਂ ਦਾ ਮਕਸਦ ਆਪਣੇ ਪੈਰੋਕਾਰਾਂ ਵਿਚ ਸਮਾਜ ਸੇਵਾ ਦੀਆਂ ਭਾਵਨਾਵਾਂ ਦਾ ਵਿਸਥਾਰ ਕਰਨਾ ਸੀ। ਉਹ ਚਾਹੁੰਦੇ ਸਨ ਕਿ ਸਿੱਖ ਦੇਸ਼ ਵਿਚ ਹੇਠਲੇ ਪੱਧਰ ’ਤੇ ਵਿਚਰਨ ਵਾਲਿਆਂ ਵੱਲ ਧਿਆਨ ਦੇਣ। ਬਿਨਾਂ ਸ਼ੱਕ ਅੱਜ ਸਿੱਖ ਭਾੲੀਚਾਰਾ ਹੋਰ ਭਾੲੀਚਾਰਿਆਂ ਦੇ ਮੁਕਾਬਲੇ ਕਿਤੇ ਅੱਗੇ ਹੈ। ਫਿਰ ਵੀ ਉਸ ਦਾ ਯੋਗਦਾਨ ਉਸ ਕੋਲ ਮੁਹੱੲੀਆ ਧਨ ਦੇ ਅਨੁਪਾਤ ਅਨੁਸਾਰ ਨਹੀਂ ਹੈ। ਭਾੲੀਚਾਰਾ ਉਤਪਾਦਕ ਖੇਤਰਾਂ ਵਿਚ ਧਨ ਨੂੰ ਰੋਜ਼ੀ-ਰੋਟੀ ਦੇ ਸਾਧਨ ਦਾ ਰੂਪ ਕਿਉਂ ਨਹੀਂ ਦੇ ਸਕਦਾ, ਤਾਂ ਕਿ ਲੱਖਾਂ ਬੇਰੁਜ਼ਗਾਰ ਸਿੱਖਾਂ ਨੂੰ ਕੰਮ ਦਿੱਤਾ ਜਾ ਸਕੇ, ਜੋ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਰਹੇ ਹਨ। ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਚੱਲੀ ਹਿੰਸਕ ਲਹਿਰ ਦੀ ਇਕ ਵੱਡੀ ਵਜ੍ਹਾ ਬੇਰੁਜ਼ਗਾਰੀ ਸੀ। ਸਥਿਤੀ ਸੁਧਰੀ ਨਹੀਂ ਹੈ।
ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਵਿਚ ਜਦੋਂ ਵੀ ਕੋੲੀ ਅਣਚਾਹੀ ਘਟਨਾ ਵਾਪਰ ਜਾਂਦੀ ਹੈ ਤਾਂ ਕਿਉਂ ਕੁਝ ਲੋਕ ਲੰਦਨ ਵਿਚ ਜਮ੍ਹਾ ਹੋ ਕੇ ਇਕ ਵੱਖਰੇ ਰਾਜ ਖਾਲਿਸਤਾਨ ਦੀ ਮੰਗ ਉਭਾਰ ਦਿੰਦੇ ਹਨ। ਪਿਛਲੇ ਹਫ਼ਤੇ ਵੀ ਅਜਿਹਾ ਹੀ ਹੋਇਆ। ਪਾਕਿਸਤਾਨੀ ਮੂਲ ਦੇ ਦੋ ਮੁਸਲਿਮ ਸੰਸਦ ਮੈਂਬਰ ਭਾਰਤ ਦੀ ਨਿੰਦਾ ਕਰਨ ਲੲੀ ਉਤੇ ਮੌਜੂਦ ਸਨ। ਪਾਕਿਸਤਾਨ ਦੀਆਂ ਆਪਣੀਆਂ ਖ਼ੁਦ ਦੀਆਂ ਮੁਸ਼ਕਿਲਾਂ ਹਨ ਅਤੇ ਉਨ੍ਹਾਂ ਦੀ ਜੜ੍ਹ ਵੀ ਧਰਮ ਅਤੇ ਰਾਜਨੀਤੀ ਦੇ ਰਲੇਵੇਂ ਵਿਚ ਹੀ ਹੈ। ਇਸਲਾਮਾਬਾਦ ਵਿਚਲੀ ਲਾਲ ਮਸਜਿਦ ਦੀ ਗੱਲ ਹੀ ਲੈ ਲਉ। ਇਹ ਕੱਟੜਵਾਦੀਆਂ ਦਾ ਕੇਂਦਰ ਬਣ ਗੲੀ ਹੈ, ਜੋ ਪਾਕਿਸਤਾਨ ਸਰਕਾਰ ਨੂੰ ਹਦਾਇਤਾਂ ਦੇਣ ਦੇ ਯਤਨ ਕਰ ਰਹੇ ਹਨ।
ਸਿੱਖਾਂ ਨੇ ਵੀ ਕਾਫੀ ਹੱਦ ਤੱਕ ਬਾਕੀ ਭਾਰਤੀਆਂ ਵਾਂਗ ਸੂਬਾੲੀ ਖ਼ੁਦਮੁਖ਼ਤਾਰੀ ਨੂੰ ਮਨਜ਼ੂਰ ਕਰ ਲਿਆ ਹੈ ਪਰ ਸਿੱਖ ਭਾੲੀਚਾਰੇ ਦੀ ਸਮੱਸਿਆ ਇਹ ਹੈ ਕਿ ਇਹ ਧਰਮ ਅਤੇ ਰਾਜਨੀਤੀ ਨੂੰ ਮਿਸ਼ਰਤ ਕਰਨ ਵੱਲ ਝੁਕਾਅ ਰੱਖਦਾ ਹੈ। ਇਹ ਧਰਮ ਨਿਰਪੱਖਤਾ ਦੇ ਵਿਰੁੱਧ ਨਹੀਂ ਹੈ ਪਰ ਇਹ ਆਪਣੀ ਧਾਰਮਿਕ ਪਛਾਣ ’ਤੇ ਬਹੁਤ ਜ਼ਿਆਦਾ ਜ਼ੋਰ ਦਿੰਦਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਬਹੁਲਵਾਦ ਦਾ ਉਪਦੇਸ਼ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਜੋ ਇਕ ਪਾਵਨ ਗ੍ਰੰਥ ਹੈ, ਵਿਚ ਹਿੰਦੂ, ਮੁਸਲਮਾਨ ਅਤੇ ਹੋਰ ਕੲੀ ਸੰਤਾਂ ਦੀ ਬਾਣੀ ਸ਼ਾਮਿਲ ਹੈ। ਸਿੱਖਾਂ ਨੂੰ ਬਹੁਲਵਾਦ ਦਾ ਪਾਲਣ ਕਰਨਾ ਚਾਹੀਦਾ ਹੈ, ਧਾਰਮਿਕ ਕੱਟੜਤਾ ਦਾ ਨਹੀਂ। ਜਿਵੇਂ ਕਿ ਵਾਰ-ਵਾਰ ਵੇਖਿਆ ਗਿਆ ਹੈ, ਉਹ ਜਦੋਂ ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਂਦੇ ਹਨ, ਅਕਸਰ ਅਜਿਹੀ ਰਾਹ ਅਪਣਾਉਂਦੇ ਹਨ ਜਿਸ ਨਾਲ ਭਾੲੀਚਾਰੇ ਦੇ ਅਕਸ ਨੂੰ ਸੱਟ ਵਜਦੀ ਹੈ। ਮੈਨੂੰ ਖਦਸ਼ਾ ਮਹਿਸੂਸ ਹੁੰਦਾ ਹੈ ਕਿ ਕਿਤੇ ਡੇਰਾ ਸੱਚਾ ਸੌਦਾ ਦੀ ਘਟਨਾ ਪੰਜਾਬ ਵਿਚ ਕਾਲੇ ਦਿਨਾਂ ਵਾਲੀ ਰਾਜਨੀਤੀ ਦੇ ਅਰੰਭ ਦੀ ਪ੍ਰਤੀਕ ਤਾਂ ਨਹੀਂ। ਉਦੋਂ ਹਾਲਾਤ ਬੇਕਾਬੂ ਹੋ ਗੲੇ ਸਨ ਅਤੇ ਉਨ੍ਹਾਂ ਨੇ ਤਬਾਹਕੰੁਨ ਰੂਪ ਲੈ ਲਿਆ ਸੀ। ਪਹਿਲਾ ਇਹ ਕਿ ਫੌਜ ਨੇ ਹਰਿਮੰਦਿਰ ਸਾਹਿਬ ’ਤੇ ਹਮਲਾ ਕੀਤਾ, ਜਿਥੇ ਸੰਤ ਭਿੰਡਰਾਂਵਾਲੇ ਰਹਿ ਰਹੇ ਸਨ। ਦੂਜੀ ਗੱਲ ਇਹ ਹੋੲੀ ਕਿ ਸਿੱਖ ਅੰਗ-ਰੱਖਿਅਕਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ, ਜਿਸ ਦਾ ਪ੍ਰਤੀਕਰਮ ਇਕ ਬੇਰਹਿਮੀ ਭਰੇ ਬਦਲੇ ਵਜੋਂ ਹੋਇਆ ਅਤੇ ਦਿਨ-ਦਿਹਾੜੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ। ਤਿੰਨ ਹਜ਼ਾਰ ਤਾਂ ਸਿਰਫ਼ ਦਿੱਲੀ ਵਿਚ ਹੀ ਮਾਰੇ ਗੲੇ ਸਨ। ਜਿਸ ਨੂੰ ਸਿੱਖ ਸਮੱਸਿਆ ਕਿਹਾ ਜਾਂਦਾ ਹੈ, ਉਹ ਹੋਰ ਜ਼ਿਆਦਾ ਵਿਗੜ ਗੲੀ ਸੀ। ਡਾ: ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਵਜੋਂ ਤਰੱਕੀ ਨੇ ਵੱਡੀ ਹੱਦ ਤੱਕ ਇਸ ਦਾ ਹੱਲ ਕੀਤਾ ਹੈ ਅਤੇ ਇਹ ਵੀ ਕਿ ਇਸ ਬਾਰੇ ਸਿਹਰਾ ਇੰਦਰਾ ਗਾਂਧੀ ਦੀ ਨੂੰਹ ਸੋਨੀਆ ਗਾਂਧੀ ਨੂੰ ਜਾਂਦਾ ਹੈ।
ਵਿਸ਼ਵ ਭਰ ਵਿਚ ਧਰਮ ਨੂੰ ਰਾਜਨੀਤੀ ਨਾਲ ਮਿਸ਼ਰਤ ਕਰਨ ਦਾ ਰੁਝਾਨ ਹੈ। ਤੁਰਕੀ ਇਸ ਬਾਰੇ ਪ੍ਰੇਰਕ ਅਪਵਾਦ ਹੈ, ਜਿਥੇ ਲੋਕਾਂ ਨੇ ਸੜਕਾਂ ’ਤੇ ਮਾਰਚ ਕੱਢ ਕੇ ਧਰਮ ਨਿਰਪੱਖਤਾ ਪ੍ਰਤੀ ਆਪਣੀ ਨਿਹਚਾ ਪ੍ਰਗਟਾੲੀ ਹੈ। ਮੈਂ ਕਾਮਨਾ ਕਰਦਾ ਹਾਂ ਕਿ ਇਸ ਖੇਤਰ ਵਿਚ ਅਜਿਹਾ ਹੀ ਕੁਝ ਹੋਵੇ, ਜਿਸ ਨੂੰ ਕਦੇ ਭਾਰਤੀ ਉਪ-ਮਹਾਂਦੀਪ ਕਿਹਾ ਜਾਂਦਾ ਸੀ ਅਤੇ ਜੋ ਹੁਣ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਰੂਪੀ ਤਿੰਨ ਰਾਸ਼ਟਰਾਂ ਵਿਚ ਵੰਡਿਆ ਹੋਇਆ ਹੈ। ਇਸ ਖੇਤਰ ਦਾ ਖਾਸਾ ਬਹੁਲਵਾਦ ਹੀ ਹੈ।

(ਕੁਲਦੀਪ ਨਈਅਰ)
ਰੋਜ਼ਾਨਾ ਅਜੀਤ ਜਲੰਧਰ

29 May, 2007

ਪਾਕਿਸਤਾਨ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ ਮੂਲਵਾਦੀ

ਪਾਕਿਸਤਾਨ ਪੀਪਲਜ਼ ਪਾਰਟੀ ਨੇ ਪਹਿਲਾਂ ਵੀ ਚੇਤਾਇਆ ਸੀ, ਕੱਟੜਵਾਦੀਆਂ ਨੂੰ ਉਨ੍ਹਾਂ ਦੀਆਂ ਅਫ਼ਗਾਨਿਸਤਾਨ ਵਿਚਲੀਆਂ ਸੁਰੱਖਿਅਤ ਸ਼ਰਨਗਾਹਾਂ ਵਿਚੋਂ ਕੱਢੇ ਜਾਣ ਤੋਂ ਬਾਅਦ ਉਹ ਮੁੜ ਉਭਾਰ ਹਾਸਲ ਕਰ ਰਹੇ ਹਨ। ਸਮੇਂ ਨੇ ਉਹ ਖਦਸ਼ੇ ਵੀ ਸਹੀ ਸਾਬਤ ਕਰ ਦਿੱਤੇ ਹਨ, ਜੋ ਸੰਨ 2002 ਵਿਚ ਪ੍ਰਗਟਾੲੇ ਗੲੇ ਸਨ ਕਿ ਜੇ ਪਾਕਿਸਤਾਨ ਵਿਚ ਜਮਹੂਰੀਅਤ ਬਹਾਲ ਨਾ ਕੀਤੀ ਗਈ ਤਾਂ ਜਹਾਦੀ ਤੱਤ ਮੁੜ ਉਭਰ ਆਉਣਗੇ। ਸੰਨ 2002 ਦੀਆਂ ਆਮ ਚੋਣਾਂ ਵਿਚ ਪਾਕਿਤਾਨ ਪੀਪਲਜ਼ ਪਾਰਟੀ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਵੱਡੀ ਪੱਧਰ ’ਤੇ ਧਾਂਦਲੀਬਾਜ਼ੀ ਕਰਨ, ਅਸੈਂਬਲੀ ਦਾ ਇਜਲਾਸ ਅੱਗੇ ਪਾਉਣ ਅਤੇ ਪੀ. ਪੀ. ਪੀ. ਦੇ ਅਸੈਂਬਲੀ ਮੈਂਬਰਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਉਣ ਦੀਆਂ ਕਾਰਵਾਈਆਂ ਨੇ ਪਾਕਿਸਤਾਨ ਲਈ ਬੜੇ ਗੰਭੀਰ ਨਤੀਜੇ ਕੱਢੇ।
ਅੱਤਵਾਦੀ ਹੋੲੇ ਜਥੇਬੰਦ
ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਅੱਤਵਾਦੀ ਕਿਸਮ ਦੇ ਮੂਲਵਾਦੀਆਂ, ਜੋ ਵਿਦੇਸ਼ੀ ਅਤੇ ਸਥਾਨਿਕ ਤਾਲਿਬਾਨਾਂ ਤੇ ਦੱਖਣ ੲੇਸ਼ੀਆ ਤੋਂ ਆੲੇ ਅਲ-ਕਾਇਦਾ ਕਾਰਕੁੰਨਾਂ ਦਾ ਮਿਸ਼ਰਨ ਹਨ, ਨੇ ਕਬਾਇਲੀ ਇਲਾਕਿਆਂ ਵਿਚ ਆਪਣੇ ਆਧਾਰ ਸਥਾਪਿਤ ਕਰ ਲੲੇ ਹਨ। ਸੰਨ 2001 ਵਿਚ ਹੋਈ ਆਪਣੀ ਹਾਰ ਤੋਂ ਬਾਅਦ ਉਹ ਮੁੜ ਜਥੇਬੰਦ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਆਪਣੀ ਇਕ ਤਰ੍ਹਾਂ ਦੀ ਫੌਜ ਵੀ ਖੜੀ ਕਰ ਲਈ ਹੈ, ਜੋ ਆਤਮਘਾਤੀ ਹਮਲਾਵਰਾਂ ਅਤੇ ਗੁਰੀਲਾ ਪੈਂਤੜਿਆਂ ਨਾਲ ਲੈਸ ਹੈ। ਇਨ੍ਹਾਂ ਵਿਚੋਂ ਬਹੁਤੀਆਂ ਤਾਕਤਾਂ 1980ਵਿਆਂ ਵੇਲੇ ਜਨਰਲ ਜ਼ਿਆ ਦੇ ਤਾਨਾਸ਼ਾਹੀ ਨਿਜ਼ਾਮ ਵਿਚੋਂ ਹਨ, ਜਿਸ ਦੀ ਅਫ਼ਗਾਨ ਮੁਜਾਹਿਦੀਨਾਂ ਨਾਲ ਬੜੀ ਨੇੜਤਾ ਰਹੀ ਸੀ। ਇਹੀ ਅਫ਼ਗਾਨ ਮੁਜਾਹਿਦੀਨ ਬਾਅਦ ਵਿਚ ਤਾਲਿਬਾਨ ਅਤੇ ਅਲ-ਕਾਇਦਾ ਵਿਚ ਬਦਲ ਗੲੇ। ਉਨ੍ਹਾਂ ਦੇ ਪਾਕਿਸਤਾਨੀ ਸਾਥੀ ਵੀ ਇਸੇ ਤਰ੍ਹਾਂ ਆਪਣਾ ਰੂਪ ਬਦਲ ਕੇ ਪਹਿਲਾਂ ਆਈ. ਜੇ. ਆਈ. ਅਤੇ ਫਿਰ ਪੀ. ਐਮ. ਐਲ. (ਕਿਊ.) ਵਜੋਂ ਸਾਹਮਣੇ ਆੲੇ। ਜਦੋਂ ਤਾਲਿਬਾਨ ਅਤੇ ਅਲ-ਕਾਇਦਾ ਵਰਗੀਆਂ ਤਾਕਤਾਂ 90ਵਿਆਂ ਦੇ ਦਹਾਕੇ ਦੌਰਾਨ ਅਫ਼ਗਾਨਿਸਤਾਨ ’ਚ ਆਪਣੀਆਂ ਸਰਗਰਮੀਆਂ ’ਚ ਰੁੱਝੀਆਂ ਸਨ ਤਾਂ ਉਨ੍ਹਾਂ ਦੇ ਪਾਕਿਸਤਾਨੀ ਸਾਥੀ ਦੇਸ਼ ਵਿਚ ਇਸ ਸਮੇਂ ਦੌਰਾਨ ਬਣੀਆਂ ਪੀਪਲਜ਼ ਪਾਰਟੀ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ’ਚ ਲੱਗੇ ਹੋੲੇ ਸਨ। ਫਿਰ ਜਦੋਂ ਅਲ-ਕਾਇਦਾ ਅਤੇ ਤਾਲਿਬਾਨ ਦੇ ਨੇੜਲੇ ਮਿੱਤਰ ਦਾੜ੍ਹੀ-ਵਿਹੂਣੇ ਸੰਸਦੀ ਨੇਤਾਵਾਂ ਦਾ ਲਬਾਦਾ ਪਾ ਕੇ ਸੱਤਾ ਵਿਚ ਆੲੇ ਤਾਂ ਪਾਕਿਸਤਾਨ ਦਾ ਤਾਲਿਬਾਨੀਕਰਨ ਤੇਜ਼ੀ ਨਾਲ ਸ਼ੁਰੂ ਹੋ ਗਿਆ। ਇਸ ਦਾ ਮਕਸਦ ਧਾਰਮਿਕ ਮਦਰਸਿਆਂ ਦੇ ਤਾਣੇ-ਬਾਣੇ ਰਾਹੀਂ ਮੂਲਵਾਦੀਆਂ ਨੂੰ ਮਜ਼ਬੂਤ ਕਰਨਾ ਅਤੇ ਪੀ. ਪੀ. ਪੀ. ਨੂੰ ਨੁੱਕਰੇ ਲਾਉਣਾ ਸੀ। ਮਦਰੱਸੇ ਵਿਦਿਆਰਥੀਆਂ ਦੀ ਉਸਾਰੂ ਸੋਚ ਨੂੰ ਤਬਾਹਕੁੰਨ ਸੋਚ ਵਿਚ ਬਦਲਣ ਲਈ ਸਿਰਜੇ ਗੲੇ ਸਨ। ਇਨ੍ਹਾਂ ਦਾ ਮਕਸਦ ਪਾਕਿਸਤਾਨ ਵਿਚ ਵਿਦਿਆਰਥੀਆਂ ਦੀ ਥਾਂ ‘ਤਾਲਿਬਾਂ’ ਦੀ ਇਕ ਨਵੀਂ ਪੀੜ੍ਹੀ ਦੀ ਸਿਰਜਣਾ ਕਰਨਾ ਸੀ। ਇਹ ਇਕ ਤਰ੍ਹਾਂ ਨਾਲ ਬਿਪਤਾ ਦਾ ਅਜਿਹਾ ਘੜਾ ਭਰਨ ਵਾਲਾ ਅਮਲ ਸੀ, ਜੋ ਕਦੇ ਵੀ ਟੁੱਟ ਕੇ ਪੂਰੇ ਪਾਕਿਸਤਾਨ ਵਿਚ ਬਿਖਰ ਸਕਦਾ ਸੀ। ਮੌਜੂਦਾ ਸਮੇਂ ਦੇਸ਼ ਨੂੰ ਖ਼ਤਰਾ ਇਹ ਹੈ ਕਿ ਜੇ ਚੋਣਾਂ ਵਿਚ ਫਿਰ ਧਾਂਦਲੀਬਾਜ਼ੀ ਹੋ ਗਈ ਅਤੇ ਤਾਲਿਬਾਨੀ ਤੱਤਾਂ ਦੇ ਮਿੱਤਰ ਆਪਣੀ ਹੋਂਦ ਬਚਾਉਣ ਵਿਚ ਕਾਮਯਾਬ ਰਹੇ ਤਾਂ ਜਹਾਦੀ ਤਾਕਤਾਂ ਪੂਰੇ ਦੇਸ਼ ’ਤੇ ਭਾਰੂ ਹੋ ਜਾਣਗੀਆਂ। ਮੌਜੂਦਾ ਸੱਤਾ-ਢਾਂਚਾ ਪੀ. ਐਮ. ਐਲ. (ਕਿਊ.) ਦੀ ਅਗਵਾਈ ਹੇਠ ਚਲ ਰਿਹਾ ਹੈ। ਇਸ ਦੇ ਕੁਝ ਮੈਂਬਰ ਉਦਾਰਵਾਦੀ ਹਨ ਪਰ ਬਹੁਤੇ ਉਹ ਹਨ, ਜੋ ਜਨਰਲ ਜ਼ਿਆ ਦੇ ਯੁੱਗ ਵੇਲੇ ਵੇਲੇ ਫੌਜੀ ਤਾਨਾਸ਼ਾਹੀ ਅਤੇ ਖੁਫ਼ੀਆ ਤਾਣੇ-ਬਾਣੇ ਦਾ ਅਹਿਮ ਹਿੱਸਾ ਰਹੇ ਹਨ।
ਸਰਕਾਰੀ ਰੁਖ਼
ਵੱਡੀ ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਜਿਥੇ ਐਮ. ਐਮ. ੲੇ. ਵਰਗੀਆਂ ਧਾਰਮਿਕ ਧਿਰਾਂ ਨੇ ਲਾਲ ਮਸਜਿਦ ਅਤੇ ਜਾਮੀਆ ਹਫ਼ਸਾ ਤੋਂ ਖ਼ੁਦ ਨੂੰ ਦੂਰ ਰੱਖਿਆ, ਉਥੇ ਮੰਤਰੀ ਮੰਡਲ ਨੇ ਇਸ ਤੋਂ ਬਿਲਕੁਲ ਉਲਟ ਕੀਤਾ। ਦੱਸਿਆ ਜਾਂਦਾ ਹੈ ਕਿ ਲਾਲ ਮਸਜਿਦ ਨੂੰ ਜਾਂਦਾ ਇਕ ਅਸਲੇ ਦਾ ਟਰੱਕ ਫੜਿਆ ਗਿਆ ਸੀ, ਸਗੋਂ ਉਹ ਵੀ ਇਕ ਕੈਬਨਿਟ ਮੰਤਰੀ ਦੇ ਕਹਿਣ ’ਤੇ ਛੱਡ ਦਿੱਤਾ ਗਿਆ। ਦੋ ਪੁਲਿਸ ਵਾਲੇ ਅਗਵਾ ਕਰ ਲੲੇ ਗੲੇ ਪਰ ਪੁਲਿਸ ਮੰਤਰੀ ਮੰਡਲ ਦੇ ਦਬਾਅ ਕਰਕੇ ਮੂਲਵਾਦੀ ਅਗਵਾਕਾਰਾਂ ਖਿਲਾਫ਼ ਪਰਚਾ ਵੀ ਦਰਜ ਨਾ ਕਰ ਸਕੀ। ਲਾਲ ਮਸਜਿਦ ਦਾ ਮੁਖੀ ਮੌਲਵੀ ਅਸਲ ਵਿਚ ਮੰਤਰੀ ਮੰਡਲ ਨੇ ਹੀ ਨਿਯੁਕਤ ਕੀਤਾ ਹੋਇਆ ਹੈ। ਇਹ ਇਕ ਸਰਕਾਰੀ ਨੁਮਾਇੰਦਾ ਹੈ, ਜਿਸ ਨੂੰ ਇਸਲਾਮਾਬਾਦ ਵਿਚ ਅਖੌਤੀ ਸ਼ਰੀਅਤ ਅਦਾਲਤਾਂ ਦੀ ਸਥਾਪਨਾ ਲਈ ਨਿਯੁਕਤ ਕੀਤਾ ਗਿਆ ਸੀ। ਜਿਸ ਜ਼ਮੀਨ ’ਤੇ ਮੌਜੂਦਾ ਧਾਰਮਿਕ ਸਕੂਲ ਬਣੇ ਹਨ, ਉਹ ਸਰਕਾਰੀ ਹੈ ਅਤੇ ਸਰਕਾਰ ਦੀ ਨਾਲ ਹੀ ਰਜ਼ਾਮੰਦੀ ਹੀ ਜਾਮੀਆ ਹਫ਼ਸਾ ਨੇ ਇਸ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਨਾਜ਼ਾਇਜ ਢੰਗ ਨਾਲ ਕਬਜ਼ੇ ਹੇਠ ਲਈ ਗਈ ਜ਼ਮੀਨ ’ਤੇ ਮਦਰਸਿਆਂ ਦੀ ੳੁਸਾਰੀ ਵੇਲੇ ਹਕੂਮਤ ਨੇ ਦਾਅਵਾ ਕੀਤਾ ਸੀ ਕਿ ਇਹ ਮਦਰਸਿਆਂ ਵਿਚ ਸੁਧਾਰ ਲਿਆਵੇਗੀ ਅਤੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰੇਗੀ ਪਰ ਸੁਧਾਰ ਕਰਨ ਦੀ ਥਾਂ ਮੂਲਵਾਦੀਆਂ ਨੂੰ ਮਜ਼ਬੂਤ ਕੀਤਾ ਗਿਆ, ਉਨ੍ਹਾਂ ਨੂੰ ਫੰਡ ਮੁਹੱਈਆ ਕਰਾੲੇ ਗੲੇ ਤਾਂ ਕਿ ਉਹ ੲੇਨਾ ਕੁ ਵਿਸਥਾਰ ਹਾਸਲ ਕਰ ਲੈਣ ਕਿ ਇਕ ਦਿਨ ਇਸਲਾਮਾਬਾਦ ਤੱਕ ਹੀ ਆ ਪੁੱਜਣ।
ਕਿਹਾ ਜਾ ਰਿਹਾ ਹੈ ਕਿ ਜਾਮੀਆ ਹਫ਼ਸਾ ਮਸਜਿਦ ਨੂੰ ਕੋਈ ਛੋਹ ਵੀ ਨਹੀਂ ਸਕਦਾ ਕਿਉਂਕਿ ਉਥੇ ਫੌਜੀ ਅਧਿਕਾਰੀਆਂ ਦੀਆਂ ਲੜਕੀਆਂ ਪੜ੍ਹਦੀਆਂ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਪਿਤਾ ਆਪਣੀਆਂ ਧੀਆਂ ਨੂੰ ‘ਚੌਕਸੀ ਦਸਤੇ’ ਬਣਾਉਣ ਦੀ ਆਗਿਆ ਕਿਵੇਂ ਦੇ ਸਕਦੇ ਹਨ? ਅਜੇ ਅਸਲ ਵਿਚ ਹਕੀਕਤ ਦਾ ਛੋਟਾ ਜਿਹਾ ਹਿੱਸਾ ਹੀ ਸਾਹਮਣੇ ਆਇਆ ਹੈ। ਲਾਲ ਮਸਜਿਦ ਦਾ ਮੁਖੀ ਆਪਣੀ ਹਮਾਇਤ ਲਈ ਇਸਲਾਮਾਬਾਦ ਦੇ ਹੋਰ ਮਦਰਸਿਆਂ ਤੋਂ ਵੀ ਵਿਦਿਆਰਥੀਆਂ ਨੂੰ ਮੰਗਵਾ ਸਕਦਾ ਹੈ। ਹੋ ਸਕਦਾ ਹੈ ਉਹ ਇਸਲਾਮਾਬਾਦ ਵਿਚ ਅੰਦਰਖਾਤੇ ਹੀ ਆਪਣੀ ਸਮਾਨਾਂਤਰ ਫੌਜ ਵੀ ਸਿਰਜ ਰਿਹਾ ਹੋਵੇ, ਜੋ ਉਭਰਨ ਲਈ ਉਸ ਦੇ ਹੁਕਮਾਂ ਦੀ ਉਡੀਕ ਕਰ ਰਹੇ ਹੋਵੇ।
ਸਰਕਾਰ ਦਾ ਕਹਿਣਾ ਹੈ ਕਿ ਉਹ ਕਮਜ਼ੋਰ ਨਹੀਂ ਪਰ ਚੰਗੀ ਅਤੇ ਦਇਆਵਾਨ ਹੈ। ਦਇਆ ਕਰਕੇ ਹੀ ਇਹ ਲਾਲ ਮਸਜਿਦ ਨੇੜਲੇ ਦੋ ਮਦਰਸਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਪਰ ਅਜਿਹੀ ਦਇਆ ਉਨ੍ਹਾਂ ਲੋਕਾਂ ਲਈ ਕਿਉਂ ਨਹੀਂ ਸੀ ਦਿਖਾਈ ਗਈ ਜੋ ਸੰਨ 2005 ਵਿਚ ਬਿਲਕੁਲ ਸ਼ਾਂਤਮਈ ਢੰਗ ਨਾਲ ਆਸਿਫ਼ ਜ਼ਰਦਾਰੀ ਦੇ ਸਵਾਗਤ ਲਈ ਇਕੱਠੇ ਹੋੲੇ ਸਨ। ਨਾ ਹੀ ਇਹ ਦਇਆ ਕਰਾਚੀ ਵਿਚ ਫਰਵਰੀ ਦੀਆਂ ਚੋਣਾਂ ਵੇਲੇ ਇਕ ਪੋਲੰਿਗ ਬੂਥ ਤੇ ਉਨ੍ਹਾਂ ਔਰਤਾਂ ਪ੍ਰਤੀ ਵਰਤੀ ਗਈ ਸੀ ਜਿਨ੍ਹਾਂ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ, ਮਾਰਿਆ ਤੇ ਜ਼ਖਮੀ ਕੀਤਾ ਗਿਆ ਸੀ ਅਤੇ ਨਾ ਹੀ ਅਜਿਹੀ ਦਇਆ ਸੰਯੁਕਤ ਰਾਸ਼ਟਰ ਦੀ ਰਿਪੋਰਟਰ ਪ੍ਰਤੀ ਤੇ ਇਕ ਜੱਜ ਦੀ ਭੈਣ ਪ੍ਰਤੀ ਵਰਤੀ ਗਈ ਸੀ, ਜੋ ਇਕ ਸ਼ਾਂਤਮਈ ਰੋਸ ਮੁਜ਼ਾਹਰੇ ਵਿਚ ਹਿੱਸਾ ਲੈ ਰਹੀਆਂ ਸਨ।
ਲੋਕਾਂ ’ਤੇ ਪਾਬੰਦੀਆਂ
ਮੌਜੂਦਾ ਸਮੇਂ ਬਣਾੲੇ ਗੲੇ ‘ਚੌਕਸੀ ਦਸਤੇ’ ਇਸਲਾਮਾਬਾਦ ਵਿਚ ਹਜ਼ਾਮਤ ਕਰਨ ਵਾਲਿਆਂ, ਬਿਊਟੀ ਪਾਰਲਰ ਵਾਲਿਆਂ ਅਤੇ ਮਨੋਰੰਜਨ ਨਾਲ ਸੰਬੰਧਿਤ ਸਟੋਰਾਂ ਵਾਲਿਆਂ ਨੂੰ ਸ਼ਰੇਆਮ ਧਮਕਾ ਰਹੇ ਹਨ। ਲੋਕਾਂ ’ਤੇ ਕੱਟੜ ਪਾਬੰਦੀਆਂ ਠੋਸ ਰਹੇ ਹਨ। ਬਾਕੀ ਸਾਰੇ ਮੁਸਲਮਾਨਾਂ ਵਾਂਗ ਮੈਨੂੰ ਵੀ ਆਪਣੇ ਇਸਲਾਮ ਧਰਮ ’ਤੇ ਮਾਣ ਹੈ। ਪਰ ਅਸੀਂ ਸਾਰੇ ਮੁਸਲਿਮ ਇਸ ਗੱਲ ਦੇ ਵਿਰੁੱਧ ਹਾਂ ਕਿ ਕੁਝ ਖਾਸ ਕਿਸਮ ਦੇ ਮੌਲਵੀ ਸਾਨੂੰ ਇਸਲਾਮ ਦੀ ਆਪਣੇ ਢੰਗ ਨਾਲ ਵਿਆਖਿਆ ਕਰਕੇ ਕਿਉਂ ਦੱਸਣ ਅਤੇ ਧਰਮ ਨੂੰ ਇਕ ਬੰਧਨ ਵਾਂਗ ਕਿਉਂ ਪੇਸ਼ ਕਰਨ। ਅਫ਼ਗਾਨ ਜਹਾਦ ਦੇ ਬਚੇ-ਖੁਚੇ ਤੱਤਾਂ ਵੱਲੋਂ ਹੁਣ ਕੌਮਾਂ, ਧਰਮਾਂ ਅਤੇ ਆਮ ਲੋਕਾਂ ਵੱਲ ਆਪਣੀਆਂ ਬੰਦੂਕਾਂ ਸੇਧੀਆਂ ਜਾ ਰਹੀਆਂ ਹਨ, ਜੋ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਕਰਨਯੋਗ ਨਹੀਂ। ਮੂਲਵਾਦੀ ਤੱਤ ਇਸਲਾਮ ਦੇ ਨਾਂਅ ਦੀ ਵਰਤੋਂ ਕਰਦਿਆਂ ਲਗਾਤਾਰ ਅਜਿਹੀਆਂ ਹਰਕਤਾਂ ਕਰ ਰਹੇ ਹਨ, ਜੋ ਉਲਟਾ ਮੁਸਲਿਮ ਭਾਈਚਾਰਿਆਂ ਦੀ ਤਬਾਹੀ ਦਾ ਹੀ ਕਾਰਨ ਬਣ ਰਹੀਆਂ ਹਨ। ਅਫ਼ਗਾਨਿਸਤਾਨ ਅਤੇ ਇਰਾਕ ਦੀਆਂ ਜੰਗਾਂ ਵਿਸ਼ਵ ਵਪਾਰ ਕੇਂਦਰ ’ਤੇ ਹੋੲੇ ਹਮਲੇ ਦਾ ਹੀ ਨਤੀਜਾ ਸਨ। ਇਨ੍ਹਾਂ ਹਮਲਿਆਂ ਨਾਲ ਦੁਨੀਆ ਭਰ ਵਿਚ ਇਕ ਮਹਾਨ ਧਰਮ ਵਜੋਂ ਇਸਲਾਮ ਧਰਮ ਦੇ ਅਕਸ ਨੂੰ ਵੀ ਵੱਡਾ ਧੱਕਾ ਲੱਗਾ ਹੈ।
ਆਤਮਘਾਤੀ ਹਮਲਾਵਰ ਸੋਚਦੇ ਹਨ ਕਿ ਉਹ ਆਪਣੀਆਂ ਕਾਰਵਾਈਆਂ ਰਾਹੀਂ ਖ਼ੁਦਾ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਸਰਗਰਮੀਆਂ ਇਸਲਾਮ ਦੀ ਮਦਦ ਨਹੀਂ ਕਰਦੀਆਂ ਸਗੋਂ ਉਸ ਨੂੰ ਸੱਟ ਹੀ ਮਾਰਦੀਆਂ ਹਨ। ਦੁਨੀਆ ਭਰ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਇਕ ਉੱਭਰਵੇਂ ਪ੍ਰਵਾਸੀ ਭਾਈਚਾਰੇ ਵਜੋਂ ਸਥਾਪਿਤ ਹੋੲੇ ਹਨ ਪਰ ਮੂਲਵਾਦੀਆਂ ਦੀਆਂ ਇਨ੍ਹਾਂ ਕਾਰਵਾਈਆਂ ਕਰਕੇ ਉਨ੍ਹਾਂ ’ਚੋਂ ਕੋਈ ਵੀ ਹੁਣ ਸੁਰੱਖਿਅਤ ਨਹੀਂ ਰਹਿ ਗਿਆ। ਇਥੋਂ ਤੱਕ ਕਿ ਹੁਣ ਤਾਂ ਪਾਕਿਸਤਾਨ ਵਰਗੇ ਦੇਸ਼ਾਂ ਵਿਚਲੇ ਮੁਸਲਮਾਨਾਂ ਨੂੰ ਵੀ ਨਫ਼ਰਤਯੋਗ ਅਪਰਾਧਾਂ ਦੇ ਪੀੜਤ ਬਣਾਇਆ ਜਾ ਰਿਹਾ ਹੈ।
ਸਮੇਂ ਦੀ ਲੋੜ
ਮੌਜੂਦਾ ਸਮੇਂ ਅਸੀਂ ਇਕ ਵਿਸ਼ਵ ਪਿੰਡ ਵਿਚ ਰਹਿ ਰਹੇ ਹਾਂ। ਸਾਰੇ ਮਹਾਨ ਧਰਮਾਂ ਦੇ ਸਿਧਾਂਤ ਇਕੋ ਜਿਹੇ ਹੀ ਹਨ। ਆਪਸ ਵਿਚ ਸਦਭਾਵਨਾ ਨਾਲ ਰਹਿਣ ਲਈ ਸਾਨੂੰ ਦਿਲੋਂ ਧਰਮ ਦਾ ਸਤਿਕਾਰ ਕਰਨ ਦੀ ਲੋੜ ਹੈ, ਕਿਸੇ ਮਜਬੂਰੀ ਜਾਂ ਬੰਧਨ ਹੇਠ ਨਹੀਂ। ਪਾਕਿਸਤਾਨੀ ਸਰਕਾਰ ਲਗਾਤਾਰ ਮੂਲਵਾਦੀਆਂ ਦੀਆਂ ਸਰਗਰਮੀਆਂ ਤੋਂ ਅੱਖਾਂ ਮੀਟੀ ਬੈਠੀ ਹੈ। ਮੰਤਰੀ ਮੰਡਲ ਵੱਲੋਂ ਲਾਲ ਮਸਜਿਦ ਅਤੇ ਜਾਮੀਆ ਹਫ਼ਸਾ ਨੂੰ ਇਸਲਾਮਾਬਾਦ ਵਿਚੋਂ ਆਪਣੇ ਮਦਰੱਸੇ ਤਬਦੀਲ ਕਰਨ ਲਈ ਹੋਰ ਥਾਵਾਂ ’ਤੇ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਾਰੇ ਅਮਲ ਦੌਰਾਨ ਹੋਵੇਗਾ ਇਹ ਕਿ ਉਹ ਹੋਰ ਸਰਕਾਰੀ ਜ਼ਮੀਨ ’ਤੇ ਕਾਬਜ਼ ਹੋ ਜਾਣਗੇ ਅਤੇ ਅੰਤ ਦੋਵਾਂ ਥਾਵਾਂ ਵਾਲੀ ਜ਼ਮੀਨ ਦੱਬ ਲੈਣਗੇ। ਜਦੋਂ ਤੱਕ ਅੱਤਵਾਦੀਆਂ ਨੂੰ ਸਖ਼ਤੀ ਨਾਲ ਦਬਾਇਆ ਨਹੀਂ ਜਾਂਦਾ, ਇਹ ਖ਼ਤਰਾ ਬਣਿਆ ਰਹੇਗਾ ਕਿ ਮੂਲਵਾਦ ਦੀ ਲਹਿਰ ਕਿਸੇ ਦਿਨ ਇਕ ਹੜ ਦਾ ਰੂਪ ਧਾਰ ਕੇ ਇਕ ਧਾਰਮਿਕ ਰਾਜ-ਪਲਟੇ ਨੂੰ ਜਨਮ ਦੇ ਸਕਦੀ ਹੈ। ਅਗਲੀ ਵਾਰ ਫੌਜ ਦੀ ਥਾਂ ਧਾਰਮਿਕ ਮੂਲਵਾਦੀਆਂ ਵੱਲੋਂ ਧੱਕੇ ਨਾਲ ਸੱਤਾ ਹਥਿਆਈ ਜਾ ਸਕਦੀ ਹੈ। ਮਲਾਕੰਦ, ਪਰਚਨਾਰ ਅਤੇ ਟਾਂਕ ਵਰਗੇ ਕਬਾਇਲੀ ਖੇਤਰਾਂ ਵਿਚ ਪਹਿਲਾਂ ਹੀ ਮੂਲਵਾਦੀਆਂ ਨੂੰ ਧੁਰ ਅੰਦਰ ਤੱਕ ਘੁਸਪੈਠ ਕਰਨ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਡੇਰਾ ਆਦਮ ਖੇਲ ਵਿਖੇ ਲੜਕੀਆਂ ਦੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗੲੇ ਹਨ ਅਤੇ ਹਜ਼ਾਮਤ ਕਰਨ ਵਾਲਿਆਂ ਤੋਂ ਵਾਅਦਾ ਲਿਆ ਗਿਆ ਹੈ ਕਿ ਉਹ ਕਿਸੇ ਦੀ ਦਾੜ੍ਹੀ ਨਹੀਂ ਕੱਟਣਗੇ। ਉਹ ਆਪਣੀ ਰੋਜ਼ੀ-ਰੋਟੀ ਦਾ ਹੱਕ ਗੁਆ ਬੈਠੇ ਹਨ ਅਤੇ ਲੋਕਾਂ ਕੋਲ ਆਪਣੀ ਮਰਜ਼ੀ ਨਾਲ ਜਿਊਣ ਦਾ ਹੱਕ ਨਹੀਂ ਰਿਹਾ। ਇਹ ਹੱਕ ਮੂਲਵਾਦੀਆਂ ਨੇ ਖੋਹ ਲੲੇ ਹਨ। ਹੋ ਸਕਦਾ ਹੈ ਕਿ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਮੂਲਵਾਦੀਆਂ ਦੇ ਗੁੱਝੇ ਆਧਾਰ ਮੌਜੂਦ ਹੋਣ। ਇਸ ਸਾਰੇ ਕੁਝ ਦੇ ਮੱਦੇਨਜ਼ਰ ਮੌਜੂਦਾ ਸਮੇਂ ਪਾਕਿਸਤਾਨ ਅਤੇ ਕਿਸੇ ਹੱਦ ਤੱਕ ਵਿਸ਼ਵ ਭਾਈਚਾਰਾ ਵੀ, ਇਕ ਦੋਰਾਹੇ ’ਤੇ ਖੜ੍ਹਾ ਨਜ਼ਰ ਆਉਂਦਾ ਹੈ। ਇਸਲਾਮਾਬਾਦ ਤੋਂ ਉਠੀਆਂ ਖ਼ਤਰੇ ਦੀਆਂ ਘੰਟੀਆਂ ਹੋਰ ਵੀ ਉੱਚੀਆਂ ਅਤੇ ਸਪੱਸ਼ਟ ਹੁੰਦੀਆਂ ਜਾ ਰਹੀਆਂ ਹਨ। (ਮੰਦਿਰਾ ਪਬਲੀਕੇਸ਼ਨਜ਼)

(ਬੇਨਜ਼ੀਰ ਭੁੱਟੋ)
(ਰੋਜ਼ਾਨਾ ਅਜੀਤ ਜਲੰਧਰ)

ਸਿੱਖ ਸੰਸਥਾਵਾਂ ਵੱਲੋਂ ਡੇਰਾ ਮੁਖੀ ਦਾ ਮੁਆਫ਼ੀਨਾਮਾ ਰੱਦ

ਮੁਆਫ਼ੀ ਇਕ ਸ਼ਾਤਰ ਚਾਲ-ਜਥੇ: ਨੰਦਗੜ੍ਹ • ਡੇਰਾ ਮੁਖੀ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੇ–ਸਰਨਾ

ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਸਰਨਾ ਨੇ ਕਿਹਾ ਕਿ ਡੇਰੇ ਦੇ ਮੁਖੀ ਨੇ ਜਿਨ੍ਹਾਂ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ, ਉਨ੍ਹਾਂ ਕੋਲੋਂ ਖੁਦ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੋਪ ਨੇ ਵੀ ਇਸਲਾਮ ਧਰਮ ਵਿਰੁੱਧ ਵਿਚਾਰ ਪ੍ਰਗਟ ਕਰਨ ਲਈ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਤੋਂ ਮੁਆਫੀ ਮੰਗੀ ਸੀ, ਨਾ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ।
ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਦੇ ਇਸ ਬਿਆਨ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਆਫੀ ਦਾ ਢੌਂਗ ਰਚ ਕੇ ਸਿੱਖ ਭਾਈਚਾਰੇ ਨਾਲ ਮੁੜ ਠੱਗੀ ਮਾਰੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹਦੇ ਮਨ ਵਿਚ ਪਹਿਲਾਂ ਵਾਂਗ ਹੀ ਕੋਈ ਖੋਟ ਭਰਿਆ ਹੋਇਆ ਹੈ ਤੇ ਉਹ ਕਿਸੇ ਨਾ ਕਿਸੇ ਚਲਾਕੀ ਨਾਲ ਸਮਾਂ ਲੰਘਾੳੁਣਾ ਚਾਹੁੰਦਾ ਹੈ। ਇਸ ਲਈ ਉਹ ਇਧਰ-ਉਧਰ ਦੀਆਂ ਚਲਾਕੀਆਂ ਵਰਤਣ ਦੀ ਬਜਾੲੇ ਸਿੱਖ ਪੰਥ ਤੋਂ ਬਿਨਾਂ ਸ਼ਰਤ ਮੁਆਫੀ ਮੰਗੇ

ਸੁਪਰੀਮ ਕੋਰਟ ਵੱਲੋਂ ਸਿਰਸਾ ਡੇਰੇ ਦੀ ਛੇਤੀ ਸੁਣਵਾਈ ਬਾਰੇ ਅਪੀਲ ਰੱਦ

ਹਾਈ ਕੋਰਟ ਵੱਲੋਂ ਡੇਰੇ ਵਿਰੁੱਧ ਮਾਮਲਿਆਂ ਬਾਰੇ ਸੀ.ਬੀ.ਆਈ. ਨੂੰ 31 ਜੁਲਾਈ ਤੱਕ ਅੰਤਿਮ ਰਿਪੋਰਟ ਦਾਇਰ ਕਰਨ ਦਾ ਆਦੇਸ਼

ਸੁਪਰੀਮ ਕੋਰਟ ਨੇ ਸਿਰਸਾ ਡੇਰੇ ਦੀ ੳੁਹ ਅਪੀਲ ਰੱਦ ਕਰ ਦਿੱਤੀ ਜਿਸ ਵਿਚ ੳੁਸ ਨੇ ਬੇਨਤੀ ਕੀਤੀ ਸੀ ਕਿ ਦੇਸ਼ ਭਰ ਵਿਚ ੳੁਨ੍ਹਾਂ ਦੇ ਡੇਰਿਆਂ ਤੇ ਪੈਰੋਕਾਰਾਂ ਦੀ ਰੱਖਿਆ ਬਾਰੇ ਦਾਇਰ ਪਟੀਸ਼ਨ ’ਤੇ ਤੁਰੰਤ ਸੁਣਵਾਈ ਕੀਤੀ ਜਾਵੇ। ਜਸਟਿਸ ਅਰੀਜੀਤ ਪਸਾਇਤ ਤੇ ਡੀ.ਕੇ. ਜੈਨ ’ਤੇ ਆਧਾਰਤ ਜੱਜਾਂ ਦੇ ਬੈਂਚ ਨੇ ਕਿਹਾ ਕਿ ਪਟੀਸ਼ਨ ਦੀ ਸੁਣਵਾਈ ਪਹਿਲਾਂ ਨਿਸ਼ਚਤ 4 ਜੂਨ ਨੂੰ ਹੀ ਕੀਤੀ ਜਾਵੇਗੀ। ਬੈਂਚ ਨੇ ਕਿਹਾ ਕਿ ਡੇਰੇ ਬੰਦ ਕਰਨ ਬਾਰੇ ਅਕਾਲ ਤਖ਼ਤ ਵਲੋਂ ਨਿਰਧਾਰਤ 27 ਮਈ ਦੀ ਸਮਾਂ ਸੀਮਾ ਬਿਨਾਂ ਅਣਸੁਖਾਵੀਂ ਘਟਨਾ ਦੇ ਲੰਘ ਗਈ ਹੈ ਇਸ ਲਈ ਤੁਰੰਤ ਸੁਣਵਾਈ ਵਾਲੀ ਕੋਈ ਗੱਲ ਨਜ਼ਰ ਨਹੀਂ ਆੳੁਂਦੀ। ਡੇਰੇ ਦੇ ਟਰੱਸਟੀ ਤੇ ੳੁਪ ਪ੍ਰਧਾਨ ਅਭੀਜੀਤ ਭਗਤ ਤੇ ਦੋ ਹੋਰਨਾਂ ਵਲੋਂ ਦਾਇਰ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਨਿਰਧਾਰਤ ਸਮਾਂ ਸੀਮਾ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਇਸ ਲਈ ੳੁਨ੍ਹਾਂ ਨੂੰ ਸੰਵਿਧਾਨ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਮਨੋਨੀਤ ਅਦਾਲਤ ਤਕ ਪਹੁੰਚ ਕਰਨੀ ਪਈ ਹੈ।
ਹਾਈਕੋਰਟ ਵੱਲੋਂ ਆਦੇਸ਼
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਿਰਸਾ ਡੇਰੇ ਵਿਰੁੱਧ ਚਲ ਰਹੇ ਕੇਸਾਂ ’ਚ ਜਾਂਚ ਰਿਪੋਰਟ ਪੇਸ਼ ਨਾ ਕਰ ਸਕਣ ਲਈ ਸੀ.ਬੀ.ਆਈ. ਨੂੰ ਝਾੜ ਪਾਈ ਤੇ ਆਦੇਸ਼ ਦਿੱਤਾ ਕਿ ਸਿਰਸਾ ਡੇਰੇ ਵਿਰੁੱਧ 31 ਜਲਾਈ ਤਕ ਅੰਤਿਮ ਰਿਪੋਰਟ ਦਾਇਰ ਕੀਤੀ ਜਾਵੇ। ਸੀ.ਬੀ.ਆਈ. ਨੇ ਡੇਰੇ ਤੇ ਇਸ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਮਾਮਲਿਆਂ ’ਚ ਅੰਤਿਮ ਰਿਪੋਰਟ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਤੇ ਕਿਹਾ ਕਿ ੳੁਸ ਦੀ ਜਾਂਚ ਅੰਤਿਮ ਪੜਾਅ ’ਚ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਅਦਾਲਤ ਵਿਚ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ।
ਇਥੇ ਵਰਨਣਯੋਗ ਹੈ ਕਿ ਸੀ. ਬੀ. ਆਈ. ਡੇਰੇ ਵਿਰੁੱਧ ਜਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ੳੁਨ੍ਹਾਂ ਵਿਚ ਪੱਤਰਕਾਰ ਰਾਮ ਚੰਦਰ ਛਤਰਪਾਲ ਤੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਸ਼ਾਮਿਲ ਹਨ ਜਦ ਕਿ ਤੀਸਰਾ ਮਾਮਲਾ ਡੇਰੇ ਵਿਚ ਸਾਧਵੀਆਂ ਦੇ ਸਰੀਰਕ ਸ਼ੋਸਣ ਦਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਇਕ ਗੁੰਮਨਾਮ ਸ਼ਿਕਾਇਤ ਮਿਲਣ ਤੋਂ ਬਾਅਦ ਸੀ. ਬੀ. ਆਈ. ਨੂੰ ਡੇਰੇ ਵਿਰੁੱਧ ਮਾਮਲਿਆਂ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਗੁੰਮਨਾਮ ਸ਼ਿਕਾਇਤ ਵਿਚ ਡੇਰੇ ’ਚ ਸਾਧਵੀਆਂ ਦਾ ਵੱਡੀ ਪੱਧਰ ’ਤੇ ਸਰੀਰਕ ਸ਼ੋਸ਼ਣ ਹੋਣ ਦਾ ਦੋਸ਼ ਲਾਇਆ ਗਿਆ ਸੀ। ਸੀ.ਬੀ.ਆਈ. ਅਨੁਸਾਰ ਰਣਜੀਤ ਸਿੰਘ ਜੋ ਡੇਰੇ ਦਾ ਕੰਮਕਾਰ ਵੇਖਣ ਵਾਲੀ 10 ਮੈਂਬਰੀ ਕਮੇਟੀ ਦਾ ਮੈਂਬਰ ਸੀ, ਦਾ 10 ਜੁਲਾਈ 2002 ਨੂੰ ਕਤਲ ਕਰ ਦਿੱਤਾ ਗਿਆ ਸੀ ਕਿੳੁਂਕਿ ੳੁਸ ਦੇ ਸਾਥੀਆਂ ਨੂੰ ਸ਼ੱਕ ਸੀ ਕਿ ਮਈ 2002 ਵਿਚ ਗੁੰਮਨਾਮ ਪੱਤਰ ਵੰਡਣ ਪਿੱਛੇ ੳੁਸ ਦਾ ਹੱਥ ਹੈ। ਸੀ.ਬੀ.ਆਈ. ਨੇ ੳੁਕਤ ਮਾਮਲਿਆਂ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਕ ਲੱਖ ਰੁਪੲੇ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ।

ਡੇਰੇ ਦਾ ਮੁਆਫ਼ੀਨਾਮਾ ਸਿੱਖ ਜਗਤ ਮੰਨ ਲਵੇ–ਸੁਆਮੀ ਅਗਨੀਵੇਸ਼

ਸਰਵ ਧਰਮ ਪ੍ਰਤੀਨਿਧੀ ਮੰਡਲ ਦੇ ਆਗੂ ਸੁਆਮੀ ਅਗਨੀਵੇਸ਼ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਤੇ ਦੇਸ਼ ਦੇ ਹਿੱਤਾਂ ਤੇ ਅਮਨ–ਸ਼ਾਂਤੀ ਕਾਇਮ ਰੱਖਣ ਲਈ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਗੀ ਗਈ ਮੁਆਫੀ ਨੂੰ ਮਨਜ਼ੂਰ ਕਰ ਲਵੇ। ਸਿੰਘ ਸਾਹਿਬਾਨ ਨੂੰ ਗੰਭੀਰਤਾ ਨਾਲ ਵਿਚਾਰ–ਵਟਾਂਦਰਾ ਕਰਕੇ ਖੁੱਲ੍ਹ–ਦਿਲੀ ਵਿਖਾਉਣੀ ਚਾਹੀਦੀ ਹੈ। ‘ਅਜੀਤ’ ਦੇ ਇਸ ਪੱਤਰਕਾਰ ਨਾਲ ਟੈਲੀਫੋਨ ’ਤੇ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਸਾਥੀ ਜੋ ਪਿਛਲੇ ਕਈ ਦਿਨਾਂ ਤੋਂ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਉਕਤ ਡੇਰੇ ਦੇ ਮੁਖੀ ਨਾਲ ਸਿਰਸਾ ਵਿਚ ਮੁਲਾਕਾਤਾਂ ਕਰਦੇ ਰਹੇ ਹਾਂ, ਕੱਲ੍ਹ ਅੰਮ੍ਰਿਤਸਰ ਪੁੱਜ ਰਹੇ ਹਨ ਜਿਥੇ 29 ਮਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਦੂਜੇ ਸਿੰਘ ਸਾਹਿਬਾਨ ਨੂੰ ਮਿਲਾਂਗੇ। ਇਕ ਸਵਾਲ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਕੱਲ੍ਹ ਸਿਰਸਾ ਤੋਂ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰੇ ਵਾਲਿਆਂ ਨੇ ਆਪਣੇ ਲੈਟਰਪੈਡ ’ਤੇ ਬਿਨਾਂ ਦਸਤਖਤਾਂ ਵਾਲਾ ਜੋ ਪ੍ਰੈੱਸ ਨੋਟ ਜਾਰੀ ਕੀਤਾ ਹੈ, ਉਸ ਨੂੰ ਹੀ ਮੁਆਫੀਨਾਮਾ ਸਮਝ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਕਰਨ ’ਤੇ ਡੇਰੇ ਤੋਂ ਦੱਸਿਆ ਗਿਆ ਕਿ ਜੋ ਵੀ ਡੇਰੇ ਵੱਲੋਂ ਪ੍ਰੈੱਸ ਨੋਟ ਜਾਰੀ ਕੀਤੇ ਜਾਂਦੇ ਹਨ, ਉਨ੍ਹਾਂ ’ਤੇ ਕਿਸੇ ਦੇ ਦਸਤਖਤ ਨਹੀਂ ਹੁੰਦੇ। ਸੁਆਮੀ ਅਗਨੀਵੇਸ਼ ਦਾ ਕਹਿਣਾ ਸੀ ਕਿ ਸਿੱਖ ਜਗਤ ਤੇ ਸਿੰਘ ਸਾਹਿਬਾਨ ਨੂੰ ਦੇਸ਼, ਸਿੱਖ ਤੇ ਪੰਜਾਬ ਦੇ ਵਿਸ਼ਾਲ ਹਿੱਤਾਂ ਨੂੰ ਸਾਹਮਣੇ ਰੱਖ ਕੇ ਡੇਰੇ ਵੱਲੋਂ ਮੰਗੀ ਗਈ ਮੁਆਫੀ ਦੀਆਂ ਛੋਟੀਆਂ–ਮੋਟੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰ ਦੇਵੇ। ਚਾਹੀਦਾ ਹੈ ਕਿ ਇਸੇ ਵਿਚ ਹੀ ਸਾਡੇ ਸਾਰਿਆਂ ਦਾ ਭਲਾ ਹੈ। ਸੁਆਮੀ ਅਗਨੀਵੇਸ਼ ਨੇ ਵਿਚਾਰ ਪ੍ਰਗਟ ਕੀਤਾ ਕਿ ਭਾਵੇਂ ਡੇਰੇ ਵਾਲਿਆਂ ਨੇ ਮੁਆਫੀ ਮੰਗਣ ਵਿਚ ਦੇਰ ਕਰ ਦਿੱਤੀ ਹੈ ਪਰ ਫਿਰ ਵੀ ਹਾਲਾਤ ਨੂੰ ਸੁਧਾਰਨ ਲਈ ਇਹ ਇਕ ਸਾਰਥਿਕ ਕਦਮ ਹੈ। ਭਾਵੇਂ ਡੇਰੇ ਦਾ ਮੁਖੀ ਕਈ ਦਿਨ ਤੱਕ ਅੜੀਅਲ ਵਤੀਰਾ ਅਪਣਾਉਂਦਾ ਰਿਹਾ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਗਾਰੰਟੀ ਪੂਰੀ ਤਰ੍ਹਾਂ ਨਿਭਾਈ ਹੈ
(ਰੋਜ਼ਾਨਾ ਅਜੀਤ ਜਲੰਧਰ)

ਡੇਰੇ ਨੇ ਦਸਮ ਪਿਤਾ ਤੋਂ ਮੁਆਫ਼ੀ ਮੰਗੀ

ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ-ਡੇਰਾ ਮੁਖੀ

ਅੱਜ ੳੁਸ ਵੇਲੇ ਸਿਰਸਾ ਡੇਰਾ ਵਿਵਾਦ ਵਿਚ ਇਕ ਨਵਾਂ ਮੋੜ ਆਇਆ ਜਦੋਂ ਡੇਰੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਡੇਰਾ ਮੁਖੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਜਾਂ ਨਕਲ ਦੀ ਕਲਪਨਾ ਵੀ ਨਹੀਂ ਕਰ ਸਕਦਾ। ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਡੇਰਾ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਪਿਛਲੇ ਦਿਨਾਂ ਤੋਂ ਚੱਲਿਆ ਆ ਰਿਹਾ ਘਟਨਾਕ੍ਰਮ ਚਿੰਤਾ ਦਾ ਵਿਸ਼ਾ ਹੈ ਅਤੇ ੳੁਪਜੀਆਂ ਗਲਤ ਫਹਿਮੀਆਂ ਬਹੁਤ ਅਫ਼ਸੋਸਜਨਕ ਹਨ। ਇਸ ਲੲੀ ਪਹਿਲਾਂ ਵੀ ਦੁੱਖ ਪ੍ਰਗਟ ਕੀਤਾ ਜਾ ਚੁੱਕਾ ਹੈ । ਫਿਰ ਵੀ ਅਸੀਂ ਮਾਨਵਤਾ ਦੇ ਹਿੱਤ ਵਿਚ ਰੂਹਾਨੀਅਤ ਦੇ ਸੱਚੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮੁਆਫ਼ੀ ਮੰਗਦੇ ਹਾਂ। ਡੇਰਾ ਮੁਖੀ ਵੱਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਪੰਜਾਬ ਸਰਕਾਰ ਲਗਾਤਾਰ ਚੌਕਸੀ ਰੱਖ ਰਹੀ ਹੈ। ਕਿਉਂਕਿ ਸ੍ਰੀ ਅਕਾਲ ਤਖ਼ਤ ਨੇ ਮੁਆਫ਼ੀਨਾਮੇ ਨੂੰ ਸਵੀਕਾਰ ਕਰਨ ਬਾਰੇ ਕੋੲੀ ਸੰਕੇਤ ਨਹੀਂ ਦਿੱਤਾ ਹੈ।

ਡੇਰੇ ਵਿਰੁੱਧ ਸੰਘਰਸ਼ ਨਿਰੋਲ ਧਾਰਮਿਕ, ਫ਼ਤਹਿ ਅਟੱਲ-ਜਥੇਦਾਰ ਵੇਦਾਂਤੀ

• ਸੰਗਤਾਂ ਤਲਵਾਰਾਂ ਵਿਖਾ ਕੇ ਵਿਖਾਵੇ ਨਾ ਕਰਨ-ਜਥੇ: ਨੰਦਗੜ੍ਹ
• ਗੁਰੂ ਡੰਮ ਵਿਰੁੱਧ ਪ੍ਰਚਾਰ ਤੇਜ਼ ਕੀਤਾ ਜਾਵੇ-ਜਥੇ: ਅਵਤਾਰ ਸਿੰਘ
• ਲੜਾੲੀ ਹੋਸ਼ ਨਾਲ ਜਿੱਤੀ ਜਾ ਸਕਦੀ ਹੈ-ਸੁਖਬੀਰ ਸਿੰਘ ਬਾਦਲ
ਸੁਨਾਮ ਸਥਿਤ ਡੇਰਾ ਗੋਲੀ ਕਾਂਡ ਵਿਚ ਸ਼ਹੀਦ ਹੋੲੇ ਭਾੲੀ ਕੰਵਲਜੀਤ ਸਿੰਘ ਨਮਿਤ ਪਾਠ ਦੇ ਭੋਗ ਸਮੇਂ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਚ ਹਜ਼ਾਰਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਧਾਰਮਿਕ ਅਤੇ ਰਾਜਨੀਤਕ ਲਹਿਰਾਂ ਨੂੰ ਅਸਫ਼ਲ ਕਰਨ ਲੲੀ ਕੁਝ ਅਜਿਹੇ ਲੋਕ ਇਨ੍ਹਾਂ ਲਹਿਰਾਂ ਵਿਚ ਸ਼ਾਮਿਲ ਹੋ ਜਾਂਦੇ ਹਨ ਜੋ ਗਲਤ ਕਾਰਵਾੲੀਆਂ ਨਾਲ ਕੌਮ ਨੂੰ ਸ਼ਰਮਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋੲੀ ਸ਼ਹੀਦੀ ਪਰੰਪਰਾ ਅੱਜ ਵੀ ਕਾਇਮ ਹੈ ਅਤੇ ਭਵਿੱਖ ਵਿਚ ਵੀ ਜਾਰੀ ਰਹੇਗੀ ਪਰ ਸੰਘਰਸ਼ ਹਮੇਸ਼ਾ ਉਹੀ ਸਫ਼ਲ ਹੁੰਦੇ ਹਨ, ਜਿਨ੍ਹਾਂ ਲੲੀ ਜੋਸ਼ ਦੇ ਨਾਲ-ਨਾਲ ਹੋਸ਼ ਵੀ ਕਾਇਮ ਰੱਖੀ ਜਾਵੇ ਪਰ ਕੁਝ ਲੋਕ ਸਾਜ਼ਿਸ਼ਾਂ ਰਾਹੀਂ ਪੰਥਕ ਆਗੂਆਂ ਪ੍ਰਤੀ ਸੰਗਤਾਂ ਵਿਚ ਸ਼ੰਕੇ ਪੈਦਾ ਕਰ ਦਿੰਦੇ ਹਨ। ਇਹ ਲੋਕ ਸਿਰਫ਼ ਗਰਮ ਨਾਅਰੇ ਹੀ ਲਾਉਣੇ ਜਾਣਦੇ ਹਨ, ਕੌਮ ਦੀ ਸਹੀ ਅਗਵਾੲੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੌਜੂਦਾ ਸੰਘਰਸ਼ ਨਿਰੋਲ ਧਾਰਮਿਕ ਸੰਘਰਸ਼ ਹੈ ਅਤੇ ਇਸ ਨੂੰ ਹਰ ਹਾਲਤ ਵਿਚ ਫ਼ਤਹਿ ਕੀਤਾ ਜਾਵੇਗਾ। ਮੰਚ ਸੰਚਾਲਨ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਤ੍ਰਿਲੋਚਨ ਸਿੰਘ ਨੇ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਤੋਂ ਬੁਲਾਉਣ ਤੋਂ ਗੁਰੇਜ਼ ਕੀਤਾ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਭਾੲੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਸੰਗਤਾਂ ਨੂੰ ਇਹ ਮੋਰਚਾ ਫਤਹਿ ਕਰਨ ਲੲੀ ੲੇਕਤਾ, ਜੋਸ਼ ਅਤੇ ਹੋਸ਼ ਕਾਇਮ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਸਿਆਸੀ ਦਬਾਉ ਨਾਲ ਆਪਣੇ ਸਟੈਂਡ ਤੋਂ ਪਿੱਛੇ ਹੱਟ ਕੇ ਅਸਤੀਫ਼ਾ ਦੇ ਕੇ ਘਰ ਬੈਠਣ ਵਾਲੇ ਨਹੀਂ ਪਰ ਜੇ ਸਿੱਖਾਂ ਨੇ ੲੇਕਤਾ, ਅਨੁਸ਼ਾਸਨ ਅਤੇ ਹੋਸ਼ ਨਾ ਰੱਖੀ ਤਾਂ ਉਹ ਅਸਤੀਫ਼ਾ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਗਰਮ ਨਾਅਰੇ ਦੇ ਕੇ ਸਿੱਖਾਂ ਨੂੰ ਮਰਵਾਉਣਾ ਕੋੲੀ ਸਿਆਣਪ ਨਹੀਂ। ਜਥੇਦਾਰ ਨੰਦਗੜ੍ਹ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਉਹ ਕਦੇ ਵੀ ਤਲਵਾਰਾਂ ਲਿਸ਼ਕਾ ਕੇ ਵਿਖਾਵੇ ਨਾ ਕਰਨ ਕਿਉਂਕਿ ਮੀਡੀਆ ਇਕ ਸਾਜ਼ਿਸ਼ ਅਧੀਨ ਸਿੱਖਾਂ ਨੂੰ ਅੱਤਵਾਦੀ ਅਤੇ ਸਰਸੇ ਵਾਲਿਆਂ ਨੂੰ ਖੂਨਦਾਨੀ ਵਜੋਂ ਵਿਖਾ ਰਿਹਾ ਹੈ। ਜਥੇਦਾਰ ਨੰਦਗੜ੍ਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਸਰਸੇ ਵਾਲੇ ਸਾਧ ਵਿਰੁੱਧ ਅਦਾਲਤੀ ਲੜਾੲੀ ਵਿਚ ਰਾਮ ਜੇਠਮਲਾਨੀ ਵਰਗੇ ਚੋਟੀ ਦੇ ਵਕੀਲ ਦਾ ਸਹਿਯੋਗ ਲਵੇ। ਉਨ੍ਹਾਂ ਕਿਹਾ ਕਿ ਖਾਲਸਾ ਜੰਗ ਵਿਚ ਜਿੱਤ ਜਾਂਦਾ ਹੈ ਪਰ ਮੇਜ਼ ਅੱਗੇ ਹਾਰ ਜਾਂਦਾ ਹੈ ਪਰ ਇਸ ਵਾਰ ਮੇਜ਼ ਵਾਲੀ ਜੰਗ ਵੀ ਜਿੱਤਣੀ ਹੈ।
(ਰੋਜ਼ਾਨਾ ਅਜੀਤ ਜਲੰਧਰ)

26 May, 2007

ਪੰਜਾਬ ਦੇ ਦਫ਼ਤਰਾਂ ਵਿੱਚ ਪੰਜਾਬੀ

ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ: ਰਮੇਸ਼ਇੰਦਰ ਸਿੰਘ ਨੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਤੇ ਮੈਨੇਜਿੰਗ ਡਾਇਰੈਕਟਰਾਂ, ਵਿੱਤ ਕਮਿਸ਼ਨਰਾਂ, ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸੈਕਟਰੀਆਂ, ਡਵੀਜ਼ਨਾਂ ਦੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸਾਰੇ ਸਬ ਡਵੀਜ਼ਨਾਂ ਦੇ ਸਿਵਲ ਅਧਿਕਾਰੀਆਂ ਦੇ ਨਾਂਅ ਜਾਰੀ ਕੀਤੇ ਗੲੇ ਪੱਤਰ ਵਿਚ ਨਿਰਦੇਸ਼ ਦਿੱਤਾ ਹੈ ਕਿ ਉਹ ਸਾਰਾ ਸਰਕਾਰੀ ਕੰਮਕਾਜ ਪੰਜਾਬੀ ਵਿਚ ਕਰਨ ਜੋ ਕਿ ਰਾਜ ਦੀ ਸਰਕਾਰੀ ਭਾਸ਼ਾ ਹੈ। ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅਜੇ ਵੀ ਦਫਤਰੀ ਨੋਟਿੰਗ ਅਤੇ ਡਰਾਫਟਿੰਗ ਪੰਜਾਬੀ ਵਿਚ ਕਰਨ ਦੀ ਬਜਾੲੇ ਅੰਗਰੇਜ਼ੀ ਵਿਚ ਕੀਤੀ ਜਾ ਰਹੀ ਹੈ ਤੇ ਪੱਤਰਾਂ ਦੇ ਉੱਤਰ ਵੀ ਅੰਗਰੇਜ਼ੀ ਵਿਚ ਦਿੱਤੇ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਜੋ 40 ਸਾਲ ਪਹਿਲਾਂ ਪਾਸ ਕੀਤੇ ਗੲੇ ਰਾਜ ਭਾਸ਼ਾ ਐਕਟ ਦੀ ਸਿੱਧੀ ਉਲੰਘਣਾ ਹੈ। ਅਜਿਹਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਪੱਤਰ ਜੋ ਕਿ ਪੰਜਾਬੀ ਵਿਚ ਹੀ ਲਿਖਿਆ ਗਿਆ ਹੈ, ਵਿਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਪੰਜਾਬੀ ਵਿਚ ਕੰਮ ਨਾ ਕਰਨ ਵਾਲਿਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ।
ਇਸ ਲਈ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ। ਰਾਜ ਸਰਕਾਰ ਵੱਲੋਂ ਇਸ ਦਾ ਸਖਤ ਨੋਟਿਸ ਲਿਆ ਗਿਆ ਹੈ ਅਤੇ ਤਹੱਈਆ ਕੀਤਾ ਹੈ ਕਿ ਦਫਤਰੀ ਕੰਮਕਾਜ ਵਿਚ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ਤੇ 100 ਫੀਸਦੀ ਕੰਮਕਾਜ ਪੰਜਾਬੀ ਵਿਚ ਹੀ ਕੀਤਾ ਜਾਵੇ। ਇਥੇ ਇਹ ਗੱਲ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ ਕਿ ਵਰਤਮਾਨ ਬਾਦਲ ਸਰਕਾਰ ਵੱਲੋਂ ਪੰਜਾਬੀ ਲਾਗੂ ਕਰਨ ਲਈ ਇਹ ਪਹਿਲਾ ‘ਖਾੜਕੂ ਸ਼ਬਦਾਵਲੀ’ ਵਾਲਾ ਪੱਤਰ ਮੰਨਿਆ ਜਾ ਰਿਹਾ ਹੈ।

ਸਰਬ ਧਰਮ ਪ੍ਰਤੀਨਿਧਾਂ ਵੱਲੋਂ ਸਿਰਸਾ ਵਿਵਾਦ ’ਚ ਦਖ਼ਲ ਲਈ ਪ੍ਰਧਾਨ ਮੰਤਰੀ ਨੂੰ ਪੱਤਰ

ਡੇਰਾ ਸਿਰਸਾ ਵੱਲੋਂ ਠੋਸ ਹੁੰਗਾਰਾ ਨਹੀਂ ਮਿਲਿਆ–ਅਗਨੀਵੇਸ਼

ਨਵੀਂ ਦਿੱਲੀ, 25 ਮਈ-ਮਨਧੀਰ ਸਿੰਘ ਦਿਓਲ-ਡੇਰਾ ਸਿਰਸਾ ਦੇ ਮੁਖੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਨੂੰ ਅਣਦੇਖਾ ਕਰਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਬਦਲੇ ਸਿੱਖ ਪੰਥ ਤੋਂ ਮੁਆਫੀ ਨਾ ਮੰਗਣ ਦੀ ਜ਼ਿੱਦ ਕਾਰਨ ਵਿਵਾਦ ਨੂੰ ਸੁਲਝਾਉਣ ’ਚ ਲੱਗੇ ਸਰਬ ਧਰਮ ਪ੍ਰਤੀਨਿਧਾਂ ਵੱਲੋਂ ਮਾਯੂਸ ਹੋ ਕੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਯੂ. ਪੀ. ੲੇ. ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਤੇ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਇਕ ਪੱਤਰ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਇਸ ਪੱਤਰ ’ਚ ਕੇਂਦਰ ਨੂੰ ਡੇਰਾ ਤੇ ਸਿੱਖ ਸੰਗਤ ਦਰਮਿਆਨ ਪੈਦਾ ਹੋੲੇ ਵਿਵਾਦ ਦੇ ਮੱਦੇਨਜ਼ਰ ਦਖਲ ਦੇਣ ਦੀ ਮੰਗ ਕੀਤੀ ਗਈ ਹੈ। ਪੱਤਰ ’ਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਤੇ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਵੱਲੋਂ ਚਾਰ ਮੈਂਬਰੀ ‘ਸੰਤ ਮੰਡਲ’ ਨੂੰ ਇਸ ਵਿਵਾਦ ਦਾ ਹੱਲ ਕੱਢਣ ਲਈ ਪੂਰਨ ਸਹਿਯੋਗ ਦਿੱਤਾ ਗਿਆ ਹੈ ਪਰ ਡੇਰਾ ਮੁਖੀ ਵੱਲੋਂ ਸੰਤ ਮੰਡਲ ਨੂੰ ਕੋਈ ਹੱਥ–ਪੱਲਾ ਨਹੀਂ ਫੜਾਇਆ ਗਿਆ। ਜਦੋਂ ਕਿ ਡੇਰਾ ਮੁਖੀ ਵੱਲੋਂ ਆਮ ਮੁਆਫੀ ਮੰਗਣ ਨਾਲ ਮਾਮਲਾ ਕਾਫੀ ਹੱਦ ਤੱਕ ਨਿਪਟ ਜਾਣਾ ਸੀ। ਪੱਤਰ ’ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਦੇਸ਼ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਹੋਰ ਕਿਹਾ ਕਿ ਡੇਰੇ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਉਠਾਇਆ ਜਾ ਰਿਹਾ, ਜਿਸ ਤੋਂ ਪਤਾ ਚਲਦਾ ਹੈ ਕਿ ਡੇਰਾ ਪ੍ਰਬੰਧਕਾਂ ਦਾ ਰਵੱਈਆਂ ਠੀਕ ਨਹੀਂ। ਉਨ੍ਹਾਂ ਹੋਰ ਕਿਹਾ ਕਿ ਡੇਰਾ ਮੁਖੀ ਅਤੇ ਉਸ ਦੇ ਸ਼ਰਧਾਲੂਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤੇ ਵਿਚ ਦੇਰੀ ਨਾਲ ਹਾਲਾਤ ਹੋਰ ਵੀ ਪੇਚੀਦਾ ਹੋ ਸਕਦੇ ਹਨ। ਸੂਤਰਾਂ ਅਨੁਸਾਰ ਡੇਰਾ ਸਿਰਸਾ ਪ੍ਰਬੰਧਕਾਂ ਵੱਲੋਂ ਸੁਆਮੀ ਅਗਨੀਵੇਸ਼ ਦੀਆਂ ਸਦਭਾਵਨਾ ਬਣਾਉਣ ਦੀਆਂ ਕੋਸ਼ਿਸ਼ਾਂ ਬਾਰੇ ਕੋਈ ਠੋਸ ਹੁੰਗਾਰਾ ਅਜੇ ਨਹੀਂ ਮਿਲਿਆ ਹੈ। ਡੇਰਾ ਸਿਰਸਾ ਵੱਲੋਂ ਕੋਈ ਜਵਾਬ ਨਾ ਮਿਲਣ ਕਰਕੇ ਸੁਆਮੀ ਅਗਨੀਵੇਸ਼, ਮੁਸਲਮਾਨ ਨੇਤਾ ਮੁਹੰਮਦ ਇਲਿਆਸ, ਜੈਨ ਆਗੂ ਮੁਨੀ ਲੁਕੇਸ਼ ਕੁਮਾਰ ਤੇ ਇਸਾਈ ਆਗੂ ਅਲੈਗਜ਼ੈਂਡਰ ਵੱਲੋਂ ਇਹ ਪੱਤਰ ਉਕਤ ਕੌਮੀ ਆਗੂਆਂ ਨੂੰ ਭੇਜਿਆ ਗਿਆ ਹੈ। ਪੰਜਾਬ ਸਰਕਾਰ ਨੂੰ ਡੇਰਾ ਸਿਰਸਾ ਦੇ ਪੰਜਾਬ ’ਚੋਂ ਡੇਰੇ 27 ਮਈ ਤੱਕ ਬੰਦ ਕਰਵਾਉਣ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਦੇ ਚਲਦੇ ਡੇਰਾ ਨੇ ਅੱਜ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ’ਤੇ 27 ਮਈ ਨੂੰ ਸੁਣਵਾਈ ਹੋਵੇਗੀ।
ਇਹ ਪਟੀਸ਼ਨ ਡੇਰੇ ਦੇ ਟਰੱਸਟੀ ਅਭਿਜੀਤ ਭਗਤ ਵੱਲੋਂ ਜੱਜ ਅਰਿਜੀਤ ਪਸਾਇਤ ਤੇ ਡੀ. ਕੇ. ਜੈਨ ਦੇ ਬੈਂਚ ਅੱਗੇ ਪਾਈ ਗਈ ਹੈ। ਪਟੀਸ਼ਨ ’ਚ ਸ੍ਰੀ ਅਕਾਲ ਤਖ਼ਤ ਦੇ 27 ਮਈ ਦੇ ਅਲਟੀਮੇਟਮ ਤੇ ਡੇਰਿਆਂ ਦੀਆਂ ਸਾਰੀਆਂ ਸਰਗਰਮੀਆਂ ਰੋਕਣ ਵਿਰੁੱਧ ਡੇਰਿਆਂ ਨੂੰ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ ਹੈ।
ਹੁਣ ਇਹ ਮਾਮਲਾ ਕਾਨੂੰਨੀ ਦਾਅ ਪੇਚਾਂ ’ਚ ਉਲਝ ਗਿਆ ਹੈ। ਧਾਰਮਿਕ ਆਗੂਆਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪੈਣ ਅਤੇ ਡੇਰਾ ਪ੍ਰਬੰਧਕਾਂ ਵੱਲੋਂ ਅੜੀਅਲ ਰੁਖ ਅਖਤਿਆਰ ਕਰਨ ਤੋਂ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਵਾਮੀ ਅਗਨੀਵੇਸ਼ ਤੇ ਸਾਥੀਆਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਧਾਰਮਿਕ ਮੁਖੀਆਂ ਨੇ ਸੁਆਮੀ ਅਗਨੀਵੇਸ਼ ਨਾਲ ਦੇਰ ਸ਼ਾਮ ਬੈਠਕ ਕਰਕੇ ਨੋਟ ਭੇਜਣ ਦਾ ਫੈਸਲਾ ਕੀ

ਡੇਰਾ ਵੱਲੋਂ ਹਾਲੇ ਤੱਕ ਮੁਆਫੀ ਦੇ ਆਸਾਰ ਨਹੀਂ

ਸਿੱਖ ਸੰਗਤ ਅਤੇ ਡੇਰਾ ਸਿਰਸਾ ਦੇ ਵਿਚਕਾਰ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਅਤੇ ਅੰਮ੍ਰਿਤ ਛਕਾਉਣ ਦੇ ਤਰੀਕੇ ਦੀ ਨਕਲ ਕਰਨ ਨੂੰ ਲੈ ਕੇ ਪੈਦਾ ਹੋੲੇ ਵਿਵਾਦ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਅਤੇ ਇਹ ਮਾਮਲਾ ਹੁਣ ਹੋਰ ਉਲਝਦਾ ਜਾ ਰਿਹਾ ਹੈ ਕਿਉਂਕਿ ਡੇਰੇ ਦੇ ਪ੍ਰਬੰਧਕ ਹੁਣ ਮੁਆਫੀ ਮੰਗਣ ਦੇ ਰੌਂਅ ਵਿਚ ਨਹੀਂ ਹਨ। ਇਸ ਮਾਮਲੇ ਵਿਚ ਸੁਲਾਹ ਕਰਵਾਉਣ ਲਈ ਆੲੇ ਸਰਬ ਧਰਮ ਸਭਾ ਦੇ ਸ਼ਾਂਤੀ ਦੂਤਾਂ ਵੱਲੋਂ ਦਿੱਤੇ ਗੲੇ ਸੁਝਾਅ ਵੀ ਲਗਦਾ ਹੈ ਕਿ ਡੇਰੇ ਦੇ ਪ੍ਰਬੰਧਕਾਂ ਨੂੰ ਰਾਸ ਨਹੀਂ ਆ ਰਹੇ। ਇਹ ਵਜ੍ਹਾ ਹੈ ਕਿ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਸਰਬ ਧਰਮ ਸਭਾ ਵੱਲੋਂ ਮੰਗੇ ਸਮਝੌਤਾ ਪੱਤਰ ਵਿਚ ਆਪਣੀਆਂ ਸ਼ਰਤਾਂ ਰੱਖ ਦਿੱਤੀਆਂ ਜਿਸ ਕਾਰਨ ਇਸ ਸਮਝੌਤਾ ਪੱਤਰ ਨੂੰ ਵਾਪਸ ਡੇਰਾ ਸਿਰਸਾ ਭੇਜ ਦਿੱਤਾ ਅਤੇ ਇਸ ਵਿਚਲੀਆਂ ਸ਼ਰਤਾਂ ਨੂੰ ਹਟਾਉਣ ਲਈ ਕਿਹਾ ਗਿਆ ਅਤੇ ਸਰਬ ਧਰਮ ਸਭਾ ਵੱਲੋਂ ਇਸ ਲਈ ਕੁਝ ਸੁਝਾਅ ਵੀ ਦਿੱਤੇ ਗੲੇ ਹਨ ਪਰ ਡੇਰਾ ਸਿਰਸਾ ਨੇ ਇਸ ਸ਼ਾਂਤੀਵਾਰਤਾ ਅਤੇ ਮੁਆਫੀ ਵਾਲੇ ਮਾਮਲੇ ਵਿਚ ਹੁਣ ਚੁੱਪ ਧਾਰ ਲਈ ਹੈ। ਅੱਜ ਡੇਰਾ ਸਿਰਸਾ ਵੱਲੋਂ ਇਸ ਮਾਮਲੇ ਵਿਚ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਜਿਸ ਕਾਰਨ ਇਕ ਵਾਰ ਲਗਦਾ ਹੈ ਕਿ ਸ਼ਾਂਤੀਵਾਰਤਾ ਵਿਚ ਰੁਕਾਵਟ ਆ ਗਈ ਹੈ।
(ਰੋਜ਼ਾਨਾ ਅਜੀਤ ਜਲੰਧਰ)

ਸਿਰਸਾ ਪੁਲਿਸ ਨੇ ਜਗਤਾਰ ਸਿੰਘ ਦੇ ਕੇਸ ਕਤਲ ਕੀਤੇ

ਲੌਂਗੋਵਾਲ, 25 ਮਈ (ਵਿਨੋਦ ਸ਼ਰਮਾ)-ਡੇਰਾ ਵਿਵਾਦ ਸਬੰਧੀ ਨੇੜਲੇ ਪਿੰਡ ਸ਼ੇਰੋਂ ਦੇ ਜੰਮਪਲ ਭਾਈ ਜਗਤਾਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਸਮੁੱਚੇ ਪਿੰਡ ਵਿੱਚ ਰੋਸ ਦਾ ਮਾਹੌਲ ਹੈ। ਇਸ ਸਬੰਧੀ ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੱਦਦ ਦੀ ਅਪੀਲ ਕੀਤੀ ਹੈ। ਜਗਤਾਰ ਸਿੰਘ ਦੀ ਮਾਤਾ ਅਜਮੇਰ ਕੌਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ੳੁਹ ਮਜ਼ਦੂਰੀ ਕਰਕੇ ਪਾਲਣ ਪੋਸ਼ਣ ਕਰਦੇ ਹਨ। ਪਰਸੋਂ ਰਾਤ ਤੋਂ ਹੀ ਸਾਡੇ ਘਰ ਭਾਰੀ ਪੁਲਿਸ ਫੋਰਸ ਦਾ ਆਉਣਾ ਜਾਣਾ ਹੈ। ਕੱਲ੍ਹ ਹਰਿਆਣਾ ਪੁਲਿਸ ਅਧਿਕਾਰੀਆਂ ਨੇ ਸਾਥੋਂ ਪੁੱਛ-ਗਿੱਛ ਕਰਨ ਤੋਂ ਬਾਅਦ ਕਿਹਾ ਕਿ ਤੁਹਾਡਾ ਲੜਕਾ ਮਾਨਸਿਕ ਪ੍ਰੇਸ਼ਾਨੀ ਕਾਰਨ ਡੇਰੇ ’ਚੋਂ ਫੜਿਆ ਗਿਆ ਸੀ ਅਤੇ ਹੁਣ ਉਹ ਸਿਰਸਾ ਵਿਖੇ ਜ਼ੇਰੇ ਇਲਾਜ ਹੈ। ਉਸ ਤੋਂ ਬਾਅਦ ਪੰਜਾਬ ਪੁਲਿਸ ਅਧਿਕਾਰੀ ੳੁਸ ਨੂੰ ਅਤੇ ੳੁਸ ਦੇ ਪਤੀ ਸੁਖਦੇਵ ਸਿੰਘ, ਸਰਪੰਚ ਅਤੇ ਪਤਵੰਤਿਆਂ ਨੂੰ ਲੈ ਕੇ ਸਿਰਸਾ ਲੜਕੇ ਨੂੰ ਮਿਲਾਉਣ ਲਈ ਚੱਲ ਪੲੇ ਪਰ ਸਾਡੀ ਹੈਰਾਨੀ ਦੀ ਉਦੋਂ ਕੋਈ ਹੱਦ ਨਹੀਂ ਰਹੀ, ਜਦੋਂ ਸਾਨੂੰ ਰੋਹਤਕ ਦੇ ਹਸਪਤਾਲ ਵਿਚ ਲਿਜਾ ਕੇ ਉਤਾਰ ਦਿੱਤਾ। ਸਾਡਾ ਲੜਕਾ ਉੱਥੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਦਾਖਿਲ ਪਿਆ ਸੀ। ਪਹਿਲਾਂ ਤਾਂ ਸਾਨੂੰ ਉਸ ਨੂੰ ਦੂਰੋਂ ਹੀ ਵੇਖਣ ਦਿੱਤਾ ਪ੍ਰੰਤੂ ਸਾਨੂੰ ਸਾਡਾ ਲੜਕਾ ਸਿਆਣ ਵਿਚ ਨਹੀਂ ਆਇਆ ਕਿੳੁਂਕਿ ੳੁਸਦੇ ਦਾਹੜੀ ਕੇਸ ਨਹੀਂ ਸਨ। ਸਾਡੀ ਜ਼ਿੱਦ ਅਤੇ ਪੰਚਾਇਤ ਦੀ ਬੇਨਤੀ ’ਤੇ ਸਾਨੂੰ ਇਕੱਲੇ-ਇਕੱਲੇ ਨੂੰ ਲੜਕੇ ਦੇ ਕੋਲ ਜਾਣ ਦਿੱਤਾ ਪਰ ਸਾਨੂੰ ਉਸ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ। ਮਾਤਾ ਅਜਮੇਰ ਕੌਰ ਨੇ ਦੱਸਿਆ ਭਾਵੇਂ ਮੇਰਾ ਲੜਕਾ ਜਿਉਂਦਾ ਹੈ ਪਰ ਉਸਦੀ ਹਾਲਤ ਬੇਹੱਦ ਨਾਜ਼ੁਕ ਹੈ। ਮੇਰੇ ਗੁਰਸਿੱਖ ਲੜਕੇ ਦੇ ਦਾਹੜੀ ਕੇਸ ਕਤਲ ਕੀਤੇ ਜਾਣਾ ਵੀ ਰਹੱਸ ਬਣਿਆ ਹੋਇਆ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਮੇਰੇ ਪੁੱਤਰ ਨੂੰ ਝੂਠੇ ਮਸਲਿਆਂ ਵਿਚ ਜਾਣ-ਬੁੱਝ ਕੇ ਉਲਝਾਇਆ ਜਾ ਸਕਦਾ ਹੈ। ਜਦੋਂ ਇਸ ਮਸਲੇ ਸਬੰਧੀ ਥਾਣਾ ਸਦਰ ਮੁਖੀ ਰਜਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਹ ਸਿਰਸਾ ਚਲਾ ਗਿਆ।

(ਰੋਜ਼ਾਨਾ ਅਜੀਤ)

ਬਗਦਾਦ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਗੁਰਦੁਆਰਾ ਸਾਹਿਬ ਦਾ ਪੁਨਰ-ਨਿਰਮਾਣ ਹੋਵੇਗਾ

ਬਗਦਾਦ, (ਪੀ. ਟੀ. ਆਈ.)-ਬਗਦਾਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ ਜਿਸਨੂੰ ਕੱਟੜਪੰਥੀਆਂ ਵੱਲੋਂ ਤਬਾਹ ਕਰ ਦਿੱਤਾ ਗਿਆ ਸੀ ਦੇ ਪੁਨਰ-ਨਿਰਮਾਣ ਲਈ ਸਰਕਾਰ ਨੇ ੳੁਤਸੁਕਤਾ ਜ਼ਾਹਿਰ ਕੀਤੀ ਹੈ। ਇਰਾਕੀ ਨੈਸ਼ਨਲ ਕਾਂਗਰਸ ਦੇ ਮੁਖੀ ਅਹਿਮਦ ਚੇਲਾਬੀ ਜੋ ਕਿ ਇਰਾਕ ਦੇ ਸ਼ਕਤੀਸ਼ਾਲੀ ਆਗੂਆਂ ’ਚੋ ਇਕ ਹਨ ਨੇ ਬੀਤੀ ਰਾਤ ਖੰਡਰ ਬਣੀਆਂ ਗਲੀਆਂ ਵਿਚੋਂ ਗੁਜ਼ਰਦਿਆਂ ਸਿੱਖਾਂ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ। ਭਾਰੀ ਸੁਰੱਖਿਆ ਛਤਰੀ ਦਰਮਿਆਨ ਪੁੱਜੇ ਜਨਾਬ ਚੇਲਾਬੀ ਨੇ ਇਸ ਸਥਾਨ ਦੇ ਦਰਸ਼ਨ ਕਰਨ ੳੁਪਰੰਤ ਕਿਹਾ ਕਿ ਇਹ ਬੜੀ ਦੁਖਦਾਈ ਗੱਲ ਹੈ ਕਿ ਕੱਟੜਪੰਥੀਆਂ ਨੇ ਇਸ ਸਥਾਨ ਨੂੰ ਇਸਲਾਮ ਦੇ ਵਿਰੁੱਧ ਜਾਣ ਕੇ ਤਬਾਹ ਕਰ ਦਿੱਤਾ ਹੈ। ੳੁਹਨਾਂ ਕਿਹਾ ਕਿ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ੳੁਹ ੳੁਸ ਮਹਾਨ ਗੁਰੂ ਦਾ ਸਨਮਾਨ ਨਹੀਂ ਕਰ ਸਕੇ ਜਿਸਦੇ ਕਿ ਦੁਨੀਆ ਭਰ ਵਿਚ ਕਰੋੜਾਂ ਅਨੁਯਾਈ ਹਨ। ਟਿਗਰਿਸ ਨਦੀ ਦੇ ਕੰਢੇ ਸਥਿਤ ਗੁਰਦੁਆਰਾ ਸਾਹਿਬ ਦੇ ਮੂਲ ਸਰੂਪ ਬਾਰੇ ਜਨਾਬ ਚੇਲਾਬੀ ਨੂੰ ਇਰਾਕੀ ਅਧਿਕਾਰੀਆਂ ਵੱਲੋਂ ਜਾਣੂ ਕਰਵਾਇਆ ਗਿਆ। ੳੁਹਨਾਂ ਦੱਸਿਆ ਕਿ ਇਹ ਗੁਰਦੁਆਰਾ ਇਕ ਮੁਸਲਿਮ ਧਾਰਮਿਕ ਆਗੂ ਦੇ ਮਕਬਰੇ ਨੇੜੇ ਸਥਾਪਿਤ ਸੀ। ਕੱਟੜਪੰਥੀਆਂ ਨੇ ਇਸ ਮਕਬਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਜਨਾਬ ਚੇਲਾਬੀ ਨੇ ਇਹ ਮੰਨਦਿਆਂ ਕਿ ੳੁਹਨਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਬਗਦਾਦ ਵਿਚ ਕੋਈ ਗੁਰਦੁਆਰਾ ਸਾਹਿਬ ਹੈ, ੳੁਹਨਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦਾ ਪੁਨਰ- ਨਿਰਮਾਣ ਕੀਤਾ ਜਾਵੇਗਾ। ਇਰਾਕੀ ਆਗੂ ਜੋ ਕਿ ਬੁਸ਼ ਪ੍ਰਸ਼ਾਸਨ ਦੇ ਕਾਫੀ ਨੇੜੇ ਹੈ, ਨੇ ਇਸ ਸੰਭਾਵਨਾ ਨੂੰ ਰੱਦ ਕੀਤਾ ਕਿ ਗੁਰਦੁਆਰਾ ਸਾਹਿਬ ਨੂੰ ਲੜਾਈ ਦੌਰਾਨ ਨੁਕਸਾਨ ਪੁੱਜਾ ਹੈ। ੳੁਹਨਾਂ ਕਿਹਾ ਕਿ ਇਸਨੂੰ ਕੱਟੜਪੰਥੀਆਂ ਵੱਲੋਂ ਤੋਪ ਦੇ ਗੋਲੇ ਨਾਲ ਨਿਸ਼ਾਨਾ ਬਣਾਇਆ ਗਿਆ। ੳੁਹਨਾਂ ਕਿਹਾ ਕਿ ੳੁਹਨਾਂ ਦਾ ਵਿਸ਼ਵਾਸ ਹੈ ਕਿ ਇਹ ਸਭ ਸੱਦਾਮ ਹੁਸੈਨ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਵਾਪਰਿਆ। ਇਰਾਕ ਜੰਗ ਦੌਰਾਨ ਇਹ ਖਬਰਾਂ ਸਨ ਕਿ ਗੁਰਦੁਆਰੇ ਨੂੰ ਭਾਰੀ ਨੁਕਸਾਨ ਪੁੱਜਾ ਹੈ ਪਰ ਹੁਣ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਜਨਾਬ ਚੇਲਾਬੀ ਨੇ ਗੁਰਦੁਆਰੇ ਦੀ ਸਥਿਤੀ ਜਾਨਣ ਲਈ ਦੌਰਾ ਕੀਤਾ। ੳੁਹਨਾਂ ਬਾਹਰਲੇ ਗੇਟ ਦਾ ਤਾਲਾ ਤੁੜਵਾਇਆ ਤੇ ਅੰਦਰ ਜਾਕੇ ਵੇਖਿਆ ਕਿ ਫਰਸ਼ ਦਾ ਸੰਗਮਰਮਰ ਪੂਰੀ ਤਰ੍ਹਾਂ ੳੁਖਾੜ ਦਿੱਤਾ ਗਿਆ ਹੈ ਤੇ ਗੁਰਦੁਆਰੇ ਦੀ ਛੱਤ ਵੀ ਢਹਿ ਗਈ ਹੈ। ਇਸ ਦੌਰਾਨ ਜਨਾਬ ਚੇਲਾਬੀ ਨਾਲ ਭਾਰਤੀ ਅਧਿਆਪਕ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਵੀ ਹਾਜ਼ਰ ਸਨ ਜਿਹਨਾਂ ਨੇ ਗੁਰਦੁਆਰਾ ਸਾਹਿਬ ਦੇ ਜਲਦ ਪੁਨਰ- ਨਿਰਮਾਣ ਦੀ ਬੇਨਤੀ ਕੀਤੀ।
(ਰੋਜ਼ਾਨਾ ਅਜੀਤ ਜਲੰਧਰ)

25 May, 2007

ਕਸਰਤ ਕਰੋ ਜੇ ਮਾਨਸਿਕ ਰੋਗਾਂ ਤੋਂ ਬਚਣਾ ਹੈ

ਅੱਜ ਪੂਰੀ ਦੁਨੀਆ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਰੇਕ ਵਿਅਕਤੀ ਨਿਰਾਸ਼, ਸ਼ਾਂਤ, ਚਿੰਤਤ ਤੇ ਥੱਕਿਆ ਹੋਇਆ ਦਿਖਾਈ ਦਿੰਦਾ ਹੈ। ਇਨ੍ਹਾਂ ਮਾਨਸਿਕ ਰੋਗੀਆਂ ਵਿਚ ਸਭ ਤੋਂ ਵੱਡੀ ਗਿਣਤੀ ਹੈ ਅੱਜ ਦੇ ਨੌਜਵਾਨ ਅਤੇ ਮੁਟਿਆਰਾਂ ਦੀ। ਪੜ੍ਹਾਈ-ਲਿਖਾਈ ਨੂੰ ਲੈ ਕੇ ਕੈਰੀਅਰ ਬਣਾਉਣ ਤੱਕ ਦੀ ਚਿੰਤਾ ਤੋਂ ਫਿਕਰਮੰਦ ਅੱਜ ਦੇ ਨੌਜਵਾਨ ਵਰਗ ਦੇ ਮੁਖੜੇ ਦੀ ਲਾਲੀ ਅਲੋਪ ਹੁੰਦੀ ਜਾ ਰਹੀ ਹੈ। ਚਿੰਤਾ ਕਾਰਨ ਉਨ੍ਹਾਂ ਵਿਚ ਅਨੇਕਾਂ ਬਿਮਾਰੀਆਂ ਪੈਦਾ ਹੋਣ ਲੱਗ ਜਾਂਦੀਆਂ ਹਨ, ਨਤੀਜੇ ਵਜੋਂ ਉਹ ਹਾਈ ਬਲੱਡ ਪ੍ਰੈਸ਼ਰ, ਘੱਟ ਬਲੱਡ ਪ੍ਰੈਸ਼ਰ, ਕਮਜ਼ੋਰੀ ਆਦਿ ਦਾ ਸ਼ਿਕਾਰ ਹੋ ਜਾਂਦੇ ਹਨ।
ਵੈਸੇ ਅੱਜਕਲ੍ਹ ਹਤਾਸ਼ਾ ਤੇ ਨਿਰਾਸ਼ਾ ਦਾ ਸਾਹਮਣਾ ਲੋਕਾਂ ਨੂੰ ਪੈਰ-ਪੈਰ ’ਤੇ ਕਰਨਾ ਪੈਂਦਾ ਹੈ ਪਰ ਨੌਜਵਾਨ ਜਿਨ੍ਹਾਂ ਨੂੰ ਆਪਣੇ ਕੈਰੀਅਰ ਦੀ ਚਿੰਤਾ ਹੁੰਦੀ ਹੈ, ਉਹ ਦਿਨ ਪ੍ਰਤੀ ਦਿਨ ਆਪਣੀ ਸਿਹਤ ਨੂੰ ਬਰਬਾਦ ਕਰਦੇ ਰਹਿੰਦੇ ਹਨ। ਕੈਰੀਅਰ ਨਿਰਮਾਣ ਹਰ ਅਵਸਥਾ ਵਿਚ ਜ਼ਰੂਰੀ ਹੈ ਪਰ ਸਿਹਤ ਪ੍ਰਤੀ ਲਾਪ੍ਰਵਾਹੀ ਚੰਗੀ ਨਹੀਂ ਹੁੰਦੀ।
ਨੌਜਵਾਨ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਵੀ ਬਿਸਤਰ ’ਤੇ ਸੁੱਤੇ ਰਹਿੰਦੇ ਹਨ। ਸੂਰਜ ਚੜ੍ਹਨ ਤੋਂ ਪਹਿਲਾਂ ਉਠ ਕੇ ਨਿਤਕ੍ਰਮ ਤੋਂ ਨਵਿਰਤ ਹੋਣ ਵਾਲੇ ਨੌਜਵਾਨ ਦਿਨ ਭਰ ਤਾਜ਼ਗੀ ਮਹਿਸੂਸ ਕਰਦੇ ਹਨ। ਇਸ ਲਈ ਨਿਰਾਸ਼ਾ ਤੋਂ ਬਚਣ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਉਠਣ ਦੀ ਆਦਤ ਪਾਉਣੀ ਚਾਹੀਦੀ ਹੈ।
ਸਵੇਰ ਦੀ ਸੈਰ ਸਰੀਰ ਦੇ ਲਈ ਬਹੁਤ ਉੱਤਮ ਹੁੰਦੀ ਹੈ। ਘੱਟੋ-ਘੱਟ ਦੋ ਕਿਲੋਮੀਟਰ ਤੱਕ ਹਰ ਰੋਜ਼ ਘੁੰਮਣ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉਥੇ ਦਿਮਾਗ ਨੂੰ ਵੀ ਤਾਜ਼ਗੀ ਮਿਲਦੀ ਹੈ। ਅੱਖਾਂ ਦੀ ਰੌਸ਼ਨੀ ਲਈ ਸਵੇਰ ਦੀ ਸੈਰ ਸੰਜੀਵਨੀ ਸਮਾਨ ਹੁੰਦੀ ਹੈ। ਹਰ ਰੋਜ਼ ਨੰਗੇ ਪੈਰ ਟਹਿਲਣ ਵਾਲਿਆਂ ਦੀਆਂ ਅੱਖਾਂ ’ਤੇ ਚਸ਼ਮਾ ਛੇਤੀ ਨਹੀਂ ਲਗਦਾ।
ਕਸਰਤ ਅਤੇ ਯੋਗਾ ਦੇ ਨਾਲ ਹੀ ਸਰੀਰ ਵਿਚ ਤੇਲ ਮਾਲਿਸ਼ ਕਰਨ ਵਾਲਿਆਂ ਦੇ ਕੋਲੋਂ ਬਿਮਾਰੀਆਂ ਕੋਹਾਂ ਦੂਰ ਭੱਜਦੀਆਂ ਹਨ। ਅਖਾੜੇ ਵਿਚ ਜਾ ਕੇ ਕੁਸ਼ਤੀ ਦਾ ਅਭਿਆਸ ਕਰਨ, ਸੂਰਜ ਨਮਸਕਾਰ, ਪਦਮ ਆਸਣ, ਤ੍ਰਿਕੋਣ ਆਸਣ, ਸ਼ਵ ਆਸਣ ਆਦਿ ਦਾ ਅਭਿਆਸ ਹਰ ਰੋਜ਼ ਕਰਨ ਨਾਲ ਜਿਥੇ ਸਰੀਰ ਦੀ ਸੁੰਦਰਤਾ ਵਧਦੀ ਹੈ, ਉਥੇ ਅੰਗ ਵੀ ਰਿਸ਼ਟ-ਪੁਸ਼ਟ ਹੁੰਦੇ ਹਨ, ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ।
ਆਧੁਨਿਕਤਾ ਦੇ ਚੱਕਰ ਵਿਚ ਪੈ ਕੇ ਅੱਜ ਦਾ ਨੌਜਵਾਨ ਵਰਗ ਤੇਲ ਮਾਲਿਸ਼ ਤੋਂ ਨੱਸਦਾ ਜਾ ਰਿਹਾ ਹੈ। ਤੇਲ ਮਾਲਿਸ਼ ਨਾਲ ਸਰੀਰ ਦੇ ਅੰਗਾਂ ਦੀ ਥਕਾਨ ਮਿਟ ਜਾਂਦੀ ਹੈ, ਪੱਠੇ ਮਜ਼ਬੂਤ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਤੇਲ ਮਾਲਿਸ਼ ਨਾਲ ਪੌਸ਼ਟਿਕਤਾ ਮਿਲਦੀ ਹੈ।
ਖਾਣ-ਪੀਣ ’ਤੇ ਕਾਬੂ ਰੱਖ ਕੇ ਨੌਜਵਾਨ ਆਪਣੇ ਦਿਮਾਗ ਨੂੰ ਤੇਜ਼ ਕਰ ਸਕਦੇ ਹਨ। ਸਵੇਰੇ ਜਲਦੀ ਉਠ ਕੇ ਚਾਹ ਪੀਣ ਦੀ ਆਦਤ ਨੂੰ ਤਿਆਗ ਦੇਣਾ ਚਾਹੀਦਾ ਹੈ। ਵਧੇਰੇ ਖੱਟੇ-ਮਿੱਠੇ ਪਦਾਰਥਾਂ ਦਾ ਸੇਵਨ ਜਾਂ ਫਾਸਟ ਫੂਡ ਵਧੇਰੇ ਪ੍ਰਯੋਗ ਕਰਨ ਨਾਲ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ। ਕਬਜ਼ ਕਾਰਨ ਪੇਟ ਰੋਗ, ਸੁਪਨਦੋਸ਼, ਸ਼ਵੇਤ ਪ੍ਰਦਰ, ਜਾਂਡਿਸ ਆਦਿ ਹੁੰਦੇ ਹਨ ਜੋ ਜਵਾਨੀ ਲਈ ਗ੍ਰਹਿਣ ਸਿੱਧ ਹੁੰਦੇ ਹਨ।
ਸਵੇਰੇ ਜਲਦੀ ਉਠ ਕੇ ਪੁੰਗਰੇ ਅਨਾਜ ਲੈਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਹਰ ਰੋਜ਼ ਸਵੇਰੇ ਇਕ ਗਿਲਾਸ ਗਾਂ ਦਾ ਦੁੱਧ ਜਾਂ ਸੰਤਰੇ ਦਾ ਰਸ ਪੀਣ ਵਾਲੇ ਨੌਜਵਾਨ ਸਰੀਰਕ ਤੇ ਮਾਨਸਿਕ ਸ਼ਕਤੀਆਂ ਨੂੰ ਬਣਾਈ ਰੱਖਣ ਵਿਚ ਸਮਰੱਥ ਹੁੰਦੇ ਹਨ।
ਨ੍ਰਿਤ ਅਤੇ ਸੰਗੀਤ ਇਕ ਅਜਿਹੀ ਵਿਧਾ ਹੈ, ਜੋ ਸਰੀਰ ਅਤੇ ਮਨ ਦੋਹਾਂ ਨੂੰ ਹੀ ਤਣਾਅ ਤੋਂ ਮੁਕਤ ਰੱਖਦੀ ਹੈ। ਨ੍ਰਿਤ ਅਤੇ ਸੰਗੀਤ ਦੇ ਲਈ ਵੀ ਨਿਯਮਤ ਰੂਪ ਨਾਲ ਕੁਝ ਸਮਾਂ ਕੱਢਣਾ ਚਾਹੀਦਾ ਹੈ।
ਨੌਜਵਾਨਾਂ ਨੂੰ ਪ੍ਰਦੂਸ਼ਣਯੁਕਤ ਵਾਤਾਵਰਨ ਤੋਂ ਜਿਥੋਂ ਤੱਕ ਸੰਭਵ ਹੋਵੇ, ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਪ੍ਰਦੂਸ਼ਣ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ। ਅੱਜਕਲ੍ਹ ਹੋਰਨਾਂ ਪ੍ਰਦੂਸ਼ਣਾਂ ਵਾਂਗ ਵਿਚਾਰ ਪ੍ਰਦੂਸ਼ਣ ਦਾ ਘੇਰਾ ਵੀ ਬੇਹੱਦ ਵਧਦਾ ਜਾ ਰਿਹਾ ਹੈ। ਵਿਚਾਰਕ ਪ੍ਰਦੂਸ਼ਣ ਹੀ ਹੱਤਿਆ, ਬਲਾਤਕਾਰ ਆਦਿ ਨੂੰ ਜਨਮ ਦਿੰਦਾ ਹੈ। ਯੁਵਾ ਸ਼ਕਤੀ ਦੀ ਊਰਜਾ ਇਸ ਪ੍ਰਦੂਸ਼ਣ ਵਿਚ ਫਸ ਕੇ ਅੱਤਵਾਦੀ ਬਣਦੀ ਜਾ ਰਹੀ ਹੈ। ਇਸ ਲਈ ਵਿਚਾਰ ਪ੍ਰਦੂਸ਼ਣ ਤੋਂ ਮੁਕਤ ਹੋ ਕੇ ਕੈਰੀਅਰ ਦੇ ਨਿਰਮਾਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

(ਰੋਜ਼ਾਨਾ ਅਜੀਤ)

2007 ਵਿਚ ਸਕੂਲੀ ਸਿੱਖਿਆ ਪ੍ਰਣਾਲੀ ਦੀਆਂ ਕਿਹੜੀਆਂ ਗ਼ਲਤੀਆਂ ਸੋਧਣ ਦੀ ਲੋੜ ਹੈ?

ਪੰਜਾਬ ਦੀ ਸਕੂਲੀ ਸਿੱਖਿਆ ਪ੍ਰਣਾਲੀ ਤੋਂ ਕੋਈ ਵੀ ਸੰਤੁਸ਼ਟ ਨਹੀਂ ਹੈ, ਨਾ ਅਧਿਆਪਕ, ਨਾ ਬੱਚੇ, ਨਾ ਮਾਪੇ, ਨਾ ਹੀ ਸਿੱਖਿਆ ਡਾਇਰੈਕਟਰ ਤੇ ਨਾ ਹੀ ਸਿੱਖਿਆ ਮੰਤਰੀ ਜਾਂ ਸਰਕਾਰ। ਆਖਰ ਕਿਉਂ? ਸਭ ਤੋਂ ਪਹਿਲੀ ਘਾਟ ਇਹ ਹੈ ਕਿ ਅਸੀਂ ਸਾਰੇ ਹੀ ਸਿੱਖਿਆ ਦੇ ਅਰਥ ਭੁੱਲ ਗੲੇ ਹਾਂ। ਅਸੀਂ ਉਸ ਵਿਦਿਆਰਥੀ ਨੂੰ ਚੰਗਾ ਸਮਝਦੇ ਹਾਂ ਜੋ ਪ੍ਰੀਖਿਆਵਾਂ ਵਿਚ ਬਹੁਤ ਉੱਚ ਨੰਬਰ ਲੈਂਦਾ ਹੈ, ਉਸੇ ਅਧਿਆਪਕ ਨੂੰ ਵਧੀਆ ਅਧਿਆਪਕ ਮੰਨਿਆ ਜਾਂਦਾ ਹੈ ਜਿਸ ਦੇ ਪੜ੍ਹਾੲੇ ਬੱਚੇ ਉੱਚ ਨੰਬਰ ਲੈਂਦੇ ਹਨ, ਉਹ ਸਕੂਲ ਹੀ ਸਫਲ ਸਕੂਲ ਗਿਣਿਆ ਜਾਂਦਾ ਹੈ ਜਿਸ ਦੇ ਪ੍ਰੀਖਿਆ ਨਤੀਜੇ ਵਧੀਆ ਆਉਂਦੇ ਹਨ। ਜ਼ਾਹਿਰ ਹੈ ਕਿ ਅਸੀਂ ਨੰਬਰਾਂ ਨੂੰ ਸਿੱਖਿਆ ਦੀ ਸੰਗਿਆ ਦਿੰਦੇ ਹਾਂ, ਇਸ ਬਾਰੇ ਕੋਈ ਚਿੰਤਾ ਨਹੀਂ, ਨਾ ਪੁੱਛ ਪ੍ਰਤੀਤ ਹੈ ਕਿ ਇਹ ਨੰਬਰ ਕਿਵੇਂ ਪ੍ਰਾਪਤ ਕੀਤੇ ਜਾਂਦੇ ਹਨ ਜਾਂ ਕਿਵੇਂ ਦਿਵਾੲੇ ਜਾਂਦੇ ਹਨ, ਕਿਹੜੇ ਅਯੋਗ, ਕੋਝੇ ਜਾਂ ਗਲਤ ਢੰਗ ਨੰਬਰ ਲੈਣ ਲਈ ਵਰਤੇ ਜਾਂਦੇ ਹਨ। ਸਿੱਖਿਆ ਦਾ ਅਰਥ ਹੈ ਬੱਚੇ ਦੀਆਂ ਸੰਭਾਵਨਾਵਾਂ, ਸਮਰੱਥਾਵਾਂ, ਯੋਗਤਾਵਾਂ ਦੀ ਪਛਾਣ ਕਰਨਾ ਤੇ ਉਨ੍ਹਾਂ ਦੇ ਉਚਤਮ ਵਿਕਾਸ ਲਈ ਬੱਚੇ ਦੀ ਸਹਾਇਤਾ ਕਰਨਾ, ਬੱਚੇ ਦੇ ਮਾਨਸਿਕ, ਸਰੀਰਕ ਅਤੇ ਅਧਿਆਤਮਿਕ, ਵਿਅਕਤਿਤਵ ਦਾ ਸੰਤੁਲਤ ਵਿਕਾਸ ਕਰਨਾ, ਉਸ ਵਿਚ ਨੈਤਿਕ ਕੀਮਤਾਂ, ਉਸਾਰੀ ਨਜ਼ਰੀਆ, ਰੁਝਾਨਾਂ ਅਤੇ ਪ੍ਰਵਿਰਤੀਆਂ ਦਾ ਸੰਚਾਰ ਕਰਨਾ ਅਤੇ ਉਸ ਨੂੰ ਸੁਤੰਤਰ ਸੋਚਣੀ ਵਾਲਾ ਦਲੇਰ, ਨਿਡਰ ਅਤੇ ਸੰਜਮੀ ਇਨਸਾਨ ਬਣਾਉਣਾ। ਕਿਸੇ ਵੀ ਸਕੂਲ ਵਿਚ ਸਿੱਖਿਆ ਦੇਣ ਦਾ ਜਾਂ ਸ਼ਖਸੀਅਤ ਦੇ ਸੰਤੁਲਤ ਵਿਕਾਸ ਦਾ ਬੱਚੇ ਦੀਆਂ ਨਿਹਿਤ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਦਾ ਜਾਂ ਉਸ ਨੂੰ ਚੰਗਾ ਇਨਸਾਨ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਜਾਂਦਾ। ਨਤੀਜਾ ਇਹ ਹੋਇਆ ਹੈ ਕਿ ਸਾਰੇ ਦਾ ਸਾਰਾ ਸਮਾਜ ਹੀ ਦੂਸ਼ਿਤ ਹੋ ਗਿਆ ਹੈ, ਹਿੰਸਾ, ਅੱਤਿਆਚਾਰ, ਅਨਿਆਂ, ਵੱਢ-ਟੁੱਕ, ਮਾਰਧਾੜ, ਲੁੱਟ-ਖਸੁੱਟ, ਅਸ਼ਲੀਲਤਾ, ਨਸ਼ੇ, ਬਦਮਾਸ਼ੀ, ਬਲਾਤਕਾਰ, ਅਪਰਾਧ, ਰਿਸ਼ਵਤਖੋਰੀ, ਸੀਨਾਜ਼ੋਰੀ, ਕਾਨੂੰਨ ਦੀ ਉਲੰਘਣਾ, ਅਨੁਸ਼ਾਸਨਹੀਣਤਾ, ਗੰਦੀ ਭਾਸ਼ਾ, ਦੁਰਾਚਾਰ, ਬਦਤਮੀਜ਼ੀ, ਚੋਰੀ, ਠੱਗੀ, ਝੂਠ, ਅਨੈਤਿਕਤਾ ਆਦਿ ਭੈੜ ਤੇਜ਼ੀ ਨਾਲ ਪਸਰ ਰਹੇ ਹਨ। ਅਫਸੋਸ ਹੈ ਕਿ ਇਸ ਨਿਗਾਰ ਨੂੰ ਨਵੀਂ ਰੌਸ਼ਨੀ ਜਾਂ ਆਧੁਨਿਕਤਾ ਦਾ ਨਾਂਅ ਦਿੱਤਾ ਜਾ ਰਿਹਾ ਹੈ।
ਸਿੱਖਿਆ ਪ੍ਰਣਾਲੀ ਦੀ ਦੂਜੀ ਗਲਤ ਗੱਲ ਇਹ ਹੈ ਕਿ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਫੇਲ੍ਹ ਤਾਂ ਸਿੱਖਿਆ ਵਿਭਾਗ ਹੋ ਰਿਹਾ ਹੈ, ਫੇਲ੍ਹ ਸਕੂਲ ਅਤੇ ਅਧਿਆਪਕ ਹੋ ਰਹੇ ਹਨ, ਫੇਲ੍ਹ ਸਿਸਟਮ ਹੋ ਰਿਹਾ ਹੈ, ਚੰਗੀਆਂ ਨੀਤੀਆਂ ਸਾਡੇ ਕੋਲ ਨਹੀਂ ਹਨ, ਚੰਗੇ ਢੰਗ ਸਾਡੇ ਕੋਲ ਨਹੀਂ ਹਨ, ਚੰਗੀਆਂ ਸੁਵਿਧਾਵਾਂ ਸਾਡੇ ਕੋਲ ਨਹੀਂ ਹਨ, ਨਾ ਸਾਡੀਆਂ ਪਾਠ-ਪੁਸਤਕਾਂ ਚੰਗੀਆਂ ਹਨ, ਨਾ ਤਕਨੀਕਾਂ ਤੇ ਰਣਨੀਤੀਆਂ, ਨਾ ਸਾਡੇ ਕੋਲ ਅਗਵਾਈ ਹੈ, ਨਾ ਪਰਾਮਰਸ਼, ਨਾ ਸਨੇਹ ਹੈ, ਨਾ ਪਿਆਰ, ਨਾ ਇਰਾਦਾ ਹੈ, ਨਾ ਇਮਾਨਦਾਰੀ, ਨਾ ਲਗਨ ਹੈ, ਨਾ ਪ੍ਰਤੀਬੱਧਤਾ ਪਰ ਅਸੀਂ ਫੇਲ੍ਹ ਦਾ ਟੈਗ ਬੱਚਿਆਂ ਦੀਆਂ ਗਰਦਨਾਂ ਨਾਲ ਲਟਕਾ ਰਹੇ ਹਾਂ, ਫੇਲ੍ਹ ਉਨ੍ਹਾਂ ਨੂੰ ਘੋਸ਼ਿਤ ਕਰ ਰਹੇ ਹਾਂ, ਬੁਰਾ-ਭਲਾ ਉਨ੍ਹਾਂ ਨੂੰ ਕਹਿ ਰਹੇ ਹਾਂ, ਆਪਣੀ ਪੀੜ੍ਹੀ ਥੱਲੇ ਅਸੀਂ ਕਦੇ ਸੋਟੀ ਨਹੀਂ ਫੇਰਦੇ, ਆਪਣਾ ਸੁਧਾਰ ਨਹੀਂ ਕਰਦੇ, ਸਿੱਖਿਆ ਨਾਲ ਕਦੇ ਇਨਸਾਫ ਨਹੀਂ ਕਰਦੇ। ਜਿਹੜੇ ਬੰਦੇ ਵੀ ਕਿਸੇ ਤਰ੍ਹਾਂ ਬੱਚਿਆਂ ਦੀ ਸਿੱਖਿਆ ਨਾਲ ਸੰਬੰਧਿਤ ਹਨ, ਜਿਨ੍ਹਾਂ ਨੂੰ ਵੀ ਬੱਚਿਆਂ ਦੀ ਸਿੱਖਿਆ ਵਿਚ ਰੁਚੀ ਹੈ, ਚਾਹੇ ਉਹ ਵਜ਼ੀਰ ਹਨ, ਡਾਇਰੈਕਟਰ ਹਨ, ਇੰਸਪੈਕਟਰ ਹੈ ਜਾਂ ਟੀਚਰ ਹੈ, ਨਾ ਮਾਪਾ ਹੈ, ਉਸ ਨੂੰ ਆਤਮ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬੱਚੇ ਕੇਵਲ ਉਸ ਕੋਲੋਂ ਕੁਝ ਸਿੱਖ ਸਕਦੇ ਹਨ ਜੋ ਬੱਚੇ ਦੀ ਕਦਰ ਕਰਦਾ ਹੈ, ਉਸ ਨੂੰ ਪਿਆਰ ਕਰਦਾ ਹੈ, ਉਸ ਦੀ ਪ੍ਰਸੰਸਾ ਕਰਦਾ ਹੈ, ਉਸ ਨੂੰ ਉਤਸ਼ਾਹਿਤ ਕਰਦਾ ਹੈ, ਉਸ ਦੀ ਗੱਲ ਸੁਣਦਾ ਹੈ, ਉਸ ਦੀ ਸਹਾਇਤਾ ਕਰਦਾ ਹੈ ਅਤੇ ਉਸ ਦੇ ਮਾਂ-ਬਾਪ ਦੀ ਸਿਫਤ ਕਰਦਾ ਹੈ। ਸੈਂਕੜੇ ਨਹੀਂ, ਹਜ਼ਾਰਾਂ ਹੀ ਵਿਦਿਅਕ ਖੋਜਾਂ ਪ੍ਰਮਾਣਿਤ ਕਰ ਚੁੱਕੀਆਂ ਹਨ ਕਿ ਅਪਮਾਨਿਤ ਕਰਨ ਨਾਲ, ਨਿਰਉਤਸ਼ਾਹਤ ਕਰਨ ਨਾਲ, ਬਦਖੋਰੀ ਕਰਨ ਨਾਲ, ਮਾਰਕੁੱਟ ਨਾਲ ਜਾਂ ਨਫਰਤ ਕਰਨ ਨਾਲ, ਵਿਤਕਰਾ ਕਰਨ ਨਾਲ, ਹੱਕਸ਼ਿਕਨੀ ਨਾਲ ਜਾਂ ਜਮਾਤ ਤੋਂ ਬਾਹਰ ਕੱਢਣ ਨਾਲ ਜਾਂ ਫੇਲ੍ਹ ਘੋਸ਼ਿਤ ਕਰਨ ਨਾਲ ਕਦੇ ਵੀ ਕੋਈ ਟੀਚਰ ਕਿਸੇ ਬੱਚੇ ਨੂੰ ਕੁਝ ਵੀ ਨਹੀਂ ਸਿਖਾ ਸਕਦਾ।
ਤੀਜੀ ਗ਼ਲਤ ਗੱਲ ਸਾਡੀ ਸਿੱਖਿਆ ਪ੍ਰਣਾਲੀ ਵਿਚ ਇਹ ਹੈ ਕਿ ਅਸੀਂ ਸਾਰੇ ਬੱਚਿਆਂ ਨੂੰ ਇਕ ਅੱਖ ਨਾਲ ਨਹੀਂ ਦੇਖਦੇ, ਅਸੀਂ ਅਮੀਰ ਬੱਚਿਆਂ ਨਾਲ, ਹੁਸ਼ਿਆਰ ਬੱਚਿਆਂ ਨਾਲ, ਖੂਬਸੂਰਤ ਬੱਚਿਆਂ ਨਾਲ, ਅਸਰ-ਰਸੂਖ ਵਾਲੇ ਮਾਪਿਆਂ ਦੇ ਬੱਚਿਆਂ ਨਾਲ ਗਰੀਬ, ਪੇਂਡੂ, ਘੱਟ ਖੂਬਸੂਰਤ, ਘੱਟ ਯੋਗਤਾ ਵਾਲੇ, ਵਿਕਲਾਂਗ ਜਾਂ ਮਾਨਸਿਕ ਤੌਰ ’ਤੇ ਢਿੱਲੜ ਬੱਚਿਆਂ ਦੇ ਮੁਕਾਬਲੇ ਵਿਚ ਵਿਤਕਰਾ ਕਰਦੇ ਹਾਂ। ਬੱਚਾ ਤਾਂ ਬੱਚਾ ਹੀ ਹੁੰਦਾ ਹੈ, ਚਾਹੇ ਉਹ ਅਮੀਰ ਘਰ ਵਿਚ ਪੈਦਾ ਹੋਇਆ ਹੈ, ਚਾਹੇ ਝੌਂਪੜੀ ਵਿਚ, ਸਾਰੇ ਬੱਚਿਆਂ ਦੇ ਹੱਕ ਸਮਾਨ ਹੀ ਹੁੰਦੇ ਹਨ ਪਰ ਅਸੀਂ ਅਮੀਰਾਂ ਲਈ ਅੱਡ ਸਕੂਲ ਸਥਾਪਿਤ ਕੀਤੇ ਹੋੲੇ ਹਨ, ਜਿਨ੍ਹਾਂ ਵਿਚ ਹਰ ਕਿਸਮ ਦੀ ਸਹੂਲਤ ਹੈ, ਇਮਾਰਤਾਂ ਪੰਜ ਤਾਰਾ ਹੋਟਲਾਂ ਵਰਗੀਆਂ ਹਨ, ੲੇ. ਸੀ. ਲੱਗੇ ਹੋੲੇ ਹਨ, ਹਰ ਕਮਰੇ ਵਿਚ ਇੰਟਰਨੈੱਟ ਕੁਨੈਕਸ਼ਨ ਹੈ, ਟੀ. ਵੀ. ਹੈ, ਕੰਪਿਊਟਰ ਹੈ, ਵਧੀਆ ਫਰਨੀਚਰ ਹੈ, ਲਾਇਬ੍ਰੇਰੀਆਂ ਹਨ, ਪੁਸਤਕਾਲੇ ਹਨ, ਟੀਚਰਾਂ ਦੀ ਵੀ ਭਰਮਾਰ ਹੈ ਪਰ ਫੀਸਾਂ ਬਹੁਤ ਮੋਟੀਆਂ-ਮੋਟੀਆਂ ਹਨ ਜੋ ਗਰੀਬ ਤੇ ਹੁਸ਼ਿਆਰ ਬੱਚਿਆਂ ਦੀ ਪਹੁੰਚ ਤੋਂ ਬਾਹਰ ਹਨ। ਇਸ ਦੇ ਉਲਟ ਗਰੀਬਾਂ ਲਈ ਅੱਡ ਸਕੂਲ ਖੋਲ੍ਹੇ ਹੋੲੇ ਹਨ, ਜਿਨ੍ਹਾਂ ਨੂੰ ਸਰਕਾਰੀ ਸਕੂਲ ਕਿਹਾ ਜਾਂਦਾ ਹੈ, ਜਿਨ੍ਹਾਂ ਕੋਲ ਨਾ ਇਮਾਰਤਾਂ ਹਨ, ਨਾ ਫਰਨੀਚਰ ਹੈ, ਨਾ ਕੋਈ ਵਿਦਿਅਕ ਸੁਵਿਧਾਵਾਂ ਹਨ ਤੇ ਨਾ ਹੀ ਅਧਿਆਪਕ ਹਨ। ਉਨ੍ਹਾਂ ਸਕੂਲਾਂ ਨੂੰ ਸਕੂਲ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਇਹ ਨਿਰਾ ਗੰਦ ਦੇ ਢੇਰ ਹਨ, ਨਾ ਕਿਸੇ ਨੂੰ ਸਿਹਤ ਦਾ ਖਿਆਲ ਹੈ, ਨਾ ਸਫਾਈ ਦਾ, ਨਾ ਪੀਣ ਵਾਲੇ ਪਾਣੀ ਦਾ, ਨਾ ਬੱਚਿਆਂ ਦੀ ਸੁਰੱਖਿਆ ਦਾ। ਸਿੱਖਿਆ ਦਾ ਸਿਧਾਂਤ ਹੈ, ਹਰ ਬੱਚੇ ਨੂੰ ਸਿੱਖਿਆ ਦੇ ਇਕੋ ਜਿਹੇ ਮੌਕੇ ਦੇਣਾ, ਲੋਕਤੰਤਰ ਦੀ ਵੀ ਇਹੋ ਹੀ ਮੰਗ ਹੈ ਪਰ ਪੰਜਾਬ ਵਿਚ ਘੱਟ ਤੋਂ ਘੱਟ ਸਿੱਖਿਆ ਖੇਤਰ ਵਿਚ ਜ਼ਰਾ ਜਿੰਨਾ ਲੋਕਤੰਤਰ ਨਹੀਂ ਹੈ। ਪੰਜਾਬ ਦੇ ਵਿੱਤ ਮੰਤਰੀ ਸ੍ਰੀ ਸਿੰਗਲਾ ਸਾਹਿਬ ਅਮੀਰਾਂ ਦੇ ਸਕੂਲਾਂ ਨੂੰ (ਪ੍ਰਾਈਵੇਟ ਸਕੂਲਾਂ ਨੂੰ) ਹੀਰੋ ਤੇ ਗਰੀਬਾਂ ਦੇ ਸਕੂਲਾਂ ਨੂੰ (ਸਰਕਾਰੀ ਸਕੂਲਾਂ ਨੂੰ) ਜ਼ੀਰੋ ਕਹਿੰਦੇ ਹਨ।
ਭਲਾ ਕੋਈ ਪੁੱਛੇ ਸਰਕਾਰੀ ਸਕੂਲਾਂ ਨੂੰ ਜ਼ੀਰੋ ਕਿਸ ਨੇ ਬਣਾਇਆ ਹੈ? ਜੇ ਸਾਡੇ ਵਜ਼ੀਰ, ਸਾਡੇ ਵਿਧਾਇਕ, ਸਾਡੇ ਡਾਇਰੈਕਟਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸਾਡੇ ਸਕੂਲ ਮੁਖੀ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਭੰਡਣਗੇ, ਬੁਰਾ-ਭਲਾ ਕਹਿਣਗੇ ਤਾਂ ਕੀ ਉਨ੍ਹਾਂ ਵਿਚ ਸੁਧਾਰ ਆ ਜਾਵੇਗਾ? ਸਰਕਾਰੀ ਸਕੂਲ ਓਨੇ ਹੀ ਚੰਗੇ ਜਾਂ ਮਾੜੇ ਹੋਣਗੇ, ਜਿੰਨੀ ਚੰਗੀ ਜਾਂ ਮਾੜੀ ਸਰਕਾਰ ਹੋਵੇਗੀ, ਆਖਰ ਇਹ ਸਰਕਾਰੀ ਸਕੂਲ ਹਨ, ਸਰਕਾਰ ਦੇ ਹਨ, ਸਰਕਾਰ ਹੀ ਇਨ੍ਹਾਂ ਨੂੰ ਚਲਾਉਂਦੀ ਹੈ। ਅਫਸੋਸ ਹੈ ਕਿ ਅਸੀਂ 1964 ਵਿਚ ਕੀਤੀ ਗਈ ਕੁਠਾਰੀ ਸਿੱਖਿਆ ਕਮਿਸ਼ਨ ਦੀ ਸਿਫਾਰਸ਼ ਨਹੀਂ ਮੰਨੀ, ਅਸੀਂ ਸਾਂਝੀ ਸਕੂਲ ਪ੍ਰਣਾਲੀ ਨਹੀਂ ਬਣਾਈ। ਹੁਣ ਅਸੀਂ ਇਸ ਸਥਿਤੀ ਵਿਚ ਪਹੁੰਚ ਚੁੱਕੇ ਹਾਂ ਕਿ ਕੋਈ ਵੀ ਸ਼ਕਤੀ (ਸਣੇ ਕੇਂਦਰੀ ਸਰਕਾਰ ਦੇ) ਪ੍ਰਾਈਵੇਟ (ਅਖੌਤੀ ਪਬਲਿਕ) ਸਕੂਲਾਂ ਨੂੰ ਬੰਦ ਨਹੀਂ ਕਰ ਸਕਦੀ। (ਚਲਦਾ)

(ਡਾ:) ਟੀ. ਆਰ. ਸ਼ਰਮਾ

(ਰੋਜ਼ਾਨਾ ਅਜੀਤ ਜਲੰਧਰ)

24 May, 2007

ਬੰਦ ਦੌਰਾਨ ਉਭਰੀ ਸਾਂਝ ਨੂੰ ਹੋਰ ਅੱਗੇ ਵਧਾਉਣ ਦੀ ਲੋੜ

ਪੰਜਾਬੀ ਪਿਛਲੇ ਵਾਪਰੇ ਤੋਂ ਸਬਕ ਸਿੱਖਣ ਵਿਚ ਨਹੀਂ ਸਗੋਂ ਸਬਕ ਸਿਖਾਉਣ ਵਿਚ ਜ਼ਿਆਦਾ ਯਕੀਨ ਰੱਖਦੇ ਹਨ।’ ਇਹ ਟਿੱਪਣੀ ਪੰਜਾਬ ਦੇ ਇਕ ਨਾਮਵਰ ਚਿੰਤਕ ਦੀ ਹੈ। ਪਿਛਲੇ ਦਿਨਾਂ ਵਿਚ ਡੇਰਾ ਸਿਰਸਾ ਵਿਵਾਦ ਤੋਂ ਪੈਦਾ ਹੋਈ ਸਥਿਤੀ ਅਤੇ ਵੱਖ-ਵੱਖ ਧਿਰਾਂ ਦੇ ਸਾਹਮਣੇ ਆੲੇ ਪ੍ਰਤੀਕਰਮ ਨੂੰ ਦੇਖਦਿਆਂ ਇਕ ਵਾਰ ਇਹ ਧਾਰਨਾ ਸਹੀ ਸਾਬਤ ਹੁੰਦੀ ਲਗਦੀ ਸੀ ਪਰ 22 ਮਈ ਦੇ ਪੰਜਾਬ ਬੰਦ ਦੌਰਾਨ ਜਿਸ ਤਰ੍ਹਾਂ ਬਹੁਗਿਣਤੀ ਸਿਆਸੀ, ਧਾਰਮਿਕ ਅਤੇ ਸਮਾਜਿਕ ਧਿਰਾਂ ਨੇ ਸੰਜਮ ਅਤੇ ਜ਼ਿੰਮੇਵਾਰੀ ਦਾ ਇਜ਼ਹਾਰ ਕੀਤਾ, ਇਸ ਤੋਂ ਇਹ ਆਸ ਬੱਝਣ ਲੱਗੀ ਹੈ ਕਿ ਪੰਜਾਬ ਦੇ ਲੋਕ 15 ਵਰ੍ਹੇ ਪਹਿਲਾਂ ਵਾਲੇ ਸੰਤਾਪ ਦੇ ਦਿਨਾਂ ਨੂੰ ਮੁੜ ਦੇਖਣਾ ਨਹੀਂ ਚਾਹੁੰਦੇ। ਬੇਹੱਦ ਭੜਕੇ ਹੋੲੇ ਧਾਰਮਿਕ ਜਜ਼ਬਾਤਾਂ ਅਤੇ ਧਮਾਕਾਖੇਜ਼ ਸਥਿਤੀ ਦੇ ਬਾਵਜੂਦ ਅਜੇ ਤਕ ਬਚਾਅ ਇਸ ਗੱਲ ਵਿਚ ਰਿਹਾ ਹੈ ਕਿ ਅਜਿਹੀ ਹਿੰਸਾ ਜਾਂ ਟਕਰਾਅ ਵੱਡੇ ਪੱਧਰ ’ਤੇ ਨਹੀਂ ਹੋਇਆ, ਜਿਸ ਨਾਲ ਸਥਿਤੀ ਨੂੰ ਮੋੜਾ ਪਾਉਣਾ ਅਸੰਭਵ ਹੋ ਸਕੇ। ਸ਼ਾਇਦ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵੇਲੇ ਜੋ ਕੁਝ ਪੰਜਾਬ ਜਾਂ ਸਿੱਖ ਜਗਤ ਨਾਲ ਸਬੰਧਤ ਵਾਪਰ ਰਿਹਾ ਹੈ, ਉਸ ਮੌਕੇ ਅਜਿਹੇ ਨੇਤਾ, ਅਜਿਹੀਆਂ ਜਥੇਬੰਦੀਆਂ ਅਤੇ ਮੀਡੀਆ ਅਤੇ ਹੋਰ ਅਦਾਰਿਆਂ ਤੇ ਸੰਸਥਾਵਾਂ ਵਿਚ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਨੇ ਪੰਜਾਬ ਦਾ ਸੰਤਾਪ ਖੁਦ ਹੰਢਾਇਆ ਹੈ ਅਤੇ ਉਹ ਹੁਣ ਦੁਬਾਰਾ ਉਨ੍ਹਾਂ ਕਾਲੇ ਦਿਨਾਂ ਦੀ ਆਮਦ ਨੂੰ ਰੋਕਣ ਲਈ ਆਪਣੀ-ਆਪਣੀ ਸਮਰੱਥਾ ਮੁਤਾਬਕ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਹੈ ਵੀ ਠੀਕ ਕਿਉਂਕਿ ਇਸ ਨਾਜ਼ੁਕ ਤੇ ਸੰਵੇਦਨਸ਼ੀਲ ਹਾਲਤ ਵਿਚ ਜਾਤੀ, ਸਿਆਸੀ ਅਤੇ ਧੜੇਬੰਦਕ ਮੁਫਾਦ ਪੂਰੇ ਕਰਨ ਲਈ ਬਲਦੀ ’ਤੇ ਤੇਲ ਪਾਉਣ ਦਾ ਯਤਨ ਕਰਨ ਵਾਲੇ ਵੀ ਆਪਣੀ ਜਗ੍ਹਾ ਸਰਗਰਮ ਹਨ ਪ੍ਰੰਤੂ ਉਨ੍ਹਾਂ ਦੀ ਗਿਣਤੀ ਅਤੇ ਪੁੱਗਤ ਬਹੁਤ ਘੱਟ ਹੈ। ਹਾਲਾਂਕਿ ਕਿਸੇ ਵੀ ਧਿਰ ਵੱਲੋਂ ਕੀਤੀ ਗਈ ਥੋੜ੍ਹੀ ਜਿਹੀ ਸ਼ਰਾਰਤ ਵੀ ਸਥਿਤੀ ਨੂੰ ਕੋਈ ਖ਼ਤਰਨਾਕ ਮੋੜ ਦੇ ਸਕਦੀ ਹੈ। ਬੇਸ਼ੱਕ ਅਮਨ ਕਾਨੂੰਨ ਅਤੇ ਸਦਭਾਵਨਾ ਬਣਾਈ ਰੱਖਣ ਲਈ ਸਭ ਤੋਂ ਅਹਿਮ ਭੂਮਿਕਾ ਰਾਜ ਸਰਕਾਰ ਭਾਵ ਬਾਦਲ ਸਰਕਾਰ ਦੀ ਹੈ, ਜੋ ਕਿ ਕਾਫੀ ਸੰਜਮ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਯਤਨ ਵੀ ਕਰ ਰਹੀ ਹੈ ਪ੍ਰੰਤੂ ਸਿਰਫ ਸਾਰੀ ਜ਼ਿੰਮੇਵਾਰੀ ਸਰਕਾਰ ’ਤੇ ਹੀ ਸੁੱਟ ਕੇ ਬਾਕੀ ਧਿਰਾਂ ਆਪਣੇ ਫਰਜ਼ ਤੋਂ ਮੁਨਕਰ ਨਹੀਂ ਹੋ ਸਕਦੀਆਂ। ਅਮਨ ਅਤੇ ਖੁਸ਼ਹਾਲੀ ਲਈ ਹਰ ਇਕ ਜਥੇਬੰਦੀ, ਸੰਸਥਾ ਜਾਂ ਲੋਕਾਂ ਨੂੰ ਵਿਅਕਤੀਗਤ ਰੂਪ ਵਿਚ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਥਿਤੀ ਨੂੰ ਸਾਵਾਂ ਰੱਖਣ ਵਿਚ ਉਨ੍ਹਾਂ ਸਭ ਦਾ ਯੋਗਦਾਨ ਹੈ। ਦੋ ਪੱਖਾਂ ਤੋਂ ਮੌਜੂਦਾ ਹਾਲਤ ਹਾਂ-ਪੱਖੀ ਹੈ। ਸ਼ਾਇਦ ਪਹਿਲੀ ਵਾਰ ਹੋਰਨਾਂ ਧਰਮਾਂ ਅਤੇ ਗ਼ੈਰ-ਸਿੱਖ ਵਰਗਾਂ ਨੇ ਵੀ ਸਿੱਖ ਜਗਤ ਦੀਆਂ ਇਨ੍ਹਾਂ ਭਾਵਨਾਵਾਂ ਦੀ ਹਮਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਦੂਸਰੇ ਧਰਮ ਦੇ ਪੈਰੋਕਾਰਾਂ ਦੇ ਜਜ਼ਬਾਤ ਨੂੰ ਠੇਸ ਪੁਚਾਉਣ ਵਾਲੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਦੂਜਾ ਚੰਗਾ ਪੱਖ ਇਹ ਹੈ ਕਿ ਹੋਰਨਾਂ ਧਰਮਾਂ ਦੇ ਨੁਮਾਇੰਦੇ ਅਤੇ ਪੰਜਾਬ ਅਤੇ ਦਿੱਲੀ ਤੱਕ ਅਜਿਹੀਆਂ ਧਿਰਾਂ ਤੇ ਸ਼ਖਸੀਅਤਾਂ ਮੌਜੂਦ ਹਨ, ਜੋ ਕਿ ਡੇਰਾ ਮਾਮਲੇ ’ਤੇ ਪੈਦਾ ਹੋੲੇ ਤਣਾਅ, ਟਕਰਾਅ ਅਤੇ ਉਲਝਣ ਨੂੰ ਹੱਲ ਕਰਾਉਣ ਲਈ ਸੰਜੀਦਗੀ ਨਾਲ ਯਤਨਸ਼ੀਲ ਹਨ। ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਯਤਨਾਂ ਨੂੰ ਛੇਤੀ ਹੀ ਫਲ ਪੈਣਗੇ ਅਤੇ ਇਸ ਮਸਲੇ ਦਾ ਅਜਿਹਾ ਹੱਲ ਨਿਕਲ ਆੲੇਗਾ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਵੀ ਸ਼ਾਂਤ ਹੋ ਜਾਣ ਅਤੇ ਸਮਾਜਿਕ ਅਤੇ ਸਿਆਸੀ ਤਣਾਅ ਵੀ ਠੰਢਾ ਹੋ ਜਾਵੇ। ਅੱਠਵੇਂ ਦਹਾਕੇ ਵਿਚ ਪੰਜਾਬ ’ਚ ਸ਼ੁਰੂ ਹੋਈ ਗੜਬੜ ਵਾਲੇ ਸਮੇਂ ਵਿਚ ਅਤੇ ਹੁਣ ਪੈਦਾ ਹੋੲੇ ਤਣਾਅ ਦੇ ਸਮੇਂ ਵਿਚ ਮੀਡੀੲੇ ਦੀ ਭੂਮਿਕਾ ਵੱਖਰੀ ਰਹੀ ਹੈ। ਬੇਸ਼ੱਕ ਕੁਝ ਟੀ. ਵੀ. ਚੈਨਲਾਂ ਵੱਲੋਂ ਪਿਛਲੇ ਦਿਨਾਂ ਵਿਚ ਪੰਜਾਬ ਦੇ ਸੰਕਟ ਦੀ ਕੀਤੀ ਗਈ ਪੇਸ਼ਕਾਰੀ ਉਲਾਰ ਅਤੇ ਕੁਝ ਹੱਦ ਤੱਕ ਸਥਿਤੀ ਨੂੰ ਉਕਸਾਉਣ ਵਾਲੀ ਸੀ ਪ੍ਰੰਤੂ ਸਮੁੱਚੇ ਤੌਰ ’ਤੇ ਮੁੱਖ-ਧਾਰਾ ਵਾਲੇ ਅਖਬਾਰੀ ਮੀਡੀੲੇ ਦੀ ਭੂਮਿਕਾ ਇਸ ਵਾਰ ਕਾਫੀ ਸੰਜੀਦਾ ਅਤੇ ਜ਼ਿੰਮੇਵਾਰੀ ਵਾਲੀ ਮੰਨੀ ਜਾ ਰਹੀ ਹੈ।

ਬਾਦਲ ਬਨਾਮ ਭਾਜਪਾ

ਕਿਸੇ ਵੀ ਰਾਜ ਪ੍ਰਬੰਧ ਜਾਂ ਸਰਕਾਰ ਦੀ ਅਸਲ ਪਰਖ ਸੰਕਟ ਦੇ ਸਮੇਂ ਹੀ ਹੁੰਦੀ ਹੈ ਕਿ ਉਹ ਕਿੰਨਾ ਕੁ ਕਾਰਜਕੁਸ਼ਲ ਅਤੇ ਸਮਰੱਥ ਹੈ। ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਲਈ ਪੈਦਾ ਹੋੲੇ ਇਸ ਪਹਿਲੇ ਹੀ ਗੰਭੀਰ ਸੰਕਟ ਮੌਕੇ ਦੋ ਪਾਰਟੀਆਂ ਦੀ ਇਸ ਕੁਲੀਸ਼ਨ ਸਰਕਾਰ ਵਿਚ ਮਤਭੇਦ ਖੜ੍ਹੇ ਹੋ ਗੲੇ। ਇਹ ਮਤਭੇਦ ਗਠਜੋੜ ਸਰਕਾਰ ਦੇ ਅੰਦਰ ਤੱਕ ਹੀ ਸੀਮਤ ਨਹੀਂ ਰਹੇ ਅਤੇ ਰਾਜ ਭਾਗ ਦੀ ਇਕ ਹਿੱਸੇਦਾਰ ਭਾਜਪਾ ਵੱਲੋਂ ਇਨ੍ਹਾਂ ਮਤਭੇਦਾਂ ਦਾ ਖੁੱਲ੍ਹੇਆਮ ਇਜ਼ਹਾਰ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੇ ਗੲੇ ਬੰਦ ਦੇ ਸੱਦੇ ਅਤੇ ਡੇਰੇ ਖਾਲੀ ਕਰਾਉਣ ਦੇ ਪ੍ਰੋਗਰਾਮ ਆਦਿ ’ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਭਾਜਪਾ ਦੀ ਕੇਂਦਰੀ ਅਤੇ ਪੰਜਾਬ ਦੀ ਲੀਡਰਸ਼ਿਪ ਨੇ ਅਮਨ-ਕਾਨੂੰਨ ਜਾਂ ਸਥਿਤੀ ਨੂੰ ਕਾਬੂ ਵਿਚ ਰੱਖਣ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਮੋਢਿਆਂ ’ਤੇ ਹੀ ਸੁੱਟ ਦਿੱਤੀ ਜਦੋਂ ਕਿ ਭਾਜਪਾ ਸਰਕਾਰ ਵਿਚ ਬਰਾਬਰ ਦੀ ਹਿੱਸੇਦਾਰ ਹੈ ਅਤੇ ਸੱਤਾ ਦਾ ਸੁੱਖ-ਸਵਾਦ ਵੀ ਲੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਮੁੱਖ ਮੰਤਰੀ ਦੇ ਨੇੜਲੇ ਹਲਕਿਆਂ ਵਿਚ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਇਸ ਨਾਜ਼ੁਕ ਮੌਕੇ ਭਾਜਪਾ ਨੇ ਕੁਲੀਸ਼ਨ-ਧਰਮ ਨਹੀਂ ਨਿਭਾਇਆ। ਭਾਜਪਾ ਨੇਤਾਵਾਂ ਨੇ ਪੰਜਾਬ ਬੰਦ ਦੇ ਮੌਕੇ ਸਰਕਾਰ ਵਲੋਂ ਅਮਨ-ਅਮਾਨ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਆਪਣੇ-ਆਪ ਨੂੰ ਲਾਂਭੇ ਕਰ ਲਿਆ। ਭਾਜਪਾ ਦੇ ਕਹਿਣ ਮੁਤਾਬਕ ਜੇਕਰ ਕੋਈ ਹਿੰਸਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸ: ਬਾਦਲ ਦੀ ਸੀ ਤਾਂ ਹੁਣ ਜੇਕਰ ਪੰਜਾਬ ਬੰਦ ਪੁਰ-ਅਮਨ ਅਤੇ ਟਕਰਾਅ ਮੁਕਤ ਰਿਹਾ ਤਾਂ ਇਸ ਦਾ ਸਿਹਰਾ ਵੀ ਸ: ਬਾਦਲ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਹੀ ਦੇਣਾ ਪਵੇਗਾ। ਸ਼ਾਇਦ ਭਾਜਪਾ ਨੇਤਾ ਪੰਜਾਬ ਦੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਨਹੀਂ ਸਮਝ ਸਕੇ, ਜਿਸ ਨੇ ਕਿ ਅਕਾਲ ਤਖਤ ਸਾਹਿਬ ਦੇ ਸੱਦੇ ’ਤੇ ਅਤੇ ਬਿਨਾਂ ਕਿਸੇ ਜ਼ੋਰ ਜ਼ਬਰਦਸਤੀ ਤੋਂ ਆਪਣਾ ਕਾਰੋਬਾਰ ਸਵੈ-ਇੱਛਾ ਨਾਲ ਹੀ ਰਾਜ ਭਰ ਵਿਚ ਠੱਪ ਰੱਖਿਆ। ਸਿਰਫ ਹਿੰਦੂ ਭਾਈਚਾਰਾ ਹੀ ਨਹੀਂ ਹੋਰ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਨੇ ਵੀ ਇਸ ਮੌਕੇ ਸਿੱਖ ਭਾਈਚਾਰੇ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਕੇ ਇਕ ਨਿਵੇਕਲੀ ਪੰਜਾਬੀ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਇਸੇ ਸਾਂਝ ਅਤੇ ਭਾਵਨਾ ਨੂੰ ਹੋਰ ਅੱਗੇ ਤੋਰਨ ਅਤੇ ਮਜ਼ਬੂਤ ਕਰਨ ਦੀ ਲੋੜ ਹੈ। ਜੇਕਰ ਭਾਜਪਾ ਦੇ ਬੰਦ ਤੋਂ ਪਹਿਲਾਂ ਦਿੱਤੇ ਬਿਆਨ ਨੂੰ ਮੁੱਖ ਰੱਖਿਆ ਜਾਵੇ ਤਾਂ ਇਹੀ ਪ੍ਰਭਾਵ ਬਣਦਾ ਹੈ ਕਿ ਇਸ ਪੰਜਾਬੀ ੲੇਕਤਾ ਵਿਚ ਭਾਜਪਾ ਦੀ ਸਰਗਰਮ ਭੂਮਿਕਾ ਨਹੀਂ ਸੀ। ਇਹ ਵੀ ਯਾਦ ਰਹੇ ਕਿ ਅਕਾਲੀ ਅਤੇ ਭਾਜਪਾ ਨੇਤਾ ਦੋਵਾਂ ਪਾਰਟੀਆਂ ਦੇ ਗਠਜੋੜ ਨੂੰ ਸਿਰਫ ਸਿਆਸੀ ਹੀ ਨਹੀਂ ਸਗੋਂ ਦੋ ਭਾਈਚਾਰਿਆਂ ਵਿਚਕਾਰ ਇਕ ਸਦੀਵੀ ਸਭਿਆਚਾਰਕ ਅਤੇ ਸਮਾਜਿਕ ਸਾਂਝ ਦਾ ਇਜ਼ਹਾਰ ਕਰਾਰ ਦਿੰਦੇ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੀ ਲੀਡਰਸ਼ਿਪ ਨੇ ਇਸ ਮੌਕੇ ਸਿਆਸੀ ਸਿਆਣਪ ਅਤੇ ਪ੍ਰਪੱਕਤਾ ਦਾ ਸਬੂਤ ਨਹੀਂ ਦਿੱਤਾ ਕਿਉਂਕਿ ਭਾਜਪਾ ਦੀ ਬੋਲੀ ਜਿਥੇ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮਿਲਦੀ-ਜੁਲਦੀ ਸੀ, ਉਥੇ ਇਸ ਮੌਕੇ ਇਹ ਵਤੀਰਾ ਕਾਂਗਰਸ ਪਾਰਟੀ ਦੇ ਹਿੱਤਾਂ ਨੂੰ ਹੀ ਪੂਰਨ ਵਾਲਾ ਸੀ। ਉਂਜ ਵੀ ਤੀਜੀ ਧਿਰ ਵਜੋਂ ਭਾਜਪਾ ਨੇਤਾਵਾਂ ਵੱਲੋਂ ਡੇਰਾ ਵਿਵਾਦ ਨੂੰ ਸੁਲਝਾਉਣ ਲਈ ਡੇਰਾਮੁਖੀ ਨਾਲ ਸੰਪਰਕ ਕਰਨ ਜਾਂ ਹੋਰ ਕਿਸੇ ਅਜਿਹੇ ਯਤਨ ਕੀਤੇ ਜਾਣ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ। ਅਜੇ ਵੀ ਸ: ਬਾਦਲ ਅਤੇ ਉਨ੍ਹਾਂ ਦੀ ਸਰਕਾਰ ਲਈ ਤਕੜੀਆਂ ਚੁਣੌਤੀਆਂ ਖੜ੍ਹੀਆਂ ਹਨ। ਇਸ ਲਈ ਭਾਜਪਾ ਲੀਡਰਸ਼ਿਪ ਨੂੰ ਸੰਭਲ ਕੇ ਚੱਲਣਾ ਪਵੇਗਾ। ਇਹ ਗੱਲ ਠੀਕ ਹੈ ਕਿ ਸ਼ੁਰੂਆਤੀ ਦਿਨਾਂ ਵਿਚ ਸਰਕਾਰੀ ਮਸ਼ੀਨਰੀ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਢਿੱਲਮੱਠ ਵਰਤੀ ਗਈ ਅਤੇ ਲੋੜੀਂਦੀ ਚੌਕਸੀ ਅਤੇ ਸਖਤ ਕਦਮ ਨਹੀਂ ਚੁੱਕੇ ਗੲੇ ਪਰ ਇਸ ਦਾ ਅਰਥ ਇਹ ਨਹੀਂ ਬਣਦਾ ਕਿ ਭਾਜਪਾ ਅਜਿਹਾ ਰੁਖ਼ ਅਪਣਾੲੇ ਜਿਵੇਂ ਕਿ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੀ ਪਾਰਟੀ ਅਪਣਾਉਂਦੀ ਹੈ।

ਕੇਂਦਰ ਬਨਾਮ ਪੰਜਾਬ

ਪੰਜਾਬ ਦਾ ਪਿਛਲਾ ਇਤਿਹਾਸ ਗਵਾਹ ਹੈ ਕਿ ਧਰਮ ਅਤੇ ਰਾਜਨੀਤੀ ਨਾਲੋ-ਨਾਲ ਜਾਰੀ ਰੱਖਣ ਦੀ ਪਹੁੰਚ ਦੋ-ਧਾਰੀ ਤਲਵਾਰ ਵਾਲੀ ਗੱਲ ਹੁੰਦੀ ਹੈ। ਇਕ ਸਿੱਖ ਨੇਤਾ ਵਜੋਂ ਸ: ਬਾਦਲ ਲਈ ਵੀ ਇਹੀ ਸਥਿਤੀ ਹੈ। ਉਨ੍ਹਾਂ ਦੀ ਦੁਬਿਧਾ ਇਹ ਹੈ ਕਿ ਇਕ ਚੁਣੀ ਹੋਈ ਸਰਕਾਰ ਦੇ ਮੁਖੀ ਹੁੰਦਿਆਂ ਉਨ੍ਹਾਂ ਰਾਜ ਧਰਮ ਵੀ ਨਿਭਾਉਣਾ ਹੈ ਅਤੇ ਇਹ ਵੀ ਦੇਖਣਾ ਹੈ ਕਿ ਦੋ ਦਹਾਕੇ ਪਹਿਲਾਂ ਵਾਂਗ ਧਾਰਮਿਕ ਮੁੱਦਿਆਂ ਦਾ ਲਾਹਾ ਲੈ ਕੇ ਗਰਮ-ਖਿਆਲੀ ਜਾਂ ਹੋਰ ਬਦਨੀਅਤੀ ਵਾਲੀਆਂ ਧਿਰਾਂ ਸਿੱਖ ਭਾਈਚਾਰੇ ਦੇ ਜਜ਼ਬਾਤ ਨੂੰ ਵਰਤ ਕੇ ਆਪਣਾ ਉਲੂ ਸਿੱਧਾ ਨਾ ਕਰ ਸਕਣ, ਜਿਸ ਨਾਲ ਉਦਾਰ ਸਿੱਖ ਲੀਡਰਸ਼ਿਪ ਦੇ ਹੱਥੋਂ ਵਾਗਡੋਰ ਖਿਸਕ ਜਾਵੇ। ਉਨ੍ਹਾਂ ਡੇਰਾ ਵਿਵਾਦ ’ਤੇ ਕੋਈ ਵੀ ਕਾਰਵਾਈ ਕਰਨ ਦੀ ਪਹਿਲਕਦਮੀ ਧਾਰਮਿਕ ਨੇਤਾਵਾਂ ਲਈ ਖੁੱਲ੍ਹੀ ਛੱਡੀ। ਪਹਿਲਾਂ ਦਮਦਮਾ ਸਾਹਿਬ ਵਿਖੇ ਅਤੇ ਫਿਰ 20 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਪੈਦਾ ਹੋਈ ਸਥਿਤੀ ਤੋਂ ਇਹ ਸੰਕੇਤ ਮਿਲੇ ਹਨ ਕਿ ਜੇਕਰ ਭਵਿੱਖ ਵਿਚ ਚੌਕਸੀ ਨਾ ਵਰਤੀ ਗਈ ਤਾਂ ਮਾਹੌਲ ਨੂੰ ਖਰਾਬ ਕਰਨ ਅਤੇ ਸਿੱਖ ਭਾਵਨਾਵਾਂ ਨੂੰ ਗਰਮ-ਖਿਆਲੀ ਅਤੇ ਤੱਤੇ ਅਨਸਰਾਂ ਦੇ ਹਵਾਲੇ ਕਰਨ ਦੇ ਚਾਹਵਾਨ ਵਿਅਕਤੀ ਜਾਂ ਸੰਸਥਾਵਾਂ ਵੀ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਇਹ ਚੁਣੌਤੀ ਸਿਰਫ ਸ: ਬਾਦਲ ਲਈ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਾਰੀਆਂ ਜਥੇਬੰਦੀਆਂ ਅਤੇ ਇਥੋਂ ਤਕ ਕਿ ਕੇਂਦਰ ਸਰਕਾਰ ਲਈ ਵੀ ਹੈ। ਪੰਜਾਬ ਦੀ ਖੁਸ਼ਕਿਸਮਤੀ ਇਹ ਹੈ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਹੋਣ ਦੇ ਬਾਵਜੂਦ ਵੀ ਇਸ ਵਾਰ ਕੇਂਦਰੀ ਹਕੂਮਤ ਅਜਿਹੇ ਰੌਂਅ ਵਿਚ ਨਹੀਂ ਕਿ ਪੰਜਾਬ ਵਿਚ ਸਥਿਤੀ ਵਿਗਾੜ ਕੇ ਬਾਦਲ ਸਰਕਾਰ ਨੂੰ ਕਸੂਤੀ ਸਥਿਤੀ ਵਿਚ ਪਾਇਆ ਜਾਵੇ ਅਤੇ ਇਸ ਦਾ ਰਾਜਨੀਤਕ ਲਾਹਾ ਲਿਆ ਜਾੲੇ। ਇਹ ਵੀ ਸੰਕੇਤ ਮਿਲੇ ਹਨ ਕਿ ਸ੍ਰੀਮਤੀ ਸੋਨੀਆ ਗਾਂਧੀ ਮੁੜ ਤੋਂ ਕਾਂਗਰਸ ਪਾਰਟੀ ਨਾਲ ਸਿੱਖ ਭਾਈਚਾਰੇ ਦਾ ਟਕਰਾਅ ਨਹੀਂ ਚਾਹੁੰਦੇ, ਉਥੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੀ ਕਾਫੀ ਸੰਜੀਦਗੀ ਤੇ ਜ਼ਿੰਮੇਵਾਰੀ ਨਾਲ ਮੌਜੂਦਾ ਸੰਕਟ ਵਿਚੋਂ ਨਿਕਲਣ ਲਈ ਸ: ਬਾਦਲ ਨੂੰ ਸਹਿਯੋਗ ਦੇ ਰਹੇ ਹਨ। ਹਾਲਾਂਕਿ ਪੰਜਾਬ ਦੇ ਕਾਂਗਰਸੀ ਨੇਤਾਵਾਂ ਵੱਲੋਂ ਡੇਰਾ ਮੁਖੀ ਵੱਲ ਅਪਣਾਈ ਗਈ ਦੋਗਲੀ ਨੀਤੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਨੇ ਸਿੱਖ ਭਾਈਚਾਰੇ ਵਿਚ ਕਾਂਗਰਸ ਦਾ ਕਾਫੀ ਸਿਆਸੀ ਨੁਕਸਾਨ ਕਰ ਦਿੱਤਾ ਹੈ।

ਬਾਦਲ ਦਾ ਬੁਲਾਰਾ ਕੌਣ?
ਪੰਜਾਬ ਦੇ ਪਿਛਲੇ 10 ਦਿਨਾਂ ਦੇ ਤਣਾਅ ਭਰੇ ਦੌਰ ਦੌਰਾਨ ਰਾਜ ਦੇ ਸਿਆਸੀ ਦ੍ਰਿਸ਼ ਤੋਂ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗ਼ੈਰ-ਹਾਜ਼ਰੀ ਬਹੁਤ ਰੜਕਵੀਂ ਅਤੇ ਕਈ ਕਿੰਤੂ-ਪ੍ਰੰਤੂ ਖੜ੍ਹੇ ਕਰਨ ਵਾਲੀ ਸੀ, ਉਥੇ ਪਿਛਲੇ ਸਾਲਾਂ ਦੇ ਮੁਕਾਬਲੇ ਬਾਦਲ ਦਲ ਦੇ ਉਨ੍ਹਾਂ ਕੁਝ ਸੀਨੀਅਰ ਨੇਤਾਵਾਂ ਦੀ ਚੁੱਪ ਜਾਂ ਮੋਹਰੀ ਭੂਮਿਕਾ ਤੋਂ ਪਾਸੇ ਰਹਿਣ ਦੀ ਰੁਚੀ ਹੈਰਾਨੀਜਨਕ ਸੀ। ਸ਼ਾਇਦ ਇਹ ਪਹਿਲੀ ਵਾਰ ਵਾਪਰਿਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸਰਕਾਰ ਦੇ ਬੁਲਾਰੇ ਵਜੋਂ ਕੈਪਟਨ ਕੰਵਲਜੀਤ ਸਿੰਘ ਜਾਂ ਹੋਰ ਕੋਈ ਸੀਨੀਅਰ ਮੰਤਰੀ ਜਾਂ ਸ: ਢੀਂਡਸੇ ਵਰਗੇ ਨੇਤਾ ਸ: ਬਾਦਲ ਦੇ ਬੁਲਾਰੇ ਵਜੋਂ ਮੀਡੀਆ ਅਤੇ ਲੋਕਾਂ ਸਾਹਮਣੇ ਪੇਸ਼ ਨਹੀਂ ਹੋੲੇ। ਬੇਸ਼ੱਕ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ: ਹਰਚਰਨ ਬੈਂਸ ਨੇ ਕਾਫੀ ਸੂਝ-ਬੂਝ ਅਤੇ ਸ: ਬਾਦਲ ਵਾਲੀ ਸੰਜਮ ਭਰੀ ਸ਼ੈਲੀ ਵਿਚ ਹੀ ਮੁੱਖ ਮੰਤਰੀ ਅਤੇ ਸਰਕਾਰ ਦੇ ਬੁਲਾਰੇ ਦੀ ਭੂਮਿਕਾ ਸਫਲਤਾ ਨਾਲ ਨਿਭਾਈ ਪ੍ਰੰਤੂ ਇਨ੍ਹਾਂ ਘਟਨਾਵਾਂ ਤੋਂ ਸ: ਬਾਦਲ ਦੁਆਲੇ ਪੈਦਾ ਹੋੲੇ ਇਕ ਸਿਆਸੀ ਖਲਾਅ ਦੀ ਝਲਕ ਵੀ ਮਿਲਦੀ ਹੈ। ਮਿਸਾਲ ਦੇ ਤੌਰ ’ਤੇ ਦਮਦਮਾ ਸਾਹਿਬ ਅਤੇ ਅੰਮ੍ਰਿਤਸਰ ਵਿਚਲੇ ਅਹਿਮ ਮੌਕਿਆਂ ਸਮੇਂ ਵੀ ਧਾਰਮਿਕ ਨੇਤਾਵਾਂ ਨਾਲ ਰਾਬਤਾ ਰੱਖਣ ਜਾਂ ਸਲਾਹ-ਮਸ਼ਵਰਾ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਸੀਨੀਅਰ ਨੇਤਾਵਾਂ ਵਿਚੋਂ ਕਿਸੇ ਦੀ ਨਹੀਂ ਸੀ। ਸ: ਸੁਖਬੀਰ ਸਿੰਘ ਬਾਦਲ ਨੇ ਇਸ ਸੰਕਟ ਸਮੇਂ ਪੰਜਾਬ ਤੋਂ ਬਾਹਰ ਰਹਿਕੇ ਸੱਤਾਧਾਰੀ ਨੇਤਾ ਵਜੋਂ ਆਪਣੀ ਸਿਆਸੀ ਸੂਝ ਅਤੇ ਲੀਡਰਸ਼ਿਪ ਨੂੰ ਪ੍ਰਮਾਣਿਤ ਕਰਨ ਦਾ ਸੁਨਹਿਰੀ ਮੌਕਾ ਗੁਆ ਲਿਆ ਹੈ। ਅਜੇ ਵੀ ਉਹ ਵਿਦੇਸ਼ ਤੋਂ ਪਰਤ ਕੇ ਮੌਕਾ ਸੰਭਾਲ ਸਕਦੇ ਹਨ। ਦਿਲਚਸਪ ਵਰਤਾਰਾ ਇਹ ਵੀ ਹੈ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਭਾਜਪਾ ਐਮ. ਪੀ. ਸ: ਨਵਜੋਤ ਸਿੰਘ ਸਿੱਧੂ ਵੀ ਦ੍ਰਿਸ਼ ਤੋਂ ਅਲੋਪ ਰਹੇ। ਉਸ ਦੀ ਚੁੱਪ ਅਤੇ ਗ਼ੈਰ-ਮੌਜੂਦਗੀ ਵੀ ਸਮਝੋਂ ਬਾਹਰ ਹੈ।

ਬਲਜੀਤ ਬੱਲੀ
(ਧੰਨਵਾਦ ਸਹਿਤ ਰੋਜ਼ਾਨਾ ਅਜੀਤ ਜਲੰਧਰ ਵਿੱਚੋਂ)

ਰੁਜ਼ਗਾਰ ਦੀ ਦੁਨੀਆਂ ਅਧੂਰੀ ਤਸਵੀਰ ਦੀ ਪੂਰੀ ਸਚਾਈ

• ਕੀ ਤੁਸੀਂ ਕੰਪਿਊਟਰ ਸਾਫਟਵੇਅਰ ਮਾਹਿਰ ਹੋ?
• ਕੀ ਤੁਸੀਂ ਐਮ. ਬੀ. ੲੇ., ਬੀ. ਬੀ. ੲੇ., ਫੈਸ਼ਨ ਡਿਜ਼ਾਈਨਰ ਜਾਂ ਸੀ. ੲੇ. ਹੋ?
• ਕੀ ਤੁਸੀਂ ਇੰਜੀਨੀਅਰ, ਮਾਈਕਰੋਬਾਇਓਲੋਜੀ ਮਾਹਿਰ ਜਾਂ ਲਾਈਫ ਸਾਇੰਸ ਦੇ ਕਿਸੇ ਵੀ ਖੇਤਰ ਵਿਚ ਡਿਗਰੀਧਾਰੀ ਹੋ?
• ਕੀ ਤੁਸੀਂ ਫਰਾਟੇਦਾਰ ਅੰਗਰੇਜ਼ੀ ਬੋਲਦੇ ਹੋ?
ਜੇਕਰ ਤੁਸੀਂ ਇਨ੍ਹਾਂ ’ਚੋਂ ਕੁਝ ਨਹੀਂ ਹੋ ਤਾਂ ਸਮਝੋ ਕਿ ਤੁਹਾਡੇ ਲਈ ਰੁਜ਼ਗਾਰ ਦੀ ਦੁਨੀਆ ਹਨੇਰਾ ਹੀ ਹੈ। ਭਾਵੇਂ ਆੲੇ ਦਿਨ ਵਿਸ਼ਵ ਬੈਂਕ ਅਤੇ ਮੁਦਰਾ ਕੋਸ਼ ਤੇਜ਼ ਰਫਤਾਰ ਵਧਦੀ ਵਿਕਾਸ ਦਰ ਦੇ ਲਈ ਸਾਡੀ ਪਿੱਠ ਥਪਥਪਾਉਂਦੇ ਹੋਣ। ਭਾਵੇਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕਹਿ ਰਹੇ ਹੋਣ ਕਿ ਹੁਣ 10 ਫੀਸਦੀ ਵਿਕਾਸ ਦਰ ਹਾਸਲ ਕਰਨਾ ਦੂਰ ਦੀ ਗੱਲ ਨਹੀਂ। ਭਾਵੇਂ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਹਰ ਦਿਨ ਆਪਣੇ ਲਈ ਨਵੀਆਂ ਬੁਲੰਦੀਆਂ ਛੂਹ ਰਿਹਾ ਹੋਵੇ।
ਬਿਨਾਂ ਸ਼ੱਕ ਪਿਛਲੇ ਕੁਝ ਸਾਲਾਂ ਵਿਚ ਪ੍ਰੋਫੈਸ਼ਨਲ ਦੇ ਲਈ ਇਸ ਦੇਸ਼ ਵਿਚ ਨੌਕਰੀਆਂ ਦੇ ਦਸ-ਦਸ ਰਾਹ ਖੁੱਲ੍ਹੇ ਹੋਣ ਪਰ ਘੱਟ ਪੜ੍ਹੇ-ਲਿਖਿਆਂ ਲਈ ਅੱਜ ਦੇ ਜ਼ਮਾਨੇ ਵਿਚ ਵਧੀਆ ਨੌਕਰੀ ਲੈਣਾ ਬੜੀ ਦੂਰ ਦੀ ਗੱਲ ਹੈ। ਕਹਿਣ ਤੋਂ ਭਾਵ ਹੈ ਕਿ ਅੱਜ ਨੌਜਵਾਨਾਂ ਲਈ ਨੌਕਰੀ ਹਾਸਲ ਕਰਨਾ ਆਸਾਨ ਨਹੀਂ ਹੈ, ਕਿਉਂਕਿ ਰੁਜ਼ਗਾਰ ਦੀ ਜਿਹੜੀ ਸਤਰੰਗੀ ਪੀਂਘ ਉਨ੍ਹਾਂ ਨੂੰ ਦਿਖਾਈ ਜਾ ਰਹੀ ਹੈ, ਉਸ ਵਿਚ ਜ਼ਿਆਦਾਤਰ ਸਾਡੇ ਪਿੰਡਾਂ ਨਾਲ ਸੰਬੰਧਿਤ ਨੌਜਵਾਨ ਫਿੱਟ ਨਹੀਂ ਬਹਿੰਦੇ।
ਉਦਾਰੀਕਰਨ ਦੇ ਇਸ ਦੌਰ ਵਿਚ ਰੁਜ਼ਗਾਰ ਦਾ ਬਾਜ਼ਾਰ ਭਾਵ ‘ਜੌਬ ਮਾਰਕੀਟ’ ਇਸ ਕਦਰ ਉਲਟ-ਪੁਲਟ ਗਈ ਹੈ ਕਿ ਉਸ ਦੇ ਪ੍ਰੰਰਪਰਿਕ ਅਰਥ ਹੀ ਬਦਲ ਗੲੇ ਹਨ ਅਤੇ ਇਹ ਸਿਰਫ ਹਿੰਦੁਸਤਾਨ ’ਚ ਹੀ ਹੋਇਆ ਹੋਵੇਗਾ, ਅਜਿਹਾ ਵੀ ਨਹੀਂ ਹੈ। ਕਿਸੇ ਨਾ ਕਿਸੇ ਰੂਪ ਵਿਚ ਪੂਰੀ ਦੁਨੀਆ ਵਿਚ ਅੱਜ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਇਕ ਪਾਸੇ ਤਾਂ ਜ਼ਰੂਰਤ ਦੇ ਲੋਕ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਤਮਾਮ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਖਤਮ ਹੋ ਰਹੇ ਹਨ।
ਰੁਜ਼ਗਾਰ ਦੀ ਦੁਨੀਆ ਦੇ ਇਸੇ ਉਥਲ-ਪੁਥਲ ਕਾਰਨ ਅੱਜ ਇਥੇ ਸਾਲਾਨਾ 10 ਫੀਸਦੀ ਦਰ ਨਾਲ ਭਿੰਨ-ਭਿੰਨ ਖੇਤਰਾਂ ਵਿਚ ਨਿਪੁੰਨ ਕਾਮੇ ਚਾਹੀਦੇ ਹਨ ਪਰ ਸਾਡੇ ਦੇਸ਼ ਵਿਚ 95 ਫੀਸਦੀ ਨਾਨ-ਪ੍ਰੋਫੈਸ਼ਨਲ ਹਨ ਅਤੇ ਜਿਸ ਵਿਚ 80 ਫੀਸਦੀ ਗਿਣਤੀ ਪਿੰਡਾਂ ਵਾਲਿਆਂ ਦੀ ਹੈ। ਕੁੱਲ ਮਿਲਾ ਕੇ ਜੇਕਰ ਕਿਹਾ ਜਾਵੇ ਕਿ ਉਦਾਰੀਕਰਨ ਅਤੇ ਪਿਛਲੇ ਕੁਝ ਸਾਲਾਂ ਵਿਚ ਵਧੀ ਆਧੁਨਿਕ ਤਕਨੀਕ ਤੋਂ ਬਾਅਦ ਪਿੰਡਾਂ ਵਿਚ ਬੇਰੁਜ਼ਗਾਰੀ ਵਧੀ ਹੈ ਤਾਂ ਗਲਤ ਨਹੀਂ ਹੋਵੇਗਾ। ਅਮਰੀਕਾ ਵਿਚ ਇਸ ਸਮੇਂ ਬੇਰੁਜ਼ਗਾਰੀ 5.1 ਫੀਸਦੀ, ਬ੍ਰਿਟੇਨ ਵਿਚ 4.7 ਫੀਸਦੀ, ਕੈਨੇਡਾ ਵਿਚ 6.8 ਫੀਸਦੀ, ਇੰਡੋਨੇਸ਼ੀਆ ਵਿਚ 10 ਫੀਸਦੀ, ਪਾਕਿਸਤਾਨ 6.6 ਫੀਸਦੀ, ਰੂਸ 7.6 ਫੀਸਦੀ, ਆਸਟ੍ਰੇਲੀਆ 5.2 ਫੀਸਦੀ, ਚੀਨ 4.2 ਫੀਸਦੀ, ਸ੍ਰੀਲੰਕਾ 8.4 ਫੀਸਦੀ, ਕੁਵੈਤ 2.2 ਫੀਸਦੀ, ਥਾਈਲੈਂਡ 1.4 ਫੀਸਦੀ ਅਤੇ ਅਫਗਾਨਿਸਤਾਨ ਵਿਚ ਬੇਰੁਜ਼ਗਾਰਾਂ ਦੀ ਗਿਣਤੀ 40 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਇਸ ਸਭ ਦਾ ਕਾਰਨ ਵੀ ਪ੍ਰੋਫੈਸ਼ਨਲ ਤੇ ਨਾਨ-ਪ੍ਰੋਫੈਸ਼ਨਲ ਲੋਕਾਂ ਦੀ ਮੰਗ ਵਿਚ ਆਇਆ ਵੱਡਾ ਅੰਤਰ ਹੈ। ਭਾਰਤ ਵਿਚ ਪਿੰਡਾਂ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ’ਚ ਫਸਦਿਆਂ ਅਤੇ ਮਹਾਂਨਗਰਾਂ ਦੇ ਮੱਧਵਰਗੀ ਪਰਿਵਾਰਾਂ ਨੂੰ ਰੁਜ਼ਗਾਰ ਦੇ ਆਕਾਸ਼ ਵਿਚ ਉਡਦਿਆਂ ਦੇਖਿਆ ਜਾ ਰਿਹਾ ਹੈ। ਕਹਿਣ ਤੋਂ ਭਾਵ ਕਿ ਅੱਜ ਭਾਰਤ ਵਿਚ ਨਾਨ-ਪ੍ਰੋਫੈਸ਼ਨਲ ਬੇਰੁਜ਼ਗਾਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਮੈਕੇਂਜੀ ਗਲੋਬਲ ਇੰਸਟੀਚਿਊਟ ਦੀ ਰਿਪੋਰਟ ਵਿਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਆਈ. ਟੀ. ਦਾ ਕਾਰੋਬਾਰ ਅਗਲੇ ਪੰਜ ਸਾਲਾਂ ਵਿਚ 30 ਤੋਂ 40 ਫੀਸਦੀ ਦੀ ਦਰ ਨਾਲ ਵਧੇਗਾ। ਇਸੇ ਵਜ੍ਹਾ ਕਾਰਨ ਸਾਲ 2015 ਤੱਕ 30 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਪਰ ਕੀ ਦੇਸ਼ ਦੇ 20 ਲੱਖ ਗ੍ਰੈਜੂੲੇਟ ਅਤੇ ਤਿੰਨ ਲੱਖ ਪੋਸਟ ਗ੍ਰੈਜੂੲੇਟ ਨੌਜਵਾਨ ਇਸ ਮੰਗ ਨੂੰ ਪੂਰਾ ਕਰ ਸਕਣਗੇ? ਸਰਕਾਰੀ ਅੰਕੜਿਆਂ ਦੀ ਗੱਲ ਕਰੀੲੇ ਤਾਂ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਚੱਲ ਰਹੇ ਇਸ ਸੰਗਠਿਤ ਖੇਤਰ ਵਿਚ ਕੇਵਲ 7 ਫੀਸਦੀ ਹਿੱਸਾ ਹੀ ਕੰਮ ਕਰਦਾ ਹੈ। ਇਥੇ ਵਿਚਾਰਨਯੋਗ ਗੱਲ ਇਹ ਹੈ ਕਿ ਸਿਰਫ ਪ੍ਰੋਫੈਸ਼ਨਲ ਲੋਕਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਨਾਲ ਦੇਸ਼ ਖੁਸ਼ਹਾਲ ਨਹੀਂ ਹੋ ਜਾਵੇਗਾ।

- ਲੇਖਕ ਦਾ ਨਾਂ ਉਪਲੱਬਧ ਨਹੀਂ ਸੀ
(ਰੋਜ਼ਾਨਾ ਅਜੀਤ)

23 May, 2007

ਪੰਜਾਬ ਦੇ ਸੰਕਟ ਸਮੇਂ ਮੀਡੀਆ ਦੀ ਭੂਮਿਕਾ

ਦੂਰਦਰਸ਼ਨ ਨੇ ਅਪਣਾੲੀ ਸੰਤੁਲਿਤ ਪਹੁੰਚ

ਸਹੀ ਮਾਅਨਿਆਂ ’ਚ ਮੀਡੀਆ ਦੀ ਪਰਖ ਸੰਕਟ ਸਮੇਂ ਹੁੰਦੀ ਹੈ। ਭਾਰਤ ਵਿਚ ਮੀਡੀਆ ਲੲੀ ਨਾ ਕੋੲੀ ਇਕਸਾਰ ਨੀਤੀ ਹੈ ਅਤੇ ਨਾ ਸਪੱਸ਼ਟ ਹਦਾਇਤਾਂ। ਜੇ ਕੋੲੀ ਹਨ ਵੀ ਤਾਂ ਉਹ ਅਮਲੀ ਰੂਪ ਵਿਚ ਨਹੀਂ ਲੱਭਦੀਆਂ। ਸੰਕਟ ਸਮੇਂ ਮੁਲਕ ਦੇ, ਰਾਜ ਦੇ ਹਿਤ ਕਿਵੇਂ ਸੁਰੱਖਿਅਤ ਰਹਿਣ, ਮੀਡੀਆ ਦੀ ਇਹ ਮੁੱਖ ਚਿੰਤਾ ਹੋਣੀ ਚਾਹੀਦੀ ਹੈ। ਪਰ ਵੇਖਣ ਵਿਚ ਆਇਆ ਹੈ ਕਿ ਕੁਝ ਇਕ ਨਿਊਜ਼ ਚੈਨਲਾਂ ਨੇ ਮੌਜੂਦਾ ਵਿਵਾਦ ਨੂੰ ਉਛਾਲ ਕੇ, ਬਲਦੀ ’ਤੇ ਤੇਲ ਪਾ ਕੇ ਆਪਣੀ ਟੀ. ਆਰ. ਪੀ. ਵਧਾਉਣ ਨੂੰ ਹੀ ਤਰਜੀਹ ਦਿੱਤੀ ਹੈ। ਕਿਸੇ ਵੀ ਸਮਾਜਿਕ ਜਾਂ ਧਾਰਮਿਕ ਸੰਕਟ ਸਮੇਂ ਤਿੰਨ-ਚਾਰ ਧਿਰਾਂ ਦੀ ਭੂਮਿਕਾ ਮਹੱਤਵਪੂਰਨ ਅਤੇ ਨਿਰਣਾਇਕ ਹੁੰਦੀ ਹੈ, ਇਹ ਹਨ ਮੀਡੀਆ, ਸਿਆਸੀ ਪਾਰਟੀਆਂ, ਧਾਰਮਿਕ ਆਗੂ ਅਤੇ ਸਵੈ-ਸੇਵੀ ਜਥੇਬੰਦੀਆਂ। ਮੀਡੀਆ ਸੰਕਟ-ਸਮੱਸਿਆ ਨੂੰ ਕਿਵੇਂ ਪੇਸ਼ ਕਰਦਾ ਹੈ, ਸਿਆਸੀ ਪਾਰਟੀਆਂ ਕੀ ਰੁਖ਼ ਅਖ਼ਤਿਆਰ ਕਰਦੀਆਂ ਹਨ, ਧਾਰਮਿਕ ਆਗੂ ਕਿੰਨੀ ਕੁ ਸੁਚਾਰੂ ਅਗਵਾੲੀ ਦਿੰਦੇ ਹਨ ਅਤੇ ਸਵੈ-ਸੇਵੀ ਜਥੇਬੰਦੀਆਂ ਕਿੰਨੀ ਕੁ ਤੱਤਫਟ ਹਾਂ-ਪੱਖੀ ਸਰਗਰਮ ਸ਼ਮੂਲੀਅਤ ਕਰ ਪਾਉਂਦੀਆਂ ਹਨ, ਇਸ ਸਭ ਕੁਝ ’ਤੇ ਨਿਰਭਰ ਕਰਦਾ ਹੈ ਸਥਿਤੀ ਦਾ ਵਿਗਾੜ ਜਾਂ ਸੰਭਾਲ।
ਮੌਜੂਦਾ ਵਿਵਾਦ ਦੇ ਚਲਦੇ ਜਿਥੇ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕੀ ਨੋਟਾਂ ਅਤੇ ਦੂਰਦਰਸ਼ਨ ਦੀ ਸ਼ਲਾਘਾ ਕਰਨੀ ਹੋਵੇਗੀ, ਉਥੇ ਕੁਝ ਹਿੰਦੀ ਅੰਗਰੇਜ਼ੀ ਚੈਨਲਾਂ ਨੇ ਪੱਤਰਕਾਰਾਂ ਦੇ ਬੁਨਿਆਦੀ ਮਾਪ-ਦੰਡਾਂ ਦੀਆਂ ਧੱਜੀਆਂ ਉਡਾਉਂਦਿਆਂ ਨਿਹਾਇਤ ਗ਼ੈਰ-ਜ਼ਿੰਮੇਵਾਰਾਨਾ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ। ਸਮੁੱਚੀ ਪੇਸ਼ਕਾਰੀ ਗ਼ੈਰ-ਸੰਜੀਦਾ ਅਤੇ ਉਲਾਰ ਨਜ਼ਰ ਆੲੀ। ਚੁਣ-ਚੁਣ ਕੇ ਅਜਿਹੀਆਂ ਸੁਰਖੀਆਂ ਅਤੇ ਸ਼ਬਦ ਵਰਤੇ ਜਾ ਰਹੇ ਸਨ ਜਿਨ੍ਹਾਂ ਦਾ ਮਨੁੱਖੀ ਮਨ ’ਤੇ ਬੁਰਾ ਪ੍ਰਭਾਵ ਪੈਣਾ ਸੁਭਾਵਿਕ ਸੀ। ਨਤੀਜੇ ਵਜੋਂ ਪੰਜਾਬ ਵਿਚ ਡਰ ਭੈਅ ਦਾ ਮਾਹੌਲ ਬਣਦਾ ਗਿਆ। ਭੜਕਾਊ ਸੁਰਖੀਆਂ ਅਤੇ ਸ਼ਬਦਾਵਲੀ ਨਾਲ ਲਗਾਤਾਰ ਕੲੀ ਦਿਨ ਉਹ ਫੁਟਿਜ ਵਿਖਾੲੀ ਜਾਂਦੀ ਰਹੀ ਜਿਸ ਵਿਚ ਨੰਗੀਆਂ ਤਲਵਾਰਾਂ, ਅੱਗ ਦੀਆਂ ਲਪਟਾਂ ਅਤੇ ਰੋਹ ਭਰੇ ਮੁਜ਼ਾਹਰੇ ਸ਼ਾਮਿਲ ਸਨ। ਜਦ ਪਟਿਆਲਾ ਵਿਚਲੇ ਰੋਸ ਦੀ ਖ਼ਬਰ ਦਿੱਤੀ ਗੲੀ ਤਾਂ ਕੇਵਲ ਕੁਝ ਲੋਕ ਇਕੱਠੇ ਹੋ ਕੇ ਗੁੱਸਾ ਜ਼ਾਹਿਰ ਕਰ ਰਹੇ ਸਨ। ਸਾਰੇ ਸ਼ਹਿਰ ਵਿਚ ਜਨ-ਜੀਵਨ ਆਮ ਵਾਂਗ ਸੀ। ਰੋਸ ਪ੍ਰਗਟਾਅ ਰਹੀ ਟੋਲੀ ਪਿੱਛੇ ਸੜਕ ’ਤੇ ਆਵਾਜਾੲੀ ਨਿਰਵਿਘਨ ਜਾਰੀ ਸੀ। ਪਰ ਖ਼ਬਰ ਨੂੰ ਅਜਿਹੇ ਸਨਸਨੀ ਭਰੇ ਢੰਗ ਨਾਲ ਪੇਸ਼ ਕੀਤਾ ਗਿਆ ਜਿਵੇਂ ਸ਼ਹਿਰ ਵਿਚ ਅੰਤਾਂ ਦਾ ਦਹਿਸ਼ਤ ਦਾ ਮਾਹੌਲ ਬਣ ਗਿਆ ਹੋਵੇ। ਇਹ ਖ਼ਬਰ ਅਤੇ ਫੁਟਿਜ ਸੈਂਕੜੇ ਵਾਰ ਦੁਹਰਾੲੀ ਗੲੀ। ਟੈਲੀਵਿਜ਼ਨ ਦੀ ਅਜਿਹੀ ਖ਼ਬਰ ਦਾ ਅਸਰ ਤਾਂ ਹੋਣਾ ਹੀ ਸੀ। ਨਤੀਜੇ ਵਜੋਂ ਸ਼ਹਿਰ ਵਿਚ ਪਲੋ-ਪਲੀ ਸੰਨਾਟਾ ਪਸਰਦਾ ਗਿਆ।
ਦੂਜੇ ਪਾਸੇ ਦੂਰਦਰਸ਼ਨ ਨੇ ਇਸ ਸੰਕਟ ਸਮੇਂ ਸਹਿਜ ਅਤੇ ਸਿਆਣਪ ਭਰੇ ਢੰਗ ਨਾਲ ਜਾਣਕਾਰੀ ਦੇਣ ਦੇ ਨਾਲ-ਨਾਲ ਲੋਕਾਂ ਨੂੰ ਸੁਚੇਤ ਤੌਰ ’ਤੇ ਅਮਨ ਤੇ ਸਦਭਾਵਨਾ ਬਣਾੲੀ ਰੱਖਣ ਲੲੀ ਪ੍ਰੇਰ ਕੇ ਸੰਤੁਲਤ ਪਹੁੰਚ ਦਾ ਪ੍ਰਗਟਾਵਾ ਕੀਤਾ। ਸੂਝਬੂਝ ਤੋਂ ਕੰਮ ਲੈਂਦਿਆਂ ਕਿਧਰੇ ਵੀ ਭੜਕਾਊ ਜਾਂ ਦਹਿਸ਼ਤ ਪੈਦਾ ਕਰਨ ਵਾਲੀ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕੀਤਾ ਗਿਆ। ਨਾ ਨਫ਼ਰਤ ਉਪਜਾਉਣ ਜਾਂ ਗੁੱਸਾ ਭੜਕਾਉਣ ਵਾਲੇ ਦ੍ਰਿਸ਼ ਦੁਹਰਾੲੇ ਗੲੇ। ਪਹੁੰਚ ਦਾ ਪ੍ਰਗਟਾਵਾ ਕਰਕੇ ਪੰਜਾਬ ਦੇ ਹਿਤ ਵਿਚ ਜੋ ਦੂਰ-ਦ੍ਰਿਸ਼ਟੀ ਤੋਂ ਕੰਮ ਲਿਆ ਹੈ, ਉਹਦੇ ਲੲੀ ਉਸ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਅਤੇ ਨਿੱਜੀ ਚੈਨਲਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਮਸਲਾ ਸਵੈ-ਜ਼ਾਬਤੇ ਦਾ ਹੈ। ਕਿਸੇ ਨੂੰ ਤਾਂ ਮੁੱਢ ਬੰਨ੍ਹਣਾ ਪੈਣਾ ਹੈ। ਦੂਰਦਰਸ਼ਨ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਨੂੰ ਅਮਨ, ਭਾੲੀਚਾਰਾ ਤੇ ਸਦਭਾਵਨਾ ਬਣਾੲੀ ਰੱਖਣ ਲੲੀ ਲੋਕਾਂ ਨੂੰ ਪ੍ਰੇਰਦੇ ਵਿਖਾਇਆ। ਦੂਜੇ ਪਾਸੇ ਕੁਝ ਹਿੰਦੀ, ਨਿਊਜ਼ ਚੈਨਲਾਂ ਨੇ ਭੜਕਾਊ ਭਾਸ਼ਣ ਦਿੰਦੇ ਆਗੂਆਂ ’ਤੇ ਕੈਮਰੇ ਕੇਂਦਰਿਤ ਕੀਤੇ। ਦੋਵਾਂ ਦੇ ਨਜ਼ਰੀੲੇ ਵਿਚ ਜ਼ਮੀਨ ਆਸਮਾਨ ਦਾ ਅੰਤਰ ਸੀ। ਦਰਸ਼ਕ ਬੜਾ ਸੂਝਵਾਨ ਹੈ। ਉਹ ਇਹ ਅੰਤਰ ਭਲੀਭਾਂਤ ਸਮਝਦਾ ਹੈ। ਜਦ ਸਮਾਜ ਦੇ ਵੱਖ-ਵੱਖ ਵਰਗ ਅਤੇ ਸਿਆਸੀ ਪਾਰਟੀਆਂ ਅਮਨ ਸ਼ਾਂਤੀ ਚਾਹੁੰਦੀਆਂ ਹਨ ਤਾਂ ਮੀਡੀਆ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਚੈਨਲ ਪੰਜਾਬ ਦੇ ਵਿਰੋਧ ਵਿਚ ਭੁਗਤ ਰਹੇ ਹਨ। ਉਨ੍ਹਾਂ ਦਾ ਕਿਸੇ ਸਿਆਸੀ ਪਾਰਟੀ ਜਾਂ ਆਗੂ ਨਾਲ ਵਿਰੋਧ ਹੋ ਸਕਦਾ ਹੈ। ਪਰ ਉਲਾਰ ਪਹੁੰਚ ਅਤੇ ਭੜਕਾਊ ਨੀਤੀ ਅਪਣਾ ਕੇ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਕਰ ਰਹੇ ਹਨ। ਮੀਡੀਆ ਨੂੰ ਮਾਹੌਲ ਖਰਾਬ ਕਰਨ ਦੀ ਅਜਿਹੀ ਖੁੱਲ੍ਹ ਨਹੀਂ ਮਿਲਣੀ ਚਾਹੀਦੀ। ਮਾਮੂਲੀ ਜਿਹੇ ਹਾਲਾਤ ਵਿਗੜਨ ਦੀ ਆੜ ਵਿਚ ਸ਼ਰਾਰਤੀ ਤੱਤ ਆਪਣੀ ਚਾਲ ਚਲ ਜਾਂਦਾ ਹੈ। ਮੀਡੀਆ ਦਾ ਇਕ ਹਿੱਸਾ ਵੀ ਅਜਿਹੇ ਸਮੇਂ ਅਜਿਹੀ ਸੋਚ ਲੈ ਕੇ ਚਲਦਾ ਹੈ ਜੋ ਨਿਹਾਇਤ ਨਿੰਦਣਯੋਗ ਹੈ।

(ਪ੍ਰੋ: ਕੁਲਬੀਰ ਸਿੰਘ - ਰੋਜ਼ਾਨਾ ਅਜੀਤ ਜਲੰਧਰ)

17 ਵਰ੍ਹਿਆਂ ਬਾਅਦ ਪੰਜਾਬ ਦੀਆਂ ਸੜਕਾਂ ਸੁੰਨਸਾਨ ਹੋੲੀਆਂ

17 ਵਰ੍ਹਿਆਂ ਬਾਅਦ ਪੰਜਾਬ ਦੇ ਲੋਕਾਂ ਨੇ ਅਮਨ ਸ਼ਾਂਤੀ ਨਾਲ ਮੁਕੰਮਲ ਪੰਜਾਬ ਬੰਦ ਕਰਕੇ ਇਤਿਹਾਸ ਰਚ ਦਿੱਤਾ ਹੈ। ਇਨ੍ਹਾਂ ਵਰ੍ਹਿਆਂ ਦੇ ਵਕਫੇ ਦੌਰਾਨ ਭਾਵੇਂ ਕੁਝ ਘਟਨਾਵਾਂ ਨੂੰ ਲੈ ਕੇ ਕੁਝ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਿੱਤੇ ਜਾਂਦੇ ਰਹੇ ਹਨ ਪਰ ਅਜਿਹੇ ਕਿਸੇ ਵੀ ਸੱਦੇ ਨੂੰ ਮੁਕੰਮਲ ਹੁੰਗਾਰਾ ਨਹੀਂ ਸੀ ਮਿਲਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਸਮੁੱਚੇ ਪੰਜਾਬੀਆਂ ਨੇ ਸਿਰ ਮੱਥੇ ਮੰਨ ਕੇ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਅਕਾਲ ਤਖਤ ਪ੍ਰਤੀ ਸੁੱਚੀ ਆਸਥਾ ਦਾ ਪ੍ਰਗਟਾਵਾ ਕੀਤਾ ਹੈ ਤੇ ਬੰਦ ਨੂੰ ਬਿਲਕੁਲ ਸ਼ਾਂਤਮੲੀ ਰੱਖ ਕੇ ਪੰਜਾਬੀਆਂ ਨੇ ਆਪਣੇ ਬੌਧਿਕ ਪੱਧਰ ਦੀ ਵੀ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ। ਖਾੜਕੂਵਾਦ ਦੇ ਦਹਾਕੇ ਦੌਰਾਨ ਬਹੁਤ ਵਾਰ ਖਾੜਕੂ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਭਾਵੇਂ ਬੰਦ ਹੁੰਦਾ ਰਿਹਾ ਹੈ ਪਰ ਉਸ ਬੰਦ ਤੇ ਅੱਜ ਦੇ ਬੰਦ ’ਚ ਬਹੁਤ ਸਾਰਾ ਅੰਤਰ ਹੈ। ਅੱਜ ਤੋਂ ਪਹਿਲਾਂ 1990 ’ਚ ਪੰਥਕ ਕਮੇਟੀ ਦੇ ਸੱਦੇ ਉਤੇ ਪੰਜਾਬ 3 ਦਿਨ ਬੰਦ ਰਿਹਾ ਸੀ ਤੇ ਹੁਣ ਡੇਰਾ ਸਿਰਸਾ ਦੇ ਮੁਖੀ ਵੱਲੋਂ ਦਸਮ ਪਾਤਸ਼ਾਹ ਦੀ ਨਕਲ ਕਰਨ ਦੇ ਰੋਸ ਵਜੋਂ ਸਮੂਹ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੇ ਹੋਰ ਭਾੲੀਚਾਰੇ ਨੇ ਵੀ ਇਸ ਬੰਦ ਨੂੰ ਪੂਰਨ ਹੁੰਗਾਰਾ ਦੇ ਕੇ ਭਾੲੀਚਾਰਕ ੲੇਕਤਾ ਦੀ ਮਜ਼ਬੂਤੀ ਵੱਲ ਠੋਸ ਕਦਮ ਪੁੱਟਿਆ ਹੈ। ਬੰਦ ਦੌਰਾਨ ਇੰਝ ਜਾਪ ਰਿਹਾ ਸੀ ਜਿਵੇਂ ਪੰਜਾਬ ਦੀਆਂ ਸੜਕਾਂ 17 ਵਰ੍ਹਿਆਂ ਬਾਅਦ ਭਾਰ ਮੁਕਤ ਹੋੲੀਆਂ ਹੋਣ।

ਸਿਰਸਾ ਡੇਰਾ ਮੁਖੀ ਅਤੇ ਸਿੱਖਾਂ ਵਿਚਕਾਰ ਟਰਕਾਅ ਨੂੰ ਖਤਮ ਕਰਨ ਲੲੀ ਫਾਰਮੂਲਾ ਤਿਆਰ-ਸਵਾਮੀ ਅਗਨੀਵੇਸ਼

ਡੇਰਾ ਸਿਰਸਾ ਮੁਖੀ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਮੁੱਦੇ ਨੂੰ ਲੈ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਸਿੱਖ ਸੰਗਠਨਾਂ ਵਿਚਕਾਰ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲੲੀ ਇਕ ਫਾਰਮੂਲਾ ਤਿਆਰ ਕੀਤਾ ਗਿਆ ਹੈ। ਇਹ ਜਾਣਕਾਰੀ ਸਰਬ ਧਰਮ ਵਫਦ ਵਿਚ ਆੲੇ ਸਵਾਮੀ ਅਗਨੀਵੇਸ਼ ਨੇ ਡੇਰਾ ਮੁਖੀ ਨਾਲ ਮੀਟਿੰਗ ਪਿੱਛੋਂ ਪੱਤਰਕਾਰਾਂ ਨੂੰ ਦਿੱਤੀ। ਸਿਰਸਾ ਡੇਰਾ ਮੁਖੀ ਨਾਲ ਲਗਪਗ 6 ਘੰਟੇ ਚੱਲੀ ਮੀਟਿੰਗ ਪਿੱਛੋਂ ਸਵਾਮੀ ਅਗਨੀਵੇਸ਼ ਨੇ ਦੱਸਿਆ ਕਿ ਉਹ ਦੋਵੇਂ ਧਿਰਾਂ ’ਚ ਚਲ ਰਹੇ ਟਕਰਾਅ ਨੂੰ ਖਤਮ ਕਰਨ ਦੇ ਨੇੜੇ ਪਹੁੰਚ ਗੲੇ ਹਨ। ਉਨ੍ਹਾਂ ਦੱਸਿਆ ਕਿ ਇਹ ਟਕਰਾਅ ਖਤਮ ਕਰਨ ਲੲੀ ਇਕ ਫਾਰਮੂਲਾ ਤਿਆਰ ਕੀਤਾ ਗਿਆ ਹੈ, ਜਿਸ ਦਾ ਕੱਲ੍ਹ ਦੁਪਹਿਰ ਤੱਕ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਸ਼ਾਂਤੀ ਚਾਹੁੰਦੀਆਂ ਹਨ। ਸਵਾਮੀ ਅਗਨੀਵੇਸ਼ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਹੁੰਦੀ ਰਹੀ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਮੁਆਫੀ ਮੰਗਣਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਆਫੀ ਅਤੇ ਅਫਸੋਸ ਪ੍ਰਗਟ ਕਰਨ ਦੇ ਵਿਚਕਾਰਲਾ ਰਸਤਾ ਕੱਢ ਲਿਆ ਹੈ, ਪਰ ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮੀਟਿੰਗ ਪਿੱਛੋਂ ਸਵਾਮੀ ਅਗਨੀਵੇਸ਼ ਦੂਜੇ ਧਰਮਾਂ ਦੇ ਨੇਤਾਵਾਂ ਨਾਲ ਦਿੱਲੀ ਨੂੰ ਰਵਾਨਾ ਹੋ ਗੲੇ। ਵਫਦ ’ਚ ਸਵਾਮੀ ਅਗਨੀਵੇਸ਼ ਤੋਂ ਇਲਾਵਾ ਜੈਨ ਮੁਨੀ ਲਕੇਸ਼ ਪ੍ਰਕਾਸ਼, ਮੌਲਾਨਾ ਜਮਾਲ ਅਹਿਮਦ ਇਲਿਆਸੀ ਅਤੇ ਫਾਦਰ ਫਿਲਿਪ ਸ਼ਾਮਿਲ ਸਨ।

ਡੇਰਾ ਮੁਖੀ ਵਿਰੁੱਧ ਪੰਜਾਬ ਮੁਕੰਮਲ ਬੰਦ ਰਿਹਾ (ਅਣਸੁਖਾਵੀਂ ਘਟਨਾ ਨਹੀਂ)

* ਅਕਾਲ ਤਖ਼ਤ ਵੱਲੋਂ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ * ਸੜਕਾਂ ’ਤੇ ਆਵਾਜਾੲੀ ਪੂਰੀ ਤਰ੍ਹਾਂ ਠੱਪ ਰਹੀ * ਰਾਮਪੂਰਾ ਫੂਲ ਵਿਚ 25 ਧਰਨਾਕਾਰੀ ਹਿਰਾਸਤ ’ਚ ਲੲੇ * ਫਾਜ਼ਿਲਕਾ ’ਚ ਮਾਮੂਲੀ ਭੰਨ-ਤੋੜ * ਜ਼ਰੂਰੀ ਸੇਵਾਵਾਂ ਆਮ ਵਾਂਗ ਬਹਾਲ ਰਹੀਆਂ

ਡੇਰਾ ਸਿਰਸਾ ਦੇ ਮੁਖੀ ਦੀਆਂ ਸਿੱਖ ਧਰਮ ਵਿਰੋਧੀ ਸਰਗਰਮੀਆਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗੲੇ ਬੰਦ ਦੇ ਸੱਦੇ ਨੂੰ ਜਿਥੇ ਰਾਜ ਭਰ ਵਿਚ ਮੁਕੰਮਲ ਹੁੰਗਾਰਾ ਮਿਲਿਆ, ੳੁਥੇ ਆਮ ਜਨ-ਜੀਵਨ ਪੂਰੀ ਤਰ੍ਹਾਂ ਠਹਿਰ ਗਿਆ। ਰਾਜ ਭਰ ਵਿਚੋਂ ਮਿਲੀਆਂ ਖਬਰਾਂ ਮੁਤਾਬਿਕ ਇੱਕਾ-ਦੁੱਕਾ ਘਟਨਾਵਾਂ ਤੋਂ ਇਲਾਵਾ ਬੰਦ ਪੂਰੀ ਤਰ੍ਹਾਂ ਸ਼ਾਂਤਮੲੀ ਤੇ ਅਮਨ-ਪੂਰਬਕ ਰਿਹਾ। ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਪਟਿਆਲਾ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਤੇ ਬਠਿੰਡਾ ’ਚ ਬੰਦ ਦੌਰਾਨ ਕੋੲੀ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ ਜਦੋਂ ਕਿ ਫਿਰੋਜ਼ਪੁਰ ’ਚ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿਚਾਲੇ ਬਹਿਸਬਾਜ਼ੀ ਉਪਰੰਤ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਫਾਜ਼ਲਿਕਾ ਸ਼ਹਿਰ ਵਿਚ ਮੋਟਰਸਾੲੀਕਲ ਸਵਾਰ ਕੁਝ ਨੌਜਵਾਨਾਂ ਨੇ ਇਕ ਸ਼ਰਾਬ ਦੇ ਠੇਕੇ ’ਤੇ ਹਮਲਾ ਕਰਕੇ ਸ਼ਰਾਬ ਦੀਆਂ ਕੁਝ ਬੋਤਲਾਂ ਤੋੜ ਦਿੱਤੀਆਂ। ਇਕ ਹੋਰ ਖੁੱਲ੍ਹੀ ਦੁਕਾਨ ਦਾ ਸ਼ੀਸਾ ਤੋੜ ਦਿੱਤਾ। ਮੋਗਾ ਸ਼ਹਿਰ ਵਿਚ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ 200 ਦੇ ਕਰੀਬ ਸਿੱਖ ਨੌਜਵਾਨ ਇਕੱਤਰ ਹੋ ਗੲੇ ਤੇ ੳੁਨ੍ਹਾਂ ਸ਼ਹਿਰ ਵਿਚ ਸ਼ਾਂਤਮੲੀ ਰੋਸ ਮਾਰਚ ਕੀਤਾ। ੳੁਨ੍ਹਾਂ ਰੇਲਵੇ ਸਟੇਸ਼ਨ ’ਤੇ ਧਰਨਾ ਮਾਰਿਆ ਪਰ ਜਦ ਟਰੇਨ ਆੲੀ ਤਾਂ ਧਰਨਾ ਚੁੱਕ ਦਿੱਤਾ ਗਿਆ।
ਬਠਿੰਡਾ ਤੋ ਮਿਲੀ ਰਿਪੋਰਟ ਮੁਤਾਬਿਕ ਪੰਥਕ ਸੰਗਠਨਾਂ ਦੇ 25 ਮੈਂਬਰਾਂ ਨੂੰ ੳੁਸ ਸਮੇਂ ਹਿਰਾਸਤ ਵਿਚ ਲੈ ਲਿਆ ਗਿਆ ਜਦੋਂ ਰਾਮਪੁਰਾ ਫੂਲ ਸ਼ਹਿਰ ਵਿਚ ੳੁਨ੍ਹਾਂ ਨੇ ਧਰਨਾ ਮਾਰਨ ਦੀ ਕੋਸ਼ਿਸ਼ ਕੀਤੀ। ਹਿਰਾਸਤ ਵਿਚ ਲੲੇ ਗੲੇ ਵਿਅਕਤੀਆਂ ਵਿਚ ਸਥਾਨਕ ਗੁਰਦੁਆਰੇ ਦਾ ਮੁਖੀ ਤੇ ਇਕ ਕਾਰ ਸੇਵਾ ਵਾਲੀ ਸੰਸਥਾ ਦਾ ਮੁਖੀ ਸ਼ਾਮਿਲ ਹਨ।
ਮਿਲੀਆਂ ਰਿਪੋਰਟਾਂ ਮੁਤਾਬਿਕ ਬੰਦ ਦੌਰਾਨ ਪੂਰੇ ਪੰਜਾਬ ਦੀਆਂ ਸੜਕਾਂ ਸੁੰਨਸਾਨ ਰਹੀਆਂ। ਕੋੲੀ ਵੀ ਬੱਸ ਜਾਂ ਟਰੱਕ ਕਿਸੇ ਸੜਕ ’ਤੇ ਨਾ ਦਿਸਿਆ। ਕੇਵਲ ਕੁਝ ਇਕ ਨਿੱਜੀ ਵਾਹਨ ਹੀ ਵਿਰਲੇ-ਟਾਵੇਂ ਦਿਖਾੲੀ ਦਿੱਤੇ। ਮੁੱਖ ਸੜਕਾਂ ’ਤੇ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਵਾਹਨ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਮੁਕਾਬਲਾ ਕਰਨ ਲੲੀ ਗਸ਼ਤ ਕਰਦੇ ਰਹੇ। ਇਸ ਦੌਰਾਨ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਹਰਿਆਣਾ, ਰਾਜਸਥਾਨ, ੳੁਤਰਾਖੰਡ ਅਤੇ ਚੰਡੀਗੜ੍ਹ ਟਰਾਂਸਪੋਰਟ ਦੀਆਂ ਬੱਸਾਂ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਹੀ ਰਹੀਆਂ ਤੇ ਕਿਸੇ ਵੀ ਬੱਸ ਨੇ ਪੰਜਾਬ ਅੰਦਰ ਪ੍ਰਵੇਸ਼ ਨਾ ਕੀਤਾ ਜਦੋਂ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੈਪਸੂ ਰੋਡ ਟਰਾਂਸਪੋਰਟ ਦੀਆਂ ਬੱਸਾਂ ਵੀ ਬਿਲਕੁਲ ਬੰਦ ਰਹੀਆਂ।


ਡੇਰਾ ਸਿਰਸਾ ਨਾਲ ਸੰਬੰਧਿਤ ਪੰਜਾਬ ਵਿਚਲੇ ਪ੍ਰਮੁੱਖ ਡੇਰੇ ਸਲਾਬਤਪੁਰਾ ਵਿਖੇ ਸੁਰੱਖਿਆ ਬਲਾਂ ਨੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਰੱਖੀ। ਇਸੇ ਦੌਰਾਨ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਅਤੇ ਵਿਸ਼ੇਸ਼ਕਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗੲੇ। ਰਾਜ ਦੇ ਸਾਰੇ ਵਿਦਿਅਕ ਅਦਾਰੇ, ਦੁਕਾਨਾਂ ਤੇ ਵਪਾਰਕ ਅਦਾਰੇ ਵੀ ਮੁਕੰਮਲ ਬੰਦ ਰਹੇ। ਰਾਜ ਸਰਕਾਰ ਨੇ ਕੱਲ੍ਹ ਹੀ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਆਦੇਸ਼ ਦੇ ਦਿੱਤੇ ਸਨ। ਇਨ੍ਹਾਂ ਹੁਕਮਾਂ ਕਾਰਨ ਯੂਨੀਵਰਸਿਟੀਆਂ ਨੂੰ ਆਪਣੇ ਅੱਜ ਦੇ ਇਮਤਿਹਾਨ ਮੁਲਤਵੀ ਕਰਨ ਲੲੀ ਮਜਬੂਰ ਹੋਣਾ ਪਿਆ।
ਚੰਡੀਗੜ੍ਹ ਤੋਂ ਮੁਹਾਲੀ ਤੱਕ ਵੀ ਆਵਾਜਾੲੀ ਪ੍ਰਭਾਵਿਤ ਹੋੲੀ। ਸਰਕਾਰੀ ਦਫਤਰਾਂ ਤੇ ਅਦਾਰਿਆਂ ਵਿਚ ਵੀ ਬੰਦ ਦਾ ਪ੍ਰਭਾਵ ਵੇਖਣ ਨੂੰ ਮਿਲਿਆ ਕਿੳੁਂਕਿ ਸਰਕਾਰੀ ਬੱਸਾਂ ਰਾਹੀਂ ਕੰਮ ’ਤੇ ਪੁੱਜਣ ਵਾਲੇ ਕਰਮਚਾਰੀ ਬੱਸ ਸੇਵਾ ਠੱਪ ਹੋਣ ਕਾਰਣ ਕੰਮਾਂ ’ਤੇ ਨਾ ਪੁੱਜ ਸਕੇ। ਬੰਦ ਕਾਰਨ ਸਬਜ਼ੀ, ਫਲ ਤੇ ਦੁੱਧ ਦੀ ਸਪਲਾੲੀ ਵੀ ਸ਼ਹਿਰਾਂ ਨੂੰ ਪ੍ਰਭਾਵਿਤ ਹੋੲੀ। ਪੇਂਡੂ ਇਲਾਕਿਆਂ ’ਚੋ ਇਹਨਾਂ ਵਸਤਾਂ ਦੀ ਵੱਡੇ ਸ਼ਹਿਰਾਂ ਨੂੰ ਸਪਲਾੲੀ ਨਾ ਹੋ ਸਕੀ। ਬੰਦ ਦੇ ਬਾਵਜੂਦ ਰਾਜ ਵਿਚ ਹਸਪਤਾਲ ਅਤੇ ਮੈਡੀਕਲ ਸਟੋਰ ਖੁੱਲੇ ਰਹੇ। ਸ਼ਹਿਰਾਂ ਤੋਂ ਬਾਹਰ ਵੀ ਦਵਾੲੀਆਂ ਦੀਆਂ ਦੁਕਾਨਾਂ ਮਰੀਜ਼ਾਂ ਵਾਸਤੇ ਖੁੱਲ੍ਹੀਆਂ ਰਹੀਆਂ।

(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

21 May, 2007

ਅਕਾਲ ਤਖ਼ਤ ਵੱਲੋਂ 22 ਮੲੀ ਨੂੰ ਸ਼ਾਂਤਮੲੀ ਪੰਜਾਬ ਬੰਦ ਦਾ ਸੱਦਾ

ਡੇਰਾ ਮੁਖੀ ਦਾ ਅਫ਼ਸੋਸ ਰੱਦ
27 ਤੱਕ ਪੰਜਾਬ ਵਿਚਲੇ ਸਾਰੇ ਡੇਰੇ ਬੰਦ ਕਰਨ ਦੀ ਚਿਤਾਵਨੀ

ਡੇਰਾ ਸਿਰਸਾ ਦੇ ਮਾਮਲੇ ਵਿਚ ਅੱਜ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਕਰਨ ੳੁਪਰੰਤ ੳੁਕਤ ਡੇਰੇ ਦੇ ਮੁਖੀ ਦੇ ਸਬੰਧ ਵਿਚ ਸਿੱਖ ਕੌਮ ਨੂੰ ਪ੍ਰੋਗਰਾਮ ਦਿੰਦਿਆਂ ਜਿਥੇ ੳੁਕਤ ਡੇਰੇ ਵੱਲੋਂ ਪ੍ਰਗਟਾੲੇ ਅਫਸੋਸ ਸਬੰਧੀ ਅਖਬਾਰਾਂ ਵਿਚ ਛਪਵਾੲੇ ਗੲੇ ਇਸ਼ਤਿਹਾਰਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ, ੳੁਥੇ ਰੋਸ ਵਜੋਂ 22 ਮੲੀ ਨੂੰ ਸਮੁੱਚਾ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ੳੁਕਤ ਡੇਰੇ ਦੇ ਮੁਖੀ ਨੂੰ ਚਿਤਾਵਨੀ ਦਿੱਤੀ ਹੈ ਕਿ ੳੁਹ 27 ਮੲੀ ਤੱਕ ਡੇਰਾ ਸਲਾਬਤਪੁਰਾ ਸਮੇਤ ਪੰਜਾਬ ਵਿਚਲੇ ਹੋਰ ਡੇਰੇ ਬੰਦ ਕਰਵਾੲੇ ਨਹੀਂ ਤਾਂ 31 ਮੲੀ ਨੂੰ ਅਗਲੀ ਸਖਤ ਕਾਰਵਾੲੀ ਦਾ ਐਲਾਨ ਕੀਤਾ ਜਾੲੇਗਾ। ਇਸੇ ਦੌਰਾਨ ਕੁਝ ਸਿੱਖ ਨੌਜਵਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਦਿੱਤੇ ਗੲੇ ਪ੍ਰੋਗਰਾਮ ਨੂੰ ਰੱਦ ਕਰਦਿਆਂ ਇਨ੍ਹਾਂ ਡੇਰਿਆਂ ਨੂੰ ਬੰਦ ਕਰਵਾੳੁਣ ਲੲੀ ਸਵੇਰੇ 21 ਮੲੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ੳੁਪਰੰਤ ਮਾਰਚ ਆਰੰਭ ਕਰਨ ਦਾ ਐਲਾਨ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ ਸਾਰਾ ਦਿਨ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਚੱਲੀ ਗੱਲਬਾਤ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਨੂੰ ਨਵਾਂ ਪ੍ਰੋਗਰਾਮ ਦਿੰਦਿਆਂ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਬੋਧਨ ਕੀਤਾ। ੳੁਨ੍ਹਾਂ ਕਿਹਾ ਕਿ ੳੁਕਤ ਡੇਰੇ ਵੱਲੋਂ ਅੱਜ ਅਖਬਾਰਾਂ ਵਿਚ ਬੜੀ ਚਲਾਕੀ ਭਰੀ ਸ਼ਬਦਾਵਲੀ ਵਾਲੇ ਮੁਆਫੀ ਸਬੰਧੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾੲੇ ਗੲੇ ਹਨ, ਜਿਸ ਨੂੰ ਸਿੱਖ ਪੰਥ ਵੱਲੋਂ ਮੁੱਢੋਂ ਹੀ ਰੱਦ ਕਰਨ ਦਾ ਐਲਾਨ ਕੀਤਾ ਗਿਆ। ੳੁਨ੍ਹਾਂ ਕਿਹਾ ਕਿ ੳੁਕਤ ਡੇਰੇ ਦੇ ਮੁਖੀ ਵੱਲੋਂ ਸਲਾਬਤਪੁਰਾ ਡੇਰੇ ਵਿਚ ਅੰਮ੍ਰਿਤ ਛਕਾੳੁਣ ਦੇ ਰਚੇ ਗੲੇ ਸਵਾਂਗ ਕਾਰਨ ਸਿੱਖ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੀ ਹੈ, ਇਸ ਦੇ ਖਿਲਾਫ ਬਠਿੰਡਾ ਵਿਚ ਸ਼ਾਂਤਮੲੀ ਰੋਸ ਮਾਰਚ ਕਰ ਰਹੀ ਸਿੱਖ ਸੰਗਤ ’ਤੇ ੳੁਕਤ ਡੇਰੇ ਦੇ ਸਮਰਥਕਾਂ ਵੱਲੋਂ ਕੀਤਾ ਗਿਆ ਹਮਲਾ ਅਤੇ ਇਸ ਹਮਲੇ ਦੌਰਾਨ ਕੀਤੀ ਗੲੀ ਕੁੱਟਮਾਰ ਕਾਰਨ ਸਿੱਖ ਹਿਰਦੇ ਵਲੂੰਧਰੇ ਗੲੇ ਹਨ। ੳੁਨ੍ਹਾਂ ਇਸ ਕਾਰਵਾੲੀ ਦੇ ਰੋਸ ਵਜੋਂ 22 ਮੲੀ ਨੂੰ ਸਮੁੱਚਾ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ। ੳੁਨ੍ਹਾਂ ਇਹ ਵੀ ਹਦਾਇਤ ਕੀਤੀ ਹੈ ਕਿ 22 ਮੲੀ ਨੂੰ ਪੰਜਾਬ ਬੰਦ ਦੌਰਾਨ ਕੋੲੀ ਭੜਕਾਹਟ ਵਾਲੀ ਕਾਰਵਾੲੀ ਨਾ ਕੀਤੀ ਜਾਵੇ ਅਤੇ ਪੂਰਨ ਤੌਰ ’ਤੇ ਮਾਹੌਲ ਨੂੰ ਸ਼ਾਂਤਮੲੀ ਰੱਖਿਆ ਜਾਵੇ। ਇਸ ਸਬੰਧ ਵਿਚ 31 ਮੲੀ ਨੂੰ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਨੂੰ ਯਾਦ ਪੱਤਰ ਦੇਣ ਲੲੀ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ। ਇਹ ਰੋਸ ਮਾਰਚ 31 ਮੲੀ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਆਰੰਭ ਹੋਵੇਗਾ ਅਤੇ ਇਸ ਰੋਸ ਮਾਰਚ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਰਵਾਨਾ ਕੀਤਾ ਜਾੲੇਗਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ੳੁਕਤ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 27 ਮੲੀ ਤੱਕ ਡੇਰਾ ਸਲਾਬਤ ਪੁਰਾ ਸਮੇਤ ਪੰਜਾਬ ਵਿਚਲੇ ਆਪਣੇ ਹੋਰ ਡੇਰੇ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਗਿਆ। ੳੁਨ੍ਹਾਂ ਕਿਹਾ ਕਿ ਜੇਕਰ ਇਹ ਡੇਰੇ ਨਿਰਧਾਰਿਤ ਸਮੇਂ ਤੱਕ ਬੰਦ ਨਾ ਕਰਵਾੲੇ ਗੲੇ ਤਾਂ ਮੁੜ 31 ਮੲੀ ਨੂੰ ਇਸ ਸਬੰਧ ਵਿਚ ਅਗਲੀ ਸਖਤ ਕਾਰਵਾੲੀ ਦਾ ਐਲਾਨ ਕੀਤਾ ਜਾੲੇਗਾ। ੳੁਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਇਕ ਕਮੇਟੀ ੳੁਕਤ ਡੇਰੇ ਦੇ ਮੁਖੀ ਦੀਆਂ ਸਮਾਜ ਅਤੇ ਧਰਮ ਵਿਰੋਧੀ ਸਰਗਰਮੀਆਂ ਨੂੰ ਪੂਰਨ ਤੌਰ ’ਤੇ ਬੰਦ ਕਰਵਾੳੁਣ ਲੲੀ ਅਤੇ ੳੁਸ ਖਿਲਾਫ ਕਤਲ ਅਤੇ ਚੱਲ ਰਹੇ ਹੋਰ ਕੇਸਾਂ ਸਬੰਧੀ ਸੀ. ਬੀ. ਆੲੀ. ਵੱਲੋਂ ਕੀਤੀ ਜਾ ਰਹੀ ਪੜਤਾਲ ਨੂੰ ਤੁਰੰਤ ਮੁਕੰਮਲ ਕਰਵਾੳੁਣ ਲੲੀ 30 ਮੲੀ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਮਿਲੇਗੀ। ਇਹ ਕਮੇਟੀ ਇਸ ਪੜਤਾਲ ਨੂੰ ਤੁਰੰਤ ਮੁਕੰਮਲ ਕਰਨ ਲੲੀ ਅਪੀਲ ਕਰੇਗੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਡੇਰੇ ਵਾਂਗ ਹੋਰ ਪਾਖੰਡੀ ਡੇਰਿਆਂ ਦੀਆਂ ਜੜ੍ਹਾ ਪੁੱਟਣ ਲੲੀ ਇਹ ਸੰਘਰਸ਼ ਜਾਰੀ ਰਹੇਗਾ। ੳੁਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਸਿੱਖ ਸੰਗਤਾਂ ਨੂੰ ਕਿਹਾ ਕਿ ੳੁਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਬਾਣੇ ਦੇ ਧਾਰਨੀ ਬਣਨ ਅਤੇ ਸਿੱਖੀ ਲੲੀ ਪਹਿਰਾ ਦੇਣ। ੳੁਨ੍ਹਾਂ ਦੱਸਿਆ ਕਿ ੳੁਕਤ ਡੇਰੇ ਦੇ ਮੁਖੀ ਵੱਲੋਂ ਕੀਤੀ ਗੲੀ ਸਿੱਖ ਪੰਥ ਵਿਰੋਧੀ ਇਸ ਕਾਰਵਾੲੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਖ-ਵੱਖ ਦੇਸ਼ਾਂ ਤੋਂ ਅਤੇ ਵੱਖ-ਵੱਖ ਧਰਮਾਂ ਦੇ ਆਗੂਆਂ ਵੱਲੋਂ ਹਮਦਰਦੀ ਸਬੰਧੀ ਸੁਨੇਹੇ ਆੲੇ ਹਨ, ਜਿਨ੍ਹਾਂ ਦਾ ਜਥੇਦਾਰ ਵੇਦਾਂਤੀ ਨੇ ਧੰਨਵਾਦ ਕੀਤਾ। ੳੁਨ੍ਹਾਂ ਗੁਰਬਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ।
ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾੲੀ ਬਲਵੰਤ ਸਿੰਘ ਨੰਦਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ੳੁਕਤ ਡੇਰੇ ਦਾ ਮੁਖੀ ਸਿਰਫ ਸਿੱਖ ਧਰਮ ਦਾ ਦੋਖੀ ਨਹੀਂ ਹੈ, ਸਗੋਂ ੳੁਹ ਵੱਖ-ਵੱਖ ਧਰਮਾਂ ਦਾ ਨਿਰਾਦਰ ਕਰ ਰਿਹਾ ਹੈ। ੳੁਨ੍ਹਾਂ ਕਿਹਾ ਕਿ ਇਸ ਵਿਅਕਤੀ ਨੇ ਅੱਜ ਸਿੱਖ ਧਰਮ ਦੀ ਨਕਲ ਕੀਤੀ ਹੈ ਅਤੇ ਕੱਲ੍ਹ ਹੋਰ ਧਰਮਾਂ ਦੀ ਵੀ ਨਕਲ ਕਰ ਸਕਦਾ ਹੈ। ਲੇਕਿਨ ੳੁਸ ਦੀ ਇਸ ਕਾਰਵਾੲੀ ਨਾਲ ਸਿੱਖ ਜਗਤ ਵਿਚ ਵੱਡਾ ਰੋਸ ਪੈਦਾ ਹੋਇਆ ਹੈ ਅਤੇ ਸਿੱਖਾਂ ਦੇ ਇਸ ਵੱਡੇ ਰੋਸ ਨੂੰ ਸਮੁੱਚੇ ਵਿਸ਼ਵ ਵਿਚੋਂ ਹੁੰਗਾਰਾ ਮਿਲਿਆ ਹੈ। ਇਸ ਵੇਲੇ ਸਾਰੇ ਸੰਸਾਰ ਦੇ ਸਿੱਖ ਅਤੇ ਹੋਰ ਧਰਮਾਂ ਦੇ ਲੋਕ ਵੀ ਸਿੱਖ ਧਰਮ ਨਾਲ ਆ ਖੜ੍ਹੇ ਹੋੲੇ ਹਨ। ਇਸ ਦੇ ਨਾਲ ਹੀ ੳੁਨ੍ਹਾਂ ਜੋਸ਼ ਵਿਚ ਆੲੇ ਨੌਜਵਾਨਾਂ ਨੂੰ ਪ੍ਰੇਰਨਾ ਵੀ ਕੀਤੀ ਕਿ ੳੁਹ ਸੰਜਮ ਤੋਂ ਕੰਮ ਲੈਣ, ਅਜਿਹੇ ਸਮੇਂ ਵਿਚ ਜਿਥੇ ਕੌਮ ਨੂੰ ਇਸ ਸੰਕਟ ਤੋਂ ੳੁਭਾਰਨਾ ਜ਼ਰੂਰੀ ਹੈ, ੳੁਥੇ ਆਪਣੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਲੲੀ ਸਾਰਥਕ ਯਤਨਾਂ ਦੀ ਲੋੜ ਹੈ। ਮੀਡੀਆ ਦੇ ਇਕ ਧੜੇ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ੳੁਨ੍ਹਾਂ ਸਿਰਫ ਇਕ ਪੱਖ ਨੂੰ ਦਿਖਾੳੁਣ ਦਾ ਯਤਨ ਕੀਤਾ ਹੈ। ੳੁਨ੍ਹਾਂ ਕਿਹਾ ਕਿ 22 ਮੲੀ ਸਮੁੱਚਾ ਪੰਜਾਬ ਬੰਦ ਰੱਖਿਆ ਜਾਵੇਗਾ ਪਰ ਇਹ ਕਾਰਵਾੲੀ ਸ਼ਾਂਤਮੲੀ ਢੰਗ ਨਾਲ ਹੋਵੇਗੀ। ੳੁਤੇਜਿਤ ਹੋ ਰਹੇ ਨੌਜਵਾਨਾਂ ਨੂੰ ਸ਼ਾਂਤ ਕਰਦਿਆਂ ੳੁਨ੍ਹਾਂ ਕਿਹਾ ਕਿ ਖਾਲਸੇ ਦੀਆਂ ਭਾਵਨਾਵਾਂ ਅਤੇ ਜੋਸ਼ ਸਿੰਘ ਸਾਹਿਬਾਨ ਦੇ ਫੈਸਲੇ ਤੋਂ ਅੱਗੇ ਲੰਘ ਗਿਆ ਹੈ। ੳੁਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋੲੇ ਹਨ ਅਤੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਨ ੳੁਪਰੰਤ ਇਹ ਪ੍ਰੋਗਰਾਮ ੳੁਲੀਕਿਆ ਗਿਆ ਹੈ, ਕੁਝ ਕਾਰਨਾਂ ਕਰਕੇ ਪ੍ਰੋਗਰਾਮ ਵਿਚ ਕੁਝ ਸੰਕੋਚ ਵੀ ਕੀਤਾ ਗਿਆ ਹੈ। ਲੇਕਿਨ ਅਜਿਹਾ ਸਭਨਾਂ ਦੀ ਰਾਇ ਨਾਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਨੇ ਸੰਬੋਧਨ ਕੀਤਾ ਅਤੇ ਅੱਜ ਦੀ ਕਾਰਵਾੲੀ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।

ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਦਾ ਵਿਰੋਧ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅੱਜ ਸ਼ਾਮ ਨੂੰ ਸਿਰਸਾ ਡੇਰੇ ਦੇ ਮਾਮਲੇ ਵਿਚ ਸਿੱਖ ਕੌਮ ਨੂੰ ਦਿੱਤੇ ਗੲੇ ਅਗਲੇ ਪ੍ਰੋਗਰਾਮ ਨੂੰ ਇਥੇ ਹਾਜ਼ਰ ਕੁਝ ਨੌਜਵਾਨਾਂ ਵੱਲੋਂ ਮੌਕੇ ’ਤੇ ਹੀ ਰੱਦ ਕਰ ਦਿੱਤਾ ਗਿਆ ਅਤੇ ਕਿਹਾ ਕਿ ੳੁਹ ਇਸ ਪ੍ਰੋਗਰਾਮ ਨਾਲ ਸਹਿਮਤ ਨਹੀਂ ਹਨ। ਬਾਅਦ ਵਿਚ ਇਨ੍ਹਾਂ ਨੌਜਵਾਨਾਂ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਣਾ ਵੱਖਰਾ ਪ੍ਰੋਗਰਾਮ ਕੀਤਾ। ਜਿਥੇ ਨੀਲੇ ਬਾਣੇ ਵਿਚ ਕੁਲਜੀਤ ਸਿੰਘ ਖਾਲਸਾ ਨਾਂਅ ਦੇ ਨੌਜਵਾਨ ਨੇ ਐਲਾਨ ਕੀਤਾ ਕਿ ੳੁਹ ਸਿੰਘ ਸਾਹਿਬਾਨ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ। ੳੁਨ੍ਹਾਂ ਕਿਹਾ ਕਿ ੳੁਹ ਅਤੇ ੳੁਨ੍ਹਾਂ ਦੇ ਸਮਰਥਕ ਭਲਕੇ 21 ਮੲੀ ਨੂੰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ੳੁਪਰੰਤ ੳੁਕਤ ਸਿਰਸਾ ਡੇਰੇ ਦੇ ਪੰਜਾਬ ਵਿਚਲੇ ਡੇਰਿਆਂ ਨੂੰ ਬੰਦ ਕਰਵਾੳੁਣ ਲੲੀ ਕਾਰਵਾੲੀ ਆਰੰਭਣਗੇ। ੳੁਸ ਨੇ ਕਿਹਾ ਕਿ ਜੋ ਇਸ ਕਾਰਜ ਵਿਚ ੳੁਨ੍ਹਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ, ੳੁਹ ਜੈਕਾਰੇ ਦਾ ਜਵਾਬ ਜੈਕਾਰੇ ਵਿਚ ਦੇਣ, ਤਾਂ ਮੌਕੇ ’ਤੇ ਹਾਜ਼ਰ ਨੌਜਵਾਨਾਂ ਨੇ ਜੈਕਾਰੇ ਛੱਡੇ। ਇਨ੍ਹਾਂ ਨੌਜਵਾਨਾਂ ਨੇ ਹੱਥਾਂ ਵਿਚ ਨੰਗੀਆਂ ਕ੍ਰਿਪਾਨਾਂ, ਬਰਛੇ, ਡਾਂਗਾਂ, ਗੰਡਾਸੀਆਂ ਆਦਿ ਫੜੇ ਹੋੲੇ ਸਨ। ੳੁਕਤ ਨੌਜਵਾਨ ਨੇ ਸਿੰਘ ਸਾਹਿਬਾਨ ’ਤੇ ਇਹ ਵੀ ਦੋਸ਼ ਲਾਇਆ ਕਿ ੳੁਨ੍ਹਾਂ ਨੂੰ ਕੌਮ ਦੀ ਕੋੲੀ ਚਿੰਤਾ ਨਹੀਂ ਹੈ। ਇਸ ਤੋਂ ਪਹਿਲਾਂ ਦੁਪਹਿਰ ਕਰੀਬ 1.00 ਵਜੇ ਇਸ ਨੌਜਵਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਇਕੱਤਰ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ 3.00 ਵਜੇ ਤੱਕ ਸਿੰਘ ਸਾਹਿਬਾਨ ਨੇ ਆਪਣਾ ਫੈਸਲਾ ਨਾ ਦਿੱਤਾ ਤਾਂ ੳੁਹ ਆਪਣਾ ਵੱਖਰਾ ਜਥੇਦਾਰ ਥਾਪ ਕੇ ਕੌਮ ਨੂੰ ਅਗਲਾ ਪ੍ਰੋਗਰਾਮ ਦੇਣਗੇ। ੳੁਪਰੰਤ ਜੈੇਕਾਰੇ ਲਗਾੳੁਂਦੇ ਹੋੲੇ ਇਹ ਨੌਜਵਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੁੱਜ ਗੲੇ ਅਤੇ ਸਿੰਘ ਸਾਹਿਬਾਨ ਦੇ ਸੰਬੋਧਨ ਤੱਕ ੳੁਥੇ ਡੱਟੇ ਰਹੇ। ਜਿਵੇਂ ਹੀ 6.00 ਵਜੇ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਨੂੰ ਅਗਲਾ ਪ੍ਰੋਗਰਾਮ ਦਿੱਤਾ, ਤਾਂ ਇਨ੍ਹਾਂ ਨੌਜਵਾਨਾਂ ਨੇ ਇਸ ਪ੍ਰੋਗਰਾਮ ਦੇ ਵਿਰੋਧ ਵਿਚ ਨਾਅਰੇ ਲਗਾੳੁਣੇ ਸ਼ੁਰੂ ਕਰ ਦਿੱਤੇ, ੳੁਪਰੰਤ ਵਿਰੋਧ ਕਰਦਿਆਂ ਇਹ ਨੌਜਵਾਨ ਪ੍ਰਕਿਰਮਾ ਰਸਤੇ ਮੰਜੀ ਸਾਹਿਬ ਦੀਵਾਨ ਹਾਲ ਪੁੱਜੇ। ਇਨ੍ਹਾਂ ਨੌਜਵਾਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਤੇ ਵਰਕਰ ਵੀ ਸ਼ਾਮਿਲ ਸਨ। ਵਧੇਰੇ ਨੌਜਵਾਨ ਅੱਲ੍ਹੜ ੳੁਮਰ ਦੇ ਸਨ ਅਤੇ ਕੲੀ ਗੈਰ ਕੇਸਧਾਰੀ ਸਨ, ਜਿਨ੍ਹਾਂ ਸਿਰ ੳੁਪਰ ਪੀਲੇ ਪਟਕੇ ਬੰਨ੍ਹੇ ਹੋੲੇ ਸਨ ਅਤੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਇਨ੍ਹਾਂ ਨੌਜਵਾਨਾਂ ਨੇ ਆਪਣੇ ਨਾਂਅ ਅਤੇ ਜਥੇਬੰਦੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ੳੁਹ ਸਿੱਖ ਸੰਗਤ ਵਿਚ ਸ਼ਾਮਿਲ ਹਨ।
ਜੰਮੂ ਵਿਖੇ ਇਕ ਸਿੱਖ ਨੌਜਵਾਨ ਸਿਰਸਾ ਡੇਰੇ ਦੇ ਮੁਖੀ ਵਿਰੁੱਧ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦਾ ਹੋਇਆ। ਤਸਵੀਰ : ਸੁਰਜੀਤ ਸਿੰਘ

ਤਣਾਅ ਵਾਲਾ ਮਾਹੌਲ
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਾਹਿਬਾਨ ਦੀ ਇਕੱਤਰਤਾ ਦੌਰਾਨ ਸਕੱਤਰੇਤ ਦੇ ਬਾਹਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਤਨਾਅ ਵਾਲਾ ਮਾਹੌਲ ਬਣਿਆ ਰਿਹਾ। ਜਥੇਦਾਰਾਂ ਦਾ ਵਿਰੋਧ ਕਰ ਰਹੀਆਂ ਕੁਝ ਜਥੇਬੰਦੀਆਂ ਨੇ ਸਿੰਘ ਸਾਹਿਬਾਨ ਦੇ ਬਾਰੇ ਇਤਰਾਜ਼ਯੋਗ ਸ਼ਬਦ ਵੀ ਵਰਤੇ। ਕੲੀ ਵਾਰ ਨੰਗੀਆਂ ਕ੍ਰਿਪਾਨਾਂ ਲਹਿਰਾੳੁਂਦਿਆਂ ਜੋਸ਼ ਵਿਚ ਆੲੇ ਇਨ੍ਹਾਂ ਨੌਜਵਾਨਾਂ ਵੱਲੋਂ ਸੰਤ ਭਿੰਡਰਾਂ ਵਾਲਿਆ ਦੇ ਹੱਕ ਵਿਚ ਅਤੇ ਕੁਝ ਹੋਰ ਭੜਕਾੳੁ ਨਾਅਰੇ ਵੀ ਲਾੲੇ, ਜਿਸ ਨਾਲ ਮਾਹੌਲ ਵਿਚ ਤਣਾਅ ਬਣ ਜਾਂਦਾ ਰਿਹਾ।

ਪੁਲਿਸ ਕਰਮਚਾਰੀ ਦੀ ਬੇਤਹਾਸ਼ਾ ਮਾਰਕੁਟਾੲੀ ਅਤੇ ਫੋਟੋਗ੍ਰਾਫਰ ਜ਼ਖਮੀ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਚਿੱਟਕਪੜੀੲੇ ਪੁਲਿਸ ਵਾਲੇ ਵੀ ਹਾਜ਼ਰ ਸਨ। ਇਨ੍ਹਾਂ ਵਿਚੋਂ ਇਕ ਪੁਲਿਸ ਮੁਲਾਜ਼ਮ ਜਿਸ ਦਾ ਦਰਜਾ ਸਹਾਇਕ ਸਬ ਇੰਸਪੈਕਟਰ ਦੱਸਿਆ ਗਿਆ ਹੈ, ਦਾ ਰਿਵਾਲਵਰ ਅਚਨਚੇਤੀ ਹੇਠਾਂ ਡਿੱਗ ਪਿਆ ਤਾਂ ਇਥੇ ਮੌਜੂਦਾ ਸਿੱਖ ਨੌਜਵਾਨਾਂ ਨੇ ਇਸ ਪੁਲਿਸ ਮੁਲਾਜ਼ਮ ਨੂੰ ਕਾਬੂ ਕਰ ਲਿਆ ਅਤੇ ੳੁਸ ਦੀ ਦਸਤਾਰ ੳੁਤਾਰਨ ੳੁਪਰੰਤ ੳੁਸ ਦੀ ਬੇਤਹਾਸ਼ਾ ਮਾਰਕੁਟਾੲੀ ਕੀਤੀ। ਇਥੇ ਹਾਜ਼ਰ ਕੁਝ ਨੌਜਵਾਨਾਂ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਨਾਲ ਸਬੰਧਿਤ ਹੈ ਅਤੇ ਇਥੇ ਮਾਹੌਲ ਖਰਾਬ ਕਰਨ ਲੲੀ ਆਇਆ ਹੈ। ਲੇਕਿਨ ਬਾਅਦ ਵਿਚ ਇਸ ਦੀ ਸ਼ਨਾਖਤ ਹੋਣ ੳੁਪਰੰਤ ਇਸ ਨੂੰ ਛੱਡ ਦਿੱਤਾ ਗਿਆ। ਇਸ ਮੌਕੇ ਫੋਟੋ ਖਿੱਚ ਰਹੇ ਕੁਝ ਫੋਟੋਗ੍ਰਾਫਰਾਂ ’ਤੇ ਵੀ ੳੁਤੇਜਿਤ ਇਨ੍ਹਾਂ ਨੌਜਵਾਨਾਂ ਨੇ ਹਮਲਾ ਕੀਤਾ, ਜਿਸ ਦੇ ਸਿੱਟੇ ਵਜੋਂ ਕੁਝ ਫੋਟੋਗ੍ਰਾਫਰਾਂ ਨੂੰ ਸੱਟਾਂ ਲੱਗੀਆਂ ਹਨ

(ਰੋਜ਼ਾਨਾ ਅਜੀਤ ਜਲੰਧਰ)

ਡੇਰਾ ਸਿਰਸਾ ਮੁਖੀ ਉੱਤੇ ਮੁਕਦਮਾ ਦਰਜ

ਬਠਿੰਡਾ ਕੋਤਵਾਲੀ ਪੁਲਿਸ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਸਿੱਖਾਂ ਦੇ ਧਾਰਮਿਕ ਜਜ਼ਬਾਤ ਭੜਕਾਉਣ ਦੇ ਦੋਸ਼ ਹੇਠ ਧਾਰਾ 295-ੲੇ ਤਾਜ਼ੀਰਾਤੇ ਹਿੰਦ ਦੇ ਅਧੀਨ ਮੁਕੱਦਮਾ ਨੰਬਰ 262 ਮਿਤੀ 20 ਮੲੀ, 2007 ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ 14 ਅਤੇ 15 ਮੲੀ, 2007 ਨੂੰ ਵਾਪਰੀਆਂ ਹਿੰਸਕ ਘਟਨਾਵਾਂ ਜਿਸ ਵਿਚ ਪੁਲਿਸ ਦੇ 7 ਕਰਮਚਾਰੀਆਂ ਸਮੇਤ ਪੰਥਕ ਜਥੇਬੰਦੀਆਂ ਦੇ ਅਨੇਕਾਂ ਮੈਂਬਰ ਤੇ ਕੁਝ ਪ੍ਰੇਮੀ ਜ਼ਖ਼ਮੀ ਹੋ ਗੲੇ ਸਨ, ਦੇ ਸਬੰੰਧ ਵਿਚ ਥਾਣਾ ਕੋਤਵਾਲੀ ਵਿਖੇ ਵੱਖਰੇ-ਵੱਖਰੇ ਕੇਸ ਦਰਜ ਕਰਕੇ ਤਕਰੀਬਨ 20 ਪ੍ਰੇਮੀਆਂ ਨੂੰ ਆਪਣੀ ਹਿਰਾਸਤ ਵਿਚ ਲੲੇ ਜਾਣ ਦੀ ਰਿਪੋਰਟ ਹੈ। ਕੱਲ੍ਹ ਗ੍ਰਿਫ਼ਤਾਰ ਕੀਤੇ 8 ਪ੍ਰੇਮੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਨੂੰ ਦੋ ਹਫ਼ਤਿਆਂ ਲੲੀ ਜੂਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਨੇ ਅੱਜ ਇਥੇ ‘ਅਜੀਤ’ ਨੂੰ ਦੱਸਿਆ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਸ: ਸਿੱਧੂ ਨੇ ਪੁਲਿਸ ਪਾਸ ਦਰਜ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਪਿਛਲੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਲਾਬਤਪੁਰਾ ਵਿਖੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਲਿਬਾਸ ਪਹਿਨ ਕੇ ਉਨ੍ਹਾਂ ਦੀ ਨਕਲ ਕਰਦਿਆਂ ਅੰਮ੍ਰਿਤ ਸੰਚਾਰ ਵਾਂਗ ਰੂਹਾਨੀ ਜਾਮ ਬਣਾ ਕੇ ਆਪਣੇ ਸ਼ਰਧਾਲੂਆਂ ਨੂੰ ਪਿਲਾ ਕੇ ਉਨ੍ਹਾਂ ਨੂੰ ‘ਇੰਸਾ’ ਬਣਾਉਣ ਦਾ ਐਲਾਨ ਕਰਕੇ ਸਿੱਖ ਧਰਮ ਦਾ ਘੋਰ ਅਪਮਾਨ ਕੀਤਾ। ਸ: ਸਿੱਧੂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਹ ਗੁਰਦੁਆਰਾ ਸਿੰਘ ਸਭਾ ਬਠਿੰਡਾ ਦਾ ਪ੍ਰਧਾਨ ਹੈ ਤੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਇਸ ਕਾਰਵਾੲੀ ਨਾਲ ਸਿੱਖ ਜਗਤ ਦੇ ਧਾਰਮਿਕ ਜਜ਼ਬਾਤਾਂ ਨੂੰ ਭਾਰੀ ਠੇਸ ਪਹੁੰਚੀ ਹੈ, ਇਸ ਲੲੀ ਉਸਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾੲੀ ਕੀਤੀ ਜਾਵੇ, ਕਿਉਂਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਇਸ ਕਾਰਵਾੲੀ ਨਾਲ ਦੰਗੇ ਫਸਾਦ ਭੜਕ ਸਕਦੇ ਹਨ ਤੇ ਅਮਨ ਕਾਨੂੰਨ ਤੇ ਆਪਸੀ ਸਦਭਾਵਨਾ ਤੇ ਭਾੲੀਚਾਰਕ ੲੇਕਤਾ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਬਠਿੰਡਾ ਪੁਲਿਸ ਵਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ 295-ੲੇ ਤਾਜ਼ੀਰਾਤੇ ਹਿੰਦ ਅਧੀਨ ਮੁਕੱਦਮਾ ਦਰਜ ਕਰਨ ਦੇ ਬਾਅਦ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰਪੈਡ ’ਤੇ 17 ਮੲੀ, 2007 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਜਾਰੀ ਹੋੲੇ ਹੁਕਮਨਾਮੇ ਨੂੰ ਪੂਰਨ ਰੂਪ ਵਿਚ ਲਾਗੂ ਕਰ ਦਿੱਤਾ ਹੈ, ਜਿਸ ਨੂੰ ਲਾਗੂ ਕਰਨ ਲੲੀ 20 ਮੲੀ, 2007 ਤੱਕ ਸਮਾਂ ਦਿੱਤਾ ਗਿਆ ਸੀ।

ਸਿੱਖ ਲਹਿਰ ਦੇ ਵਿਰਸੇ ਨੂੰ ਸਮਝਣ ਵਿੱਚ ਦਿਲਚਸਪੀ ਲੈਣ ਲੱਗੀਆਂ ਹਨ ਖੱਬੀਆਂ ਪਾਰਟੀਆਂ

5 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ‘ਸਿੱਖ ਲਹਿਰ ਦੇ ਸਮਾਜਿਕ-ਆਰਥਿਕ ਸਰੋਕਾਰਾਂ ਦਾ ਅਜੋਕੇ ਸੰਦਰਭ ਵਿਚ ਮਹੱਤਵ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਸੀ। ਇਸ ਸੈਮੀਨਾਰ ਵਿਚ ਸਿੱਖ ਲਹਿਰ ਅਤੇ ਉਸ ਦੇ ਪ੍ਰਭਾਵਾਂ ਬਾਰੇ ਭਖਵੀਂ ਚਰਚਾ ਹੋਈ। ਇਸ ਸੰਦਰਭ ਵਿਚ ਆਪਣੇ ਵਿਚਾਰ ਪੇਸ਼ ਕਰ ਰਹੇ ਹਨ- ਪਿਆਰਾ ਸਿੰਘ ਭੋਗਲ।

ਹਜ਼ਾਰਾਂ ਸਾਲਾਂ ਤੱਕ ਕੁਦਰਤ ਮਨੁੱਖ ਲਈ ‘ਰਹੱਸ’ ਰਹੀ। ਮਨੁੱਖ ਕੁਦਰਤ ਉੱਤੇ ਨਿਰਭਰ ਵੀ ਕਰਦਾ ਸੀ, ਕੁਦਰਤ ਤੋਂ ਡਰਦਾ ਵੀ ਸੀ। ਇਸ ਕਰਕੇ ਕੁਦਰਤੀ ਸ਼ਕਤੀਆਂ ਨੂੰ ਦੇਵੀਆਂ-ਦੇਵਤੇ ਮੰਨ ਕੇ ਉਨ੍ਹਾਂ ਅੱਗੇ ਅਰਦਾਸਾਂ ਕਰਦਾ ਸੀ। ‘ਰਿਗ ਵੇਦ’ ਦੇ ਇਕ ਹਜ਼ਾਰ ਤੋਂ ਵੱਧ ਸੂਕਤਾਂ ਵਿਚੋਂ ਬਹੁਗਿਣਤੀ ਵਿਚ ਬਾਰਿਸ਼ ਦੇ ਦੇਵਤਾ ਇੰਦਰ ਅਤੇ ਅਗਨੀ ਦੇ ਦੇਵਤਾ ਨੂੰ ਸੰਬੋਧਨ ਕਰਕੇ ਪ੍ਰਾਰਥਨਾਵਾਂ ਕੀਤੀਆਂ ਗਈਆਂ ਹਨ। ਇਕ ਸੂਕਤ ਵਿਚ ਨਦੀ ਪਾਰ ਕਰ ਰਿਹਾ ਕਬੀਲਾ ਨਦੀ ਨੂੰ ਬੇਨਤੀ ਕਰਦਾ ਹੈ, ਤੂੰ ਆਪਣਾ ਵਹਾਉ ਜ਼ਰਾ ਨੀਵਾਂ ਕਰ ਦੇ। ਅਸੀਂ ਪਾਰ ਜਾਣਾ ਹੈ। ਪਿੱਛੋਂ ਜਦੋਂ ਵੱਡੇ-ਵੱਡੇ ਰਾਜੇ ਤੇ ਪਾਤਿਸ਼ਾਹ ਰਾਜ ਕਰਨ ਲੱਗੇ ਤੇ ਮਨੁੱਖ ਦੀ ਕਈ ਪੱਖਾਂ ਦੀ ਤਰੱਕੀ ਦੇ ਬਾਵਜੂਦ ਸਮਾਜਿਕ, ਆਰਥਿਕ ਤੇ ਰਾਜਨੀਤਕ ਜ਼ਿੰਦਗੀ ਭੈ-ਹੀਣ ਨਾ ਹੋ ਸਕੀ ਤਾਂ ਉਸ ਨੇ ਛੋਟੇ ਦੇਵਤਿਆਂ ਦੀ ਥਾਂ ਵੱਡੇ ਭਗਵਾਨ ਦੀ ਕਲਪਨਾ ਕੀਤੀ ਤੇ ਮੁਸ਼ਕਿਲ ਵੇਲੇ ਉਸ ਤੋਂ ਸਹਾਇਤਾ ਦੀ ਮੰਗ ਕੀਤੀ।
ਮਨੁੱਖੀ ਇਤਿਹਾਸ ਵਿਚ ਇਹ ਸਮਾਂ ਅਧਿਆਤਮਵਾਦੀ ਦਰਸ਼ਨ ਅਤੇ ਰਹੱਸਵਾਦੀ ਅਨੁਭਵ ਦਾ ਸੀ। ਇਸੇ ਦਰਸ਼ਨ ਅਤੇ ਅਨੁਭਵ ਦੀ ਵਰਤੋਂ ਕਰਕੇ ਕਈ ਮਜ਼੍ਹਬ ਪੈਦਾ ਹੋੲੇ, ਕਈ ਦਾਰਸ਼ਨਿਕ ਲਹਿਰਾਂ ਪੈਦਾ ਹੋਈਆਂ ਅਤੇ ਸੰਸਾਰ ਭਰ ਵਿਚ ਬਹੁਤ ਸਾਰਾ ਸਾਹਿਤ ਪੈਦਾ ਹੋਇਆ। ਦਰਸ਼ਨ ਹੋਵੇ, ਧਰਮ ਹੋਵੇ ਜਾਂ ਸਾਹਿਤ ਹੋਵੇ, ਇਸ ਦੀ ਪ੍ਰਵਿਰਤੀ ਦੋ-ਪੱਖੀ ਰਹੀ। ਕਦੇ-ਕਦੇ ਪ੍ਰਤਿਗਾਮੀ ਸ਼ਕਤੀਆਂ ਨੇ ਇਨ੍ਹਾਂ ਮਨੁੱਖੀ ਸਿਰਜਣਾਵਾਂ ਦੀ ਵਰਤੋਂ ਆਪਣੇ ਸਵਾਰਥਾਂ ਦੀ ਪੂਰਤੀ ਲਈ ਕੀਤੀ। ਪਰ ਬਹੁਤ ਵਾਰ ਇਹੋ ਸਿਰਜਣਾਵਾਂ ਮਨੁੱਖ ਨੂੰ ਅਗਾਂਹ ਲਿਜਾਣ ਦਾ ਮਾਧਿਅਮ ਵੀ ਬਣੀਆਂ। ਚੌਦਾਂ ਸੌ ਸਾਲ ਪਹਿਲਾਂ ਤੱਕ ਅਰਬ ਦੇ ਲੋਕ ਕਾਫੀ ਤਰੱਕੀ ਕਰ ਗੲੇ ਸਨ। ਉਨ੍ਹਾਂ ਦੇ ਸਮੁੰਦਰੀ ਜਹਾਜ਼ ਦੂਰ-ਦੂਰ ਜਾਂਦੇ ਸਨ। ਉਨ੍ਹਾਂ ਨੇ ਮਨੁੱਖੀ ਗਿਆਨ ਵਿਚ ਵਾਧਾ ਕੀਤਾ। ਪਰ ਇਹੋ ਅਰਬ ਜਗਤ ਇਸ ਵੇਲੇ ਬਹੁਤ ਸਾਰੀਆਂ ਬੁਰਾਈਆਂ ਵਿਚ ਫਸਿਆ ਹੋਇਆ ਸੀ। ਕਬੀਲੇ ਆਪੋ ਵਿਚ ਲੜਦੇ ਸਨ। ਹਰ ਕਬੀਲੇ ਦਾ ਦੇਵਤਾ ਅਲੱਗ ਸੀ। ਕਬੀਲੇ ਵੀ ਲੜਦੇ ਤੇ ਉਨ੍ਹਾਂ ਦੇ ਦੇਵਤੇ ਵੀ। ਹਜ਼ਰਤ ਮੁਹੰਮਦ ਸਾਹਿਬ ਇਸ ਵੇਲੇ ਪ੍ਰਗਟ ਹੋੲੇ। ਉਨ੍ਹਾਂ ਨੇ ਬਹੁ-ਦੇਵਵਾਦ ਦੀ ਥਾਂ ‘ਇਕ ਖੁਦਾ’ ਦਾ ਸੰਕਲਪ ਪੇਸ਼ ਕੀਤਾ। ਇਹ ਵੀ ਕਿਹਾ, ਖ਼ੁਦਾ ਸਭ ਇਨਸਾਨਾਂ ਦਾ ਬਾਪ ਹੈ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਖੁਦਾ ਦਾ ਹੁਕਮ ਸਭ ਉੱਤੇ ਚਲਦਾ ਹੈ। ਹਰ ਇਨਸਾਨ ਦਾ ਫਰਜ਼ ਹੈ ਇਸ ਇਕ ਖੁਦਾ ਦੀ ਬੰਦਗੀ ਕਰੇ। ਬੰਦਗੀ ਕਰਨ ਵਾਲਾ ਇਨਸਾਨ ਹੀ ਅਸਲੀ ‘ਬੰਦਾ’ ਹੈ। ਇਹ ‘ਬੰਦਾ’ ਸ਼ਬਦ ਅਰਬੀ ਭਾਸ਼ਾ ਤੋਂ ਪੰਜਾਬੀ ਵਿਚ ਆਇਆ ਹੈ। ਇੰਜ ਹੀ ਖੁਦਾ, ਰੱਬ, ਹੁਕਮ, ਰੂਹ, ਰਜ਼ਾ, ਬੰਦਗੀ, ਫਰਿਸ਼ਤਾ, ਸ਼ੈਤਾਨ, ਦੋਜ਼ਖ਼, ਜਹੱਨਮ, ਪੈਗੰਬਰ, ਕਿਤਾਬ, ਕਲਮ ਆਦਿ ਦਰਜਨਾਂ ਸ਼ਬਦ ਅਰਬੀ ਭਾਸ਼ਾ ਤੋਂ ਪੰਜਾਬ ਵਿਚ ਆੲੇ ਹਨ। ਹਜ਼ਰਤ ਮੁਹੰਮਦ ਸਾਹਿਬ ਦੇ ਇਸਲਾਮ ਨੇ ਅਰਬ ਦੀ ਧਰਤੀ ਦੀ ਮਨੁੱਖਤਾ ਦੀ ਰੁਕੀ ਹੋਈ ਤਰੱਕੀ ਦੇ ਰਾਹ ਖੋਲ੍ਹ ਦਿੱਤੇ। ਉਨ੍ਹਾਂ ਵਿਚ ਇਕ ਜਮਾਤ ਹੋਣ ਦੀ ਇਨਕਲਾਬੀ ਭਾਵਨਾ ਪੈਦਾ ਹੋਈ। ਇਸਲਾਮੀ ਮਸਜਿਦ ਵਿਚ ਹਜ਼ਾਰਾਂ ਲੋਕ ਇਕੋ ਜਿਹੀਆਂ ਕਤਾਰਾਂ ਵਿਚ ਖੜ੍ਹੋ ਕੇ ਨਿਮਾਜ਼ ਪੜ੍ਹਨ ਲੱਗੇ। ਇਨ੍ਹਾਂ ਕਤਾਰਾਂ ਵਿਚ ਅਮੀਰ ਵੀ ਖੜ੍ਹਦੇ ਸਨ, ਗਰੀਬ ਵੀ। ਕਦੇ-ਕਦੇ ਬਾਦਸ਼ਾਹ ਅਤੇ ਉਸ ਦੀ ਰਈਅਤ ਇਕ ਹੀ ਕਤਾਰ ਵਿਚ ਖੜ੍ਹੀ ਹੋ ਕੇ ਨਿਮਾਜ਼ ਪੜ੍ਹਦੀ। ਇਸਲਾਮ ਕਈ ਮੁਲਕਾਂ ਦੀ ਲੋਕਾਈ ਦੇ ਹੱਥਾਂ ਵਿਚ ਅੱਗੇ ਵਧਣ ਦਾ ਹਥਿਆਰ ਬਣ ਗਿਆ। ਅਰਬੀ ਮੁਸਲਮਾਨ ਕੁਝ ਹੀ ਸਦੀਆਂ ਵਿਚ ਇਕ ਪਾਸੇ ਰੋਮ ਸਾਗਰ ਦੇ ਨਾਲ-ਨਾਲ ਦੱਖਣੀ ਯੂਰਪ ਦੇ ਦੇਸ਼ਾਂ ਯੂਨਾਨ, ਇਟਲੀ, ਫਰਾਂਸ, ਸਪੇਨ ਅਤੇ ਪੁਰਤਗਾਲ ਵਿਚ ਫੈਲ ਗੲੇ। ਇਨ੍ਹਾਂ ਦੇਸ਼ਾਂ ਦੇ ਸਥਾਨਿਕ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ। ਇੰਜ ਹੀ ਅਫਰੀਕੀ ਮਹਾਂਦੀਪ ਦੇ ਉਤਲੇ ਦੇਸ਼ਾਂ ਮਿਸਰ, ਸੁਡਾਨ, ਮਰਾਕੋ, ਟਿਊਨਿਸ ਅਤੇ ਅਲਜੀਰੀਆ ਨੇ ਇਸਲਾਮ ਧਾਰਨ ਕਰ ਲਿਆ। ਦੂਜੇ ਪਾਸੇ ਅਰਬ ਦੇ ਮੁਸਲਮਾਨ ਈਰਾਨ ਤੇ ਅਫ਼ਗਾਨਿਸਤਾਨ ਲੰਘ ਕੇ ਭਾਰਤ ਪਹੁੰਚ ਗੲੇ। ਪੰਜਾਬ ਦੇ ਲੋਕਾਂ ਦੀ ਭਾਰੀ ਬਹੁਗਿਣਤੀ ਨੇ ਇਸਲਾਮ ਅਪਣਾ ਲਿਆ। ਭਾਰਤ ਦੀ ਜਾਤ-ਪਾਤ ਅਤੇ ਬਹੁ-ਦੇਵਵਾਦ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਇਸਲਾਮ ਰੌਸ਼ਨੀ ਦੀ ਕਿਰਨ ਲੈ ਕੇ ਆਇਆ।
ਪਰ ਸਮਾਂ ਪਾ ਕੇ ਇਸਲਾਮ ਨੇ ਮਨੁੱਖ ਦੇ ਕਸ਼ਟ ਵਧਾੲੇ ਵੀ। ਇਸਲਾਮ ਦਾ ਝੰਡਾ ਫੜ ਕੇ ਛੋਟੇ-ਛੋਟੇ ਫੌਜਦਾਰ ਅਤੇ ਛੋਟੇ-ਛੋਟੇ ਰਾਜੇ ਦੂਜੇ ਲੋਕਾਂ ਦੇ ਦੇਸ਼ ਜਿਤਦੇ ਗੲੇ ਤੇ ਵੱਡੇ ਸੁਲਤਾਨ ਅਤੇ ਬਾਦਸ਼ਾਹ ਬਣਦੇ ਗੲੇ। ਬਾਬਰ ਆਪਣੇ ਵਤਨ ਵਿਚ ਇਕ ਨਿੱਕੇ ਕਬੀਲੇ ਦਾ ਸਰਦਾਰ ਸੀ। ਦੂਜੇ ਕਬੀਲੇ ਦੇ ਸਰਦਾਰ ਉਸ ਨੂੰ ਟਿਕਣ ਨਹੀਂ ਦਿੰਦੇ ਸਨ। ਕਈ ਦੇਸ਼ਾਂ ਵਿਚ ਭਟਕਦਾ ਅਤੇ ਇਸਲਾਮ ਦੇ ਨਾਂਅ ਉੱਤੇ ਫੌਜਾਂ ਜੋੜਦਾ 1526 ਈ: ਵਿਚ ਭਾਰਤ ਜਿਹੇ ਵੱਡੇ ਦੇਸ਼ ਦਾ ਬਾਦਸ਼ਾਹ ਬਣ ਗਿਆ। ਅਗਲੇ ਤਿੰਨ ਸੌ ਸਾਲ ਉਸ ਦੇ ਵੰਸ਼ ਨੇ ਭਾਰਤ ਉੱਤੇ ਰਾਜ ਕੀਤਾ। ਇਹ ਮੁਗ਼ਲ ਰਾਜ, ਪਹਿਲੇ ਹਿੰਦੂ ਰਾਜਾਂ ਨਾਲੋਂ, ਕਈ ਪੱਖਾਂ ਤੋਂ ਬਿਹਤਰ ਸੀ। ਮੁਗਲਾਂ ਨੇ ਭਾਰਤ ਨੂੰ ਕਈ ਪੱਖਾਂ ਤੋਂ ਉੱਨਤ ਕੀਤਾ। ਭਾਰਤ ਦੇ ਬਹੁਤੇ ਸ਼ਹਿਰਾਂ ਨੇ ਮੁਗਲਾਂ ਵੇਲੇ ਤਰੱਕੀ ਕੀਤੀ। ਅੱਜ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਇਤਿਹਾਸਕ ਇਮਾਰਤਾਂ ਮੁਗਲ ਬਾਦਸ਼ਾਹਾਂ ਨੇ ਬਣਾਈਆਂ। ਮੁਗਲਾਂ ਨੂੰ ਸੁੰਦਰ ਬਾਗ ਲਾਉਣ ਦਾ ਬਹੁਤ ਸ਼ੌਕ ਸੀ। ਜਲੰਧਰ ਸ਼ਹਿਰ ਕਦੇ ਮੁਗਲਾਂ ਵੇਲੇ ਹਰੇ-ਭਰੇ ਬਾਗਾਂ ਵਾਲਾਂ ਸ਼ਹਿਰ ਹੁੰਦਾ ਸੀ। ਪੱਕਾ ਬਾਗ ਅਤੇ ਚਹਾਰ ਬਾਗ (ਚਾਰ ਬਾਗਾਂ ਵਾਲਾ ਇਲਾਕਾ) ਆਦਿ ਉਨ੍ਹਾਂ ਅਲੋਪ ਹੋ ਚੁੱਕੇ ਬਾਗਾਂ ਵੱਲ ਇਸ਼ਾਰਾ ਕਰਦੇ ਹਨ।
ਪਰ ਮੁਗਲਾਂ ਨੇ ਮਨੁੱਖ ਮਾਤਰ ਦੇ ਭੈਅ ਵਧਾੲੇ ਵੀ। ਉਨ੍ਹਾਂ ਦੀ ਸ਼ਹਿਨਸ਼ਾਹੀਅਤ ਆਮ ਇਨਸਾਨ ਲਈ ਤਾਨਾਸ਼ਾਹੀ ਰਾਜ ਪ੍ਰਬੰਧ ਹੀ ਸੀ। ਸਭ ਮੁਗ਼ਲ ਬਾਦਸ਼ਾਹ ਤਲਵਾਰ ਨਾਲ ਰਾਜ ਖੋਂਹਦੇ ਰਹੇ। ਪਿਉ ਦੇ ਮਰਨ ਤੋਂ ਬਾਅਦ ਪੁੱਤਰ ਸਕੇ ਭਰਾਵਾਂ ਨੂੰ ਮਾਰ ਕੇ ਅਗਲੇ ਬਾਦਸ਼ਾਹ ਬਣਦੇ ਰਹੇ। ਬਾਦਸ਼ਾਹ ਬਣ ਕੇ ਉਹ ਟਿਕ ਦੇ ਨਹੀਂ ਬੈਠੇ। ਮੁਗਲਾਂ ਵਿਚੋਂ ਸਭ ਤੋਂ ਮਹਾਨ ਮੰਨਿਆ ਜਾਂਦਾ ਅਕਬਰ ਵੀ ਪੂਰੀ ਉਮਰ ਫੌਜ ਲੈ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਯੁੱਧ ਲੜਦਾ ਰਿਹਾ। ਯੁੱਧ ਵਿਚ ਜਿੱਤੇ ਭਾਵੇਂ ਕੋਈ, ਦੋਵੇਂ ਪਾਸੇ ਇਨਸਾਨ ਹੀ ਮਰਦੇ ਹਨ।
ਭਾਰਤ ਵਿਚ ਇਸਲਾਮ ਦੇ ਪ੍ਰਵੇਸ਼ ਨੇ ‘ਮਜ਼੍ਹਬ’ ਦੇ ਸੰਕਲਪ ਨੂੰ ਵੀ ਬਦਲਿਆ। ਇਸਲਾਮ ਦੇ ਪ੍ਰਵੇਸ਼ ਤੋਂ ਪਹਿਲਾਂ ਹਿੰਦੂ ਧਰਮ, ਵੈਦਿਕ ਯੁੱਗ ਤੋਂ ਬਹੁਤ ਅੱਗੇ ਲੰਘ ਕੇ ਉਪਨਿਸ਼ਦਾਂ, ਮਹਾਭਾਰਤ, ਰਾਮਾਇਣ ਅਤੇ ਗੀਤਾ ਰਾਹੀਂ ਬਹੁਤ ਵਿਕਸਤ ਹੋ ਚੁੱਕਾ ਸੀ। ‘ਛੇ ਦਰਸ਼ਨ’ ਫਿਲਾਸਫੀ ਦੀਆਂ ਡੂੰਘਾਈਆਂ ਤੇ ਉਚਾਈਆਂ ਦਿਖਾਉਣ ਦੀਆਂ ਸੰਸਾਰ ਭਰ ਵਿਚ ਬਹੁਤ ਵਿਚਿੱਤਰ ਮਿਸਾਲ ਹਨ। ਤਾਂ ਵੀ, ਹਿੰਦੂ ਧਰਮ ਅਜੇ ‘ਇਕ ਬ੍ਰਹਮ’ ਤੱਕ ਨਹੀਂ ਸੀ ਪਹੁੰਚਿਆ। ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਦੀਆਂ ਪੂਜਾ ਪੱਧਤੀਆਂ ਅਤੇ ਅਵਤਾਰਵਾਦ ਵਿਚ ਫਸਿਆ ਹੋਇਆ ਸੀ। ਨਾਲ-ਨਾਲ ਵਰਣ-ਵੰਡ ਭਾਰਤੀ ਜਨਤਾ ਨੂੰ ਖੱਖੜੀਆਂ-ਖੱਖੜੀਆਂ ਕਰ ਰਹੀ ਸੀ।
ਇਸਲਾਮ ਦੇ ਪ੍ਰਗਟ ਹੋਣ ਦੀ ਹੀ ਦੇਰ ਸੀ, ਸ਼ੰਕਰਾਚਾਰੀਆ ਅਤੇ ਦੱਖਣੀ ਭਾਰਤ ਦੇ ਹੋਰ ਆਚਾਰੀਆ ਰਾਮਾਨੁਜ, ਮਾਧਵਾਚਾਰੀਆ ਤੇ ਨਿੰਬਾਰਕਾਚਾਰੀਆਂ ਨੇ ਹਿੰਦੂ ਫਿਲਾਸਫੀ ਦਾ ਦੁੱਧ ਨਵੇਂ ਸਿਰਿਉਂ ਰਿੜਕਿਆ। ਅਦਵੈਦਵਾਦ ਪ੍ਰਗਟ ਹੋਇਆ, ਜਿਸ ਦਾ ਮੂਲ ਵਿਚਾਰ ਇਹ ਸੀ ਕਿ ਬ੍ਰਹਮ ਇਕ ਹੈ ਅਤੇ ਬ੍ਰਹਮ ਘਟਿ-ਘਟਿ ਵਿਚ ਹੈ। ਫਿਲਾਸਫੀ ਦੇ ਇਸ ਨਵੇਂ ਜਲੌਅ ਨੇ ਪਹਿਲਾਂ ਭਗਤੀ ਲਹਿਰ ਨੂੰ ਜਨਮ ਦਿੱਤਾ ਤੇ ਪਿੱਛੋਂ ਸਿੱਖ ਧਰਮ ਨੂੰ ਪਰ ਇਨ੍ਹਾਂ ਤਰੱਕੀਆਂ ਨੇ ਭਾਰਤੀ ਲੋਕਾਂ ਦੇ ਕਸ਼ਟ ਘਟਾੲੇ ਨਹੀਂ।
ਮੁਸਲਮਾਨ ਪੁਜਾਰੀ ਜਮਾਤ ਅਤੇ ਹਿੰਦੂ ਪੁਜਾਰੀ ਜਮਾਤ ਭਾਰਤੀਆਂ ਨੂੰ ਲੜਾਉਂਦੀਆਂ ਰਹੀਆਂ।
ਸੱਚ ਕਿਨਾਰੇ ਰਹਿ ਗਿਆ
ਖਹਿ ਮਰਦੇ ਬਾਹਮਣ ਮਉਲਾਣੇ।
-ਭਾਈ ਗੁਰਦਾਸ
ਜਾਤਾਂ ਦੀ ਵੰਡ ਅਲੋਪ ਨਹੀਂ ਹੋਈ। ਉਪਰੋਂ ਮਜ਼੍ਹਬਾਂ ਦੀ ਵੰਡ ਪੈਦਾ ਹੋ ਗਈ। ਹਰ ਧਿਰ ਇਹ ਸਾਬਤ ਕਰਨ ਲਈ ਜ਼ੋਰ ਲਾਉਂਦੀ ਸੀ ਕਿ ਸਾਡਾ ਧਰਮ ਅਸਲੀ ਧਰਮ ਹੈ। ਕਈ ਮਜ਼੍ਹਬ ਹੋ ਜਾਣ ਦੇ ਬਾਵਜੂਦ ਮਨੁੱਖ ਮਾਤਰ ਭੈ-ਭੀਤ ਸੀ।
ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜਿਕ ਦਸ਼ਾ ਤੇ ਮਾਨਸਿਕ ਦਸ਼ਾ ਨੂੰ ਸਮਝਿਆ। ਉਨ੍ਹਾਂ ਨੇ ਇਸਲਾਮ ਦਾ ਵਿਚਾਰ ਖੁਦਾ ਇਕ ਹੈ ਅਤੇ ਹਿੰਦੂ ਧਰਮ ਦਾ ਵਿਚਾਰ ‘ਬ੍ਰਹਮ ਘਟਿ ਘਟਿ ਵਿਚ ਹੈ’ ਅਪਣਾ ਲੲੇ, ਪਰ ਉਹ ਇਨ੍ਹਾਂ ਦੋਵਾਂ ਧਰਮਾਂ ਤੋਂ ਪਾਰ ਗੲੇ। ਸਿੱਖ ਧਰਮ ਦੇ ਮੁਤਾਬਿਕ ‘ਕਰਤਾ ਪੁਰਖ’ ਸਤਵੇਂ ਅਸਮਾਨ ਉੱਤੇ ਨਹੀਂ ਬੈਠਾ। ਉਹ ਤਾਂ ਮਨੁੱਖ ਦੇ ਅੰਦਰ ਹੈ। ਹਰ ਥਾਂ ਹੈ। ਸਾਰੀ ਕੁਦਰਤ ਵਿਚ ਹੈ। ਮੈਂ, ਤੂੰ, ਉਹ ਵਿਚ ਉਹ ਹੀ ਹੈ। ਹਿੰਦੂ ਤੇ ਮੁਸਲਮਾਨ ਦਾ ਰੱਬ ਦੋ ਨਹੀਂ। ਇਕ ਹੀ ਹਸਤੀ ਦੇ ਦੋ ਨਾਂਅ ਹਨ। ਉਸ ਦੇ ਰਹੱਸ ਤੱਕ ਪਹੁੰਚਣ ਲਈ ਗ੍ਰਹਿਸਤ ਛੱਡ ਕੇ ਸੰਨਿਆਸੀ ਬਣਨ ਦੀ ਲੋੜ ਨਹੀਂ। ਉਸ ਦੀ ਇਬਾਦਤ ਕਰਨ ਲਈ ਕਿਸੇ ਕਾਜ਼ੀ ਜਾਂ ਮੌਲਾਣੇ ਦੀ ਵੀ ਲੋੜ ਨਹੀਂ। ਹਰ ਕਿਰਤੀ ਤੇ ਗ੍ਰਹਿਸਤੀ ਆਪਣੇ ਨਿਰਵਾਹ ਲਈ ਕਿਰਤ ਕਰਦਾ ਹੋਇਆ ਕਰਤਾ ਪੁਰਖ ਪ੍ਰਮਾਤਮਾ ਨਾਲ ਲਿਵ ਜੋੜ ਸਕਦਾ ਹੈ। ਇਹ ਭਗਤੀ ਔਖੀ ਨਹੀਂ। ਜਿਹੜਾ ਵਿਅਕਤੀ ਮੈਂ ਤੂੰ ਤੇ ਉਹ ਵਿਚ ਇਕ ਹੀ ਜੋਤਿ ਦੇਖਦਾ ਮੰਨਦਾ ਹੈ, ਜਿਹੜਾ ਵਿਅਕਤੀ ਸਾਰੀ ਸ੍ਰਿਸ਼ਟੀ ਤੇ ਕੁਦਰਤ ਵਿਚ ਇਸ ਜੋਤਿ ਦਾ ਪ੍ਰਕਾਸ਼ ਮੰਨਦਾ ਹੈ, ਉਹ ਬਿਨਾਂ ਭਗਤੀ ਕੀਤੇ ਭਗਤੀ ਕਰ ਰਿਹਾ ਹੈ। ਗੁਰੂ ਨਾਨਕ ਦੇ ਧਰਮ ਮੁਤਾਬਿਕ ਮਾਨਵ-ਜਾਤੀ ਅਤੇ ਕੁਦਰਤ ਦੀ ਅਨੇਕਤਾ ਦੇ ਓਹਲੇ ਅਧਿਆਤਮਿਕ ੲੇਕਤਾ ਨੂੰ ਪਛਾਨਣਾ ਅਤੇ ਇਸ ਸੋਝੀ ਮੁਤਾਬਿਕ ਜਗਤ ਵਿਚ ਵਿਵਹਾਰ ਕਰਨਾ ਅਸਲੀ ਸਿੱਖੀ ਹੈ। ਗੁਰਬਾਣੀ ਮੁਤਾਬਿਕ ਕਰਤਾ ਪੁਰਖ ਪ੍ਰਮਾਤਮਾ ਨਿਰਪੱਖ ਨਹੀਂ। ਉਹ ਦੁਸ਼ਟਾਂ ਨੂੰ ਮਾਰਦਾ ਹੈ। ‘ਸੰਤਾਂ’ ਨੂੰ ਉਭਾਰਦਾ ਹੈ। ਉਹ ਨਿਥਾਵਿਆਂ, ਨਿਤਾਣਿਆਂ ਅਤੇ ਨਿਉਟਿਆਂ ਦਾ ਮਦਦਗਾਰ ਹੈ। ਗੁਰੂ ਨਾਨਕ ਨੇ ‘ਧਰਮ’ ਨੂੰ ਕਿਰਤੀ ਦਾ, ਗ੍ਰਹਿਸਤੀ ਅਤੇ ਸੰਘਰਸ਼ਸ਼ੀਲ ਲੋਕਾਂ ਦਾ ‘ਮਾਰਗ’ ਬਣਾਇਆ। ਹਿੰਦੂ ਧਰਮ ਵਿਅਕਤੀਗਤ ਤੱਪ ਉਤੇ ਜ਼ੋਰ ਦਿੰਦਾ ਸੀ। ਇਸਲਾਮ ਜਮਾਤੀ ਨਿਮਾਜ਼ ਉੱਤੇ। ਸਿੱਖ ਧਰਮ ਵੀ ਜਮਾਤੀ ਧਰਮ ਹੈ ਪਰ ਸਿੱਖ ਧਰਮ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਪੀੜਤ ਜਨਤਾ ਰੱਬ ਵੱਲ ਨਾ ਦੇਖਦੀ ਰਹੇ। ਪੀੜਤ ਜਨਤਾ ਸੰਗਠਤ ਹੋਵੇ। ਗੁਰੂ ਨਾਨਕ ਜਦੋਂ ਉਦਾਸੀਆਂ ਉੱਤੇ ਤੁਰੇ ਤਾਂ ਹਰ ਪਿੰਡ ਅਤੇ ਸ਼ਹਿਰ ਵਿਚ ਧਰਮਸ਼ਾਲਾ ਸਥਾਪਿਤ ਕਰਦੇ ਗੲੇ। ਇਹ ਧਰਮਸ਼ਾਲਾਵਾਂ ਅੱਜ ਦੇ ਗੁਰਦੁਆਰਿਆਂ ਵਾਂਗ ਹੀ, ਸਮਾਜਿਕ ਇਕੱਠ ਦੇ ਕੇਂਦਰ ਅਤੇ ਸਮਾਜਿਕ ਮਸਲੇ ਵਿਚਾਰ ਕੇ ਹੱਲ ਲੱਭ ਲੈਣ ਦੇ ਕੇਂਦਰ ਹੁੰਦੇ ਸਨ। ਸਿੱਖ ਧਰਮ ਸਿਰਫ਼ ਇਕ ਧਾਰਮਿਕ ਲਹਿਰ ਨਹੀਂ ਸੀ। ਇਹ ਸਮਾਜਿਕ-ਰਾਜਨੀਤਕ-ਸੱਭਿਆਚਾਰਕ ਲਹਿਰ ਸੀ। ਉੱਤਰ ਪ੍ਰਦੇਸ਼ ਵਿਚ ਭਗਤ ਕਬੀਰ ਅਤੇ ਭਗਤ ਰਵਿਦਾਸ ਅਤੇ ਮਹਾਰਾਸ਼ਟਰ ਵਿਚ ਭਗਤ ਨਾਮਦੇਵ ਕੋਈ ਛੋਟੇ ਮਹਾਂਪੁਰਖ ਨਹੀਂ ਸਨ। ਭਗਤ ਕਬੀਰ ਤਾਂ ਗੁਰੂ ਨਾਨਕ ਸਾਹਿਬ ਵਾਂਗ ਬਹੁਤ ਮਹਾਨ ਚਿੰਤਕ ਅਤੇ ਕਵੀ ਸਨ। ਪਰ ਇਹ ਸਾਰੇ ਭਗਤ ਹਿੰਦੀ ਬੋਲਦੇ ਭਾਰਤ ਵਿਚ ਉਹ ਸਮਾਜਿਕ ਤਬਦੀਲੀ ਨਾ ਲਿਆ ਸਕੇ, ਜੋ ਪੰਜਾਬ ਵਿਚ ਆਈ। ਕਾਰਨ ਇਹ ਸੀ ਕਿ ਗੁਰੂ ਨਾਨਕ ਦੇਵ ਨੇ ਧਰਮ ਨੂੰ ਸਹੀ ਅਰਥਾਂ ਵਿਚ ਮਨੁੱਖ ਮਾਤਰ ਦਾ ਸਹਾਇਕ ਸੰਗਠਨ ਬਣਾਇਆ। ਰੱਬ ਨੂੰ ਰਹੱਸ ਵਿਚੋਂ ਕੱਢ ਕੇ ਯਥਾਰਥ ਦੇ ਸੰਸਾਰ ਦੀ ਪੀੜਤ ਮਾਨਵਤਾ ਦੇ ਹੱਥਾਂ ਦੀ ਡੰਗੋਰੀ ਬਣਾਇਆ।
ਗੁਰੂ ਸਾਹਿਬਾਨ ਨੇ ਪੰਜਾਬੀਆਂ ਨੂੰ ਸੰਘਰਸ਼ਸ਼ੀਲ ਬਣਾਇਆ
(ਕੱਲ੍ਹ ਤੋਂ ਅੱਗੇ)

ਪੰਜਾਬ ਦੇ ਸਾਧਾਰਨ ਲੋਕ, ਸਿੱਖ ਧਰਮ ਦਾ ਮਾਰਗ ਅਪਣਾ ਕੇ, ਸੰਤ-ਸਿਪਾਹੀ ਬਣ ਗੲੇ। ਰਹੇ ਗ੍ਰਹਿਸਤੀ। ਰਹੇ ਕਿਰਸਾਨ। ਰਹੇ ਸ਼ਿਲਪਕਾਰ। ਜਿਹੜੇ ਲੋਕ ਵਪਾਰੀ ਵੀ ਸਨ, ਉਨ੍ਹਾਂ ਨੂੰ ਜਮਾਤ ਤੋਂ ਪਾਰ ਜਾਣ ਦੀ ਪ੍ਰੇਰਨਾ ਦਿੱਤੀ। ਗੁਰੂ ਨਾਨਕ ਦੀ ਇਨਸਾਨ ਦੀ ਜਾਤੀ ਅਤੇ ਜਮਾਤੀ ਮੁਸ਼ਕਿਲਾਂ ਬਾਰੇ ਸਮਝ ੲੇਨੀ ਤਿੱਖੀ ਸੀ ਅਤੇ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਢੰਗ ੲੇਨਾ ਸਹੀ ਸੀ ਕਿ ਸੌ ਕੁ ਸਾਲ ਦੇ ਅੰਦਰ-ਅੰਦਰ ਸਿੱਖ ਧਰਮ ਪੂਰਬ ਵੱਲ ਢਾਕੇ ਤੱਕ ਅਤੇ ਪੱਛਮ ਵਿਚ ਕਾਬਲ ਤੱਕ ਫੈਲ ਗਿਆ ਸੀ। ਭਾਈ ਗੁਰਦਾਸ ਦੀ ਜੇ ਗਿਆਰ੍ਹਵੀਂ ਵਾਰ ਪੜ੍ਹੀੲੇ ਤਾਂ ਪਤਾ ਲਗਦਾ ਹੈ ਕਿ ਸਾਰੇ ਉੱਤਰੀ ਭਾਰਤ ਵਿਚ ਲਗਭਗ ਹਰ ਸ਼ਹਿਰ ਵਿਚ ਅਤੇ ਅਨੇਕ ਪਿੰਡਾਂ ਵਿਚ ‘ਸਿੱਖ’ ਵਸਦੇ ਸਨ। ਇਨ੍ਹਾਂ ਵਿਚ ਕਈ ਮੁਸਲਮਾਨ ਵੀ ਸਨ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਗੁਰੂ ਨਾਨਕ ਸਾਹਿਬ ਦੇ ਅਕਾਲ-ਚਲਾਣੇ ਤੋਂ ਸੱਠ ਕੁ ਸਾਲ ਬਾਅਦ ਹੀ ਲਿਖੀਆਂ।
ਗੁਰੂ ਸਾਹਿਬਾਨ ਪੰਜਾਬ ਦੇ ਲੋਕਾਂ ਦੀ ਸਮੁੱਚੀ ਜ਼ਿੰਦਗੀ (ਆਰਥਿਕਤਾ ਸਮੇਤ) ਬਦਲਣ ਬਾਰੇ ੲੇਨੇ ਚੇਤੰਨ ਸਨ ਕਿ ਉਹ ਨਵੇਂ ਨਗਰ ਵੀ ਵਸਾਉਂਦੇ ਰਹੇ। ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕਿਨਾਰੇ ਕਰਤਾਰਪੁਰ ਵਸਾਇਆ। ਗੁਰੂ ਅੰਗਦ ਦੇਵ ਖਡੂਰ ਸਾਹਿਬ ਆ ਬੈਠੇ। ਗੁਰੂ ਅਮਰਦਾਸ ਨੇ ਗੋਇੰਦਵਾਲ ਸਾਹਿਬ ਵਸਾਇਆ। ਗੁਰੂ ਰਾਮ ਦਾਸ ਨੇ ਅੰਮ੍ਰਿਤਸਰ ਵਸਾਇਆ। ਗੁਰੂ ਅਰਜਨ ਦੇਵ ਨੇ ਅੰਮ੍ਰਿਤਸਰ ਨੂੰ ਵਧਾਇਆ, ਨਾਲ-ਨਾਲ ਤਰਨ ਤਾਰਨ ਵਸਾਇਆ। ਹਰਿਗੋਬਿੰਦਪੁਰ ਕੀਰਤਪੁਰ ਤੇ ਆਨੰਦਪੁਰ ਅਗਲੇ ਗੁਰੂ ਸਾਹਿਬਾਨ ਨੇ ਵਸਾੲੇ।
ਜਦੋਂ ਕੋਈ ਲਹਿਰ ਰਿਆਇਆ ਦੀ ਜ਼ਿੰਦਗੀ ਇਸ ਹੱਦ ਤੱਕ ਬਦਲ ਰਹੀ ਹੋਵੇ ਤੇ ਬਦਲੇ ਵੀ ਸਮੇਂ ਦੀ ਰਾਜਨੀਤਕ ਸੱਤਾ ਦੇ ਮਾਲਕਾਂ ਦੇ ਦਖ਼ਲ ਤੋਂ ਬਗੈਰ, ਤਾਂ ਸੱਤਾਧਾਰੀ ਲੋਕ ਬੌਖਲਾ ਉੱਠਦੇ ਹਨ। ਜਹਾਂਗੀਰ ਨੇ ਇਸੇ ਕਰਕੇ ਤੁਜਕਿ-ਜਹਾਂਗੀਰੀ ਵਿਚ ਗੁਰੂ ਅਰਜਨ ਬਾਰੇ ਜ਼ਹਿਰ ਉਗਲੀ। ਉਸ ਦੇ ਸੰਗਠਨ ਨੂੰ ਝੂਠ ਦੀ ਦੁਕਾਨ (ਦੁਕਾਨਿ-ਦਰੋਗ਼) ਆਖਿਆ ਸੀ। ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ।
ਜੇ ਮੁਗ਼ਲ ਬਾਦਸ਼ਾਹ ਇਸ ਲਹਿਰ ਨੂੰ ਕੁਚਲਣ ਲਈ ਤਤਪਰ ਸਨ ਤਾਂ ਗੁਰੂ ਸਾਹਿਬਾਨ ਵੀ ਆਪਣੇ ਪੈਰੋਕਾਰਾਂ ਨੂੰ ਸੰਘਰਸ਼ ਅਤੇ ਟੱਕਰ ਲਈ ਤਿਆਰ ਕਰ ਰਹੇ ਸਨ। ਪਿਤਾ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਨੇ ਤਲਵਾਰ ਪਹਿਨ ਲਈ। ਫੌਜ ਰੱਖ ਲਈ। ਇਸ ਗੁਰੂ ਦੇ ਰੰਗ-ਢੰਗ ੲੇਨੇ ਬਦਲ ਗੲੇ ਕਿ ਭਾਈ ਗੁਰਦਾਸ ਦੇ ਲਿਖਣ ਮੁਤਾਬਿਕ ਆਮ ਸਿੱਖ ਵੀ ਹੈਰਾਨ ਹੋ ਕੇ ਸੋਚਦੇ ਕਿ ਸਾਡੇ ਗੁਰੂ ਦੀ ਲੀਲ੍ਹਾ ਕੀ ਹੈ?
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤਾਂ ਹਥਿਆਰਬੰਦ ਖਾਲਸਾ ਪੰਥ ਸਾਜ ਲਿਆ।
ਸਾਰੇ ਗੁਰੂ ਸਾਹਿਬਾਨ ਮੁਗਲਾਂ ਨਾਲ ਟਕਰਾੲੇ। ਪਰ ਉਹ ਇਸਲਾਮ ਦੇ ਵਿਰੁੱਧ ਨਹੀਂ ਸਨ। ਉਹ ਹਿੰਦੂ ਧਰਮ ਦੇ ਵੀ ਵਿਰੁੱਧ ਨਹੀਂ ਸਨ। ਗੁਰੂ ਗੋਬਿੰਦ ਸਿੰਘ ਦੀ ਫੌਜ ਵਿਚ ਮੁਸਲਮਾਨ ਰਹੇ। ਸਿੱਖ ਮਿਸਲਾਂ ਦੀਆਂ ਫੌਜਾਂ ਵਿਚ ਵੀ ਸਭ ਪੰਜਾਬੀ ਰਹੇ। ਰਣਜੀਤ ਸਿੰਘ ਨੇ ਤਾਂ ਸਚਮੁੱਚ ਹੀ ਸਭ ਪੰਜਾਬੀਆਂ ਨੂੰ ‘ਇਕ ਅੱਖ’ ਨਾਲ ਦੇਖਿਆ। ਉਸ ਵਿਚ ਰਾਜਿਆਂ ਵਾਲੀਆਂ ਭੈੜੀਆਂ ਪ੍ਰਵਿਰਤੀਆਂ ਵੀ ਸਨ, ਤਾਂ ਵੀ ਉਹ ਰਹਿਮ ਦਿਲ ‘ਸਾਂਝਾ ਪੰਜਾਬੀ ਰਾਜਾ’ ਸੀ।
ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਸ਼ਾਨਦਾਰ ਸੱਭਿਆਚਾਰਕ ਵਿਰਸੇ ਦਾ ਹਿੱਸੇ ਹਨ। ਇਸ ਵਿਰਸੇ ਵਿਚ ਪੰਜਾਬ ਵਿਚ ਰਚਿਆ ਗਿਆ ਰਿਗ ਵੇਦ ਵੀ ਸ਼ਾਮਿਲ ਹੈ। ਸੂਫੀ ਸੰਤ ਅਤੇ ਸੂਫੀ ਕਵੀ ਵੀ ਸ਼ਾਮਿਲ ਹਨ। ਸਮੁੱਚਾ ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰ ਦਾ ਅੰਗ ਹੈ। ਪਰ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਇਸ ਪੰਜਾਬੀ ਸੱਭਿਆਚਾਰ ਦੇ ਬ੍ਰਿਛ ਉੱਤੇ ਖਿੜੇ ਸਦਾ-ਬਹਾਰ ਫੁੱਲ ਹਨ।
ਪੰਜਾਬੀ ਲੋਕਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਲਹਿਰ ਨੇ ਸਰਗਰਮ ਸੰਘਰਸ਼ਸ਼ੀਲ (activist) ਲੋਕ ਬਣਾਇਆ। ਪੰਜਾਬੀ ਲੋਕ ਜ਼ੁਲਮ ਤੇ ਗੁਲਾਮੀ ਦੇ ਖਿਲਾਫ਼ ਲੜਨ ਲਈ ਸਦਾ ਤਤਪਰ ਰਹੇ। ਇਹ ਸਿੱਖ ਵਿਰਸੇ ਦਾ ਪ੍ਰਭਾਵ ਹੈ। 1917 ਦੇ ਇਨਕਲਾਬ ਤੋਂ ਬਾਅਦ ਖੱਬੇ-ਪੱਖੀ ਲਹਿਰ ਪੰਜਾਬ ਵਿਚ ਤੇਜ਼ੀ ਨਾਲ ਫੈਲੀ। ਪੰਜਾਬ ਦੀ ਕਮਿਊਨਿਸਟ ਲਹਿਰ ਵਿਚ ਰਲੇ ਸਭ ਫ਼ਿਰਕਿਆਂ ਦੇ ਲੋਕ, ਪਰ ਸਿੱਖ ਸਭ ਤੋਂ ਬਹੁਤੇ ਸ਼ਾਮਿਲ ਹੋੲੇ। ਇਹ ਵੀ ਸਿੱਖ ਵਿਰਸੇ ਦੀ ਹੱਕ ਇਨਸਾਫ਼ ਲਈ ਲੜਨ ਦੀ ਗੁੜ੍ਹਤੀ ਦਾ ਪ੍ਰਭਾਵ ਸੀ। ਸਾਨੂੰ ਅਫਸੋਸ ਹੈ, ਕਮਿਊਨਿਸਟ, ਮਾਰਕਸ ਤੇ ਲੈਨਿਨ ਵੱਲ ਬਹੁਤਾ ਦੇਖਦੇ ਰਹੇ। ਉਨ੍ਹਾਂ ਨੂੰ ਗੁਰੂ ਨਾਨਕ ਵੱਲ ਬਹੁਤਾ ਦੇਖਣਾ ਚਾਹੀਦਾ ਸੀ। ਪਰ ਹੁਣ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਿੱਖ ਲਹਿਰ ਸਬੰਧੀ ਕਰਵਾੲੇ ਗੲੇ ਸੈਮੀਨਾਰ ਨਾਲ ਇਹ ਗੱਲ ਮਹਿਸੂਸ ਹੋਈ ਹੈ ਕਿ ਪੰਜਾਬ ਦੇ ਕਮਿਊਨਿਸਟ ਹੁਣ ਸਿੱਖ ਲਹਿਰ ਦੇ ਹਾਂ-ਪੱਖੀ ਵਿਰਸੇ ਨੂੰ ਜਾਨਣ ਤੇ ਸਮਝਣ ਵਿਚ ਦਿਲਚਸਪੀ ਲੈਣ ਲੱਗੇ ਹਨ। ਆਉਣ ਵਾਲਾ ਸਮਾਂ ਦੱਸੇਗਾ ਉਹ ਇਸ ਦਿਸ਼ਾ ਵਿਚ ਕਿੰਨਾ ਕੁ ਅੱਗੇ ਤੁਰਦੇ ਹਨ। ਅੱਜ ਵੀ ਗੁਰੂ ਨਾਨਕ ਪੰਜਾਬੀਆਂ ਦਾ ਸਭ ਤੋਂ ਵੱਡਾ ਰਹਿਬਰ ਅਤੇ ਪ੍ਰੇਰਨਾ ਦਾ ਸੋਮਾ ਹੈ।

ਪਿਆਰਾ ਸਿੰਘ ਭੋਗਲ।
(ਰੋਜ਼ਾਨਾ ਅਜੀਤ ਜਲੰਧਰ)

19 May, 2007

ਅੱਜ ਫੁਟਕਲ (19 ਮਈ 2007) - ਸਿੱਖ ਵਾਪਿਸ ਪਰਤੇ, ਪੰਜਾਬੀ ਮੁਸਲਮਾਨ

ਸ੍ਰੀਗੰਗਾਨਗਰ ’ਚ ਅਨੇਕਾਂ ਡੇਰਾ ਪ੍ਰੇਮੀ ਸਿੱਖ ਧਰਮ ’ਚ ਸ਼ਾਮਿਲ

ਡੇਰਾ ਸਿਰਸਾ ਮੁਖੀ ਵੱਲੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਤੋਂ ਖਫ਼ਾ ਹੋੲੇ ਡੇਰਾ ਪ੍ਰੇਮੀਆਂ ਨੇ ਡੇਰਾ ਛੱਡ ਕੇ ਸਿੱਖ ਪੰਥ ਵਿਚ ਸ਼ਾਮਿਲ ਹੋਣਾ ਸ਼ੁਰੂ ਕਰ ਦਿੱਤਾ ਹੈ। ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਗ੍ਰਹਿ ਜ਼ਿਲ੍ਹਾ ਸ੍ਰੀਗੰਗਾਨਗਰ ਦੇ ਅੱਠ ਪ੍ਰੇਮੀ ਪਰਿਵਾਰਾਂ ਦੇ ਕਰੀਬ 50 ਮੈਂਬਰ ਅੱਜ ਵੱਖ-ਵੱਖ ਗੁਰਦੁਆਰਿਆਂ ਵਿਚ ਅਰਦਾਸ ਕਰਨ ਤੋਂ ਬਾਅਦ ਸਿੱਖ ਪੰਥ ’ਚ ਸ਼ਾਮਿਲ ਹੋ ਗੲੇ। ਹਾਲਾਤ ਨੂੰ ਦੇਖਦਿਆਂ ਡੇਰਾ ਪ੍ਰਮੀਆਂ ਦਾ ਗੜ੍ਹ ਮੰਨੇ ਜਾਂਦੇ ਸ੍ਰੀਗੰਗਾਨਗਰ ਸ਼ਹਿਰ ਵਿਚ ਲੋਕਾਂ ਨੇ ਦੁਕਾਨਾਂ ’ਤੇ ਲੱਗੇ ਡੇਰਾ ਮੁਖੀ ਦੇ ਚਿੱਤਰ ਵੀ ਉਤਾਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਰਸਾ ਡੇਰੇ ਦੇ ਮੁਖੀ ਮੂਲ ਰੂਪ ਵਿਚ ਜ਼ਿਲ੍ਹਾ ਸ੍ਰੀਗੰਗਾਨਗਰ ਦੇ ਪਿੰਡ ਗੁਰੂਸਰ ਮੋਡੀਆ ਦੇ ਰਹਿਣ ਵਾਲੇ ਹਨ। ਪਿੰਡ ਗੁਰੂਸਰ ਮੋਡੀਆ ਨੂੰ ਵੀ ਪ੍ਰੇਮੀਆਂ ਵਿਚ ਭਰਪੂਰ ਮਾਨਤਾ ਮਿਲੀ ਹੋਈ ਹੈ। ਇਸ ਲਈ ਜ਼ਿਲ੍ਹਾ ਸ੍ਰੀਗੰਗਾਨਗਰ ਨੂੰ ਵੀ ਡੇਰਾ ਪ੍ਰੇਮੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਪਰ ਪਿਛਲੇ ਹਫ਼ਤੇ ਤੋਂ ਡੇਰਾ ਸੰਚਾਲਕ ਵੱਲੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਵਾਂਗ ਭੇਸ ਬਣਾ ਕੇ ਅਮ੍ਰਿਤ ਛਕਾਉਣ ਵਰਗੀ ਕੀਤੀ ਗਈ ਕਾਰਵਾਈ ਨੂੰ ਲੈ ਕੇ ਥਾਂ-ਥਾਂ ਵਿਰੋਧ ਹੋ ਰਿਹਾ ਹੈ। ਸ੍ਰੀ ਅਕਾਲ ਤਖ਼ਤ ਵੱਲੋਂ ਡੇਰੇ ਦੇ ਸਮਾਜਿਕ ਬਾਈਕਾਟ ਤੋਂ ਬਾਅਦ ਸਿੱਖ ਧਰਮ ਨਾਲ ਸਬੰਧਤ ਪ੍ਰੇਮੀਆਂ ਨੇ ਡੇਰਾ ਛੱਡ ਕੇ ਵਾਪਿਸ ਸਿੱਖ ਪੰਥ ਵਿਚ ਪਰਤਣਾ ਸ਼ੁਰੂ ਕਰ ਦਿੱਤਾ ਹੈ।
ਿਲ੍ਹੇ ਦੇ ਸ਼ਹਿਰ ਸੂਰਤਗੜ੍ਹ ਵਿਖੇ ਗੁਲਜਾਰ ਸਿੰਘ ਪੁੱਤਰ ਰਣਜੀਤ ਸਿੰਘ, ਕੁਲਵੰਤ ਸਿੰਘ ਪੁੱਤਰ ਦਿਆਲ ਸਿੰਘ, ਜੰਗੀਰ ਸਿੰਘ ਪੁੱਤਰ ਸੁਰਜਨ ਸਿੰਘ, ਪਾਰੋ ਪਤਨੀ ਬਲਵੰਤ ਸਿੰਘ, ਗੁਰਨਾਮ ਕੌਰ ਪਤਨੀ ਕਰਨੈਲ ਸਿੰਘ ਸੂਰਤਗੜ੍ਹ ਗੁਰਦੁਆਰਾ ਸਾਹਿਬ ਵਿਖੇ ਗੲੇ ਜਿੱਥੇ ੳੁਹ ਅਰਦਾਸ ਕਰਨ ਤੋਂ ਬਾਅਦ ਸਿੱਖ ਪੰਥ ਵਿਚ ਸ਼ਾਮਿਲ ਹੋ ਗੲੇ। ਸ੍ਰੀਗੰਗਾਨਗਰ ਸ਼ਹਿਰ ਵਿਖੇ ਵੀ ਸ: ਹਰਨੇਕ ਸਿੰਘ ਬਰਾੜ, ਸਤਨਾਮ ਕੌਰ, ਕੁਲਵੰਤ ਸਿੰਘ, ਤਿੰਨ ਪਰਿਵਾਰਾਂ ਦੇ 19 ਮੈਂਬਰ ਵੀ ਡੇਰੇ ਨੂੰ ਛੱਡਦੇ ਹੋੲੇ ਸਿੱਖ ਪੰਥ ਵਿਚ ਪਰਤ ਆੲੇ। ਉਕਤ ਪਰਤੇ ਪਰਿਵਾਰਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਤੁਲਨਾ ਕੀਤੇ ਜਾਣ ’ਤੇ ਉਨ੍ਹਾਂ ਦੇ ਦਿਲਾਂ ਨੂੰ ਡੂੰਘੀ ਸੱਟ ਵੱਜੀ ਹੈ। ‘ਅਜੀਤ’ ਨਾਲ ਗੱਲਬਾਤ ਦੌਰਾਨ ਗੁਰਦੁਆਰਾ ਕਮੇਟੀ ਦੇ ਸੇਵਾਦਾਰ ਤਜਿੰਦਰਪਾਲ ਸਿੰਘ ਟਿੰਮਾਂ ਨੇ ਦੱਸਿਆ ਕਿ ਕਰੀਬ ਦੋ ਦਰਜ਼ਨ ਹੋਰ ਪਰਿਵਾਰਾਂ ਨੇ ਵੀ ਡੇਰਾ ਤਿਆਗ ਕੇ ਸਿੱਖ ਪੰਥ ਵਿਚ ਪਰਤਣ ਲਈ ਅਪੀਲ ਕੀਤੀ ਹੈ ਤੇ ਛੇਤੀ ਹੀ ਇਕ ਸਮੂਹਿਕ ਸਮਾਗਮ ਕਰਕੇ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਮੋਟੇ ਅਨੁਮਾਨ ਅਨੁਸਾਰ 70 ਫੀਸਦੀ ਲੋਕਾਂ ਨੇ ਦੁਕਾਨਾਂ ਤੋਂ ਡੇਰਾ ਸੱਚਾ ਸੌਦਾ ਦੇ ਚਿੱਤਰ ਲਾਹ ਦਿੱਤੇ ਹਨ। ਜ਼ਿਲ੍ਹਾ ਸ੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਵਿਚ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਦੋਹਾਂ ਜ਼ਿਲ੍ਹਿਆਂ ਦੀਆਂ ਪੰਜਾਬ ਅਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਡੇਰਾ ਮੁਖੀ ਦੇ ਪਿੰਡ ਗੁਰੂਸਰ ਮੋਡੀਆ ਸਥਿਤ ਨਿਵਾਸ ’ਤੇ 10 ਮੈਂਬਰੀ ਗਾਰਦ ਤੈਨਾਤ ਕਰ ਦਿੱਤੀ ਗਈ ਹੈ। ਹਾਲਾਤ ਨੂੰ ਕਾਬੂ ’ਚ ਕਰਨ ਲਈ ਪੁਲਿਸ ਦੀਆਂ ਸੱਤ ਵਾਧੂ ਕੰਪਨੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੀ ਨਿਗਰਾਨੀ ਲਈ ਦੋਹਾਂ ਜ਼ਿਲ੍ਹਿਆਂ ਲਈ 10 ਵਧੀਕ ਪੁਲਿਸ ਕਪਤਾਨ ਅਤੇ 8 ਡੀ.ਐਸ.ਪੀ. ਨੂੰ ਤੈਨਾਤ ਕੀਤਾ ਗਿਆ ਹੈ। ਲੋਕਾਂ ਵਿਚ ਭਰੋਸਾ ਕਾਇਮ ਕਰਨ ਲਈ ਪੁਲਿਸ ਲਾਇਨ ਤੋਂ ਸ਼ਹਿਰ ਵੱਲ ਨੂੰ ਫਲੈਗ ਮਾਰਚ ਵੀ ਕੀਤਾ ਗਿਆ। ਖੇਤਰ ’ਚ ਅਮਨ ਬਣਾਈ ਰੱਖਣ ਲਈ ਸੂਬੇ ਦੇ ਸਿੱਖਆ ਮੰਤਰੀ ਸ: ਸੁਰਿੰਦਰਪਾਲ ਸਿੰਘ ਟੀਟੀ ਨੇ ਵੀ ਅੱਜ ਸ੍ਰੀਗੰਗਾਨਗਰ ਵਿਚ ਸਿੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਸ਼ਾਂਤੀ ਕਾਇਮ ਰੱਖਣ ਲਈ ਸਹਿਯੋਗ ਮੰਗਿਆ।
ਪ੍ਰੇਮੀ ਸਿੱਖ ਧਰਮ ’ਚ ਸ਼ਾਮਿਲ
ਜ਼ਿਲ੍ਹਾ ਸ੍ਰੀਗੰਗਾਨਗਰ ਦੇ ਪਿੰਡ ਤਿੰਨ-ਸੀ ਤੋਂ ਡੇਰੇ ਨਾਲ ਜੁੜੇ ਸੱਤ ਪਰਿਵਾਰ ਵੀ ਅੱਜ ਅਰਦਾਸ ਤੋਂ ਬਾਅਦ ਸਿੱਖ ਪੰਥ ਵਿਚ ਸ਼ਾਮਿਲ ਹੋ ਗੲੇ। ਸ: ਮੋਹਨ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਉਨ੍ਹਾਂ ਦੇ ਨਾਲ ਆੲੇ ਛੇ ਹੋਰ ਪਰਿਵਾਰ ਅੱਜ ਸ਼ਹਿਰ ਦੇ ਗੁਰਦੁਆਰਾ ਗੁਰੂਨਾਨਕ ਦਰਬਾਰ ਵਿਖੇ ਪੁੱਜੇ। ਜਿੱਥੇ ਗ੍ਰੰਥੀ ਸਿੰਘਾਂ ਵੱਲੋਂ ਅਰਦਾਸ ਕਰਨ ਤੋਂ ਬਾਅਦ ਉਕਤ ਪਰਿਵਾਰ ਸਿੱਖ ਪੰਥ ਵਿਚ ਸ਼ਾਮਿਲ ਹੋ ਗੲੇ।

ਮੁਸਲਮਾਨਾਂ ਵਲੋਂ ਸਿੱਖਾਂ ਦਾ ਭਰਪੂਰ ਸਮਰਥਨ
ਦੀਨੀ ਮਰਕਸ ਜਾਮਾ ਮਸਜਿਦ ਲੁਧਿਆਣਾ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਭੇਸ ਧਾਰਨ ਕਰਕੇ ਸਿੱਖ ਕੌਮ ਨੂੰ ਭੜਕਾਉਣ ਲਈ ਕੀਤੀਆਂ ਸਿੱਖ ਮਰਿਆਦਾ ਵਿਰੋਧੀ ਕਾਰਵਾਈਆਂ ਦੀ ਨਿੰਦਾ ਕਰਦਿਆਂ ਡੇਰਾ ਮੁਖੀ ਨੂੰ ਸਮੁੱਚੀ ਕੌਮ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ।
ਅੱਜ ਜਾਮਾ ਮਸਜਿਦ ਵਿਖੇ ਜੁੰਮੇ ਦੀ ਨਮਾਜ਼ ਉਪਰੰਤ ਮੁਸਲਿਮ ਭਾਈਚਾਰੇ ਦੇ ਇਕੱਠ ਦੌਰਾਨ ਵੀ ਉਨ੍ਹਾਂ ਡੇਰਾ ਮੁਖੀ ਦੀਆਂ ਕਾਰਵਾਈਆਂ ਨੂੰ ਮੰਦਭਾਗਾ ਕਰਾਰ ਦਿੱਤਾ। ਸ਼ਾਹੀ ਇਮਾਮ ਨੇ ਕਿਹਾ ਕਿ ਡੇਰਾ ਮੁਖੀ ਜਾਮ-ੲੇ-ਇਨਸਾਨੀਅਤ ਨਹੀਂ ਬਲਕਿ ਸ਼ਰਧਾਲੂਆਂ ਨੂੰ ਜਾਮ-ੲੇ-ਹੈਵਾਨੀਅਤ ਪਿਲਾ ਰਿਹਾ ਹੈ ਅਤੇ ਇਸੇ ਕਰਕੇ ਹੀ ਉਸਦੇ ਸ਼ਰਧਾਲੂ ਸਰਬਤ ਪੀ ਕੇ ਹਿੰਸਕ ਕਾਰਵਾਈਆਂ ਕਰਨ ਲੱਗ ਪੲੇ ਹਨ। ਮੌਲਾਨਾ ਰਹਿਮਾਨ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਵੀ ਰਾਜਨੀਤੀ ਤੋਂ ਉਪਰ ਉਠਕੇ ਪੂਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਪੰਜਾਬ ਅਤੇ ਦੇਸ਼ ਵਿਚ ਅਮਨ ਸ਼ਾਂਤੀ ਭੰਗ ਕਰਨ ਲਈ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਜਿਸ ਤਰ੍ਹਾਂ ਪੀਰ ਬੁਧੂ ਸ਼ਾਹ ਅਤੇ ਭਾਈ ਗਨੀ ਖਾਨ ਨਬੀ ਖਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਨ, ਉਸੇ ਤਰ੍ਹਾਂ ਇਸ ਦੁੱਖ ਦੀ ਘੜੀ ਵਿਚ ਪੂਰੀ ਮੁਸਲਿਮ ਕੌਮ ਸਿੱਖ ਕੌਮ ਦੇ ਨਾਲ ਖੜੀ ਹੈ।

ਡੇਰਾ ਸਿਰਸਾ ਮੁਖੀ ਦੀ ਕਾਰਵਾਈ ਦੀ ਸਾਰੀਆਂ ਪਾਰਟੀਆਂ ਵੱਲੋਂ ਨਿੰਦਾ

"ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ"
ਡੇਰਾ ਸਿਰਸਾ ਦੇ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚੇ ਸਵਾਂਗ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ ਵੀ ੳੁਨ੍ਹਾਂ ਦੀ ਇਸ ਕਾਰਵਾਈ ਦੀ ਨਿੰਦਾ ਲਈ ਸਹਿਮਤ ਹੋ ਗਈਆਂ ਹਨ। ਪੰਜਾਬ ਕਾਂਗਰਸ ਸਮੇਤ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਅੱਜ ਅਕਾਲੀ ਦਲ ਨਾਲ ਮਿਲ ਕੇ ਡੇਰਾ ਮੁਖੀ ਦੀ ਇਸ ਕਾਰਵਾਈ ਨੂੰ ਲੋਕਾਂ ਦੇ ਮਨਾਂ ਨੂੰ ਠੇਸ ਪਹੰੁਚਾੳੁਣ ਵਾਲੀ ਤੇ ਭੜਕਾਊ ਕਰਾਰ ਦੇ ਕੇ ਇਸ ਦੀ ਨਿਖੇਧੀ ਕੀਤੀ। ਅੱਜ ਇੱਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ’ਚ ਜਿੱਥੇ ਡੇਰਾ ਮੁਖੀ ਦੀ ਕਾਰਵਾਈ ਨੂੰ ਭੰਡਿਆ ਗਿਆ, ੳੁੱਥੇ ਰਾਜ ’ਚ ਵੱਖ-ਵੱਖ ਧਿਰਾਂ ਵੱਲੋਂ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਦੀ ਵੀ ਨਿਖੇਧੀ ਕੀਤੀ ਗਈ। ਲਗਭਗ ਪੌਣੇ ਤਿੰਨ ਘੰਟੇ ਚੱਲੀ ਇਸ ਮੀਟਿੰਗ ’ਚ ਸਰਬ ਸੰਮਤੀ ਨਾਲ ਇਹ ਐਲਾਨ ਕੀਤਾ ਗਿਆ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਅਮਨ, ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਲਈ ਕੰਮ ਕਰਨਗੀਆਂ। ਇਨ੍ਹਾਂ ਸਾਰੀਆਂ ਪਾਰਟੀਆਂ ਨੇ ਪੰਜਾਬ ’ਚ ਅਮਨ, ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਸਰਕਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੀਟਿੰਗ ’ਚ ਲਗਭਗ ਸਾਰੇ ਬੁਲਾਰਿਆਂ ਵਿਚਕਾਰ ਇਸ ਗੱਲ ’ਤੇ ਸਹਿਮਤੀ ਸੀ ਕਿ ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ’ਚ ਡੇਰਾ ਪ੍ਰੇਮੀਆਂ ਵੱਲੋਂ ਪਾਈਆਂ ਵੋਟਾਂ ਤੇ ਸਿਆਸੀ ਮਸਲੇ ਨਾਲ ਨਾ ਜੋੜਿਆ ਜਾਵੇ। ਇਸ ਗੱਲ ’ਤੇ ਵੀ ਸਾਰੇ ਇਕ ਮੱਤ ਸਨ ਕਿ ਆਪਣੀ-ਆਪਣੀ ਰਾਜਨੀਤੀ ਨੂੰ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਰਨ ਤੇ ਅਮਨ ਬਹਾਲ ਕਰਨ ਲਈ ਯਤਨ ਕੀਤੇ ਜਾਣਗੇ। ਮੀਟਿੰਗ ’ਚ ਪਾਸ ਕੀਤੇ ਇਕ ਮਤੇ ਰਾਹੀਂ ਰਾਜ ਵਿਚਲੇ ਸਾਰੇ ਧਰਮਾਂ, ਸੰਗਠਨਾਂ, ਰਾਜਨੀਤਕ ਪਾਰਟੀਆਂ ਤੇ ਹੋਰ ਸੰਸਥਾਵਾਂ ਨਾਲ ਸੰਬੰਧਿਤ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ੳੁਹ ਰਵਾਇਤੀ ਪੰਜਾਬੀ ਭਾਈਚਾਰੇ, ਪਿਆਰ-ਮੁਹੱਬਤ ਤੇ ਸੂਝ-ਬੂਝ ਦਾ ਸਬੂਤ ਦੇਣ। ਵੱਖ-ਵੱਖ ਪਾਰਟੀਆਂ ਦੇ 22 ਪ੍ਰਤੀਨਿਧਾਂ ਦੀ ਬਾਦਲ ਸਰਕਾਰ ਦੇ ਬਣਨ ਤੋਂ ਬਾਅਦ ਹੋਈ ਇਸ ਪਹਿਲੀ ਸਰਬ ਪਾਰਟੀ ਮੀਟਿੰਗ ’ਚ ਇਹ ਕਿਹਾ ਗਿਆ ਕਿ ‘ਪੰਜਾਬ, ਦੇਸ਼ ਤੇ ਦੁਨੀਆ ਭਰ ’ਚ ਸਿੱਖ ਸੰਗਤਾਂ ਤੇ ਸਹੀ ਸੋਚ ਵਾਲੇ ਹਰ ਵਿਅਕਤੀ ਦੇ ਮਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਗਹਿਰੀ ਠੇਸ ਦੀ ਸ਼ਿੱਦਤ ਨੂੰ ਪੂਰੀ ਤਰ੍ਹਾਂ ਮਹਿਸੂਸ ਕੀਤਾ ਗਿਆ ਹੈ ਤੇ ਅਜਿਹੀਆਂ ਭੜਕਾਊ ਕਾਰਵਾਈਆਂ ਦੀ ਭਰਪੂਰ ਨਿਖੇਧੀ ਕੀਤੀ ਜਾਂਦੀ ਹੈ। ਮਤੇ ਵਿਚ ਅੱਗੇ ਕਿਹਾ ਗਿਆ ਕਿ ਇਸ ਨਾਜ਼ੁਕ ਮਸਲੇ ’ਤੇ ਭੜਕਾਹਟ ਦੇ ਬਾਵਜੂਦ ਸਮੂਹ ਪੰਜਾਬੀਆਂ ਨੇ ਅਮਨ ਤੇ ਫ਼ਿਰਕੂ ਭਾਈਚਾਰਕ ੲੇਕਤਾ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਹੈ। ਰਾਜ ਵਿਚ ਸਕੂਲਾਂ, ਕਾਲਜਾਂ ਤੇ ਹੋਰ ਅਦਾਰਿਆਂ ਸਮੇਤ ਆਵਾਜਾਈ ਦਾ ਆਮ ਦਿਨਾਂ ਵਾਂਗ ਚਲਦੇ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ੳੁਕਸਾਹਟ ਦੇ ਬਾਵਜੂਦ ਰਾਜ ’ਚ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਬਰਕਰਾਰ ਹੈ। ਇਸ ਮੀਟਿੰਗ ਤੋਂ ਬਾਹਰ ਆ ਕੇ ਮੁੱਖ ਮੰਤਰੀ ਸ: ਬਾਦਲ ਨੇ ਇਸ ਮੀਟਿੰਗ ਦੇ ਨਤੀਜੇ ’ਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਪਾਰਟੀ ਲੀਹਾਂ ਤੋਂ ੳੁੱਪਰ ੳੁੱਠ ਕੇ ਪੰਜਾਬ ’ਚ ਅਮਨ ਤੇ ਭਾਈਚਾਰੇ ਲਈ ਸਾਂਝੇ ਤੌਰ ’ਤੇ ੳੁੱਦਮ ਕਰਨ ਦਾ ਫ਼ੈਸਲਾ ਕੀਤਾ ਹੈ। ਲਗਭਗ ਅਜਿਹੇ ਹੀ ਪ੍ਰਤੀਕਰਮ ਮੀਟਿੰਗ ਤੋਂ ਬਾਹਰ ਆ ਕੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ, ਸੀ. ਪੀ. ਆਈ. ਨੇਤਾ ਡਾ: ਜੋਗਿੰਦਰ ਦਿਆਲ ਤੇ ਮਾਰਕਸੀ ਨੇਤਾ ਪ੍ਰੋ: ਬਲਵੰਤ ਸਿੰਘ ਨੇ ਪ੍ਰਗਟ ਕੀਤੇ। ‘ਅਜੀਤ’ ਦੀ ਜਾਣਕਾਰੀ ਅਨੁਸਾਰ ਮੀਟਿੰਗ ’ਚ ਸ: ਬਾਦਲ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਵੱਲੋਂ ਤਿਆਰ ਕਰਕੇ ਪੜ੍ਹੇ ਗੲੇ ਮਤੇ ਵਿਚਲੀ ਕੁਝ ਸ਼ਬਦਾਵਲੀ ’ਤੇ ਕਾਫ਼ੀ ਸਮਾਂ ਬਹਿਸ-ਵਿਚਾਰ ਹੋਈ। ਪਤਾ ਲੱਗਾ ਹੈ ਕਿ ਡੇਰਾ ਮੁਖੀ ਦੀ ਵਿਵਾਦਪੂਰਨ ਕਾਰਵਾਈ ਦੀ ਨਿੰਦਾ ਕਰਨ ਵਾਲੀ ਸ਼ਬਦਾਵਲੀ ਤੋਂ ਕਾਂਗਰਸੀ ਨੇਤਾ ਗੁਰੇਜ਼ ਕਰ ਰਹੇ ਸਨ ਪ੍ਰੰਤੂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਜ਼ੋਰ ਦੇਣ ’ਤੇ ੳੁਹ ਵੀ ਇਸ ਲਈ ਸਹਿਮਤ ਹੋ ਗੲੇ। ਇਹ ਵੀ ਪਤਾ ਲੱਗਾ ਹੈ ਕਿ ਮਤੇ ਵਿਚ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਂਗ ਆਪਣੇ-ਆਪ ਨੂੰ ਪੇਸ਼ ਕਰਨ ਲਈ ਸ਼ਬਦ ‘ਸਵਾਂਗ’ ’ਤੇ ਕਾਫ਼ੀ ਤਿੱਖ਼ਾ ਵਿਵਾਦ ਹੋਇਆ। ਲਗਭਗ ਅੱਧਾ ਘੰਟਾ ਬਹਿਸਬਾਜ਼ੀ ਤੋਂ ਬਾਅਦ ਇਸ ਸ਼ਬਦ ਨੂੰ ਬਦਲ ਕੇ ਇਸ ਦੀ ਥਾਂ ‘ਨਕਲ’ ਸ਼ਬਦ ਮਤੇ ’ਚ ਪਾ ਦਿੱਤਾ ਗਿਆ।
ਇਸ ਮੀਟਿੰਗ ’ਚ ਸ਼ਾਮਿਲ ਹੋੲੇ ਨੇਤਾਵਾਂ ’ਚ ਸ: ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ, ਕੈਪਟਨ ਕੰਵਲਜੀਤ ਸਿੰਘ, ਜਥੇਦਾਰ ਤੋਤਾ ਸਿੰਘ, ਸ: ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਸਨ। ਕਾਂਗਰਸ ਪਾਰਟੀ ਵੱਲੋਂ ਸ: ਸ਼ਮਸ਼ੇਰ ਸਿੰਘ ਦੂਲੋ, ਬੀਬੀ ਭੱਠਲ, ਸ੍ਰੀ ਅਵਤਾਰ ਸਿੰਘ ਬਰਾੜ ਤੇ ਸ੍ਰੀ ਗੁਰਵਿੰਦਰ ਸਿੰਘ ਅਟਵਾਲ, ਭਾਜਪਾ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਪ੍ਰੋ: ਰਜਿੰਦਰ ਭੰਡਾਰੀ, ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਤੇ ਬਲਰਾਮਜੀ ਦਾਸ ਟੰਡਨ, ਸੀ. ਪੀ. ਆਈ. ਵੱਲੋਂ ਡਾ: ਦਿਆਲ ਤੋਂ ਇਲਾਵਾ ਕਾਮਰੇਡ ਜਗਰੂਪ ਸਿੰਘ, ਬੰਤ ਸਿੰਘ ਬਰਾੜ ਤੇ ਭੁਪਿੰਦਰ ਸਿੰਘ ਸਾਂਬਰ, ਮਾਰਕਸੀ ਪਾਰਟੀ ਵੱਲੋਂ ਪ੍ਰੋ: ਬਲਵੰਤ ਸਿੰਘ ਤੇ ਚਰਨ ਸਿੰਘ ਵਿਰਦੀ, ਬਸਪਾ ਵੱਲੋਂ ਅਵਤਾਰ ਸਿੰਘ ਕਰੀਮਪੁਰੀ, ਐਮ. ਸੀ. ਪੀ. ਆਈ. ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਤੇ ਕਾਮਰੇਡ ਭੰਗੂ ਵੀ ਮੀਟਿੰਗ ਵਿਚ ਸ਼ਾਮਿਲ ਸਨ। ਇਸ ਮੀਟਿੰਗ ਵਿਚ ਸ: ਰਵੀਇੰਦਰ ਸਿੰਘ ਦੀ ਅਗਵਾਈ ਹੇਠਲੇ ਟਕਸਾਲੀ ਅਕਾਲੀ ਦਲ ਤੇ ਅਕਾਲੀ ਦਲ (ਅ) ਦਾ ਕੋਈ ਵੀ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ। ਲੋਕ ਭਲਾਈ ਪਾਰਟੀ ਦੇ ਮੁਖੀ ਸ: ਬਲਵੰਤ ਸਿੰਘ ਰਾਮੂਵਾਲੀਆ ਦਾ ਕਹਿਣਾ ਸੀ ਕਿ ੳੁਨ੍ਹਾਂ ਨੂੰ ਇਸ ਮੀਟਿੰਗ ਦਾ ਸੱਦਾ ਨਹੀਂ ਮਿਲਿਆ, ਨਹੀਂ ਤਾਂ ੳੁਹ ਜ਼ਰੂਰ ਸ਼ਾਮਲ ਹੁੰਦੇ। ੳੁਨ੍ਹਾਂ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ੳੁਨ੍ਹਾਂ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਗਿਆ।
ਹਾਲਾਂਕਿ ੳੁਹ ਲੋਕਾਂ ਦੇ ਮਸਲਿਆਂ ਲਈ 70 ਮੁਲਕਾਂ ’ਚ ਜੱਦੋ-ਜਹਿਦ ਕਰ ਰਹੇ ਹਨ। ਮੀਟਿੰਗ ਤੋਂ ਪਹਿਲਾਂ ਪੰਜਾਬ ਭਾਜਪਾ ਵੱਲੋਂ ਵੰਡੇ ਗੲੇ ਇਕ ਪ੍ਰੈੱਸ ਨੋਟ ਵਿਚ ਰਾਜ ਦੇ ਵੱਖ-ਵੱਖ ਹਿੱਸਿਆਂ ’ਚ ਨੰਗੀਆਂ ਤਲਵਾਰਾਂ ਲੈ ਕੇ ਵਿਖਾਵੇ ਕਰਨ ਦੀ ਨਿੰਦਾ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਸਥਿਤੀ ਨਾਲ ਨਿਪਟਣ ਲਈ ਅਪਣਾੲੇ ਗੲੇ ਤਰੀਕਿਆਂ ਬਾਰੇ ਵੀ ਕਿਹਾ ਗਿਆ ਸੀ ਇਹ ਸੰਤੁਸ਼ਟੀਜਨਕ ਨਹੀਂ ਸਨ। ਇਹ ਵੀ ਕਿਹਾ ਗਿਆ ਕਿ ਜੇਕਰ ਸਮੇਂ ਸਿਰ ਸਖ਼ਤ ਕਦਮ ਚੁੱਕੇ ਜਾਂਦੇ ਤਾਂ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।

(ਧੰਨਵਾਦ ਸਹਿਤ ਅਜੀਤ ਜਲੰਧਰ)

17 May, 2007

ਮੈਟ੍ਰਿਕ ਕਰਨ ਉਪਰੰਤ ਪੜ੍ਹਾੲੀ ਅਤੇ ਕਿੱਤੇ

ਮੈਟ੍ਰਿਕ ਕਰਨ ਉਪਰੰਤ ਪੜ੍ਹਾੲੀ ਅਤੇ ਕਿੱਤੇ

ਦਸਵੀਂ ਪਾਸ ਕਰਨ ਵਾਲੇ ਕਿਸੇ ਵੀ ਵਿਦਿਆਰਥੀ ਲੲੀ ਸੋਚ-ਵਿਚਾਰ ਦਾ ਇਹ ਬੜਾ ਮਹੱਤਵਪੂਰਨ ਸਮਾਂ ਹੁੰਦਾ ਹੈ ਕਿ ਹੁਣ ਅੱਗੇ ਉਹ ਕੀ ਪੜ੍ਹੇ, ਕੀ ਕਰੇ? ਦਸਵੀਂ ਜਮਾਤ ਦੀ ਪ੍ਰਾਪਤੀ ਅਤੇ ਪ੍ਰਾਪਤੀ ਉਪਰੰਤ ਅਪਣਾੲੇ ਜਾਣ ਵਾਲੇ ਕੋਰਸਾਂ ਸਬੰਧੀ ਲੲੇ ਸੰਜੀਦਾ ਫੈਸਲੇ ਉੱਤੇ ਉਸ ਦਾ ਸਮੁੱਚਾ ਭਵਿੱਖ ਨਿਰਭਰ ਕਰਦਾ ਹੈ। ਇਹ ਇਕ ਸੰਜੀਦਾ ਵਿਦਿਆਰਥੀ ਦੀ ਦੁਚਿੱਤੀ ਦਾ ਸਮਾਂ ਹੁੰਦਾ ਹੈ ਜਿਸ ਵਿਚ ਅਗਲੇਰੇ ਪੰਧ ’ਤੇ ਪਾਉਣ ਲੲੀ ਉਸ ਦੇ ਮਾਪਿਆਂ, ਅਧਿਆਪਕਾਂ ਅਤੇ ਸੰਬੰਧਿਤ ਮਾਹਿਰਾਂ ਨੇ ਅਗਵਾੲੀ ਕਰਨੀ ਹੁੰਦੀ ਹੈ। ਇਸ ਮੌਕੇ ’ਤੇ ਲਿਆ ਸਹੀ ਫੈਸਲਾ ਹੀ ਵਧੀਆ ਭਵਿੱਖ ਦਾ ਜਾਮਨ ਹੁੰਦਾ ਹੈ।
ਦਸਵੀਂ ਕਰਨ ਉਪਰੰਤ ਅਪਣਾਇਆ ਜਾ ਸਕਣ ਵਾਲਾ ਅਕਾਦਮਿਕ ਪੰਧ : 1. ਵਿਗਿਆਨ, 2. ਕਾਮਰਸ, 3. ਆਰਟਸ (ਹਿਊਮੈਨਟੀਜ਼)
ਵਿਗਿਆਨ-ਵਿਗਿਆਨ ਪੜ੍ਹਨ ਵਾਲਿਆਂ ਨੂੰ ਮੈਡੀਕਲ ਜਾਂ ਨਾਨ-ਮੈਡੀਕਲ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਪੈਂਦੀ ਹੈ।
ਮੈਡੀਕਲ-ਇਸ ਵਿਸ਼ੇ ਅਧੀਨ ਸੰਬੰਧਿਤ ਵਿਦਿਆਰਥੀ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲਾਜੀ ਪੜ੍ਹਦਾ ਹੈ। +2 ਕਰਨ ਉਪਰੰਤ ਇਹ ਵਿਦਿਆਰਥੀ ਡਾਕਟਰ, ਦੰਦ ਚਿਕਿਤਸਕ, ਹੋਮਿਓਪੈਥੀ, ਯੂਨਾਨੀ ਜਾਂ ਆਯੂਰਵੈਦਿਕ ਦਵਾੲੀਆਂ ਦੁਆਰਾ ਇਲਾਜ ਕਰਨ ਵਾਲੇ ਡਾਕਟਰ, ਫਾਰਮਾਸਿਸਟ, ਨਰਸਿੰਗ, ਫਿਜ਼ੀਓਥਰੈਪਿਸਟ, ਲੈਬ. ਟੈਕਨੀਸ਼ਨ, ਖੇਤੀਬਾੜੀ (ਪਸ਼ੂ ਪਾਲਣ\ਦੁੱਧ ਉਤਪਾਦ) ਆਦਿ ਤੋਂ ਇਲਾਵਾ 5 ਸਾਲਾ ਵਕਾਲਤ ਡਿਗਰੀ ਜਾਂ ਬੀ. ਐਸ. ਸੀ. ਕਰ ਸਕਦੇ ਹਨ।
ਨਾਨ-ਮੈਡੀਕਲ-ਇਸ ਵਿਸ਼ੇ ਅਧੀਨ ਇਕ ਵਿਦਿਆਰਥੀ ਫਿਜ਼ਿਕਸ, ਕੈਮਿਸਟਰੀ ਅਤੇ ਗਣਿਤ ਵਿਸ਼ੇ ਪੜ੍ਹਦਾ ਹੈ। ਅਜਿਹੇ ਵਿਦਿਆਰਥੀਆਂ ਲੲੀ +2 ਤੋਂ ਬਾਅਦ ਕੁਝ ਕਰਨ ਲੲੀ ਚੋਣ ਦਾ ਅਸੀਮ ਖੇਤਰ ਹੈ। ਇਹ ਵਿਦਿਆਰਥੀ +2 ਕਰਨ ਉਪਰੰਤ ਹੇਠ ਲਿਖੀਆਂ ਮੁਕਾਬਲਾ ਪ੍ਰੀਖਿਆਵਾਂ ਵਿਚ ਭਾਗ ਲੈ ਸਕਦੇ ਹਨ :
• ਨੈਸ਼ਨਲ ਡਿਫੈਂਸ ਅਕੈਡਮੀ\ਨੇਵਲ ਅਕੈਡਮੀ • ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਸ਼ਿਆਂ ਵਿਚ 4 ਸਾਲਾ ਡਿਗਰੀ • 5 ਸਾਲਾ ਵਕਾਲਤ ਡਿਗਰੀ • ਖੇਤੀਬਾੜੀ • ਹਵਾੲੀ ਸੇਵਾਵਾਂ • ਫਿਲਮ ਟੈਕਨਾਲੋਜੀ • ਫਾਰਮੇਸੀ • ਤਿੰਨ ਸਾਲਾ ਬੀ. ਐਸ. ਸੀ. ਡਿਗਰੀ।
ਕਾਮਰਸ-ਇਸ ਵਿਸ਼ੇ ਅਧੀਨ ਸੰਬੰਧਿਤ ਵਿਦਿਆਰਥੀ ਮੁੱਖ ਤੌਰ ’ਤੇ ਬਿਜ਼ਨੈੱਸ ਸਟੱਡੀ, ਅਕਾਊਂਟੈਂਸੀ, ਬਿਜ਼ਨੈੱਸ ਸਟੈਟ ਤੇ ਇਕਨਾਮਿਕਸ, ਮਾਡਰਨ ਆਫਿਸ ਮੈਨੇਜਮੈਂਟ ਅਤੇ ਸਟੈਟਿਕਸ ਵਿਸ਼ੇ ਪੜ੍ਹਦੇ ਹਨ। ਇਹ ਵਿਦਿਆਰਥੀ +2 ਕਰਨ ਉਪਰੰਤ ਮੁਕਾਬਲਾ ਪ੍ਰੀਖਿਆ ਦੁਆਰਾ ਸੀ. ੲੇ. ਫਾਊਂਡੇਸ਼ਨ, ਬੀ. ਸੀ. ੲੇ., ਹੋਟਲ ਮੈਨੇਜਮੈਂਟ ਜਾਂ ਆਨਰ ਸਕੂਲ ਤੋਂ ਬੀ. ਕਾਮ. ਕਰ ਸਕਦੇ ਹਨ।
ਆਰਟਸ (ਹਿਊਮੈਨਟੀਜ਼)-ਇਸ ਵਿਸ਼ੇ ਅਧੀਨ ਸੰਬੰਧਿਤ ਵਿਦਿਆਰਥੀ ਮੈਟ੍ਰਿਕ ਉਪਰੰਤ ਸਾਹਿਤ, ਇਤਿਹਾਸ, ਫਲਸਫਾ, ਭੂਗੋਲ, ਰਾਜਨੀਤੀ ਸ਼ਾਸਤਰ, ਮਨੋਵਿਗਿਆਨ, ਸੰਗੀਤ, ਪੇਂਟਿੰਗ, ਗਣਿਤ ਆਦਿ ਵਿਸ਼ੇ ਲੈ ਕੇ ਪੜ੍ਹਦੇ ਹਨ। ਇਹ ਵਿਦਿਆਰਥੀ +2 ਤੋਂ ਬਾਅਦ ਹੇਠ ਲਿਖੀਆਂ ਮੁਕਾਬਲਾ ਪ੍ਰੀਖਿਆਵਾਂ ਵਿਚ ਭਾਗ ਲੈ ਸਕਦੇ ਹਨ :
• ਨੈਸ਼ਨਲ ਡਿਫੈਂਸ ਅਕੈਡਮੀ • ਮਰਚੈਂਟ ਨੇਵੀ • ਹੋਟਲ ਮੈਨੇਜਮੈਂਟ • ਡਰਾਇੰਗ • ਬੀਮਾ ਕੰਪਨੀਆਂ।
ਮੈਟ੍ਰਿਕ ਉਪਰੰਤ ਕੇਂਦਰ ਸਰਕਾਰ ਅਧੀਨ ਆਉਂਦੇ ਹੇਠ ਲਿਖੇ ਵਿਭਾਗਾਂ ਵਿਚ ਲੋੜੀਂਦੀ ਯੋਗਤਾ ਦੇ ਆਧਾਰ ’ਤੇ ਸਮੇਂ-ਸਮੇਂ ਨਿਕਲਦੇ ਇਸ਼ਤਿਹਾਰਾਂ ਦੇ ਆਧਾਰ ’ਤੇ ਸਿੱਧੀ ਭਰਤੀ ਵੀ ਕੀਤੀ ਜਾਂਦੀ ਹੈ।
• ਰੇਲਵੇ • ਥਲ ਸੈਨਾ, ਹਵਾੲੀ ਸੈਨਾ ਅਤੇ ਜਲ ਸੈਨਾ • ਸੀਮਾ ਸੁਰੱਖਿਆ ਬਲ • ਇੰਡੋ-ਤਿੱਬਤ ਬਾਰਡਰ ਪੁਲਿਸ • ਰੇਲਵੇ ਪੁਲਿਸ • ਬੀਮਾ ਕੰਪਨੀਆਂ • ਡਾਕ ਸੇਵਾਵਾਂ।
ਮੈਟ੍ਰਿਕ ਉਪਰੰਤ ਰਾਜ ਪੱਧਰੀ ਸੰਸਥਾਵਾਂ ਵਿਚ ਜੇ. ੲੀ. ਟੀ. ਦੁਆਰਾ ਹੇਠ ਲਿਖੇ 3 ਸਾਲਾ ਟੈਕਨੀਕਲ ਕੋਰਸ :
• ਨਕਸ਼ਾ ਨਵੀਸ • ਸਿਵਲ ਇੰਜੀਨੀਅਰਿੰਗ • ਕੈਮੀਕਲ ਇੰਜੀਨੀਅਰਿੰਗ • ਕੰਪਿਊਟਰ ਇੰਜੀਨੀਅਰਿੰਗ • ਇਲੈਕਟ੍ਰੀਕਲ ਇੰਜੀਨੀਅਰਿੰਗ • ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ • ਮਾੲੀਕਰੋ ਪ੍ਰੋਸੈਸਰ ਐਪਲੀਕੇਸ਼ਨ • ਇਲੈਕਟ੍ਰੋਨਿਕਸ • ਫੈਸ਼ਨ ਡਿਜ਼ਾੲੀਨ • ਲੈਦਰ-ਟੈਕਨਾਲੋਜੀ • ਗਾਰਮੈਂਟ ਟੈਕਨਾਲੋਜੀ • ਇੰਸਟਰੂਮੈਂਟੇਸ਼ਨ ਐਂਡ ਕੰਟਰੋਲ • ਇਨਫਰਮੇਸ਼ਨ ਟੈਕਨਾਲੋਜੀ • ਪ੍ਰੋਡਕਸ਼ਨ ਐਂਡ ਇੰਡਸਟ੍ਰੀਅਲ ਇੰਜੀਨੀਅਰਿੰਗ • ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ • ਮਕੈਨੀਕਲ ਇੰਜੀਨੀਅਰਿੰਗ (ਫਰਿੱਜ ਤੇ ੲੇਅਰ ਕੰਡੀਸ਼ਨ) • ਮੈਡੀਕਲ ਲੈਬ ਟੈਕਨਾਲੋਜੀ • ਪਲਾਸਟਿਕ ਟੈਕਨਾਲੋਜੀ • ਫਾਰਮੇਸੀ • ਟੈਕਸਟਾੲੀਲ ਟੈਕਨਾਲੋਜੀ • ਟੈਕਸਟਾੲੀਲ ਡਿਜ਼ਾੲੀਨ • ਆਟੋਮੋਬਾੲੀਲ ਇੰਜੀਨੀਅਰਿੰਗ ਆਦਿ।
ਇਸ ਸਮੇਂ ਪੰਜਾਬ ਭਰ ਵਿਚ ਉਕਤ ਡਿਪਲੋਮੇ ਕਰਵਾਉਣ ਦੇ 58 ਕਾਲਜ ਹਨ, ਜਿਨ੍ਹਾਂ ਵਿਚ ਵੱਖ-ਵੱਖ ਤਕਨੀਕੀ ਕੋਰਸਾਂ ਦੀਆਂ 15145 ਸੀਟਾਂ ਹਨ। ਇਸ ਤੋਂ ਇਲਾਵਾ ਜੇ. ੲੀ. ਟੀ. ਦੁਆਰਾ ਹੀ ਪੰਜਾਬ ਦੇ 19 ਸਰਕਾਰੀ ਬਹੁਉਦੇਸ਼ੀ ਕਾਲਜਾਂ ਜਿਨ੍ਹਾਂ ਵਿਚ 6 ਕਾਲਜ ਲੜਕੀਆਂ ਲੲੀ ਰਾਖਵੇਂ ਹਨ, ਵਿਚ ਵੀ ਉਕਤ ਕੋਰਸ ਕਰਵਾੲੇ ਜਾਂਦੇ ਹਨ।
ਸਕੂਲਾਂ ਵਿਚ ਕਿੱਤਾਮੁਖੀ ਸਿੱਖਿਆ-ਸਕੂਲਾਂ ਵਿਚ ਕੌਮੀ ਵਿੱਦਿਆ ਪਾਲਿਸੀ ਅਧੀਨ ਕਿੱਤਾਮੁਖੀ ਸਿੱਖਿਆ 1986 ਵਿਚ ਲਾਗੂ ਕੀਤੀ ਗੲੀ। ਹੁਣ ਤੱਕ ਇਸ ਸਿੱਖਿਆ ਲੲੀ ਪੰਜਾਬ ਵਿਚ 345 ਸਕੂਲ ਸੂਚੀਬੱਧ ਹੋ ਚੁੱਕੇ ਹਨ ਪਰ ਇਹ ਸਿੱਖਿਆ ਕੇਵਲ 255 ਸਕੂਲਾਂ ਵਿਚ ਹੀ ਦਿੱਤੀ ਜਾ ਰਹੀ ਹੈ। ਕਿੱਤਾਮੁਖੀ ਕੋਰਸਾਂ ਦੀ ਸੂਚੀ-
ਇੰਜੀਨੀਅਰਿੰਗ ਟੈਕਨਾਲੋਜੀ-• ਸਰਵੇਅਰ ਤੇ ਐਸਟੀਮੇਟਰ • ਰੋਡਜ਼ ਤੇ ਬਿਲਡਿੰਗ ਕੰਸਟ੍ਰਕਸ਼ਨ ਟੈਕਨੀਸ਼ਨ • ਵਾਟਰ ਸਪਲਾੲੀ ਐਂਡ ਸੈਨੇਟਰੀ ਇੰਜੀਨੀਅਰਿੰਗ ਟੈਕਨਾਲੋਜੀ • ਘੜੀਆਂ ਤੇ ਕਲਾਕ ਰਿਪੇਅਰ ਟੈਕਨਾਲੋਜੀ • ਰੇਡੀਓ ਤੇ ਟੀ. ਵੀ. ਟੈਕਨਾਲੋਜੀ • ਇਲੈਕਟ੍ਰੀਕਲ (ਡੋਮੈਸਟਿਕ) • ਇਲੈਕਟ੍ਰੀਕਲ ਵਾਇਰਿੰਗ • ਸ਼ੂਗਰ ਟੈਕਨਾਲੋਜੀ • ਰੂਰਲ ਇੰਜੀਨੀਅਰਿੰਗ ਟੈਕਨੀਸ਼ਨ • ਆਟੋਮੋਬਾੲੀਲ ਇੰਜੀਨੀਅਰ ਟੈਕਨੀਸ਼ਨ • ਕੰਪਿਊਟਰ ਸਾਇੰਸ • ੲੇਅਰ ਕੰਡੀਸ਼ਨਿੰਗ ਐਂਡ ਰੈਫਰੀਜਰੇਟਰ ਟੈਕਨੀਸ਼ਨ
ਖੇਤੀਬਾੜੀ-• ਫਸਲ ਉਤਪਾਦਨ • ਡੇਅਰੀ • ਰੇਸ਼ਮ ਦੇ ਕੀੜੇ • ਫਰੂਟ ਪੈਰੀਵੈਨਸ਼ਨ • ਪੋਲਟਰੀ ਅਤੇ ਸੂਰ ਪਾਲਣ • ਮੱਛੀਆਂ
ਹੈਲਥ ਐਂਡ ਪੈਰਾਮੈਡੀਕਲ ਸਾਇੰਸ-• ਡੈਂਟਲ ਟੈਕਨੀਸ਼ਨ • ਮੈਡੀਕਲ ਲੈਬ ਅਸਿਸਟੈਂਟ • ਡਿਪਲੋਮਾ-ਇਨ-ਫਾਰਮੇਸੀ • ਨਰਸਿੰਗ • ਐਕਸ-ਰੇ-ਟੈਕਨੀਸ਼ਨ • ਨਜ਼ਰ ਸੰਬੰਧਿਤ ਟੈਕਨੀਸ਼ਨ।
ਹੋਮ ਸਾਇੰਸ-• ਬੇਕਰੀ ਐਂਡ ਕਨਫੈਕਸ਼ਨਰੀ • ਕਰੈਚ ਐਂਡ ਪ੍ਰੀ-ਸਕੂਲ ਮੈਨੇਜਮੈਂਟ • ਕਮਰਸ਼ੀਅਲ ਗਾਰਮੈਂਟ ਮੇਕਿੰਗ • ਅੰਦਰੂਨੀ ਸਜਾਵਟ।
ਹਿਊਮੈਨਟੀਜ਼-• ਫੋਟੋਗ੍ਰਾਫੀ
ਬਿਜ਼ਨੈੱਸ ਅਤੇ ਕਾਮਰਸ-1. ਆਫਿਸ ਅਸਿਸਟੈਂਟਸ਼ਿਪ, 2. ਅਕਾਊਂਟਿੰਗ ਐਂਡ ਟੈਕਸੇਸ਼ਨ।
ਸਰਕਾਰੀ ਉਦਯੋਗਿਕ ਸਿਖਲਾੲੀ ਸੰਸਥਾਵਾਂ ਦੇ ਕੋਰਸ : 6 ਮਹੀਨੇ ਦੇ ਕੋਰਸ-• ਡਾਟਾ ਐਂਟਰੀ ਉਪਰੇਟਰ • ਆਟੋ ਇਲੈਕਟ੍ਰੀਸ਼ਨ • ਪਲੰਬਿੰਗ • ਪੇਂਟਰ • ਕਰੈਚ ਮੈਨੇਜਮੈਂਟ।
ਇਕ ਸਾਲਾ ਕੋਰਸ-• ਪਲਾਸਟਿਕ ਪ੍ਰੋਸੈਸਿੰਗ ੳੁਪਰੇਟਰ • ਵੈਲਟਰ • ਆਰਚੀਟੈਕਚਰ ਸਹਾਇਕ • ਫੋਟੋਗ੍ਰਾਫਰ • ਪੰਪ ਮਕੈਨਿਕ • ਕਾਰਪੇਂਟਰ • ਹੇਅਰ ਐਂਡ ਸਕਿੰਨ ਕੇਅਰ • ਫਲਾਂ ਤੇ ਸਬਜ਼ੀਆਂ ਦੀ ਸੁਰੱਖਿਆ • ਸਟੈਨੋਗ੍ਰਾਫੀ (ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ)
2 ਸਾਲਾ ਕੋਰਸ-• ਫਿਟਰ • ਟਰਨਰ • ਮਸ਼ੀਨਿਸਟ • ਮਕੈਨਿਕ • ਡੈਂਟਲ ਲੈਬ ਟੈਕਨੀਸ਼ਨ • ਆਟੋ ਇਲੈਕਟ੍ਰੀਸ਼ਨ • ਵਾਇਰਲੈਸ ਉਪਰੇਟਰ • ਮਸ਼ੀਨਿਸਟ ਗਰਾੲੀਂਡਰ • ਨਕਸ਼ਾ ਨਵੀਸ (ਸਿਵਲ ਜਾਂ ਮਕੈਨੀਕਲ) • ਇਲੈਕਟ੍ਰੋਨਿਕਸ ਮਕੈਨਿਕ • ਫਰਿੱਜ ਤੇ ੲੇਅਰ ਕੰਡੀਸ਼ਨ ਮਕੈਨਿਕ।
ਇਸ ਤੋਂ ਇਲਾਵਾ ਮਾਰਕੀਟ ਦੀ ਲੋੜ ਅਨੁਸਾਰ ਪ੍ਰਾੲੀਵੇਟ ਤੌਰ ’ਤੇ ਵੀ ਮਕੈਨਿਕ, ਰਾਜ ਮਿਸਤਰੀ, ਲੱਕੜ ਮਿਸਤਰੀ ਅਤੇ ਹੋਰ ਕਿੱਤਾਮੁਖੀ ਕੰਮ ਅਪਣਾ ਕੇ ਹੁਨਰਮੰਦ ਹੋਇਆ ਜਾ ਸਕਦਾ ਹੈ ਜਾਂ ਮਾਰਕੀਟ ਦੀ ਲੋੜ ਅਨੁਸਾਰ ਕੋੲੀ ਆਪਣੀ ਦੁਕਾਨ ਖੋਲ੍ਹੀ ਜਾ ਸਕਦੀ ਹੈ।

-
ਸਵਰਨ ਸਿੰਘ ਭੰਗੂ
ਨਿਰਦੇਸ਼ਕ, ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕੈਰੀਅਰ ਕੋਰਸਿਜ਼, ਬਸੀ ਗੁੱਜਰਾਂ, ਰੂਪਨਗਰ।
ਰੋਜ਼ਾਨਾ ਅਜੀਤ ਜਲੰਧਰ

ਪੇਂਡੂਆਂ ਲੲੀ ਰਾਖਵੀਆਂ ਨੌਕਰੀਆਂ ਜ਼ਰੂਰੀ

ਪਿਛਲੀ ਕੈਪਟਨ ਸਰਕਾਰ ਦੌਰਾਨ ਸਕੂਲ ਅਧਿਆਪਕਾਂ ਦੀ ਭਰਤੀ ਸਮੇਂ ਨਿਰੋਲ ਮੈਰਿਟ ਨੂੰ ਆਧਾਰ ਬਣਾਉਣ ਦੇ ਸਿੱਟੇ ਵਜੋਂ ਬੇਸ਼ੱਕ ਇਸ ਭਰਤੀ ਵਿਚ ਸਿੱਧੀ ਵੱਢੀ-ਖੋਰੀ ਨਹੀਂ ਚੱਲੀ ਪ੍ਰੰਤੂ ਇਸ ਅਮਲ ਵਿਚ ਵੀ ਬਹੁਤ ਸਾਰੀਆਂ ਗੜਬੜਾਂ ਅਤੇ ਬੇਨਿਯਮੀਆਂ ਸਾਹਮਣੇ ਆੲੀਆਂ। ਨਤੀਜੇ ਵਜੋਂ ਮੈਰਿਟ ਦੇ ਹਿਸਾਬ ਨਾਲ ਵੀ ਬਹੁਤ ਸਾਰੇ ਹੱਕਦਾਰ ਉਮੀਦਵਾਰ ਨੌਕਰੀਆਂ ਤੋਂ ਵਾਂਝੇ ਰਹਿ ਗੲੇ। ਇਸ ਤੋਂ ਇਲਾਵਾ ਇਸ ਭਰਤੀ ਵਿਚ ਸਭ ਤੋਂ ਵੱਡਾ ਕਾਣ ਇਹ ਸੀ ਕਿ ਇਸ ਵਿਚ ਸ਼ਹਿਰੀ ਅਤੇ ਪੇਂਡੂ ਉਮੀਦਵਾਰਾਂ ਅਤੇ ਪਿਛਲੇ ਕੲੀ ਸਾਲਾਂ ਦੌਰਾਨ ਡਿਗਰੀਆਂ ਹਾਸਲ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਇਕੋ ਰੱਸੇ ਬੰਨ੍ਹਿਆ ਗਿਆ ਸੀ। ਇਹ ਆਪਣੇ ਆਪ ਵਿਚ ਪੇਂਡੂ ਪਿਛੋਕੜ ਵਾਲੇ ਅਤੇ ਕੁਝ ਸਾਲ ਪਹਿਲਾਂ ਡਿਗਰੀਆਂ ਕਰਨ ਵਾਲੇ ਉਮੀਦਵਾਰਾਂ ਪ੍ਰਤੀ ਬੇਇਨਸਾਫੀ ਵਾਲੀ ਪਹੁੰਚ ਸੀ। ਸਰਕਾਰ ਅਤੇ ਅਧਿਕਾਰੀ ਖੁਦ ਮੰਨਦੇ ਹਨ ਕਿ ਪੇਂਡੂ ਸਕੂਲਾਂ ਦੇ ਪਿਛੋਕੜ ਵਾਲੇ ਵਿਦਿਆਰਥੀ ਸ਼ਹਿਰੀ ਅਤੇ ਅੰਗਰੇਜ਼ੀ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਮੈਰਿਟ ਵਿਚ ਪਿੱਛੇ ਰਹਿ ਜਾਂਦੇ ਹਨ ਪਰ ਫਿਰ ਵੀ ਦਿਹਾਤੀ ਪਿਛੋਕੜ ਵਾਲਿਆਂ ਲੲੀ ਕੋੲੀ ਰਾਖਵਾਂਕਰਨ ਨਹੀਂ ਰੱਖਿਆ ਗਿਆ। ਚੋਣਾਂ ਦੌਰਾਨ ਅਕਾਲੀ-ਨੇਤਾਵਾਂ ਨੇ ਵਾਅਦੇ ਵੀ ਕੀਤੇ ਸਨ ਕਿ ਦਿਹਾਤੀ ਨੌਜਵਾਨਾਂ ਲੲੀ ਨੌਕਰੀਆਂ ਵਿਚ ਰਾਖਵਾਂਕਰਨ ਹੋਵੇਗਾ। ਹੁਣ ਵੀ ਬਾਦਲ ਸਰਕਾਰ ਨੂੰ ਚਾਹੀਦਾ ਹੈ ਕਿ ਹਰਿਆਣਾ ਦੀ ਹੁੱਡਾ ਸਰਕਾਰ ਵਾਂਗ ਪੇਂਡੂ ਸਕੂਲਾਂ ਵਿਚੋਂ ਪੰਜਵੀਂ ਅਤੇ ਅਠਵੀਂ ਸ਼੍ਰੇਣੀ ਪਾਸ ਕਰਨ ਵਾਲੇ ਨੌਜਵਾਨਾਂ ਅਤੇ ਮੁਟਿਆਰਾਂ ਲੲੀ ਨੌਕਰੀਆਂ ਅਤੇ ਖਾਸ ਕਰਕੇ ਅਧਿਆਪਕ ਭਰਤੀਆਂ ਵਿਚ ਰਾਖਵਾਂਕਰਨ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਮੈਰਿਟ ਸ਼ਹਿਰੀਆਂ ਨਾਲੋਂ ਵੱਖਰੀ ਬਣੇ ਤਾਂ ਹੀ ਮੈਰਿਟ ਅਨੁਸਾਰ ਚੋਣ ਦਾ ਕੋੲੀ ਅਰਥ ਹੋ ਸਕਦਾ ਹੈ। ਇਸੇ ਤਰਾਂ ਜਿਨ੍ਹਾਂ ਨੇ ਅੱਜ ਤੋਂ ਅੱਠ-ਦਸ ਜਾਂ ਇਸ ਤੋਂ ਵੱਧ ਸਮਾਂ ਪਹਿਲਾਂ ਡਿਗਰੀਆਂ ਕੀਤੀਆਂ ਹਨ, ਉਨ੍ਹਾਂ ਦੀ ਮੈਰਿਟ ਵੀ ਪਿਛਲੇ ਦੋ-ਚਾਰ ਸਾਲ ਦੌਰਾਨ ਡਿਗਰੀਆਂ ਕਰਨ ਵਾਲਿਆਂ ਦੇ ਨਾਲ ਸਾਂਝੀ ਨਾ ਬਣਾੲੀ ਜਾਵੇ ਕਿਉਂਕਿ ਇਮਤਿਹਾਨ ਪ੍ਰਣਾਲੀ ਵਿਚ ਹੋੲੀਆਂ ਤਬਦੀਲੀਆਂ ਕਾਰਨ ਹੁਣ ਵਿਦਿਆਰਥੀਆਂ ਵੱਲੋਂ ਹਾਸਲ ਕੀਤੇ ਜਾਣ ਵਾਲੇ ਅੰਕਾਂ ਦੀ ਪ੍ਰਤੀਸ਼ਤ ਬਹੁਤ ਉੱਚੀ ਚਲੀ ਜਾਂਦੀ ਹੈ। ਇਨ੍ਹਾਂ ਦੋਵਾਂ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਹੀ ਨਵੀਂ ਭਰਤੀ ਨੀਤੀ ਬਣਾੲੀ ਜਾਣੀ ਚਾਹੀਦੀ ਹੈ

-
ਬਲਜੀਤ ਬੱਲੀ
ਰੋਜ਼ਾਨਾ ਅਜੀਤ

ਸੱਚਾ ਸੌਦਾ ਵਿਵਾਦ ਨੂੰ ਸੰਜਮ ਤੇ ਸਹਿਣਸ਼ੀਲਤਾ ਨਾਲ ਨਜਿੱਠਿਆ ਜਾਵੇ

ਜਦੋਂ ਕੋੲੀ ਨਵੀਂ ਸਰਕਾਰ ਬਣਦੀ ਹੈ ਤਾਂ ਪਹਿਲੇ ਮਹੀਨਿਆਂ ਵਿਚ ਤਾਂ ਜਸ਼ਨ ਹੀ ਚਲਦੇ ਰਹਿੰਦੇ ਹਨ, ਮਾਹੌਲ ਹੀ ਹੋਰ ਹੁੰਦਾ ਹੈ ਪਰ ਇਥੇ ਤਾਂ ਪਹਿਲੇ ਦਿਨਾਂ ਤੋਂ ਹੀ ਸਿਆਪੇ ਪੈ ਰਹੇ ਹਨ’, ਬੀਬੀ ਰਾਜਿੰਦਰ ਕੌਰ ਭੱਠਲ ਦੀ ਬਾਦਲ ਸਰਕਾਰ ਬਾਰੇ ਕੀਤੀ ਗੲੀ ਇਸ ਟਿੱਪਣੀ ਨੂੰ ਭਾਵੇਂ ਸਿਆਸੀ ਰੰਗਤ ਵਿਚ ਹੀ ਲਿਆ ਜਾਵੇਗਾ ਪਰ ਕਾਫ਼ੀ ਹੱਦ ਤੱਕ ਇਸ ਕਥਨ ਵਿਚ ਸਚਾੲੀ ਵੀ ਹੈ। ਕਾਰਨ ਕੲੀ ਹਨ, ਪਰ ਇਹ ਸੱਚ ਹੈ ਕਿ ਇਸ ਵਾਰ ਬਾਦਲ ਸਰਕਾਰ ਨੂੰ ਉਹ ਸੁਖਾਵਾਂ ਸਮਾਂ ਨਹੀਂ ਮਿਲਿਆ ਜਿਸ ਨੂੰ ਆਮ ਤੌਰ ’ਤੇ ਹਨੀਮੂਨ ਵਾਲਾ ਵੇਲਾ ਕਿਹਾ ਜਾਂਦਾ ਹੈ। ਮਾਰਚ 2007 ਦੇ ਪਹਿਲੇ ਹਫ਼ਤੇ ਹੀ ਸਰਕਾਰ ਬਣਨ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਕਿਸੇ ਨਾ ਕਿਸੇ ਵਿਵਾਦ ਜਾਂ ਬੇਲੋੜੀ ਚਰਚਾ ਵਿਚ ਹੀ ਰਹੀ ਹੈ। ਇਹ ਮੁੱਦਾ ਭਾਵੇਂ ਬਾਦਲ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵਜ਼ਾਰਤ ਵਿੱਚ ਸ਼ਾਮਲ ਕਰਨ ਦਾ ਹੋਵੇ ਜਾਂ ਫਿਰ ਵਾਟਰ ਟਰਮਿਨੇਸ਼ਨ ਐਕਟ ਦੀ ਧਾਰਾ 5 ਦਾ ਹੋਵੇ ਜਾਂ ਆਟਾ-ਦਾਲ ਸਕੀਮ ਦੀਆਂ ਉਲਝਣਾਂ ਦਾ ਹੋਵੇ ਤੇ ਜਾਂ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਕਾਨੂੰਨੀ ਕਾਰਵਾੲੀ ਦਾ ਹੋਵੇ, ਇਹ ਸਾਰੇ ਹੀ ਮੁੱਦੇ ਅਖ਼ਬਾਰੀ ਸੁਰਖੀਆਂ ਵੀ ਬਣਦੇ ਰਹੇ ਹਨ ਅਤੇ ਵਿਰੋਧੀ ਧਿਰ ਨੂੰ ਇਹ ਮੁੱਦੇ ਉਛਾਲਣ ਦਾ ਮੌਕਾ ਵੀ ਮਿਲਦਾ ਰਿਹਾ ਹੈ। ਹੁਣ ਫਿਰ ਸੱਚਾ ਸੌਦਾ ਡੇਰਾ ਵਿਵਾਦ ਸਬੰਧੀ ਵੀ ਬਾਦਲ ਸਰਕਾਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਿੰਤੂ-ਪੰ੍ਰਤੂ ਹੋ ਰਹੇ ਹਨ। ਡੇਰਾ ਮੁਖੀ ਦੇ ਇਕ ਇਸ਼ਤਿਹਾਰ ਨਾਲ ਸਿੱਖ ਭਾੲੀਚਾਰੇ ਦੇ ਧਾਰਮਿਕ ਜਜ਼ਬਾਤ ਨੂੰ ਠੇਸ ਲੱਗਣ ਨਾਲ ਪੈਦਾ ਹੋੲੇ ਵਿਵਾਦ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਅਤੇ ਇਸ ਮੁਤਾਬਿਕ ਖ਼ਾਸ ਕਰਕੇ ਬਠਿੰਡਾ ਵਿਚ ਟਕਰਾਅ ਰੋਕਣ ਲੲੀ ਢੁਕਵੀਂ ਕਾਰਵਾੲੀ ਕਰਨ ਵਿਚ ਸੰਬੰਧਿਤ ਅਧਿਕਾਰੀ ਨਾਕਾਮ ਰਹੇ ਹਨ। ਉਹ ਤਾਂ ਬੱਚਤ ਅਜੇ ਇਸ ਪੱਖੋਂ ਹੋ ਗੲੀ ਕਿ ਇਸ ਹਿੰਸਕ ਟਕਰਾਅ ਵਿਚ ਕੋੲੀ ਜਾਨ ਨਹੀਂ ਗੲੀ, ਨਹੀਂ ਤਾਂ ਇਸ ਨਾਲ ਹਾਲਾਤ ਹੋਰ ਭੜਕਾਊ ਹੋ ਸਕਦੇ ਸਨ। ਸੂਹੀਆ ੲੇਜੰਸੀਆਂ ਅਤੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਸ ਨਾਕਾਮੀ ਦਾ ਅਹਿਸਾਸ ਮੁੱਖ ਮੰਤਰੀ ਅਤੇ ਆਲ੍ਹਾ ਅਫ਼ਸਰਾਂ ਨੂੰ ਵੀ ਹੈ। ਇਸ ਮਾਮਲੇ ਵਿਚ ਕੁਝ ਇਕ ਅਫ਼ਸਰਾਂ ਨੂੰ ਝਟਕਾ ਵੀ ਮਿਲੇਗਾ ਪਰ ਥੋੜ੍ਹੇ ਦਿਨ ਠਹਿਰ ਕੇ। ਇਸ ਵਰਤਾਰੇ ਨੇ ਬਾਦਲ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਵਿਚ ਪਾੲੇ ਜਾਂਦੇ ਢਿੱਲੇਪਣ ਦੇ ਅਕਸ ਵਿਚ ਹੋਰ ਵੀ ਵਾਧਾ ਕੀਤਾ ਹੈ। ਅਜੇ ਤੱਕ ਸਾਰੇ ਮਹਿਕਮਿਆਂ ਵਿਚ ਆੲੀ. ੲੇ. ਐਸ. ਅਤੇ ਪੀ. ਸੀ. ਐੱਸ. ਪੱਧਰ ਦੇ ਤਬਾਦਲਿਆਂ ਦਾ ਸਿਲਸਿਲਾ ਹੀ ਨੇਪਰੇ ਨਾ ਚਾੜ੍ਹਨਾ ਵੀ ਢਿੱਲੇਪਣ ਦਾ ਪ੍ਰਭਾਵ ਬਣਾਉਣ ਵਿਚ ਸਹਾੲੀ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਮਲਿਆ ਵਿਚ ਛਿੜੇ ਵਿਵਾਦਾਂ ਦਾ ਲਟਕਾਅ ਵੀ ਇਸੇ ਦਿਸ਼ਾ ਵਿਚ ਹੀ ਨਾਂਹ-ਪੱਖੀ ਅਸਰ ਪਾ ਰਿਹਾ ਹੈ। ਸਕੂਲ ਬੋਰਡ ਦੇ ਕੰਟਰੋਲਰ ਦੀ ਆਪਣੇ ਵੱਲੋਂ ਕੀਤੀ ਨਿਯੁਕਤੀ ਨੂੰ ਹੀ ਰਾਜ ਸਰਕਾਰ ਲਾਗੂ ਨਹੀਂ ਕਰਾ ਸਕੀ। ਬੋਰਡ ਦੇ ਚੇਅਰਮੈਨ ਨੇ ਸਰਕਾਰ ਦਾ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਮਾਮਲੇ ਵਿਚ ਨਾ ਕੋੲੀ ਕਾਰਵਾੲੀ ਕੀਤੀ ਗੲੀ ਅਤੇ ਨਾ ਹੀ ਕਰਮਚਾਰੀਆਂ ਦੇ ਵਿਰੋਧ ਦਾ ਕੋੲੀ ਹੱਲ ਕੱਢਿਆ ਗਿਆ। ਬੇਸ਼ੱਕ ਅਜੇ ਸਰਕਾਰ ਦੇ 100 ਦਿਨ ਵੀ ਪੂਰੇ ਨਹੀਂ ਹੋੲੇ ਅਤੇ ਇਸ ਨੂੰ ਟਿਕਣ ਲੲੀ ਸਮਾਂ ਤਾਂ ਲਗ ਹੀ ਸਕਦਾ ਹੈ, ਪਰ ਫਿਰ ਵੀ ਸ਼ੁਰੂਆਤੀ ਅਕਸ, ਇਕ ਫੁਰਤੀਲੀ, ਠੋਕਵੀਂ, ਬਹੁਤ ਕਾਰਜ ਕੁਸ਼ਲ ਅਤੇ ਸਪੱਸ਼ਟ ਦਿਸ਼ਾ ਵਾਲੀ ਸਰਕਾਰ ਵਾਲਾ ਅਜੇ ਨਹੀਂ ਬਣ ਰਿਹਾ। ਸਿਆਸੀ ਬਦਲਾਖੋਰੀ ਨਾਲ ਕੀਤੀਆਂ ਕਾਰਵਾੲੀਆਂ ਸਬੰਧੀ ਕਾਂਗਰਸ ਜਾਂ ਹੋਰ ਵਿਰੋਧੀਆਂ ਵੱਲੋਂ ਪਾੲੇ ਜਾ ਰਹੇ ਰੌਲੇ-ਗੌਲੇ ਵਿਚ ਭਾਵੇਂ ਪੂਰਾ ਸੱਚ ਨਾ ਵੀ ਹੋਵੇ ਪਰ ਇਹ ਅਸਲੀਅਤ ਹੈ ਕਿ ਕੲੀ ਥਾੲੀਂ ਸਰਕਾਰੀ ਮਹਿਕਮਿਆਂ ਵਿਚ ਵੋਟਾਂ ਪੱਖੋਂ ਵਿਰੋਧੀ ਸਮਝੇ ਜਾਂਦੇ ਬੰਦਿਆਂ ਨੂੰ ਬਦਲਾ-ਲਊ ਕਾਰਵਾੲੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਪੱਤਰਕਾਰ ਦੀ ਜਾਣਕਾਰੀ ਅਨੁਸਾਰ ਕੁਝ ਇਕ ਮਹਿਕਮਿਆਂ ਵਿਚ ਵੀ ਮੰਤਰੀਆਂ, ਸਿਆਸਤਦਾਨਾਂ ਅਤੇ ਕੁਝ ਸਨਕੀ ਅਫ਼ਸਰਾਂ ਵੱਲੋਂ ਹੋਰਨਾਂ ਅਫ਼ਸਰਾਂ ਨਾਲ ਕਿੜਾਂ ਕੱਢਣ ਲੲੀ ਦੱਬੇ ਮੁਰਦੇ ਕੱਢੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਵਿਕਾਸ ਕਾਰਜਾਂ ’ਤੇ ਸਮਾਂ ਅਤੇ ਊਰਜਾ ਲਾਉਣ ਦੀ ਥਾਂ ਕੁਝ ਇਕ ਥਾਵਾਂ ’ਤੇ ਅਜਿਹੀਆਂ ਬਦਲਾ-ਲੳੂ ਕਾਰਵਾੲੀਆਂ ’ਤੇ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ।
ਸਹਿਣਸ਼ੀਲਤਾ ਦੀ ਘਾਟ
ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਸੰਬੰਧਿਤ ਛਿੜੇ ਵਿਵਾਦ ਨੇ ਇਹ ਮੁੱਦਾ ਉਭਾਰ ਕੇ ਸਾਹਮਣੇ ਲਿਆਂਦਾ ਹੈ ਕਿ ਕਿਸੇ ਵੀ ਧਾਰਮਿਕ ਨੇਤਾ, ਡੇਰਾ ਮੁਖੀ ਜਾਂ ਕਿਸੇ ਵਰਗ ਦੇ ਮੋਹਰੀ ਵਿਅਕਤੀਆਂ ਨੂੰ ਅਜਿਹਾ ਕੋੲੀ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਹੋਰਨਾਂ ਧਰਮਾਂ, ਵਰਗਾਂ ਜਾਂ ਵਿਅਕਤੀਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੇ। ਇਸ ਦੇ ਨਾਲ ਹੀ ਇਹ ਕੌੜੀ ਸਚਾੲੀ ਵੀ ਮੁੜ ਸਾਹਮਣੇ ਆੲੀ ਹੈ ਕਿ ਸਾਡੇ ਸਮਾਜ ਵਿਚ ਧਾਰਮਿਕ ਅਤੇ ਸਮਾਜਿਕ ਸਹਿਣਸ਼ੀਲਤਾ ਨਹੀਂ ਰਹੀ ਜਾਂ ਇਸ ਦਾ ਖ਼ਾਤਮਾ ਹੋ ਰਿਹਾ ਹੈ। ਵੱਖ-ਵੱਖ ਵਰਗਾਂ, ਫਿਰਕਿਆਂ ਅਤੇ ਧਰਮਾਂ ਦੇ ਲੋਕ ਅਸਾਨੀ ਨਾਲ ਹੀ ਅਜਿਹੀ ਕਿਸੇ ਘਟਨਾ ਤੋਂ ਭਾਵੁਕ ਹੋ ਕੇ ਭੜਕ ਉਠਦੇ ਹਨ, ਜੋ ਕਿ ਉਨ੍ਹਾਂ ਦੇ ਹਿਸਾਬ ਨਾਲ ਉਨ੍ਹਾਂ ਦੇ ਧਰਮ ਜਾਂ ਅਕੀਦੇ ਦੇ ਵਿਰੁੱਧ ਹੈ। ਇਥੋਂ ਤੱਕ ਕਿ ਚਿੱਤਰਕਾਰਾਂ ਅਤੇ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਧਾਰਮਿਕ ਅਤੇ ਜਾਤ-ਪਾਤ ਦੇ ਮਾਮਲਿਆਂ ਸਬੰਧੀ ਸੰਵੇਦਨਸ਼ੀਲਤਾ ੲੇਨੀ ਵਧ ਗੲੀ ਹੈ ਕਿ ਕਿਸੇ ਛੋਟੀ ਜਿਹੀ ਘਟਨਾ ਤੋਂ ਹੀ ਬਹੁਤ ਵੱਡਾ ਬਵਾਲ ਖੜ੍ਹਾ ਹੋ ਸਕਦਾ ਹੈ ਅਤੇ ਹਿੰਸਕ ਘਟਨਾਵਾਂ ਕੋੲੀ ਵੀ ਰੁਖ਼ ਲੈ ਸਕਦੀਆਂ ਹਨ। ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਡੇਰਾ ਸੱਚਾ ਸੌਦਾ ਮੁਖੀ ਦੀ ਕਾਰਵਾੲੀ ’ਤੇ ਜੋ ਪ੍ਰਤੀਕਰਮ ਸਿੱਖ ਭਾੲੀਚਾਰੇ ਵਿਚ ਹੋਇਆ ਹੈ, ਇਹ ਹੋਣਾ ਤਾਂ ਕੁਦਰਤੀ ਹੀ ਸੀ ਪ੍ਰੰਤੂ ਸਿੱਖ ਜਗਤ ਦੇ ਮੋਹਰੀਆਂ ਅਤੇ ਚਿੰਤਕਾਂ ਨੂੰ ਇਹ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਕੀ ਕੋੲੀ ਵੀ ਵਿਅਕਤੀ ਸਿੱਖ ਮਨਾਂ ਨੂੰ ਠੇਸ ਪੁਚਾਉਣ ਵਾਲੀ ਕੋੲੀ ਵੀ ਕਾਰਵਾੲੀ ਕਰਕੇ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਆਮ ਸਿੱਖਾਂ ਨੂੰ ਜਿਹੋ ਜਿਹੇ ਮਰਜ਼ੀ ਹਿੰਸਕ ਟਕਰਾਅ ਵਿਚ ਉਲਝਾਅ ਸਕਦਾ ਹੈ? ਭਾਵ ਕੀ ਹਰ ਵੇਲੇ ਉਹ ਕਿਸੇ ਵੀ ਵਿਅਕਤੀ ਦੇ ਬੁਣੇ ਜਾਲ ਵਿਚ ਫਸਣ ਲੲੀ ਤਿਆਰ ਰਹਿੰਦੇ ਹਨ? ਕੀ ਉਨ੍ਹਾਂ ਨੂੰ ਅਜਿਹੀਆਂ ਘਟਨਾਵਾਂ ਬਾਰੇ ਪ੍ਰਤੀਕਰਮ ਜ਼ਾਹਰ ਕਰਨ ਜਾਂ ਇਨ੍ਹਾਂ ਦਾ ਵਿਰੋਧ ਕਰਨ ਲੲੀ ਅਜਿਹੇ ਢੰਗ-ਤਰੀਕਿਆਂ ਬਾਰੇ ਨਹੀਂ ਸੋਚਣਾ ਚਾਹੀਦਾ, ਜਿਸ ਨਾਲ ਪੰਜਾਬ ਅਤੇ ਸਿੱਖ ਭਾੲੀਚਾਰੇ ਦਾ ਨੁਕਸਾਨ ਵੀ ਨਾ ਹੋਵੇ ਅਤੇ ਢੁਕਵਾਂ ਰੋਸ ਅਤੇ ਕਾਰਵਾੲੀ ਵੀ ਹੋ ਜਾਵੇ। ਮਿਸਾਲ ਦੇ ਤੌਰ ’ਤੇ ਤਾਜ਼ਾ ਮਾਮਲੇ ਵਿਚ ਕੀ ਸਿੱਖ ਜਥੇਬੰਦੀਆਂ ਦਾ ਸੜਕਾਂ ’ਤੇ ਨਿਕਲਣਾ ਅਤੇ ਸੱਚਾ ਸੌਦਾ ਦੇ ਪੈਰੋਕਾਰਾਂ ਨਾਲ ਟਕਰਾਅ ਦੇ ਅਸਾਰ ਬਣਾਉਣੇ ਜ਼ਰੂਰੀ ਸਨ? ਕੀ ਇਹੀ ਵਿਰੋਧ ਗੁਰਦੁਆਰਿਆਂ ਅਤੇ ਹੋਰ ਸੰਸਥਾਵਾਂ ਦੇ ਅੰਦਰ ਜਾਂ ਨੇੜੇ ਮੀਟਿੰਗਾਂ, ਇਕੱਠਾਂ ਜਾਂ ਕਾਨਫਰੰਸਾਂ ਰਾਹੀਂ ਨਹੀਂ ਸੀ ਹੋ ਸਕਦਾ, ਜਿਥੇ ਕਿ ਸਿਧਾਂਤਕ ਤੇ ਵਿਚਾਰਧਾਰਕ ਪੱਧਰ ’ਤੇ ਵੀ ਸਹੀ ਪੱਖ ਲੋਕਾਂ ਸਾਹਮਣੇ ਰੱਖਿਆ ਜਾਂਦਾ। ਕਿਸੇ ਵੀ ਕੌਮ ਦੇ ਨੇਤਾਵਾਂ ਜਾਂ ਮੋਹਰੀਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਿਸ ਤਰਾਂ ਦੀ ਕਾਰਵਾੲੀ ਨਾਲ ਉਸ ਕੌਮ ਜਾਂ ਭਾੲੀਚਾਰੇ ਦਾ ਫੌਰੀ ਤੇ ਲੰਮੇ ਸਮੇਂ ਪੱਖੋਂ ਨੁਕਸਾਨ ਹੁੰਦਾ ਹੈ ਅਤੇ ਕਿਸ ਕਦਮ ਚਾਲ ਨਾਲ ਬਿਹਤਰੀ ਅਤੇ ਭਲਾ ਹੁੰਦਾ ਹੈ। ਹੁਣ ਵੀ ਪੰਜਾਬ ਅੰਦਰ ਪੈਦਾ ਹੋੲੇ ਤਣਾਅ ਦੇ ਮਾਹੌਲ ਵਿਚ ਧਾਰਮਿਕ ਤੇ ਸਿਆਸੀ ਹਸਤੀਆਂ ਨੂੰ ਇਸ ਪੱਖੋਂ ਸੋਚ ਵਿਚਾਰ ਕੇ ਹੀ ਕਦਮ ਚੁੱਕਣੇ ਚਾਹੀਦੇ ਹਨ।
ਬਾਦਲ ਦਾ ਸੰਜਮ ਬਨਾਮ ਸਿਆਸੀ ਸਾਜ਼ਿਸ਼
1978 ਵਿਚ ਬਾਦਲ ਸਰਕਾਰ ਦੌਰਾਨ ਹੀ ਵਾਪਰੇ ਨਿਰੰਕਾਰੀ ਕਾਂਡ ਅਤੇ ਇਸ ਤੋਂ ਬਾਅਦ ਸ਼ੁਰੂ ਹੋੲੇ ਮਨਹੂਸ ਘਟਨਾਕ੍ਰਮ ਦੇ ਕੌੜੇ ਤਜਰਬੇ ਨੂੰ ਮੁੱਖ ਰੱਖਦਿਆਂ ਸ: ਬਾਦਲ ਅਤੇ ਉਨ੍ਹਾਂ ਦੀ ਸਰਕਾਰ ਨੇ ਸੱਚਾ ਸੌਦਾ ਵਿਵਾਦ ਨਾਲ ਨਿਪਟਣ ਲੲੀ ਜੋ ਸੰਜਮ ਭਰਪੂਰ ਵਤੀਰਾ ਅਪਣਾਇਆ, ਇਸ ਨਾਲ ਸ: ਬਾਦਲ ਨੇ ਆਪਣੀ ਸਿਆਸੀ ਅਤੇ ਪ੍ਰਸ਼ਾਸਨਿਕ ਪ੍ਰਪੱਕਤਾ ਦਾ ਸਬੂਤ ਦਿੱਤਾ ਹੈ। ਹਾਲਾਂਕਿ ਸੱਚਾ ਸੌਦਾ ਮਾਮਲੇ ਨੂੰ ਸਿਆਸੀ ਰੰਗਤ ਮਿਲੀ ਹੋੲੀ ਹੈ ਅਤੇ ਤਾਜ਼ਾ ਘਟਨਾਵਾਂ ਪਿੱਛੇ ਬਾਦਲ ਸਰਕਾਰ ਨੂੰ ਅਸਥਿਰ ਕਰਨ ਦੀ ਕਿਸੇ ਡੂੰਘੀ ਸਾਜ਼ਿਸ਼ ਦੇ ਸ਼ੰਕੇ ਵੀ ਖੜ੍ਹੇ ਹੋੲੇ ਹਨ ਪਰ ਮੁੱਖ ਮੰਤਰੀ ਵਜੋਂ ਉਨ੍ਹਾਂ ਸਭ ਧਿਰਾਂ ਨੂੰ ਹੀ ਸੰਜਮ ਵਰਤਣ ਅਤੇ ਅਮਨ ਅਤੇ ਭਾੲੀਚਾਰਾ ਬਣਾੲੀ ਰੱਖਣ ਦੀ ਅਪੀਲ ਕਰਕੇ ਘੱਟੋ-ਘੱਟ ਸਰਕਾਰ ਦਾ ਇਕਪਾਸੜ ਅਕਸ ਨਹੀਂ ਬਣਨ ਦਿੱਤਾ। ਸ਼ਾਇਦ ਉਨ੍ਹਾਂ ਦੇ ਮਨ ਵਿਚ ਇਹ ਖਦਸ਼ਾ ਜ਼ਰੂਰ ਹੋਵੇਗਾ ਕਿ ਜੇਕਰ ਰਾਜ ਸਰਕਾਰ ਭੜਕੇ ਹੋੲੇ ਸੱਚਾ ਸੌਦਾ ਦੇ ਪੈਰੋਕਾਰਾਂ ਦੇ ਖਿਲਾਫ ਕੋੲੀ ਕਾਰਵਾੲੀ ਕਰਦੀ ਹੈ ਤਾਂ ਇਸ ਨੂੰ ਇਸੇ ਸਿਆਸੀ ਰੰਗਤ ਵਿਚ ਵੇਖਿਆ ਜਾੲੇਗਾ ਕਿ ਵਿਧਾਨ ਸਭਾ ਚੋਣਾਂ ਵਿਚ ਇਸ ਡੇਰੇ ਵੱਲੋਂ ਕਾਂਗਰਸ ਪਾਰਟੀ ਦੀ ਹਮਾਇਤ ਕੀਤੇ ਜਾਣ ਦੇ ਬਦਲੇ ਵਜੋਂ ਸਰਕਾਰੀ ਕਾਰਵਾੲੀ ਕੀਤੀ ਜਾ ਰਹੀ ਹੈ। ਇਹ ਵੀ ਖਦਸ਼ਾ ਹੋਵੇਗਾ ਕਿ ਬਾਦਲ ਵਿਰੋਧੀ ਧੜੇ ਜਾਂ ਗਰਮਖਿਆਲੀ ਗੁਟ ਵੀ ਇਸ ਸਾਰੇ ਮਾਮਲੇ ਨੂੰ ਵਧੇਰੇ ਤੂਲ ਦੇ ਕੇ ਅਤੇ ਉਲਝਾਅ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਹ ਵੀ ਹਕੀਕਤ ਹੈ ਕਿ ਜੇਕਰ ਇਹ ਵਿਵਾਦ ਤਿੱਖਾ ਹੁੰਦਾ ਹੈ, ਹਿੰਸਾ ਵਧਦੀ ਹੈ ਅਤੇ ਰਾਜ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਤਣਾਅ ਅਤੇ ਟਕਰਾਅ ਪੈਦਾ ਹੁੰਦਾ ਹੈ ਤਾਂ ਇਸ ਦਾ ਵਧੇਰੇ ਨੁਕਸਾਨ ਅਕਾਲੀ-ਭਾਜਪਾ ਸਰਕਾਰ ਅਤੇ ਸ: ਬਾਦਲ ਨੂੰ ਹੀ ਹੋਵੇਗਾ ਪ੍ਰੰਤੂ ਜੇਕਰ ਪੰਜਾਬ ਵਿਚ ਦੋ ਦਹਾਕੇ ਪਹਿਲਾਂ ਵਾਂਗ ਹਿੰਸਾ ਦੀ ਅੱਗ ਫੈਲਦੀ ਹੈ ਤਾਂ ਇਸ ਦਾ ਸੇਕ ਹਰ ਇਕ ਨੂੰ ਹੀ ਲੱਗੇਗਾ, ਭਾਵੇਂ ਉਹ ਕਿਸੇ ਵੀ ਬਾਬੇ ਦਾ ਪੈਰੋਕਾਰ ਹੋਵੇ ਜਾਂ ਕਿਸੇ ਵੀ ਧਰਮ ਦਾ ਅਨੁਯਾੲੀ ਹੋਵੇ।

-
ਬਲਜੀਤ ਬੱਲੀ
ਰੋਜ਼ਾਨਾ ਅਜੀਤ ਜਲੰਧਰ ਵਿੱਚੋਂ