ਹੁਣੇ-ਹੁਣੇ ਰੂਸ ਦੇ ਪ੍ਰਧਾਨ ਪੁਤਿਨ ਨੇ ਰੂਸੀ ਪਾਰਲੀਮੈਂਟ ਵਿਚ ਭਾਸ਼ਣ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਅਮਰੀਕਾ ਤੇ ਯੂਰਪ ਵੱਲ ਬਹੁਤ ਸਖ਼ਤ ਰਵੱੲੀਆ ਅਪਣਾਇਆ ਹੈ। ਯੂਰਪ ਪਿਛਲੀਆਂ ਦੋ ਸਦੀਆਂ ਤੋਂ ਸੰਸਾਰਿਕ ਸ਼ਕਤੀ ਦਾ ਕੇਂਦਰ ਬਣਿਆ ਰਿਹਾ ਹੈ। ਇਸੇ ਲੲੀ ਦੋਵੇਂ ਸੰਸਾਰਿਕ ਯੁੱਧ ਮੁੱਖ ਤੌਰ ’ਤੇ ਯੂਰਪ ਵਿਚ ਹੀ ਲੜੇ ਗੲੇ। ਅੱਜ ਵੀ ਪੱਛਮੀ ਪ੍ਰਬਲਤਾ ਵਾਲੇ ਇਕ ਧਰੁਵੀ ਸੰਸਾਰ ਨੂੰ ਬਹੁਧਰੁਵੀ ਸੰਸਾਰ ਵਿਚ ਬਦਲਣ ਲੲੀ ਆਖਰੀ ਸੰਘਰਸ਼ ਯੂਰਪ ਵਿਚ ਹੀ ਹੋਣ ਦੀ ਵੱਡੀ ਸੰਭਾਵਨਾ ਹੈ। ਅਮਰੀਕਾ ਨੇ ਆਪਣਾ ਨਵਾਂ ਮਿਜ਼ਾੲੀਲ ਸਿਸਟਮ ਕੇਂਦਰੀ ਅਤੇ ਪੂਰਬੀ ਯੂਰਪ ਵਿਚ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸਿਸਟਮ ਚੈਕੋਸਲਵਾਕੀਆ ਅਤੇ ਪੋਲੈਂਡ ਵਿਚ ਲਗਾਇਆ ਜਾਵੇਗਾ। ਰੂਸ ਨੇ ਇਸ ਪ੍ਰਤੀ ਬਹੁਤ ਹੀ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਪ੍ਰਧਾਨ ਪੁਤਿਨ ਨੇ ਕਿਹਾ ਕਿ ਜੇ ਅਮਰੀਕਾ ਇਹ ਮਿਜ਼ਾੲੀਲ ਸਿਸਟਮ ਰੂਸ ਦੀਆਂ ਸਰਹੱਦਾਂ ਦੇ ਨੇੜੇ ਲੈ ਆੲੇਗਾ ਤਾਂ ਰੂਸ ਵੀ ਬਹੁਤ ਸਖ਼ਤ ਕਦਮ ਚੁੱਕ ਸਕਦਾ ਹੈ। ਸਭ ਤੋਂ ਵੱਡਾ ਕਦਮ ਰੂਸ ਦਾ ਕਨਵੈਨਸ਼ਨਲ ਫੋਰਸਿਜ਼ ਇਨ ਯੂਰਪ ਸਮਝੌਤੇ ਜਿਸ ਨੂੰ ਸੀ. ਐਫ. ੲੀ. ਕਿਹਾ ਜਾਂਦਾ ਹੈ, ਨੂੰ ਰੱਦ ਕਰਨਾ ਹੈ। ਇਹ ਸਮਝੌਤਾ 1990 ਵਿਚ ਕੀਤਾ ਗਿਆ ਸੀ ਤੇ ਇਸ ਵਿਚ ਯੂਰਪ ’ਚ ਰਵਾਇਤੀ ਫ਼ੌਜੀ ਸ਼ਕਤੀ ਜਿਸ ਵਿਚ ਟੈਂਕ, ਤੋਪਾਂ ਅਤੇ ਹਵਾੲੀ ਜਹਾਜ਼ ਆਦਿ ਸ਼ਾਮਿਲ ਹਨ ਦੀ ਇਕ ਸੀਮਾ ਨਿਰਧਾਰਿਤ ਕੀਤੀ ਗੲੀ ਹੈ। 1999 ਵਿਚ ਸੋਵੀਅਤ ਯੂਨੀਅਨ ਦੇ ਢਹਿ ਜਾਣ ਅਤੇ ਵਾਰਸਾ ਪੈਕਟ ਦੇ ਖ਼ਤਮ ਹੋ ਜਾਣ ਤੋਂ ਬਾਅਦ ਇਸ ਸਮਝੌਤੇ ਨੂੰ ਫਿਰ ਅਪਣਾਇਆ ਗਿਆ ਅਤੇ ਯੂਰਪ ਵਿਚ ਰਵਾਇਤੀ ਫੌਜੀ ਸ਼ਕਤੀ ਦੀਆਂ ਹੱਦਾਂ ਨਿਸ਼ਚਿਤ ਕੀਤੀਆਂ ਗੲੀਆਂ।
ਜੇ ਰੂਸ ਨੇ ਸੀ. ਐਫ. ੲੀ. ਸਮਝੌਤਾ ਰੱਦ ਕਰ ਦਿੱਤਾ ਤਾਂ ਇਸ ਦਾ ਮਤਲਬ ਹੈ ਕਿ ਰੂਸ ਯੂਰਪ ਵਿਚ ਆਪਣੀ ਰਵਾਇਤੀ ਫੌਜੀ ਸ਼ਕਤੀ ਦਾ ਪ੍ਰਗਟਾਵਾ ਕਰ ਸਕਦਾ ਹੈ। ਅੱਜ ਵੀ ਰੂਸ ਦੀ ਰਵਾਇਤੀ ਫੌਜੀ ਸ਼ਕਤੀ ਨਾਟੋ ਦੀ ਰਵਾਇਤੀ ਫੌਜੀ ਸ਼ਕਤੀ ਤੋਂ ਬਹੁਤ ਜ਼ਿਆਦਾ ਹੈ। ਯੂਰਪ ਨੂੰ ਯਾਦ ਹੈ ਕਿ ਕਿਵੇਂ ਰੂਸ ਨੇ ਕੇਂਦਰੀ ਯੂਰਪ ਵਿਚ ਚੈਕੋਸਲਵਾਕੀਆ ਤੇ ਹੰਗਰੀ ’ਤੇ ਆਪਣੀਆਂ ਫੌਜਾਂ ਚਾੜ੍ਹ ਦਿੱਤੀਆਂ ਸਨ ਅਤੇ ਅਮਰੀਕਾ ਅਤੇ ਪੱਛਮੀ ਯੂਰਪੀਨ ਦੇਸ਼ ਕੁਝ ਵੀ ਨਾ ਕਰ ਸਕੇ। ਸੱਚਾੲੀ ਤਾਂ ਇਹ ਹੈ ਕਿ ਪੱਛਮੀ ਯੂਰਪ ਤੇ ਅਮਰੀਕਾ ਦੀਆਂ ਸਾਂਝੀਆਂ ਰਵਾਇਤੀ ਫੌਜਾਂ ਵੀ ਰੂਸ ਦੀਆਂ ਰਵਾਇਤੀ ਫੌਜਾਂ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹਨ ਅਤੇ ਅਮਰੀਕਾ ਨੇ ਯੂਰਪ ਵਿਚ ਸ਼ਕਤੀ ਦਾ ਸੰਤੁਲਨ ਕਾਇਮ ਰੱਖਣ ਲੲੀ ਸ਼ੀਤ ਯੁੱਧ (ਕੋਲਡ ਵਾਰ) ਵੇਲੇ ਪ੍ਰਸਪਰ ਨਿਸ਼ਚਿਤ ਤਬਾਹੀ (ਮਿਊਚਲ ਐਸ਼ੋਰਿਡ ਡਿਸਟਰਕਸ਼ਨ) ਦਾ ਸਿਧਾਂਤ ਅਪਣਾਇਆ। ਪੰ੍ਰਤੂ ਸ਼ੀਤ ਯੁੱਧ ਖ਼ਤਮ ਹੋ ਜਾਣ ਤੋਂ ਬਾਅਦ ਇਸ ਸਿਧਾਂਤ ਨੂੰ ਤਿਆਗ ਦਿੱਤਾ ਗਿਆ ਸੀ। ਪ੍ਰਧਾਨ ਪੁਤਿਨ ਨੇ ਕਿਹਾ ਕਿ ਜੇ ਅਮਰੀਕਾ ਨੇ ਪੋਲੈਂਡ ਤੇ ਚੈਕੋਸਲਵਾਕੀਆ ਵਿਚ ਨਵਾਂ ਮਿਜ਼ਾੲੀਲ ਸਿਸਟਮ ਲਗਾ ਦਿੱਤਾ ਤਾਂ ਅਸੀਂ ਮਿਊਚਲ ਐਸ਼ੋਰਿਡ ਡਿਸਟਰਕਸ਼ਨ ਦੇ ਸਿਧਾਂਤ ਨੂੰ ਬਹਾਲ ਕਰ ਸਕਦੇ ਹਾਂ। ਇਸ ਦਾ ਅਰਥ ਇਹ ਹੀ ਨਿਕਲਦਾ ਹੈ ਕਿ ਦੋਵੇਂ ਧਿਰਾਂ ਪ੍ਰਮਾਣੂ ਹਥਿਆਰ ਨਹੀਂ ਵਰਤ ਸਕਦੀਆਂ ਕਿਉਂਕਿ ਇਸ ਦਾ ਮਤਲਬ ਦੋਵਾਂ ਧਿਰਾਂ ਦੀ ਨਿਸ਼ਚਿਤ ਅਤੇ ਮੁਕੰਮਲ ਤਬਾਹੀ ਹੀ ਹੋੲੇਗੀ, (ਅਮਰੀਕਾ, ਰੂਸ ਅਤੇ ਯੂਰਪ ਦੀ) ਦੂਜੇ ਸ਼ਬਦਾਂ ਵਿਚ ਇਸ ਦਾ ਇਹ ਵੀ ਅਰਥ ਨਿਕਲਦਾ ਹੈ ਕਿ ਲੜਾੲੀ ਰਵਾਇਤੀ ਫੌਜਾਂ ਨਾਲ ਹੀ ਨਹੀਂ ਲੜੀ ਜਾੲੇਗੀ। ਪ੍ਰਧਾਨ ਪੁਤਿਨ ਦੇ ਰੂਸੀ ਪਾਰਲੀਮੈਂਟ ਵਿਚ ਤਿੱਖੇ ਭਾਸ਼ਣ ਤੋਂ ਬਾਅਦ ਨਾਟੋ ਵਿਚ ਬਹੁਤ ਘਬਰਾਹਟ ਫੈਲ ਗੲੀ। ਨਾਟੋ ਦੇ ਸੈਕਟਰੀ ਜਨਰਲ ਡੀ ਹੂਪਸ਼ੈਂਫਰ ਨੇ ਕਿਹਾ ਕਿ ਜੇ ਰੂਸ ਨੇ ਸੀ. ਐਫ. ੲੀ. ਸਮਝੌਤਾ ਰੱਦ ਕਰ ਦਿੱਤਾ ਤਾਂ ਇਹ ਸਾਡੇ ਲੲੀ ਬਹੁਤ ਹੀ ਭਿਆਨਕ ਚਿੰਤਾ ਵਾਲੀ ਗੱਲ ਹੋਵੇਗੀ। (ਗਰੇਵ ਕਨਸਰਨ) ਕਿਉਂਕਿ ਸੀ. ਐਫ. ੲੀ. ਸਮਝੌਤਾ ਯੂਰਪ ਦੀ ਸੁਰੱਖਿਆ ਦਾ ਧੁਰਾ ਹੈ। ਅਮਰੀਕਾ ਦੀ ਵਿਦੇਸ਼ ਮੰਤਰੀ ਸ੍ਰੀਮਤੀ ਕੌਂਡੋਲੀਜ਼ਾ ਰਾੲੀਸ ਨੇ ਕਿਹਾ ਕਿ ਰੂਸ ਨੂੰ ਸਮਝੌਤੇ (ਸੀ. ਐਫ. ੲੀ.) ਨੂੰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੂਸ ਦੀ ਅਮਰੀਕਾ ਦੀਆਂ ਪੋਲੈਂਡ ਅਤੇ ਚੈਕੋਸਲਵਾਕੀਆ ਵਿਚ ਨਵੀਆਂ ਮਿਜ਼ਾੲੀਲਾਂ ਬਾਰੇ ਚਿੰਤਾ ਹਾਸੋਹੀਣੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਹ ਇਹ ਨਵੀਆਂ ਮਿਜ਼ਾੲੀਲਾਂ ਯੂਰਪ ਨੂੰ ਉਤਰੀ ਕੋਰੀਆ ਜਾਂ ੲੀਰਾਨ ਵਰਗੇ ਦੇਸ਼ਾਂ ਤੋਂ ਹਮਲੇ ਤੋਂ ਬਚਾਉਣ ਲੲੀ ਲਾ ਰਿਹਾ ਹੈ ਅਤੇ ਰੂਸ ਨੂੰ ਇਨ੍ਹਾਂ ਤੋਂ ਕੋੲੀ ਖ਼ਤਰਾ ਨਹੀਂ ਪੰ੍ਰਤੂ ਪੁਤਿਨ ਨੇ ਕਿਹਾ ਕਿ ਅਮਰੀਕਾ ਆਪਣੀ ਸ਼ਕਤੀ ਆਪਣੀਆਂ ਸਰਹੱਦਾਂ ਤੋਂ ੲੇਨੀ ਦੂਰ ਕਿਉਂ ਦਿਖਾ ਰਿਹਾ ਹੈ। ਉਨ੍ਹਾਂ ਨੇ ਅਮਰੀਕਨ ਵਿਦੇਸ਼ ਨੀਤੀ ਦੀ ਤਿੱਖੀ ਆਲੋਚਨਾ ਕੀਤੀ।
ਪ੍ਰਧਾਨ ਪੁਤਿਨ ਨੇ ਆਪਣੇ ਭਾਸ਼ਣ ਵਿਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਰੂਸ ਦੀ ਸ਼ਕਤੀ ਅਧਿਆਤਮਿਕਤਾ (ਸਪੀਰੀਚੁਐਲਿਟੀ) ਨੈਤਿਕਤਾ (ਮੋਰੈਲਿਟੀ) ਸੱਭਿਆਚਾਰ ਅਤੇ ਬੋਲੀ (ਕਲਚਰ ਐਂਡ ਲੈਂਗੂੲੇਜ਼) ’ਤੇ ਆਧਾਰਿਤ ਹੈ। ਇਸ ਦਾ ਅਰਥ ਇਹ ਵੀ ਨਿਕਲ ਸਕਦਾ ਹੈ ਕਿ ਪੱਛਮੀ ਦੇਸ਼ ਅਧਿਆਤਮਿਕਤਾ ਅਤੇ ਨੈਤਿਕਤਾ ਨੂੰ ਤਿਲਾਂਜਲੀ ਦੇ ਚੁੱਕੇ ਹਨ ਅਤੇ ਦੂਜਿਆਂ ਦੇ ਸੱਭਿਆਚਾਰ ਅਤੇ ਬੋਲੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਸਲਾਮਿਕ ਮੂਲਵਾਦੀ ਵੀ ਪੱਛਮ ਨੂੰ ਸ਼ੈਤਾਨ ਕਹਿੰਦੇ ਹਨ ਅਤੇ ਵੈਨਜੁੲੇਲਾ ਦੇ ਪ੍ਰਧਾਨ ਹਿਊਗੋ ਚਾਵੇਜ਼ ਨੇ ਪ੍ਰਧਾਨ ਬੁਸ਼ ਨੂੰ ਸ਼ੈਤਾਨ ਕਿਹਾ ਹੈ ਅਤੇ ਪੱਛਮੀ ਸਰਮਾੲੇਦਾਰੀ ਵਿਵਸਥਾ ਨੂੰ ਬੁਰਾੲੀ ਅਤੇ ਨਰਕ ਦਾ ਰਾਹ ਕਿਹਾ ਹੈ। ਚੀਨ ਨੇ ਵੀ ਹੁਣੇ-ਹੁਣੇ ਪੱਛਮੀ ਸਰਮਾੲੇਦਾਰੀ ਦੇ ਰਾਹ ਨਾਲੋਂ ਤੋੜ-ਵਿਛੋੜਾ ਕਰਦੇ ਹੋੲੇ ਸਮਾਜਿਕ ਇਕਸੁਰਤਾ (ਸੋਸ਼ਲ ਹਾਰਮਨੀ) ਨੂੰ ਆਪਣਾ ਮੁੱਖ ਨਿਸ਼ਾਨਾ ਗਰਦਾਨਿਆ ਹੈ। ਸਪੱਸ਼ਟ ਹੋ ਰਿਹਾ ਹੈ ਕਿ ਪੱਛਮੀ ਸਰਮਾੲੇਦਾਰੀ ਵਿਰੁੱਧ ਇਕ ਵੱਡਾ ਗਠਜੋੜ ਬਣ ਰਿਹਾ ਹੈ, ਜਿਸ ਵਿਚ ਰੂਸ, ਚੀਨ, ਇਸਲਾਮਿਕ ਅਤੇ ਤੀਸਰੇ ਸੰਸਾਰ ਦੇ ਦੇਸ਼ਾਂ ਦੀ ਬਹੁਗਿਣਤੀ ਸ਼ਾਮਿਲ ਹੋਵੇਗੀ। ਪੰ੍ਰਤੂ ਕਿੰਨੇ ਦੁੱਖ ਦੀ ਗੱਲ ਹੈ ਕਿ ਅਧਿਆਤਮਿਕ ਅਤੇ ਨੈਤਿਕਤਾ ਦੀ ਜਨਮ ਭੂਮੀ ਭਾਰਤ ਦਾ ਸ਼੍ਰੇਸ਼ਠਵਾਦੀ ਵਰਗ ਅਜੋਕੇ ਰੁਝਾਨਾਂ ਵਿਰੁੱਧ ਜਾ ਕੇ ਪੱਛਮ ਨਾਲ ਗਠਜੋੜ ਕਰਨ ਵੱਲ ਵੱਧ ਰਿਹਾ ਹੈ। ਹੁਣੇ-ਹੁਣੇ ਮਸ਼ਹੂਰ ਲੇਖਿਕਾ ਅਤੇ ਚਿੰਤਕ ਅਰੰੁਧਤੀ ਰਾੲੇ ਨੇ ਕਿਹਾ ਕਿ ਭਾਰਤ ਦਾ ਉਪਰਲਾ ਅਤੇ ਦਰਮਿਆਨਾ ਵਰਗ ਬਾਕੀ ਭਾਰਤ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਪੂਰੀ ਤਰ੍ਹਾਂ ਪੱਛਮਪ੍ਰਸਤ ਹੈ। ਆਸ ਰੱਖੀ ਜਾ ਸਕਦੀ ਹੈ ਕਿ ਪੁਤਿਨ ਦੀ ਪੱਛਮ ਨੂੰ ਚਿਤਾਵਨੀ ਤੋਂ ਭਾਰਤ ਵੀ ਆਪਣੀਆਂ ਪੱਛਮਪ੍ਰਸਤ ਨੀਤੀਆਂ ’ਤੇ ਮੁੜ ਵਿਚਾਰ ਕਰੇਗਾ ਅਤੇ ਇਸ ਸੱਚਾੲੀ ਨੂੰ ਸਵੀਕਾਰ ਕਰ ਲੲੇਗਾ ਕਿ ਪੱਛਮੀ ਪ੍ਰਬਲਤਾ ਦਾ ਸਮਾਂ ਲੰਘ ਚੁੱਕਾ ਹੈ ਅਤੇ ਪੂਰਬ ਦਾ ਬੋਲਬਾਲਾ ਹੋਣ ਵਾਲਾ ਹੈ।
ਅਮਰੀਕਾ ਤੋਂ ਡਾ: ਸਵਰਾਜ ਸਿੰਘ
(ਧੰਨਵਾਦ ਸਹਿਤ ਰੋਜ਼ਾਨਾ ਅਜੀਤ 14 ਮਈ 2007)
14 May, 2007
Subscribe to:
Post Comments (Atom)
No comments:
Post a Comment